ਜੱਸਾ ਆਸ ਕਰੇ
ਵਿਸਰਿਆ ਬੰਦਾ ਰੱਬ ਯਾਦ ਨਾ ਆਏ
ਸੱਚਾ ਰਾਹ ਛੱਡ ਬੰਦਾ ਕੁਰਾਹੇ ਜਾਏ
ਗੁਰੂ ਕਹਿ ਗਏ ਉਹ ਸਰਬਸਮਾਇਆ
ਦਿਖੇ ਨਾ ਕਿਤੇ ਸ਼ਬਦ ਬੰਦਾ ਸਮਝ ਨਾ ਪਾਇਆ
ਸਦਾ ਸਹਾਈ ਉਹ ਹਾਦਰਾ ਹਜ਼ੂਰ
ਅਣਜਾਣ ਬੰਦਾ ਸਮਝੇ ਉਸੇ ਦੂਰ
ਸ਼ਰਾਫਤ ਦਾ ਬੰਦਾ ਢੋਂਗ ਰਚਾਏ
ਸ਼ਰਾਫਤ ਉਸਦੇ ਲਾਗੇ ਨਾ ਆਏ
ਦੁਨਿਆਦਾਰੀ ਵਿਚ ਫਸਇਆ ਨਾਮ ਨਾ ਜਪੇ
ਚੰਚਲ ਚਿੱਤ ਬੇਕਾਬੂ ਇਧਰ ਉਧਰ ਨਸੇ
ਆਲਸੀ ਤਨ ਕਿਰਤ ਕਰਨ ਤੋਂ ਕਤਰਾਏ
ਮਾਲਕ ਭਾਗੋ ਬਣ ਖੂਨ ਚੂਸ ਧਨ ਕਮਾਏ
ਲਾਲਚ ਹੱਦ ਦਾ ਵੰਡ ਨਾ ਛੱਕੇ
ਭਰੀਆਂ ਤਜੌਰੀਆਂ ਹੋਰ ਮੰਗਣ ਤੋਂ ਨਾ ਥੱਕੇ
ਐਨੇ ਅਵਗੁਣ ਗਲੇ ਲੈ ਪਥੱਰ ਬੰਦਾ ਭਉਜਲੁ ਕਿਵੇਂ ਤਰੇ
ਨਿਰਵੈਰ ਬਖਸ਼ੰਦ ਉਸੇ ਮੰਨ ਖੈਰ ਕਰੂ ਜੱਸਾ ਆਸ ਕਰੇ
xxxx
Jassa Has Faith
Does not remember God man has forgotten
Strayed from true wrong path he has trodden
He abides in all his Creation Gurus made it clear
Man has not understood this revelation I fear
He is your Helper you are his dear
Man thinks He is far He is not near
Man blows hid trumpet says he does not sin
Such a man has no virtue in him
Busy in worldly affairs man does not chant his name
Fickle mind wanders around focused on Him it does not remain
Loath to hard work man's body is lazy
Gathers wealth by sucking blood man finds easy
Does not share what man has hoards in a secret store
Greedy to the core man does't shy asking for more
With so many sins weighing his neck how can he swim
Will be redeemed by the Merciful Jassa has faith in him