ਚੁਗਲਿਆਂ ਚੋਂ ਕੀ ਲੈਣਾ ਦੇਣਾ
ਹੋਰ ਕੋਈ ਨਵੀਂ ਤਾਜੀ ਦੱਸ ਮੇਰੀ ਅਮਰੋ ਭੈਣਾ
ਵੈਸੇ ਚੁਗਲਿਆਂ ਕਰ ਅਸੀਂ ਕੀ ਵਿੱਚੋਂ ਲੈਣਾ ਦੇਣਾ
ਬੁਰਾਈ ਕਰ ਦੁਸ਼ਮਨੀ ਕੀ ਲੈਣੀ, ਅਸੀਂ ਇੱਥੇ ਹੀ ਰਹਿਣਾ
ਛੱਨੋ ਕੀ ਮੈਂ ਤੈਂਨੂੰ ਦੱਸਾਂ ਗੱਲ ਹੈ ਇਹ ਸੱਚੀ
ਕਹਿੰਦੇ ਉਚਿਆਂ ਦੀ ਨੂੰਹ ਕੱਲ ਸੀ ਘਰੋਂ ਨੱਸੀ
ਕਹੇ ਖੂਸੜ ਸੌਹਰਾ,ਭੈੜੀ ਡੈਣ ਮੇਰੀ ਸੱਸੀ
ਮੈਂ ਸੁਣਿਆਂ ਖਸਮ ਨਾਕੰਮਾ ਹੈ ਵੀ ਸ਼ਾਇਦ ਖੱਸੀ
ਇਹ ਗੱਲ ਕਿਸੇ ਨਾ ਦੱਸੀਂ ,ਮੇਰੀ ਚੰਗੀ ਛੱਨੋ ਭੈਣਾ
ਵੈਸੇ ਚੁਗਲਿਆਂ ਕਰ ਅਸੀਂ ਕੀ ਵਿੱਚੋਂ ਲੈਣਾ ਦੇਣਾ
ਬੁਰਾਈ ਕਰ ਦੁਸ਼ਮਨੀ ਕੀ ਲੈਣੀ,ਅਸੀਂ ਵੀ ਇੱਥੇ ਰਹਿਣਾ
ਅਮਰੋ ਭੈਣਾ ਮੈਂ ਤੈਂਨੂੰ ਚਾਚਾ ਭਗੱਤੇ ਦੀ ਦਸਾਂ ਕਹਾਣੀ
ਲੋਕੀਂ ਮਜ਼ਾਕ ਮੱਨਣ,ਅੱਖੀਂ ਨਹੀਂ ਵੇਖੀ,ਸੁਣੀ ਦਾਨੀ ਦੀ ਜੁਬਾਨੀ
ਭੱਗਤੇ ਚਾਚੇ ਨੇ ਬੂਟਿਆਂ ਵਾਲਾ ਸਿਲਕ ਦਾ ਕੱਛਾ ਸੀ ਸਮਵਾਇਆ
ਟੌਰ ਅਪਣੀ ਬਨਾਓਣ ਲਈ ,ਪਿੰਡ ਨੂੰ ਸੀ ਵਖੌਣਾ ਚਾਹਿਆ
ਅੱਗੇ ਪਿੱਛੇ ਕਦੀ ਨਾ ਢੁੱਕਦਾ,ਅੱਜ ਮੱਥਾ ਟੇਕਣ ਆਇਆ
ਗੋਡੇ ਰੇਣੀ ਮੱਥਾ ਟੇਕਿਆ,ਪਿੱਛੋਂ ਝੱਗਾ ਉਸ ਨੇ ਓਠਾਇਆ
ਠਾਂਹਾਂ ਮਾਰ ਸੰਗਤ ਹੱਸੀ,ਭੱਗਤੇ ਚਾਚੇ ਨੂੰ ਨੰਗਾ ਉੱਨਾ ਨੇ ਪਾਇਆ
ਕਹਿਣ ,ਭੁੱਲ ਗਿਆ ਚਾਚਾ ਕੱਛਾ ਪੌਣਾ,ਭੱਗਤਾ ਹੈ ਸੱਠਿਆਇਆ
ਭੱਗਤੇ ਨੇ ਵੀ ਸੀ ਸਾਰੀ ਖਾਦੀ ਪੀਤੀ ,ਰਤਾ ਵੀ ਨਹੀਂ ਉਹ ਸ਼ਰਮਾਇਆ
ਕਹੇ ਘਰੋਂ ਸੀ ਕੱਛਾ ਪਾ ਕੇ ਚੱਲਿਆ,ਰਾਹ ਵਿੱਚ ਨਹੀਂ ਕਿਤੇ ਲਾਹਿਆ
ਕੱਛਾ ਮੇਰਾ ਸੀ ਮਹਿੰਗਾ ਸਿਲਕ ਦਾ,ਸ਼ਰਤਿਆ ਕਿਸੇ ਨੇ ਚੁਰਾਇਆ
ਗਾਲਾਂ ਸਾਰੇ ਪਿੰਡ ਨੂੰ ਕੱਢਕੇ ਮੁੜ ਪਰਤ ਮੂੰਹ ਨਹੀਂ ਉਸ ਵਿਖਇਆ
ਪਰਚਲੱਤ ਹੈ ਅੱਜ ਵੀ ਇਹ ਕਹਾਣੀ,ਕਈਆਂ ਮਜ਼ਾਕ ਇਸ ਨੂੰ ਬਣਾਇਆ
ਚੁਗਲੀ ਹੈ,ਮਜ਼ਾਕ ਹੈ, ਜਾਂ ਬਣੀ ਬਣਾਈ ,ਅਸੀਂ ਕੀ ਲੈਣਾ ਦੇਣਾ
ਦਸੀਂ ਨਾ ਭੈਣ ਅਮਰੋ ਕਿਸੇ ਨੂੰ,ਆਖਰ ਇੱਥੇ ਹੀ ਅਸੀਂ ਵੀ ਰਹਿਣਾ
**********
चुगलियां 'चों की लैणा देणा
होर की नवीं ताजी दॅस मेरी अमरो भैणा
वैसे चुलियां कर असीं की लैणा देणा
बुराई कर दुशसनी की लैणी,असीं एथे ही रहिणा
छॅनो की मैं तैंनू दॅसां,गॅल इह है सॅच्ची
कहिंदे उचियां दी नूंह कॅल सी घरों नॅसी
कहे खूसङ मेरा सौहरा,भैङी डैण मेरी सॅसी
मैं सुणिआ खसम नकॅमा है वी खॅसी
इह गॅल किसे ना दॅसीं,मेरी चंगी छॅनो भैणा
वैसे चुगलियां कर असीं की विचों लैणा देणा
बुराई कर दुशमनी की लैणी असीं वी इॅथे रहिणा
अमरो भैणे मैं तैंनू चाचे भगते दी दॅसां कहाणी
लोकीं मज़ाक मनण,अखीं नहीं वेखी,सुणी दानी दी जुबानी
भगते चाचे ने बूटियां वाला सिलक दा कॅछा सी समवायिआ
टौर अपणी बणौंण लई,पिंड नू सी वखौंणा चाहिआ
अगे पिॅछे ना कदी ढुॅकदा,अज मॅथा टेकण आयिआ
गोडे रेणी मॅथा टेकिआ,पिॅछों झॅगा उस ने उठायिआ
ठाहां मार संगॅत हॅसी,भगते चाचे नू नंगा उनहां ने पायिआ
कहिण भुल गिआ चाचा कॅछा पौंणा,भगता है सॅठयिआ
भगते ने वी सी सारी खादी पीती,रता वी नहीं उह शरमायिआ
कहे घरों सी कॅछा पाके चलिआ,राह विच नहीं किते लायिआ
कॅछा मेरा सी महिंगा सिलक दा,शरतीआ किसे ने चुरायिआ
गालां सारे पिंड नू कॅढके मुङ परत मूंह नहीं उस विखायिआ
परचलॅत है अज वी इह कहाणी,कईंआं मज़ाक इस नू बणायिआ
चुगली है,मज़ाक है,जां बणी बणाई,असीं की लैणा देणा
दॅसीं ना अमरो भैणे किसे नू,आखर इॅथे हा असीं वी रहिणा