Friday, June 5, 2026

ਪਿਆਰ ਦੀ ਪਿਆਸ p5

                                 ਪਿਆਰ ਦੀ ਪਿਆਸ 


ਦਿੱਲ ਮੇਰੇ ਰਬ ਪਿਆਰ ਭਰਿਆ ਉਹ ਪਿਆਰ ਉੱਛਲ ਉੱਛਲ ਜਾਏ

ਕਿਵੇਂ ਉਸ ਪਿਆਰ ਨੂੰ ਮੈਂ  ਜੱਗ ਵਿੱਚ ਵੰਡਾਂ ਮੇਰੀ ਸਮਝ ਨਾ ਆਏ 

ਜੀ ਕਰੇ ਪਿਆਰ ਕਰਾਂ ਸੱਭ ਜਨ ਨੂੰ ਮੈਂ ਜੱਫ਼ੀਆਂ ਪਾਵਾਂ 

ਠਰਕੀ ਮੈਨੂੰ ਜਹਾਨ ਸਮਝੇ ਸੋਚ ਸੋਚ ਮੈਂ ਘੱਭਰਾਂਵਾਂ

ਪਿਆਰ ਰੱਬ ਦਾ ਇਕ ਵੱਡਾ ਵਰਦਾਨ ਇਹ ਮੇਰਾ ਵਿਚਾਰ 

ਪਿਆਰ ਜਾਹਰ ਕਰਨਾ ਪਾਪ ਹੈ ਕਹੇ ਸਾਰਾ ਸੰਸਾਰ 

ਖੁੱਲਾ ਪਿਆਰ ਨਾ ਕਰੇ ਬੰਦਾ ਦਿਲੇ ਛੁਪਾਏ ਪਾਪ ਹਜ਼ਾਰ 

ਪਿਆਰ ਜਿਸ ਦਿੱਲ ਵਸੇ ਉਹ ਦਿਲ ਨਫ਼ਰਤ ਨਹੀਂ ਕਰਦਾ 

ਪਿਆਰ ਵਿੱਚ ਜੀਵੇ ਪਿਆਰ ਲਈ ਉਹ ਆਸ਼ਿਕ ਮਰਦਾ 

ਮੰਨਾ ਪਿਆਰ ਜੇ ਬਣ ਜਾਏ ਦੁਨਿਆਂ ਦਾ ਦਸਤੂਰ 

ਮੰਨਾ ਈਰਖਾ ਝੱਗੜੇ ਜੰਗ ਮਿਟੇ ਅਮਨ ਆਏ ਜਰੂਰ 

ਰੱਬ ਦੀ ਰਚਨਾ ਪਿਆਰੀ ਲਗੇ ਪਾ ਪਿਆਰ ਦੀ ਸਭ ਨੂੰ ਪਿਆਸ 

ਸਭਨੀਂ ਦਿਲੀਂ ਸੁੱਤਾ ਪਿਆਰ ਜਗਾ  ਜੱਸੇ ਦੀ ਰੱਬ ਅੱਗੇ ਅਰਦਾਸ 

Xxxx

प्यार दी पिआस 

दिल मेरे रब प्यार भरिया ओह प्यार उछल उछल जाए

किंवें उस प्यार नू जग विच वंडां मेरी समझ ना आऐ

जी करे प्यार करां सब जन नू मैं जफीआं पांवां

ठरकी मैंनू जहांन समझे सोच सोच मैं धभरांवां

प्यार रब दा एक वड़ा वरदान इह मेरा विचार

प्यार जाहर करना पाप है कहे सारा संसार

खुला प्यार करे ना बंदा दिले छुपाए पाप हज़ार 

प्यार जिस दिल वसे ओह दिल नफ़रत नहीं करदा

प्यार विच जीवे प्यार विच ओह आशिक़ मरदा 

मंना प्यार जे बन जाए दुनियाँ दा दस्तूर 

मंना ईरखा झजङे जंग मिटे अमन आऐ ज़रूर 

रब दी रचना प्यारी लगे पा प्यार दी सभ नू प्यास 

सभनी दिलीं सुता प्यार जगा जसे दी रब अगे अरदास




1 comment: