Saturday, September 26, 2026

ਕੀ ਗੁਨਾਹ ਕਰਾਂ p5

                                        ਕੀ ਗੁਨਾਹ ਕਰਾਂ


ਦੁਨੀਆਂ ਪੂਜੇ ਲਖਸ਼ਮੀ ਮੈਂ ਵੀ ਧੰਨ ਕੱਠਾ ਕਰਾਂ

ਕੀ ਮੈਂ ਗੁਨਾਹ ਕਰਾਂ 

ਦੁਨੀਆਂ ਚਾਹੇ ਨਾਮ ਕਮਾਉਣਾ ਮੈਂ ਵੀ ਸ਼ੌਰਤ ਚਾਹਾਂ 

ਕੀ ਮੈਂ ਗੁਨਾਹ ਕਰਾਂ 

ਦੁਨੀਆਂ ਸੁੰਦਰਤਾ ਨਿਹਾਰੇ ਮੈਂ  ਵੀ ਸੋਹਣੀ ਤੇ ਮਰਾਂ 

ਕੀ ਮੈਂ ਗੁਨਾਹ ਕਰਾਂ 

ਪਾਪ ਵਿਚ ਮਜ਼ਾ ਪਾਵਾਂ ਜਾਣ ਬੁੱਝ ਪਾਪ ਕਰਾਂ

ਕੀ ਮੈਂ ਗੁਨਾਹ ਕਰਾਂ 

ਅਪਣਾ ਮਤਲਵ ਅੱਗੇ ਯਾਰੀ ਪਿਆਰ ਮਤਲਵ ਲਈ ਕਰਾਂ

ਕੀ ਮੈਂ ਗੁਨਾਹ ਕਰਾਂ

ਸੱਚੇ ਦਾ ਸੱਚ ਨਾ ਮੰਨਾ ਮੱਥਾ ਟੇਕਾਂ ਸੱਚੇ ਤੋਂ ਡਰਾਂ 

ਕੀ ਮੈਂ ਗੁਨਾਹ ਕਰਾਂ 

ਪਾਪ ਪੁੰਨ ਬੰਦੇ ਬਣਾਏ ਸਜਾ ਮਿਲੂ ਮੈਂ ਨਾ ਟਰਾਂ

ਕੀ ਮੈਂ ਗੁਨਾਹ ਕਰਾਂ 

ਬਖ਼ਸ਼ੂ ਮੈਨੂੰ ਉਹ ਨਿਰਵੈਰ  ਮੈਂ ਪੱਕੀ ਆਸ ਕਰਾਂ

ਕੋਈ ਮੈਂ ਗੁਨਾਹ ਨਾ ਕਰਾਂ


ਇੰਨਸਾਨੀਅਤ ਮੰਜ਼ੂਰ ਦਰਗਾਹੇ p5 Accepted In His Court E

                         ਇੰਸਾਨੀਅਤ ਮੰਜ਼ੂਰ ਦਰਗਾਹੇ 


ਸਿੱਖਿਆ ਮੰਨਿਆ ਸੱਚ ਸੱਚ ਨੇ ਖੜ੍ਹੇ ਕੀਤੇ ਕਈ ਸਵਾਲ 

ਈਹਾਂ ਊਹਾਂ ਜਿੱਤੇ ਕਿੱਤੇ ਵੇਖਿਆ ਲਾਧਿਆ ਨਾ ਠੋਸ ਜਬਾਬ 

ਕਹਿਣ ਉਸ ਮੈਨੂੰ ਆਪਣੇ ਰੂਪ ਉਪਾਇਆ 

ਮੇਰੇ ਅੰਦਰ ਵੀ ਹੈ ਉਹ ਸਮਾਇਆ 

ਇਹ ਸੱਚ ਮੁਗਧ ਮੈਂ ਸਮਝ ਨਾ ਪਾਇਆ 

ਨਾ ਸਮਝਿਆ ਉਸ ਦਾ ਭਾਣਾ 

ਕਿਓਂ ਕਰੇ ਜੋ ਕਰੇ ਮੈਂ ਨਾ ਜਾਣਾ 

ਮੈਂ ਨਾ ਕਰਮਵੰਤ ਜੋ ਉਸ ਭਾਏ ਉਹ ਕਰਾਏ  

ਦੋਸ਼ ਨਾ ਲਵੇ ਜਗ ਦੋਸ਼ੀ ਮੈਨੂੰ ਠਹਿਰਾਏ

ਆਪ ਹੀ ਕਰਾਏ ਫਿਰ ਉਸ ਕੀਤੇ ਦੀ ਦੇਵੇ ਸਜਾਏ 

ਇਹੀਓ ਜੱਸੇ ਦੇ ਸਮਝ ਨਾ ਆਏ 

ਉਹ ਮਾਤ ਪਿਤਾ ਮੇਰਾ ਕਿਓਂ ਮੈਨੂੰ ਸੱਚਾ ਰਾਹ ਨਹੀਂ ਦਿਖਾਵੇ 

ਅਗਿਆਨ  ਅੰਧੇਰੇ ਰੱਖੇ ਮੈਨੂੰ ਫਿਰ ਰੋਜ਼  ਮੈਨੂੰ ਅਜ਼ਮਾਏ

ਉਹ ਨਾ ਦੇਵੇ ਸੂਝ ਬੂਝ ਮੈਂ ਕਿੱਥੋਂ ਲਿਆਵਾਂ 

ਇਹ ਉਲਝਣ ਮੈਂ ਸਮਝ ਨਾ ਪਾਵਾਂ 

ਛੱਡ ਦਿੱਤੇ ਜੱਸੇ ਕਰਨੇ  ਸਾਰੇ ਸੱਭ ਸਵਾਲ 

ਛੱਡੀ ਕੋਸ਼ਿਸ਼ ਲੱਭੇ ਨਾ ਇਨ੍ਹਾਂ ਦੇ ਜਬਾਬ 

ਵਰਤੇ ਜਿੰਨੀ ਦਿੱਤੀ ਅਕਲ ਜੱਸਾ ਜੀਵਣ ਜੀਂਦਾ ਜਾਏ 

ਫ਼ਿਕਰ ਨਾ ਕਰੇ ਕਿ ਉਸ ਨੂੰ ਭਾਏ ਜਾਂ ਨਾ ਭਾਏ 

ਸੱਚੇ ਦਿਲੋਂ ਜੱਸਾ ਚਾਹੇ ਚੱਲੇ ਉਹ ਇੰਨਸਾਨੀਅਤ ਦੇ ਰਾਹੇ

ਮੰਨੇ ਮੰਜ਼ੂਰ ਹੋਊ ਉਸ ਦੀ ਕਰਨੀ ਉਸ ਉੱਚ ਦਰਗਾਹੇ 

xxxx

                       Accepted In His Court 


Was taught and believed in the True truth aroused questions of many a kind 

Researched here and there and everywhere but answers I could not find 

They say in His own image he created me 

Some assert He has His abode within my body 

His Will I will never know 

What He does why he does so 

Not of my ownself I do whatever is His whim 

Under his gaze I do He doesn't stop me committing sin 

Blame is not on Him society believes I am to blame 

Makes me do then punishes me I am puzzled by His game 

He is father He is mother but does not show me the way 

Keeps me ignorant in dark my behaviour everyday He wiegh 

He does not give me understanding where will I get insight 

In this maze I am lost don't know  the wrong from the  right 

Jassa no more seeks more knowledge nor seeks light 

To find answers to questions he doesn't give a mite 

Jassa uses sense given and lives life as it come 

Doesn't worry  much if judged wrong or right by High One 

With a true heart Jassa desires to be human of good sort 

His firm belief is his doings be accepted in His high court 

xxxx

                        इंसानियत मंजूर दरगाहे 

सिखिया मानिया सच सच ने खड़े कीते कई सवाल

इहां ऊहां जिते किते वेखिया लाधिया ना ठोस जवाब

कहन उस मैनू अपने रूप उपाइय

मेरे अंदर वी है ओह समाया 

एह सच मुग्ध मैं समझ ना पाया 

ना समझिया उस दा भाणा

क्यों करे जो करे मैं ना जाणा

मैं ना करमवंत जो उस भाए सो कराए 

दोष ना लेवे जग दोषी मैनू ठहराए 

आप ही कराए फिर उस कीते दी देवे सजाए 

एहिओ जसे दी समझ ना आए 

ओह माता पिता मेरा क्यों मैनू सच्चा राह नहीं दिखावे 

अज्ञान अंधेरे रखे मैनू फिर रोज मैनू आजमाए 

ओह ना देवे सूझ बूझ मैं किथों लयावां

एह उलझन मैं समझ ना पांवां

छडे जसे  ने करने सारे एह सवाल 

छडी कोशिश लभे ना इनहां दा जवाब 

बरते जिनी दिती अकल जसा जीवन जींदा जाए 

फिकर ना करे कि उसे भाए जा ना भाए

सच्चे दिलों जसा चाहे चले ओह इंसानियत दे राहे

माने मंजूर होऊ उस दी करनी उस उच्च दरगाहे 


       


ਵਿਚਾਰ ਵਿੱਚ ਦੂਜਾ p5

                               ਵਿਚਾਰ ਵਿੱਚ ਦੂਜਾ 


ਕਦੀ ਕਦੀ ਵਿਚਾਰ ਵਿੱਚ ਆਏ ਮੇਰੇ ਨਾਲ ਮੇਰੇ ਵਿੱਚ ਇੱਕ ਹੋਰ ਦੂਜਾ ਬਸੇ

ਆਮ ਤੌਰ ਮੈਨੂ ਉਹ ਕੁਰਾਹੇ ਲੈ ਜਾਏ ਕਦੀ ਕਦਾਈਂ ਸੱਚਾ ਰਾਹ  ਉਹ ਦੱਸੇ

ਸ਼ਰਾਬ ਪੀਣ ਲਈ ਜਦ ਮੇਰਾ ਮਨ ਆਏ

ਉਹ ਦੂਜਾ ਹਾੜੇ ਨਾਲ ਹਾੜਾ ਮਿਲਾਏ 

ਪੁੱਛਿਆ ਕਿਓਂ ਨਾ ਤੂੰ ਰੋਕਿਆ ਮੈਨੂੰ 

ਕਹੇ ਇਸ਼ਾਰਾ ਤਾਂ ਮੈਂ ਕੀਤਾ ਸੀ ਤੈਨੂੰ 

ਯਾਦ ਆ ਕੌੜਾ ਲੱਗਾ ਸੀ ਪਹਿਲਾ ਘੁੱਟ ਮੂੰਹ ਤੂੰ ਬਣਾਇਆ 

ਉਹ ਸੀ ਮੇਰਾ ਤੈਂਨੂੰ ਵਰਜਣਾ ਤੈਂਨੂੰ ਸਮਝ ਨਾ ਆਇਆ 

ਠੱਗਾ ਠੋਰੀ ਧੋਖਾ ਧਾੜੀ ਨਾਲ ਜਦ ਮੈਂ ਧੰਨ ਕੱਠਾ ਕਰਾਂ

ਮਨਾ ਨਾ ਕਰੇ ਪੈਸੇ ਨਾਲ ਐਸ਼ ਕਰੇ ਕਹੇ ਹੋਰ ਕਰ ਜਮਾਂ

ਸੋਹਣੀ ਸੂਰਤ ਵੇਖ ਮੇਰੇ ਨਾਲ ਉਹ ਭੰਮਰਾ ਬਣ ਮੰਡਰਾਏ 

ਸਾਥੀ ਬਣ ਰੱਲ ਮੇਰੇ ਨਾਲ ਪਾਪ ਮੇਰੇ ਮਨੇ ਜਗਾਏ 

ਪਾਪ ਕਰੌਂਣ ਪਿੱਛੋਂ ਕਹੇ ਚੰਗਾ ਨਹੀਂ ਕੀਤਾ ਫਿਰ ਪਛਤਾਏ 

ਕੀ ਉਹ ਦੂਜਾ ਹੈ ਸੱਚੀਂ ਦੂਜਾ ਜਾਂ ਮੈਂ ਫਿਰਾਂ ਭਰਮਾਇਆ 

ਅਪਣੇ ਕੂਕਰਮ ਥੋਪਣ ਲਈ ਮੈਂ ਉਸੇ ਕਲਪਣਾਇਆ 


 

 

ਚੱਨਾ ਦੋਸਤ p5

           ਚੱਨਾ ਦੋਸਤ

ਬਿਨ ਦੰਦਾਂ ਚੱਨਾ ਚਨੇ ਚਬੌਂਣਾ ਚਾਹੇ 

ਚਨੇ ਚੱਨਾ ਚੰਗੀ ਤਰਾਂ ਚਬਾ ਨਾ ਪਾਏ

ਪਰ ਬਾਕੀ ਹੱਢ ਪੈਰ ਪੱਠੇ ਚੱਨੇ ਦੇ ਬਰਕਰਾਰ

ਹੌਲੀ ਨਾ ਤੁਰੇ ਜਿੱਥੇ ਜਾਏ ਜਾਏ ਛਾਲਾਂ ਮਾਰ 

ਵੱਧਿਆ ਚੱਨਾ ਕਵਿਤਾ  ਲਿੱਖੇ ਦਿਮਾਗ਼ ਹੱਲੇ ਤੇਜ਼ ਤਰਾਰ 

ਸਮਾਜ ਸੇਵਾ ਵਿੱਚ ਰੁੱਝਿਆ ਚੱਨਾ ਸੇਵਾ ਕਰਦਾ ਜਾਏ 

ਤਗ਼ਮੇ ਢੇਰ ਸਾਰੇ ਮਿਲੇ ਜੱਗ ਚੱਨੇ ਨੂੰ ਸਲਾਏ 

ਸਾਦਗੀ ਨੇ ਧੋਖਾ ਦਿੱਤਾ ਜੱਸਾ ਚੱਨੇ ਨੂੰ  ਕਵਿਤਾ ਸੁਣਾਏ 

ਉੱਚ ਦਾ ਕਵੀ ਚੱਨਾ ਬਾਖ਼ੁਦ ਜੱਸਾ ਸੂਰਜ ਨੂੰ ਦੀਵਾ ਵਿਖਾਏ 

ਤੰਦਰੁਸਤੀ ਦੇਵੇ ਚੱਨੇ ਦੋਸਤ ਨੂ ਜੱਗ ਵਿੱਚ ਹੋਰ ਸ਼ੌਰਤ ਕਮਾਏ 

ਬਾਲ ਕੋਈ ਬਿੰਗਾ ਨਾ ਹੋਏ ਰੱਬ ਹੋਏ ਚੱਨੇ ਦਾ ਸਦਾ ਸਹਾਏ

Thursday, September 24, 2026

ਸਫ਼ਲ ਰਹੀ ਜਿੰਦਗਾਨੀ Life A Success p5 E

                               ਸਫ਼ਲ ਰਹੀ ਜਿੰਦਗਾਨੀ 


ਸਾਦਾ ਖਾਣਾ ਸਾਦਾ ਪੀਣਾ ਰਹਿਣ ਸਹਿਣ ਮੇਰਾ ਸਾਦਾ

ਸਾਦੀ ਹੈ ਸੋਚ ਮੇਰੀ ਸ਼ੌਰਤ ਧੰਨ ਦੌਲਤ ਨਾ ਲੋਚਾਂ ਜਾਦਾ 

ਤਨ ਮੇਰਾ ਦਰੁਸਤ ਮਨ ਬਸੇ ਸਾਕੂਨ 

ਕਰਮਾਂ ਵਾਲਾ ਮੈਂ ਲੇਖੇ ਲੱਗੀ ਮੇਰੀ ਜੂਨ 

ਸਚਿਆਰੀ ਰੱਬ ਲੱੜ ਲਾਈ ਮੇਰੇ ਨਾਰੀ 

ਅੱਗੋਂ ਔਲਾਦ ਵੀ ਮੇਰੀ ਕਹਿਣਕਾਰੀ

ਖਵਾਸ਼ਾਂ ਸਿਰਫ ਇਕ ਦੋ ਹੈ ਅਧੂਰੀ  

ਪੂਰੀਆਂ ਹੋਈਆਂ ਸਭੇ ਜੋ ਸੀ  ਜ਼ਰੂਰੀ 

ਦੁਨੀਆਂ ਕਿਓਂ  ਹੈ ਏਦਾਂਦੀ ਸੋਚ ਕੇ ਮੈਂ ਨਾ ਡਰਾਂ 

ਜੱਗ ਮਾਰੇ ਤਾਹਨੇ ਧੋਖਾ ਦੇਵੇ  ਸਬਰ ਨਾਲ ਜਰਾਂ 

ਨਾ ਰੀਸ ਨਾ ਈਰਖਾ ਕਰਾਂ ਅਪਣੀ ਔਕਾਤ ਨਾਲ ਮੈਂ ਖੁਸ਼ 

ਜੋ ਮਿਲਿਆ ਸ਼ੁਕਰਗੁਜ਼ਾਰ ਮੰਨਾ ਪਾਇਆ ਜਿੰਦ ਵਿੱਚ ਸੁੱਖ

ਪੁੱਛੇ ਕੋਈ ਮੇਰੀ ਖੁਸ਼ੀ ਦਾ ਰਾਜ਼ ਮੈਂ ਨਾ ਦੇਵਾਂ ਸਲਾਹ 

ਮੇਰੀ ਸੋਚ ਮੇਰਾ ਫ਼ਲਸਫ਼ਾ ਮੇਰਾ ਆਪਣਾ  ਹੀ ਰਾਹ 

ਵਿਅਰਥ ਨਾ ਗਈ ਘਾਲ ਕੰਮ ਆਈ ਸਫ਼ਲ ਰਹੀ ਜਿੰਦਗਾਨੀ 

ਬਿਰਧ ਉਮਰ ਸੁਹੇਲੀ ਗੁਜ਼ਰੇ ਯਾਰ  ਇਹ ਸੱਚ ਜੱਸੇ ਦਾ ਜਾਣੀ 

xxxx

                        Life A Success 

Simple  is my taste in food and drink simple  is my living 

Simple my thaught philosophy not too much wealth I am vying

Healthy is my body at peace my mind 

Consider myself lucky fate has been kind 

God has chosen wife very  loveable

Also given children who are able 

Unfulfilled desires only one or two just 

Fully I enjoyed those that were a must 

Why is the world terrible and cruel I don't care nor fear 

Poeple taunt me friends betray me with patient I bear 

I am not a copycat not envious happy with my state 

Satisfied with what I have is the very  truth my mate  

Anyone asking for secret of my happiness I don't tell 

My way my thought  philosophy worked  only for me well 

My labour not lost my life a success is rightly true 

In old age Jassa is enjoying the fruit I am telling you 

xxxx

                            सफल रही जिंदगानी 

सादा खाणा सादा पीणा रहन सहन मेरा सादा 

सादी है सोच मेरी शौहरत धन दौलत ना लोचां जादा

तन मेरा दुरुस्त मन बसे सकून 

करमां वाला मैं लेखे लगी मेरी जून

सचियारि रब लड़ लाई मेरे नारी 

अगों औलाद वी मेरी कहनकारी 

खवाइश सिरफ इक दो अधूरी 

पूरियां होइयां जो सी जरूरी 

दुनियां क्यों है एदांदी सोच के मैं ना डरां

जग मारे ताहने धोखा देवे सब्र नाल जरां

ना रीस ना ईरखा करां अपनी औकात नाल मैं खुश 

जो मिल्या शुक्रगुजार मना पइया जिंद विच सुख 

पूछे कोई मेरी खुशी दा राज मैं ना देवां सलाह 

मेरी सोच मेरा फलसफा मेरा राह  ही राह 

वेअर्थ ना गई घाल मेरी काम आई सफल रही जिंदगानी 

बिर्ध  उमर सुहेली गुजरे यार एह सच जसे दा जाणी



Monday, September 21, 2026

ਤੀਂਵੀਂ ਨਾਲ ਟਾਕਰਾ p5(Don't Defy a Lady ) E

                                                      ਤੀਂਵੀਂ ਨਾਲ ਟਕਰਾ


ਤੀਂਵੀਂ ਦੇ ਹੱਥੋਂ ਕੋਈ ਨਾ ਬੱਚ ਪਾਏ 

ਜਿਸ ਸਿਰਜੀ ਸ਼ਾਇਦ ਉਹ ਹੀ ਬਚਾਏ 

ਬਹਿਸ ਵਿੱਚ ਕੋਈ ਮਾਂ ਦਾ ਲਾਲ ਨਾ ਜਿੱਤ ਪਾਇਆ 

ਜਿਸ ਟੱਕਰ ਲਈ ਉਸ ਹਮੇਸ਼ਾ ਮੂੰਹ ਤੇ ਖਾਇਆ 

ਮੇਰੀ ਤੀਂਵੀਂ ਮੇਰੀ ਰਗ ਰਗ ਪਹਿਚਾਣੇ 

ਗਲਤੀ ਕੀ ਕਰੂੰਗਾ ਉਹ ਗਾਹੋਂ ਜਾਣੇ 

ਪੰਜਾਹ ਸਾਲ ਪਿੱਛੇ ਜੋ ਮੈਂ ਕੀਤੀ ਸੀ ਖਤਾ 

ਭੁਲੱਕੜ ਭੁੱਲ ਗਿਆ ਉਸ ਨੂੰ ਸਾਰਾ ਪਤਾ 

ਅੱਗੇ ਵੀ ਜਦ ਲੜੇ ਪੁਰਾਣੀਆਂ ਸੁਣਾਏ 

ਇੱਕ ਤੋਂ ਲੈ ਸਹਸ  ਹਰ ਬਾਰ ਗਿਣਾਏ 

ਯਾਦਾਸ਼ਤ ਉਸ ਦੀ ਸਿਆਣੇ ਹਾਥੀ ਤੋਂ ਜਾਦਾ 

ਕਿਸ ਸਾਲ ਕੀ ਕਿਹਾ ਉਸ ਦਿਮਾਗ ਵਿਚ ਤਾਜ਼ਾ 

ਚੰਗੇ ਮੇਰੇ ਕੀਤੇ ਕੰਮ ਉਸ  ਸਾਰੇ ਦਿਤੇ ਭੁੱਲਾ 

ਬਖਸ਼ੇ ਨਾ ਉਹ ਮੇਰਾ ਇੱਕ ਵੀ ਛੋਟਾ ਗੁਨਾਹ 

ਮੰਨੋ ਜੱਸੇ ਦੀ ਤੀਂਵੀਂ ਨਾਲ ਟਾਕਰਾ ਲੈਣ ਦੀ ਨਾ ਸੋਚੋ ਭਾਈ 

ਮੇਰੇ ਵਾਂਗ ਜੀ ਹਜ਼ੂਰੀ ਕਰੋ ਜੀਣਾ ਤੁਹਾਡਾ ਵੀ ਹੋਊ ਸੁਖਾਈ 

xxxx

              तीवीं नाल ट्टकर 


तीवीं दे हाथों कोई ना बच पाए 

जिस सरजी शायद ओह ही बचाए 

बहिस विच कोई मां दा लाल ना जीत पईया 

जिस ट्टकर लई उस  हमेशा मुंह ते खाया 

मेरी तीवीं मेरी रग रग पहचाने 

गलती की करूंगा ओह गाहों जाने 

पंजाह साल पीछे जो मैं  किती सी खता 

भूलकड़ भुल गिया उसे सारा पता

अगे वी जद लड़े पुरानियाँ सुनाए

इक तों लै हजार हर बार गिनाए 

यादाश्त उस दी सियाने हाथी तों जादा

किस साल की कहा उस दिमाग विच ताजा 

चंगे मेरे काम कीते उस दित्ते  सारे भुला 

बखशे ना ओह मेरा इक वी छोटा गुनाह 

मानो जसे दी तीवीं नाल ट्टकर लैन दी ना सोचो भाई 

मेरे वांग जी हजूरी करो जीन तुहाड़ा वी हाऊ सुखाई 

xxxx

               Don't  Defy a Lady 

Nobody can save himself from the clutchs of a lady 

Only her Creator may help that  again only maybe 

No son of a mother has won an arguement 

Whoever so challenged packing he was sent 

My lady knows me down to the last pore 

What mistake I am about to make she knows before 

Fifty years ago what blunder did I  myself commit 

Forgetful me forgot she remembers to the very last bit 

Since then in every fight  we have she does recount 

From the first to many thousands the whole amount 

Her memory is  far better  than a wise elephant 

Fresh in her mind how eons ago how I did rant 

To good deeds of mine she turns a blind eye 

She will not forgive me or let bygones go by 

Hark Jassa's advice don't even think of defying a lady me friend 

Like me be her yes man and like me find happiness to no end 




Saturday, September 19, 2026

ਜਾਦਾ ਨਾ ਸੋਚੇ ਜੱਸ Jassa Does't Think Much p5 E

                         ਜਾਦਾ ਨਾ ਸੋਚੇ ਜੱਸ 


ਨਾ ਕਲਾ ਨਾ ਗਿਆਨ ਕੋਈ ਸਪਨੇ ਸਾਡੇ ਆਸਮਾਨ ਤੋਂ ਉੱਚੇ 

ਵੇਹਲੇ ਬਹਿ ਅੱਖਾਂ ਨਾਲ ਨਿਹਾਰੀਏ ਅਸੀਂ ਸੋਹਣਿਆਂ ਕਿਸੇ ਥਾਂ ਦੇ ਲੁੱਚੇ 

ਸ਼ੈਂਨਸ਼ਾਹ ਬਣਨ ਦੀ ਰੱਖੀਏ ਮਨ ਵਿਚ ਖ਼ਵਾਬ

ਪੈਸੇ ਦੀ ਕਦਰ ਨਾ ਪਾਈ ਪੀ ਸ਼ਰਾਬ ਕੀਤਾ ਖ਼ਰਾਬ

ਯਾਰੀ ਰਿਸ਼ਤੇਦਾਰੀ ਮਤਲੱਬ ਦੀ ਭਾਲੀਏ ਅਪਣਾ ਨਫ਼ਾ 

ਪਿਆਰ ਕਰੀਏ ਸੱਚੇ ਦਿਲੋਂ ਪਰ ਫਿਰ ਕਰੀਏ ਥੋੜੀ ਬੇਵਫ਼ਾ 

ਡਰ ਮਾਰੇ ਮੱਥਾ  ਉਸ ਅੱਗੇ ਟੇਕੀਏ ਦਿਲ ਸਾਡਾ ਨਹੀਂ ਸਾਫ 

ਬਿਨ ਖ਼ੌਫ਼ ਪਾਪ ਕਮਾਈਏ ਮੰਨੀਏ ਉਹ ਨਿਰਵੈਰ ਕਰੂ ਮਾਫ਼

ਕੀ ਠੀਕ ਕੀ ਗ਼ਲਤ ਕੀ ਪੁਨ ਕੀ ਪਾਪ ਕੀ ਝੂਠ ਕੀ ਸੱਚ 

ਜੋ ਮਨ ਭਾਏ ਕਰਦੇ ਜਾਈਏ ਜਾਦਾ ਨਾ ਸੋਚੇ ਇਨ੍ਹਾਂ ਬਾਰੇ ਜੱਸ  

xxxx

                            Jassa Doe s't Thimk Much 


Unskilled ignorant my ambitions are high 

Idle I sit watching beauties with lecherous eye

I dream of becoming mighty and super rich 

Gambled wasted wealth on drinks didn't save much 

Frienship relationship is for me selfish affair 

I look for what is in them for me there

I do love with a heart all pure 

But then a little unfaithful to be sure

Out of fear I bow to Him but mind is full of evil 

I keep sinning believing He will forgive the ever Merciful 

Right or wrong sin or virtue fallacy or true 

Jassa does't think too much what mind likes I do 

xxxx   

                जादा ना सोचे जस 

ना कला ना ज्ञान कोई सपने सड़े आसमान तों ऊंचे 

वहले बह अखां नाल निहारिए असीं  सोहनियां किसे थां दे लुचे 

शैनशाह बनन दी रखिए मन विच ख्वाब 

पैसे दी कदर ना किती पी शराब कीता खराब 

यारी रिश्तेदारी साडी मतलब दी भालिए अपना नफा 

प्यार करिए सच्चे दिलों पर फिर करिए थोड़ी बेवफा 

डर मारे माथा उस आगे टेकिए दिल साडा नहीं साफ 

बिन खौफ पाप कमाइए मनिए ओह निर्वैर करू माफ 

की ठीक की गलत की पुन की पाप की झूठ की सच 

 जो मन भाए करदे जाइए जादा ना सोचे इन्हां बारे जस 


ਜੀਓ ਜੌਂ ਭਾਏ ਫਿਤਰਤ

                         ਜੀਓ ਜੌਂ ਭਾਏ ਫਿਤਰਤ 


ਜੱਸਾ ਫਿਰੇ ਗਵਾਚਾ ਜਿੰਦ ਦਾ ਸੱਚਾ ਰਾਹ  ਉਸੇ ਨਾ ਆਏ 

ਹੱਥ ਜੋੜੇ ਅਣੇ ਗਣੇ ਅੱਗੇ ਕਹੇ ਮੈਂਨੂੰ ਸੱਚਾ ਰਾਹ ਕੋਈ ਵਿਖਾਏ 

ਇਕ ਨੂਰ ਤੋਂ ਜੇ ਸੱਭ ਉਪਾਇਆ ਅਲੱਗ ਬੰਦੇ ਤੋਂ ਬੰਦਾ ਕਿਓਂ ਬਣਾਇਆ 

ਰੰਗ ਅਲੱਗ ਰੂਪ ਅਲੱਗ ਸਾਹ ਇੱਕੋ ਜਿਹਾ ਜਿਆਂ ਵਿਚ ਪਾਇਆ 

ਸਰਬਸਮਾਏ ਜੱਸਾ ਵੇਖ ਨਾ ਪਾਏ ਕਿਸੇ ਜਨ ਵਿਚ ਕੀ ਕੀ ਇਹ ਉਸ ਦੀ ਮਾਇਆ 

ਸੌ ਸੌ ਮੂਰਤੀਆਂ ਦੇਵਤੇ ਗੁਰ ਪੂਜੇ ਜੱਸਾ ਫਿਰੇ ਭਰਮਾਇਆ 

ਮਜਬ ਹੈ  ਰੱਬ ਫ਼ਰਮਾਨ ਜਾ ਕਿਸੇ ਕਿਸੇ ਸ੍ਵਾਰਥ ਲਈ ਚਲਾਇਆ 

ਏਨੇ ਸਵਾਲ ਮਨ ਵਿਚ ਰੱਖੇ ਕੀ ਜੱਸਾ ਕਰੇ ਕੋਈ ਪਾਪ 

ਕਿਓਂ ਨਹੀਂ ਜਨਾਵੇ ਜੱਸੇ ਨੂੰ ਇਹ ਰਾਜ਼ ਕਿਓਂ ਰੱਖੇ ਕੋਲ ਆਪ 

ਧਰਮ ਅਸੂਲ ਸੱਭ ਬੰਦੇ ਬਣਾਏ ਰੱਬ ਦਾ ਨਹੀਂ ਇਨ੍ਹਾਂ ਵਿਚ ਕੋਈ ਹੱਥ

ਨਾ ਰੱਬ ਨਾ ਕੁਦਰੱਤ ਦਾ ਬੰਦੇ ਤੇ ਚਾਬੁਕ ਲਈ ਧਰਮ ਹੈ ਜੱਸਾ ਕਹੇ ਸੱਚ 

ਤੋੜੋ ਅਸੂਲ ਧਰਮ ਨਾ ਮੰਨੋ ਜੀਓ ਜੌਂ  ਤੁਹਾਡੀ ਆਪਣੀ ਫਿਤਰਤ ਭਾਏ 

ਸਵੀਕਾਰ ਹੋਊ ਤੁਹਾਡੀ ਇੱਥੇ ਦੀ ਕਰਨੀ ਥਾਂ ਮਿਲੂ ਉੱਚ ਦਰਗਾਹੇ 



 


ਜੱਸੇ ਕਵਿਤਾ ਸੁਣਾਈ Jassa Recited Poem p5 E

                                    

                                                    ਜੱਸੇ ਕਵਿਤਾ ਸੁਣਾਈ 


ਅਕਲੋਂ ਅੰਨਾ ਅੱਧਾ ਜੱਸਾ ਅੱਧਾ ਸ਼ੌਦਾਈ 

ਦੱਸਾਂ ਦਾਸਤਾਂ ਉਸ ਦੀ ਨਾ ਹਸਿਓ ਮੇਰੇ ਭਾਈ 

ਕਵਿਤਾ ਸੁਣ ਬੀਵੀ ਬੋਲੀ ਵੇਹਲਿਆਂ ਦੇ ਫਾਲਤੂ ਕੰਮ ਖੇਹ ਤੇ ਸਵਾ 

ਚੰਗਾ ਧੰਧਾ ਕੋਈ ਨਾ ਕਰੇਂ ਸਿਰ ਖ਼ਾਏਂ ਮੇਰੇ ਐਵੇਂ ਖ਼ਾਮਖ਼ਾਹ

ਗੁੱਸਾ ਜੱਸੇ ਚੜਿਆ ਹਿੰਮਤ ਕਰ ਅਗੋਂ ਜੱਸਾ ਬੋਲਿਆ 

ਪੋਚਾ ਨਹੀਂ ਲੌਣਾ ਬਾਲਟੀ ਦਾ ਪਾਣੀ ਜੱਸੇ ਡੋਲਿਆ

ਲੀੜੇ ਵੀ ਨਹੀਂ ਧੋਣੇ ਇਸਤ੍ਰੀ ਵੀ ਮੈਂ ਨਾ ਕਰਸੀ 

ਅੱਖਾਂ ਬੀਵੀ ਦਿਆਂ ਲਾਲ ਹੋਈਆਂ ਜੱਸੇ ਤੇ ਰਾਸ਼ਨ ਲੈ ਬਰਸੀ 

ਕੰਮ ਨਹੀਂ ਜੇ ਤੂੰ ਕਰਨਾ ਕੀ ਮੈਂ ਪੌਣਾ ਤੇਰਾ ਅਚਾਰ  

ਬਿਸਤਰ ਆਪਣਾ ਗੋਲ ਕਰ ਲੈ ਹੋ ਮੇਰੇ ਘਰੋਂ ਬਾਹਰ 

ਵੇਹਲਾ ਨਖੱਟੂ ਬੈਠਾ ਮੰਡੇ ਤੋੜੇਂ ਉਤੋਂ ਕਰੇਂ ਗੁਨਾਹ  

ਦੇਖਦੀ ਆਂ ਤੂੰ ਕਿਵੇਂ ਜੀਵੇਂਗਾ ਕਿੱਥੇ ਮਿਲੂ ਤੈਂਨੂੰ ਪਨਾਹ

ਸੁਣ ਸਜਾ ਜੱਸਾ ਡਰਿਆ ਮਾਫੀ ਮੰਗੇ ਮਿੰਨਤ ਕਰੇ ਕੰਨ ਫੜ੍ਹਕੇ 

ਕਹੇ ਤੇਰੇ ਬਿਨ ਜੀ ਨਾ ਪਾਊਂ ਬਖ਼ਸ਼ ਖਤਾ ਨਾ ਕਰੂੰ ਮੁੜਕੇ 

ਝੱਟਕਾ ਖਾ ਅਕਲ ਜੱਸੇ ਨੂੰ ਥੋੜੀ  ਜਹੀ ਹੁਣ ਆਈ

ਉਹ ਦਿਨ ਗਿਆ ਜੱਸੇ ਕਵਿਤਾ ਨਾ ਬੀਵੀ ਨੂੰ ਸੁਣਾਈ 



xxxx


                                  Jassa Recited Poem 


Half-wit Jassa foolish to no end 

Let me tell you his story don't laugh my friend 

To his wife his poem Jassa recited 

Lazy lout's hobby she said unexcited 

Jassa's feathers ruffled in anger he blurted 

No more will I clean the house he asserted 

Will not do the laundary nor iron cloths 

Did't go well with wife she was out of sorts

No housework what  possible use I have of you 

Pack your bags out of my house you must move 

Idler uncouth  and guzzling food for free 

 Let me see who gives refuge who tolerate thee 

Scared repentant with hands on ears Jassa did plead 

Without you I can't live forgive the gaffe will not repeat 

Shock wisened Jassa some sense got knocked into his brain 

Resolute is Jassa never read  Jassa his poem to his wife again 

xxxx

                           जसे कविता सुनाई 

 अक्लों अना अधा जसा अधा शौदाई

दसां दासतां उस दी ना हसियो भाई 

कविता सुन बीवी बोली वेहलियां दे फालतू काम खेह ते सुआ

चंगा धंधा कोई ना करे सिर खाए मेरा ऐवें खामखाह

गुस्सा जसे चढ़िया हिम्मत कर अगों बोलिया 

पोचा नहीं लौन्ना बाल्टी दा पानी जसे डोलिया 

लीड़े वी नहीं धोने इस्त्री वी ना मैं करसी

अखां बीवी दियाँ लाल होइयाँ जसे ते राशन लै बरसी 

कम नहीं जे तूं करना की मैं पौना तेरा आचार 

बिस्तर अपना गोल कर लै हो मेरे घरों बाहर 

वहला नखटू बैठा मंडे तोड़ें उतों करें गुनाह 

देखां तूं किवें जीवेंगा किथे मिलु तैनू पनाह 

सुन सजा जस्सा डरिया माफी मांगे कान फड़के

कहे तेरे बिन जी ना पाऊं बख्श खता ना करूं मुड़के

झटका खा अकल जसे  नू थोड़ी जही हुनआई 

ओह दिन गिया जसे कविता ना बीवी नू सुनाई 




Wednesday, September 16, 2026

ਖੁਸ਼ੀ ਦਾ ਨੁਸਖ਼ਾ p5

                                   ਖੁਸ਼ੀ ਦਾ ਨੁਸਖ਼ਾ 


ਜੱਸਿਆ ਖ਼ੁਸ਼ ਤੂੰ ਰਹੇਂ ਤੇਰੀ ਖੁਸ਼ੀ ਦਾ ਨੁਸਖ਼ਾ ਕੀ

ਗਿਆਨ ਸਾਨੂੰ ਦੇ ਖੁਸ਼ੀ ਵਿੱਚ ਅਸੀਂ ਵੀ ਲਈਏ ਜੀ 

ਮੈਂ ਵੀ ਰਹਿੰਦਾ ਸੀ ਮਾਯੂਸ ਬਹੁਤ ਅਫਸੋਸ ਮੈਨੂ ਵੀ 

ਜਾਦਾ ਅਕਲ ਦਾ ਨਾ ਮੈਂ ਮਾਲਿਕ ਛੋਟੀ ਦੇਵਾਂ ਸਲਾਹ 

ਕੋਸ਼ਿਸ਼ ਕਰੋ ਸ਼ਾਇਦ ਖੁਸ਼ੀ ਦਾ ਮਿਲ ਜਾਏ ਰਾਹ 

ਕਹਿਣਾ ਸੌਖਾ ਕਰਨਾ ਔਖਾ 

ਨਿਸ਼ਚੇ ਕਰ ਦਿਉ ਇੱਕ ਮੌਕਾ 

ਛੋਟੀਆਂ ਛੋਟੀਆਂ ਗਲਤੀਆਂ ਛੋਟੇ ਛੋਟੇ ਮੇਰੇ ਪਾਪ 

ਜਵਾਨੀ ਵਿੱਚ ਕੀਤੇ ਮੰਨਾ ਤੱਦ ਦਿਲ  ਮੇਰਾ ਸੀ ਸਾਫ

ਵਕਤ ਦੇ ਗਿਆਨ ਨਾਲ ਠੀਕ ਸੀ ਆਪ ਨੂੰ ਕੀਤਾ ਮਾਫ਼ 

ਸ਼ੌਹਰਤ ਪਿੱਛੇ ਨੱਠਣਾ  ਛੱਡੋ 

ਮਨ ਵਿੱਚੋਂ ਰੰਝੱਸ਼ ਕੱਢੋ

ਈਰਖਾ ਨੂੰ ਵੀ ਮੁੱਢੋਂ ਵੱਢੋ

ਜਾਦਾ ਧਨ ਲਈ ਨਾ ਮਰੋ

ਜਿੰਨਾ ਹੈ ਉਸ ਵਿੱਚ ਸਬਰ ਕਰੋ 

ਦਿੱਲ ਤੁਹਾਡਾ ਹੋ ਜਾਊ ਹਲਕਾ 

ਚੇਹਰਾ ਤੇ ਆਊ ਖੁਸ਼ੀ ਦਾ ਝਲਕਾ 

ਦੋਸਤਾਂ ਅਪਣਿਆਂ ਨਾਲ ਲਾਓ ਤੇ  ਕਰੋ ਪੱਕੀ ਯਾਰੀ 

ਮਹਫ਼ਿਲ ਜਮਾ ਖੁਸ਼ੀ ਨਾਲ ਕਰ ਲਓ ਝੋਲੀ ਭਾਰੀ 

ਸੋਹਣੀ ਨੂੰ ਦਓ ਆਦਰ ਸਤਿਕਾਰ

ਸੱਚੇ ਦਿਲੋਂ ਕਰੋ ਉਸ ਨੂੰ ਪਿਆਰ 

ਅਪਣਿਆਂ ਨੂੰ ਗਲੇ ਲਗਾਓ

ਮਾਣ ਦਿਓ ਮਾਣ ਵਾਪਸ ਪਾਓ 

ਨੁਸਖ਼ਾ ਇਹ ਜੱਸੇ ਦਾ ਰਿਹਾ ਜੱਸੇ ਲਈ ਕਾਰਗਾਰ

ਅਜ਼ਮਾ ਕੇ ਦੇਖੋ ਸ਼ਾਇਦ ਤੁਹਾਡੇ ਲਈ ਵੀ ਆਏ ਸਾਰ 

xxxx


                      Happiness Formula 


Jassiya you are always happy face full of joy 

Tell us your secret for life we want to enjoy 

I used to be unhappy and had many a regret 

Small mistakes minor sins in youth I did commit 

With knowledge at the time I did it with clean heart 

Foregave meself and  I made a fresh start  

Easy to say but to do easy it is not 

With a determined mind give it your best shot 

Depositery of wisdom I don't claim 

Do your best mayhaps you achieve your aim 

Stop running after name and fame 

Of all rancour your heart you should drain 

Jealousy of others you should erase 

Much wealth you should not crave 

Make do with whatever you have 

Your heart with lighten 

Your face will brighten 

Make friends make your friendship true 

Good is friendly company have a laugh or two 

Respect your better- half give her her due 

Love her wholeheartedly with love true 

Your dear ones dearly in your arms you should hold 

They will respect you your love will return four fold 

This formula of Jassa was for Jassa very good 

Give it a try it would work for you it would

xxxx


                                   खुशी दा नुस्खा 

जस्सिया खुश तूं रहें तेरी खुशी दा नुस्खा की 

ज्ञान सानू दे खुशी विच असीं वी लाईए जी 

मैं वी रेहंदा सी मायूस बहुत अफसोस मैनू वी

जादा अकल दा ना मालिक छोटी देवां सलाह

कोशिश करो शायद खुशी दा मिल जाए राह 

कहना सौखा करना औखा

निछचे कर दियो इक मौका 

छोटियाँ छोटियां गलतियां छोटे मेरे पाप 

जवानी विच कीते मन्ना तद दिल मेरा साफ 

वक्त दे ज्ञान नाल ठीक सी आप नू कीता माफ 

शौरत पीछे नठना छडो

मन बीचों रंझश कडो

ईरखा नू वी मुड़ों वडो 

जादा धन लई ना मरो 

जिना है उस विच सबर करो 

दिल तुहाड हो जाऊ हल्का 

चेहरे ते आऊ खुशी दा झलका 

दोसतां अपनियां नाल लाओ ते करो पकी यारी 

महफिल जमा खुशी नाल कर लो झोली भारी 

सोहनी नू दो आदर सत्कार 

सच्चे दिलों करो उसे प्यार 

अप्पनियां नू गले लगाओ 

माण दियो माण वापस पाओ 

नुस्खा एह जसे दा  रिहा जसे लई कारगार 

अजमा के देखो शायद तुहाडे लई वी आए सार 

Tuesday, September 15, 2026

ਅਨਮੋਲ ਬਖ਼ਸ਼ p5

                                          ਅਨਮੋਲ ਬਖ਼ਸ਼ 


ਅਨਮੋਲ ਬਖ਼ਸ਼ ਦੇਵਣਹਾਰ ਨੇ ਦਿੱਤੀ ਕਿਓਂ ਨਾ ਹੋਂਵਾਂ ਅਭਾਰੀ

ਯਾਦ ਕਰਾਂ  ਜਦ ਬੀਤੀਆਂ ਯਾਦਾਂ ਇੱਕ ਨਾਲੋ ਦੂਜੀ ਪਿਯਾਰੀ

ਛੋਟੇ ਮੋਟੇ ਸਹਿਤ ਦੇ ਮਸਲੇ ਝੇਲੇ ਝੇਲੀ ਨਾ ਨਾਸਹਿਣਯੋਗ ਬਿਮਾਰੀ 

ਬੁੱਤਾ ਸਾਰਨ ਜਿੱਤੀ ਸਰਮਾਇਆ ਦਿੱਤੀ ਦਿਤਾ ਨਾ ਧੰਨ ਅਨਮੋਲ 

ਪਰ ਸਬਰ ਦਿਤਾ ਓਨੇ ਵਿੱਚ ਸਾਰਿਆ ਜਿੰਨਾ ਸੀ ਮੇਰੇ ਕੋਲ 

ਵਖਤ ਵੇਲੇ ਨਾਲ ਖੜ੍ਹੇ ਹੋਣ ਵਾਲੇ ਦੋਸਤ ਦਿੱਤੇ ਪੱਕੀ ਉਨ੍ਹਾਂ ਦੀ ਯਾਰੀ 

ਦਿੱਲ ਭੌਣੇ ਨੈਣ ਨਕਸ਼ ਉਸ ਦੇ ਸਮਝਦਾਰ ਦਿੱਤੀ ਨਾਰੀ 

ਅਗਲੀਆਂ ਪੁਸ਼ਤਾਂ ਵੀ ਕਾਬਲ ਦਿੱਤੀਆਂ ਸੱਭ ਕਹਿਣਕਾਰੀ

ਪੂਰਾ ਹਿਸਾਬ ਜੀਵਨ ਦਾ ਲਾਂਵਾਂ ਵਧਿਆ ਰਹੀ ਇਹ ਵਾਰੀ 

ਅਨਮੋਲ ਬਖ਼ਸ਼ ਦੇਵਣਹਾਰ ਨੇ ਦਿੱਤੀ ਕਿਓਂ ਨਾ ਹੋਵਾਂ ਆਭਾਰੀ 

xxxx 

           अनमोल बख्श 

अनमोल बख्श देवनहार ने दिती क्यों ना होवां आभारी 

याद करां जद बीतियां यादां इक नालों दूजी प्यारी 

छोटे मोटे सेहत दे मसले झेले झेली ना नासेहनयोग बीमारी

बुता सारण जिती सरमाइया दिती दिता ना धन अनमोल 

पर सबर दिता ओने विच सारिया जिना सी मेरे कोल 

वक्त वेले नाल खड़े होन वाले दोस्त दित्ते पकी उनहां दी यारी 

दिल भौंण वाले नैन नक्श उस दे समझदार दिती नारी 

अगलियां पुछतां वी काबल दीतियाँ सब केहनकारी 

पूरा हिसाब जीवन दा लांवां वधिया रही एह वारी 

अनमोल बख्श देवनहार ने दिती क्यों ना होवां आभारी 


Sunday, September 13, 2026

Delux Dhaba p5

                              Delux Dhaba

Puran Singh or Delux Dhaba 

non my chacha non my baba 

I grabbed the chance for the talk

Down the memory lane to walk 

Or maybe to have half a laugh 

Don't want to prove meself right 

Testing if my mind is still bright 

Taken  wise advice of Anil the Puff

 Stopping here me think its enough 

Let spirits of Puran and Delux lay to rest 

Hold no malice toward any silence is best  

Before stopping let me tell you story of Sandhu dal 

Ajax and company went late after bar timimg and ball 

Delux was closing all dishes finished only dal left to eat 

The drunken lot were determined did not beat a retreat 

Ajax gently lifted the cook with grace 

Then took over the cooks place 

The left over dal Ajax poured into the frying pan 

A dozen eggs he added mashed thus the legend began 

It became a favourite Sandhu dal gained a name and fame

All course mates dear to the last man a friend 

Wishing them health happiness and joy to no end  


    by James Stephen Shokespeare 















Thursday, September 10, 2026

ਕਿਵੇਂ ਬਣਾਂਈ ਰੱਬ ਜੋੜੀ p5

         ਕਿਵੇਂ ਬਣਾਂਈ ਰੱਬ ਜੋੜੀ 

ਕਿਵੇਂ ਕਿਓਂ ਰੱਬ ਬਣਾਈ ਸਾਡੀ ਜੋੜੀ 

ਸੁਰ ਮਿਲੇ ਨਾ ਲੜਾਈ ਜਿੰਨੀ ਕਰੀਏ ਓਨੀ ਥੋੜੀ 

ਕਹੇ ਸੜੀ ਤੇਰੀ ਆਦਤ ਸੜਿਆ ਬੂਥਾਂ ਬਣਾ ਰੱਖੇਂ 

ਭਿੱਜੀ ਬਿੱਲੀ ਜੈਸਾ ਮੂੰਹ ਤੇਰਾ ਕਦੀ ਨਾ ਤੂੰ ਹੱਸੇਂ 

ਕਿਸੀ ਗੱਲੋਂ ਮੈਂ ਖ਼ੁਸ਼ ਖ਼ੁਸ਼ੀ ਚੇਹਰਾ ਮੇਰਾ ਖਿੜਿਆ 

ਜਚੇ ਨਾ ਉਸੇ ਖ਼ੁਸ਼ ਚੇਹਰਾ ਵੇਖ ਗੁੱਸਾ ਉਸੇ ਚੜਿਆ 

ਕੋਵਿਡ ਵਖੱਤ ਮੇਰੀ ਹਜਾਂਮਤ  ਉਸੇ ਕਰਨੀ ਪਈ 

ਤੱਦ ਤੋਂ ਸੋਹਣੇ ਕੱਟੇ ਬਾਲ ਬਣੀ ਉਹ ਮੇਰੀ ਨਾਈ 

ਲੰਬੇ ਸੀ ਬਾਲ ਮੇਰੇ ਕੰਘੀ ਵਾਹ ਬੋਦਾ ਮੈਂ ਬਣਾਇਆ 

ਚੰਗਾ ਲੱਗਾ ਉਸ ਦੀ ਸਹੇਲੀ ਨੂੰ  ਬੋਦਾ ਮੇਰਾ ਸਹਿਲਾਇਆ

ਫ਼ੂਕ ਖਾ ਮੈਂ ਖ਼ੁਸ਼ ਖ਼ੁਸ਼ੀ ਚੇਹਰਾ ਖਿੜਿਆ ਮੈਂ ਹੱਸਾਂ 

ਕੀ ਫ਼ਿਰ ਹੋਇਆ ਮੇਰਾ ਹਾਲ ਕੀ ਯਾਰੋ ਮੈਂ ਦੱਸਾਂ 

ਕੀਤੀ ਉਸ ਮੇਰੀ ਹਜਾਂਮਤ ਯੀਰੋ ਮਸ਼ੀਨ ਲਾ ਕੀਤਾ ਮੈਂਨੂੰ ਗੰਜਾ 

ਟਕਲਾ ਮੈਂ ਹੋਇਆ ਸਿਰ ਤੋਂ ਸਿਰ ਨੰਗਾ ਰੱਖਣ ਤੋਂ  ਮੈਂ ਸੰਗਾਂ 

ਸੜਿਆ ਬੂਥਾਂ ਉਸੇ ਨਹੀਂ ਭੌਂਦਾ 

ਹੱਸਦਾ ਵੀ ਉਸੇ ਪਸੰਦ ਨਹੀਂ ਔਂਦਾ 

ਨਾਈ ਤੋਂ ਕਸਾਈ ਬਣੀ ਗੁੱਸੇ ਵਿੱਚ ਅਜੇ ਵੀ ਮੂੰਹ ਰੱਖੇ ਮੋੜੀ

ਕਿਵੇਂ ਕਿਓਂ ਰੱਬ ਬਣਾਈ ਸਾਡੀ ਜੋੜੀ 

ਸੁਰ ਮਿਲੇ ਨਾ ਲੜਾਈ ਜਿੰਨੀ ਕਰੀਏ ਓਨੀ ਥੋੜੀ

xxxx

                          किवें बनाई रब जोड़ी 

 किवें क्यों रब बनाई साडी जोड़ी 

सुर मिले ना लड़ाई जिनी करिए ओनी थोड़ी 

कहे सड़ी तेरी आदत सड़िया बूथा बना रखें 

भिझी बिली जैसा मुंह तेरा कदी ना तूं हसें

किसी गले में खुश खुशी चेहरा मेरा खिड़िया 

जचे ना उसे खुश चेहरा देख गुस्सा उसे चढ़िया 

कोविड वक्त मेरी हजामत उसे करनी पई

तद तों सोहने कटे बाल बनी ओह मेरी नाई

लंबे सी बाल मेरे कंघी वाह बोदा मैं बनाया 

चंगा लगा उस दी सहेली नू बोदा मेरा सहलाइया 

फूक खा मैं खुश चेहरा मेरा खिड़िया मैं हंसा

की फिर होया हाल मेरा की यारो दसां

किती उस मेरी हजामत जीरो मशीन ला कीता मैनू गंजा 

टकला मैं होया सिर तों सिर नंगा रखन तों संगां

सड़िया  बूथा उसे नहीं भौंदा

 हसदा वी उसे पसंद नहीं औंदा

नाई तों कसाई बनी गुस्से विच एजे वी मुंह रखे मोड़ी 

किवें क्यों  रब बनाई साडी जोड़ी 

सुर मिले ना लड़ाई जिनी वी करिए ओनो थोड़ी 






Wednesday, September 9, 2026

ਪਿਆਰ ਲਈ ਆਭਾਰੀ

          ਪਿਆਰ ਲਈ ਆਭਾਰੀ


ਰੱਬ ਸੌਹਣੀ ਬਖ਼ਸ਼ੀ ਜਿੰਦਗੀ ਸ਼ਿਕਾਇਤ ਨਾ ਕਰਾਂ 

ਸੁੰਦਰ ਸਚਿਆਰੀ ਸੁਹਾਨੀ ਦਿੱਤੀ ਜਿਸ ਤੇ ਮੈਂ ਮਰਾਂ

ਮੰਨੇ ਉਹ   ਮੈਂ ਨਖੱਟੂ ਨਕੰਮਾਂ ਬੇਵਾਕੂਫ਼ ਥੌਹਹੀਣ 

ਉਸੇ ਖ਼ੁਸ਼ ਰੱਖਾਂ ਕੋਸ਼ਿਸ਼ ਕਰਾਂ ਕਰੋ ਮੇਰਾ ਯਕੀਨ 

ਬਿੰਗ ਤੜੰਗੀ ਰੋਟੀ ਬੇਲਾਂ ਸੜੀ ਪਕਾਂਵਾਂ 

ਰਿੰਨਾ ਮਸੂਰ  ਦੀ ਦਾਲ ਥੱਲੇ ਮੈਂ ਲਗਾਂਵਾਂ 

ਚੰਗੀ ਤਰਾਂ ਨਿਚੋੜਾਂ ਨਾ ਪੋਚਾ ਫ਼ਰਸ਼ ਨਾ ਹੋਏ ਸਾਫ਼ 

ਜ਼ੋਰ ਨਾਲ ਥਾਪੀ ਨਾ ਮਾਰਾਂ ਲੀੜਿਆਂ ਚ ਆਏ ਨਾ ਨਿਖ਼ਾਰ

ਦਿਨ ਨੂੰ ਉਹ ਰਾਤ ਕਹੇ ਮੈਂ ਵੀ ਮੰਨਾ ਰਾਤ  

ਬੇਸੁਰਾ ਗਾਂਣਾਂ ਗਾਏ ਸੁਲਾਹਾਂ ਕਹਾਂ ਕਿਆ ਬਾਤ 

ਤਾਹਨੇ ਮਾਰਨੇ ਫ਼ਿਤਰੱਤ ਔਰਤ ਦੀ ਤਾਹਨਿਆਂ ਤੇ ਗੁੱਸਾ ਨਾ ਕਰਾਂ 

ਕਿਸਮੱਤ ਮੇਰੀ ਖੋਟੀ ਤੇਰੇ ਨਾਲ ਮੇਰੀ ਜੋਟੀ ਕਹੇ ਸੰਯਮ ਨਾਲ ਜਰਾਂ 

ਕਿਓਂ ਇਹ ਸੱਭ ਕਰਾਂ 

ਕਿਓਂ ਉਸ ਤੇ ਮਰਾਂ 

ਸੱਚਾ ਉਸ ਦਿੱਲ ਪਿਆਰ ਮੇਰੇ ਲਈ ਦਿੱਲ ਨੂੰ ਉਹ ਪਿਆਰੀ

ਹੋਰ ਕੁੱਛ ਨਾਂ ਮੱਗਾਂ ਉਸ ਤੋਂ ਸੱਚੇ ਪਿਆਰ ਲਈ ਮੈਂ ਆਭਾਰੀ




Saturday, September 5, 2026

ਇੰਗਲੈਂਡੀ ਇੰਗਲੈਂਡ ਵਿੱਚ P5

                  ਇੰਗਲੈਂਡੀ ਇੰਗਲੈਂਡ ਵਿੱਚ 


PPS Nabha ਮੇਰਾ nick name  ਸੀ  Englandi England  ਤੋਂ ਸੀ ਆਇਆ 

Southall ਤੇ London   ਤੋਂ ਸਵਾਏ ਜਾਦਾ ਨਹੀਂ ਪਹਿਲੋਂ  ਵੇਖ ਪਾਇਆ 

ਇਸ ਬਾਰ trip ਸਫ਼ਲ ਰਿਹਾ  ਖੂਬ ਘੁੱਮੇ ਸੈਰ  ਸਪਾਟੇ ਦਾ ਮਜ਼ਾ ਆਇਆ 

 ਪਹਿਲੇ trip Warwich castle Stratford on Avon Shakespeare ਦਾ ਵੇਖਿਆ  ਘਰ 

Cotswold village  ਦੇ ਵਿਚੋਂ ਬੱਸ ਹੌਲੀ ਲੰਘੀ ਪਰ ਰੁਕੀ ਨਾ ਇੱਕ ਪਲ ਭਰ 

Oxford ਦੀ university ਵੇਖੀ ਦੇਖ਼ੇ ਉਸ ਦੇ ਕਈ college 

ਦੁਨੀਆਂ ਦੀ ਸਭ ਤੋਂ ਪੁਰਾਣੀ University ਸਦੀਆਂ ਤੋਂ ਦੇ ਰਹੀ knowledge

ਦੂਜਾ trip York Cathedralਵੇਖਿਆ ਜਿਸ ਦਾ official ਨਾਂ Minister

St. Mary Abbey ਦੇ ਖੰਡਰ ਵੇਖੇ tour ਕੀਤਾ ਖੁੱਲੀ ਬੱਸ ਦੀ ਛੱਤ ਉੱਪਰ 

ਤੀਜੇ Chaucer ਨਾਲ ਫੋਟੋ ਖਿੱਚੀ Canterbury Cathedral ਬਾਹਰੋਂ ਵੇਖਿਆ ਜਾ ਨਾ ਸਕੇ ਅੰਦਰ 

ਬੱਸ ਫ਼ੜ Dover ਪਹੁੰਚੇ ਜੋ ਹੈ English Chsannel  ਦਾ  ferry ਦਾ ਬੰਦਰ

Dover Castle  ਦੂਰੋਂ ਤਕਿਆ White Cliffs of Dover ਵੇਖੇ ਜੋ ਹਨ ਮਸ਼ਹੂਰ 

 English Channel ਦੇ ਕੰਢੇ ਕੰਢੇ ਸੈਰ ਕੀਤੀ ਕਰ  ਬਹੁਤ ਮਜ਼ਾ ਆਇਆ ਹਜ਼ੂਰ 

ਨਿਹਾਲ ਨੂੰ ਨਾਲ ਲੈ ਬੱਸ  ਫ਼ੜ  Slough  ਅਸੀਂ ਗਏ 

11 Leeds  Road ਘਰ ਬਚਪਣ ਦੇ ਦਿਨ ਯਾਦ ਆਏ 

James Elliman Primary William Penn  ਜੋ ਮੇਰੇ time ਸੀ secondary 

ਅੱਜ ਓਹ Penn Wood Primary ਪੁਰਾਣੀ ਇਮਾਰਤਾਂ ਥਾਂ ਨਵੀਂ  buildings ਖੜ੍ਹੀ 

ਸਵੇਰ ਦੀ ਸੈਰ ਵੀ ਇਸ ਬਾਰ ਚੰਗੀ ਰਹੀ  Heston Park  ਸੀ ਜਾਂਦੇ 

ਚੰਗੇ ਕਈ ਓਥੇ ਦੋਸਤ ਬਣੇ ਰੱਲ ਗੱਪਾਂ ਅਸੀਂ ਲੜਾਂਦੇ  ਦੋ ਪਲ ਹਸ ਲੈਂਦੇ 

,,,,

Friday, September 4, 2026

ਜੂਨ ਸਫ਼ਲ p5

                                             ਜੂਨ ਸਫ਼ਲ


ਪੜ੍ਹ  ਵੇਦ ਸਾਰੇ ਭੇਦ ਤੂੰ  ਕੱਠੇ ਕਰ  ਲੈ

ਜੁਬਾਨੀ  ਸਾਰੀ ਕਿਤੇਬ ਤੂੰ ਰੱਟ ਲੈ

ਸੱਭ ਮੂਰਤੀਆਂ ਅੱਗੇ ਸੀਸ ਨਿਵਾ ਲੈ

ਪਾ ਗਿਆਨ ਲੱਖ ਸਿਆਨਾਪਣ ਪਾ ਲੈ

ਸੂਝ ਬੂਝ ਦੀ ਉਹ ਮਤ ਨਹੀਂ ਮਿਲਣੀ 

ਬੇਅਰਥ ਜਾਊ ਜੂਨ ਗਤਿ ਨਹੀਂ ਮਿਲਣੀ 

ਲੱੜ ਲੱਗ ਜਿਸ ਕਰਤਾਰਪੁਰ ਹੱਲ ਸੀ ਵਾਹਿਆ 

ਮਿਟਾ ਕੇ ਧੁੰਦ ਜਿਸ ਜੱਗ ਚਾਨਣ ਸੀ ਪਾਇਆ 

 ਖ਼ਲਕਤ ਨੂੰ  ਜਿਸ ਸੱਚਾ ਰਾਹ ਸੀ ਦਰਸਾਇਆ 

ਕਿਰਤ ਕਰ ਵੰਡ ਛਕ ਨਾਮ ਜਪ ਦਾ ਮੰਤਰ ਦੜਾਇਆ

ਤਿੰਨਾਂ ਅਸੂਲਾਂ ਤੇ ਜੇ ਜੱਸਿਆ ਤੂੰ ਕਰ ਲਏਂ ਅਮਲ 

ਕੱਚ ਪਕਾਈ ਓਥੈ ਮਿਲੂ  ਰੱਖੂ ਨੇੜੇ ਜੂਨ ਤੇਰੀ ਸਫ਼ਲ 

xxxx

                                                   जून सफल


पढ़ वेद तूं सारे  भेद कठे कर ले 

जुबानी सारी कितेब तूं रट ले 

सभ मूर्तियां अगे सीस निवा ले 

पा ज्ञान लाख सियानापन पा ले 

सूझ बूझ दी ओह मत नहीं मिलनी 

बेअर्थ जाऊ जून गत नहीं मिलनी 

लड़ लग जिस करतारपुर हल सी वाहिया

मिटा के धुंध जग चानन सी पाया 

खलकत नू सच्चा राह सी दरसाया

कृत कर बंड छक नाम जप दा मंत्र दाड़ाइया

तिन असूलां ते  जे जसिया  तूं  कर लेवें अमल 

कच पकाई उथे  मिलू नेड़े रखू जून तेरी सफल 



ਸਾਹੂ ਬੰਦੇ p5

                                ਸਾਹੂ ਬੰਦੇ 


ਸਵੇਰੇ ਸੈਰੇ ਮਿਲੇ ਕੁੱਛ ਸਾਹੂ ਬੰਦੇ 

ਬਣਾਏ  ਉਹ ਰੱਬ ਨੇ ਬੰਦੇ ਚੰਗੇ 

ਗੋਗਨਾ ਗਰਚਾ ਰਾਏ ਸੁਰਜੀਤ ਹਰਨੇਕ ਵੀਰ 

ਬਿੰਦਰਾ ਭੋਗਲ ਨਾਲ ਸੱਭ ਦੇ ਸਾਹਿਬ ਕਸ਼ਮੀਰ 

ਵਡਭਾਗੀ ਮੈਂ  ਆਪ ਨੂੰ ਮੰਨਾ ਸਾਥ ਇਨ੍ਹਾਂ ਦਾ ਮੈਂ ਪਾਇਆ 

ਰੱਲ ਹੱਸਿਆ ਖ਼ੁਸ਼ੀਆਂ ਵਧਾਈਆਂ ਖੂਨ ਸੇਰ ਵਧਾਇਆ 

ਗਿਆਨ ਕੱਠਾ ਕੀਤਾ ਉਨ੍ਹਾਂ ਤੋਂ ਜਾਦਾ ਅਪਣੀ ਸੁਣਾਈ 

ਅੱਖਰ ਦਾ ਵਾਧਾ ਭੁੱਲ ਚੁੱਕ ਜੋ ਮਾਫ ਕਰੀਓ ਮੇਰੇ ਭਾਈ 

ਜਿੰਦ ਭਰ ਭੁਲਾਂਗਾ ਨਹੀਂ ਜੋ ਪੱਲ ਇਨ੍ਹਾਂ ਨਾਲ ਗੁਜ਼ਾਰੇ 

ਦੋਸਤਾਂ ਤੋਂ ਭਰਾ ਬਣ ਗਏ ਲੱਗਣ ਦਿਲ ਨੂੰ ਪਿਆਰੇ 

ਰੌਣਕਾਂ ਹੈਸਟਨ ਵਿੱਚ ਲਗਾਈ ਰੱਖਣ ਮਿਲ ਇੱਕ ਦੂਜੇ ਸੰਘ 

ਤੁਰਦੇ ਫਿਰਦੇ ਤੰਦੁਰੁਸਤੀ ਮਾਨਣ ਰੱਬ ਤੋਂ  ਮੇਰੀ ਇਹੀਓ ਮੰਗ 

Thursday, September 3, 2026

ਗੁੜ ਨਾਲੋਂ ਮਿੱਠਾ ਪਿਆਰ p5

                           ਗੁੜ ਨਾਲੋਂ ਮਿੱਠਾ ਪਿਆਰ 


ਗੁੜ ਨਾਲੋਂ  ਮਿੱਠਾ ਮੇਰਾ ਪਿਆਰ 

ਹਰ ਘੜੀ ਹਰ ਪਲ ਆਏ ਯਾਦ 

ਵਿਆਹ ਦੀ ਤਾਰੀਖ ਦੀ ਕਰਾਂ ਮੈਂ ਇੰਤਜ਼ਾਰ 

ਲੰਬੇ ਲੱਗਣ ਦਿਨ ਕਦੋਂ ਮਿਲੂ ਮੇਰਾ ਯਾਰ 

ਆਇਆ ਭਾਗਾਂ ਭਰਿਆ ਦਿਹਾੜਾ ਘੋੜੀ ਮੈਂ ਚੜਿਆ 

ਚਾਅ ਵਿਚ ਚਾਰ ਲਾਂਵਾਂ ਲਈ ਲੱੜ ਉਸ ਮੇਰਾ ਫ਼ੜਿਆ 

ਪਹਿਲੀਆਂ ਵਿੱਚ ਦਿਨ ਮੇਰੇ ਚੰਗੇ ਰਹੇ 

ਗੁੱਸੇ ਜ਼ੁਲਮ ਮੇਰੇ ਉਸ ਚੁੱਪ ਨਾਲ ਸਹੇ 

ਗ੍ਰਿਸਤ ਦਾ ਬੋਝ ਬਚਿਆਂ ਦੀ ਜਿੰਮੇਦਾਰੀ 

ਰੁਲ ਗਈ ਘਰ ਦੇ ਝਮੇਲਿਆਂ ਵਿਚ ਬੇਚਾਰੀ 

ਵੱਡੇ ਹੋਏ ਧੀ ਪੁੱਤ ਕਰ ਗਏ ਆਲਣਓਂ ਉਡਾਰੀ 

ਬੁੱਢਾ ਹੋਇਆ ਸ਼ੇਰ ਉਹ ਸ਼ੇਰਨੀ ਬਣ ਆਈ 

ਪੁੱਛੋ ਨਾ ਫਿਰ ਕਿੰਝ ਉਸ ਵਾਟ ਮੇਰੀ ਲਾਈ 

ਅਕਲ ਵੀ ਮੈਂਨੂੰ ਆਈ 

ਉਸ ਦੀ ਕਦਰ ਪਾਈ 

ਵਿਆਹ ਤੋਂ ਪਹਿਲਾਂ ਅਸੀਂ ਸੀ ਗਵਾਰ 

ਉਹ ਆਈ ਘਰ ਘਰ ਦਿਤਾ ਉਸ ਸੰਵਾਰ 

ਅੱਗੋਂ ਬੋਲਣ ਦੀ ਹਿੰਮਤ ਨਾ ਮੈਂ ਬਣਿਆ ਜੋਰੂ ਦਾ ਗੁਲਾਮ 

ਭਾਂਡੇ ਮਾਂਜ ਪੋਚਾ ਲਾ ਕਰਾਂ ਉਸ ਨੂੰ ਰੋਜ਼ ਸਤ ਸਲਾਮ

ਦਿੱਲ ਵਿੱਚ ਪਰ  ਹਿਰਖ ਨਾ ਕੋਈ ਉਹ ਕਰੇ ਮੈਂਨੂੰ ਪਿਆਰ 

ਬਿਨ ਉਸ ਜਿੰਦ ਗੁਜ਼ਾਰਾਂ ਸੋਚ ਨਾ ਮਨ ਆਏ ਕਦੀ ਯਾਰ 

ਉਹ ਸਚਿਆਰੀ ਮੇਰੀ ਪਿਆਰੀ ਮੈਂ ਜਾਂਵਾਂ ਉਸ ਤੇ ਬਲਿਹਾਰ 



ਹੱਸਣ ਦਾ ਆ ਗਿਆ ਵਾਹ p5

                                              ਹੱਸਣ ਦਾ ਆ ਗਿਆ ਵਾਹ 


ਉਮਰ ਦੇ ਨਾਲ ਹੱਸਣ ਦਾ ਮੈਂਨੂੰ ਆ ਗਿਆ ਵਾਹ 

ਗੁੱਸੇ ਨਾ ਹੋਂਵਾਂ ਫ਼ਿਕਰ ਘੱਟ ਮੈਂਨੂੰ ਗੋਡੇ ਗੋਡੇ ਚਾਅ 

ਸੁਹੇਲੇ ਦਿਨ ਸਕੂਨ ਦੀ ਨੀਂਦ ਆਏ ਜੀਣ ਦਾ ਮਜ਼ਾ 

ਡਰਦਾ ਰਿਹਾ ਸੋਚ  ਕੇ ਕਿ ਕੀ ਹੋਊ ਜੇ ਹੋਊ ਆਹ 

ਉਹ ਨਾ ਹੋਇਆ ਫ਼ਿਕਰ ਮੈਂ ਕੀਤਾ ਖ਼ਾਹਮ ਖਾਹ 

ਬੀਵੀ ਕਹੇ ਨਕਮਾਂ ਥੌਹਹੀਣ ਮੈਂ ਹੋਵਾਂ ਨਾ ਖ਼ਫ਼ਾ 

ਦਿਲੇ ਨਾ ਲਾਂਵਾਂ ਕਵਿਤਾ ਮੇਰੀ ਨੂੰ ਕਹੇ ਖੇਹ ਤੇ ਸੁਆ 

ਅਣਸੁਣੇ ਕਰਾਂ ਅੱਜਕਲ ਬੀਵੀ ਦੇ ਤਾਹਨੇ 

ਗਲਤੀਆਂ ਢੱਕਣ ਲਈ ਔਂਣ ਸੌ ਸੌ ਬਹਾਨੇ 

ਮੈਂ ਨਹੀਂ ਸੁਧਰਨਾ ਉਸੇ ਆ ਗਿਆ ਹੁਣ ਯਕੀਨ

ਇਹ ਵੀ ਮੰਨੇ ਬੁਰਾ ਨਾ ਸਿਰਫ ਥੋੜਾ ਦਾਰੂ ਦਾ ਸ਼ੌਕੀਨ 

ਮਰਜ਼ੀ ਤੇ ਹਿਸਾਬ ਨਾਲ ਪੀਵਾਂ ਉਹ ਮੂੰਹ ਨਾ ਬਣਾਏ 

ਚੁੱਪ ਕਰ ਭੁਜੀ ਮੂੰਗਫ਼ਲੀ ਰੱਖੇ ਅੱਗੇ ਲੈਕਚਰ ਨਾ ਸੁਣਾਏ 

ਪੈਸੇ ਬਾਰੇ ਵੀ ਛੱਡ ਦਿੱਤਾ ਉਸ ਨੇ ਕਰਨਾ ਤੰਗ 

ਉਸ ਦੀ ਉਮਰ ਆਈ ਘੱਟ ਹੋਈ ਉਸ ਦੀ ਮੰਗ 

ਮਾਰ ਲਈ ਅੰਦਰੋਂ ਮਰਦਾਨਗੀ ਜੀ ਹਜ਼ੂਰੀ ਕਰਾਂ 

ਕਦੀ ਕਦਾਈਂ ਸੁਣਾਏ ਮੈਂਨੂੰ ਮੈਂ ਸਯਮ ਨਾਲ ਜਰਾਂ 

ਨੋਕ ਝੋਕ ਘੱਟ ਘੱਟ ਲੜਾਈਆਂ ਗਹਿਰੀ ਹੋਈ ਯਾਰੀ 

ਦਿਲੀਂ ਪਿਆਰ ਅਮਰ ਜਿੰਦ ਲੱਗਣ ਲੱਗੀ ਪਿਆਰੀ 

ਬਾਬੇ ਦੀ ਹਰ ਪੱਖੋਂ ਕ੍ਰਿਪਾ ਮਾਯੂਸੀ ਦੀ ਨਾ ਕੋਈ ਵਜਾਹ 

ਉਮਰ ਨਾਲ ਹੱਸਣ ਦਾ ਵਾਹ ਮੈਂਨੂੰ ਮੈਂਨੂੰ ਗੋਡੇ ਗੋਡੇ ਚਾਅ 

Wednesday, September 2, 2026

ਕਿਵੇਂ ਯਾਰੋ ਹੱਸਾਂ p5

                                        ਕਿਵੇਂ ਯਾਰੋ ਹੱਸਾਂ  


ਕੋਈ ਉਸਤਾਦ ਮੈਂਨੂੰ ਜੀਣ ਦਾ ਵਲ ਸਿਖਾਏ 

ਮੈਂਨੂੰ ਹੀ ਅਪਣੀ ਸੁਹਾਨੀ ਦੇ ਹੱਥੋਂ ਮੈਂਨੂੰ ਬਚਾਏ 

ਨਾ ਮੇਰੇ ਤੌਰ ਤਰੀਕੇ ਨਾ ਗਲ ਬਾਤ ਨਾ ਕੋਈ ਆਦਤ ਮੇਰੀ ਉਸ ਨੂੰ ਲੱਗੇ ਚੰਗੀ 

ਹਰ ਦਿਨ ਯਾਦ ਕਰਾਏ ਸੜੇ ਉਸ ਦੇ ਕਰਮ ਮਾਪਿਆਂ ਜਿਸ ਦਿਨ ਮੇਰੇ ਨਾਲ ਮੰਗੀ 

ਨੱਕ ਹੇਠਾਂ ਕੋਈ ਨਾ ਮੇਰਾ ਰਿਸ਼ਤੇਦਾਰ ਉਸ ਦੇ ਕਹੇ ਖਾਨਾ ਸਾਰਾ ਮੁੱਢੋਂ ਖ਼ਰਾਬ

ਉੱਚ ਪੜ੍ਹਾਈ ਦਾ ਮਾਣ ਨਾ ਮੰਨੇ ਡਿਗਰੀਆਂ ਕੀ ਚੱਟਣਿਆਂ ਉਸ ਦਾ ਹਾਜ਼ਰ ਜਬਾਬ 

ਦੋਸਤਾਂ ਨਾਲ ਦਾਰੂ ਦੀ ਮਹਿਫ਼ਲ ਜਮਾ ਮਜ਼ਾ ਲਵਾਂ ਉਸੇ ਨਾ  ਰਤੀ ਪਸੰਦ 

ਕਹੇ ਟੁਨ ਹੋ ਝੱਲ ਕੁਟੋਂ ਕੀ ਖਾਇਆ ਰਖੋਂ ਨਾ ਯਾਦ ਦਾਰੂ ਮੇਰਾ ਕੀਤਾ ਬੰਦ 

ਪੈਸੇ ਦੀ ਮੈਂ ਕਦਰ ਨਾ ਪਾਈ ਨਾ ਜੋੜਿਆ ਪੈਸਾ ਕੀਤਾ ਖ਼ਰਾਬ 

ਭੇਜਾ ਉਸ ਦਾ ਬਹੀ ਖਾਤਾ ਪਾਈ ਪਾਈ ਦਾ  ਉਹ ਰੱਖੇ ਹਿਸਾਬ 

ਮੇਰੀ ਮੇਰੇ ਦੋਸਤਾਂ ਨਾਲ ਤੁਲਨਾ ਕਰੇ ਮੈਂ ਉੱਤਰਾਂ ਨਾ ਖ਼ਰਾ

ਦਾਨੇ ਸਾਨੇ ਬੀਵੀਆਂ ਦੇ ਹਮਦਰਦੀ ਮੈਂ ਨਿਕਲਾਂ ਸੱਭ ਤੋਂ  ਬੁਰਾ 

ਪੈਰ ਪੈਰ ਤੇ ਟੋਕੇ  ਮੇਰੀਆਂ ਗਲਤੀਆਂ ਕੱਢੇ ਕੀ ਮੈਂ ਤੁਹਾਨੂੰ ਦੱਸਾਂ

ਫਿਰ ਕਹੇ ਖਿਲਿਆ ਬੂਥਾ ਰੱਖ ਏਨੀਆਂ ਸੁਣ ਕਿਵੇਂ ਮੈਂ ਯਾਰੋ ਹੱਸਾਂ 

xxxx

                                   


                                          किवें यारो हसां 


कोई उस्ताद मैनू जीण दा वल सिखाए 

मैनू ही अपनी सुहानी दे हाथों मैनू बचाए 

ना मेरे तौर तरीके ना गल बात न कोई आदत मेरी उस नू लगे चंगी

हर दिन याद कराए सड़े उस दे कर्म मापियां जिस दिन मेरे नाल मंगी

नक हेठ कोई ना मेरा रिश्तेदार उस दे कहे खाना सारा मुढों खराब 

उच्च पढ़ाई दा माण ना मने डिग्रियां की चटनियां उस दा हाजर जवाब 

दोसतां नाल दारू दी महफिल जमा  मजा लवां उसे ना रती पसंद 

कहे टुन हो झल कूटों की खाया रखो ना याद दारू मेरा कीता बंद 

पैसे दी मैं कदर ना पाई पैसा कीता खराब 

भेजा उस दा बही खाता पाई पाई दा रखे हिसाब 

मेरी मेरे दोसतां नाल तुलना करे मैं उतरां ना खरा 

दाने साने बीवियां दे हमदर्दी मैं निक्लनां सभ तों बुरा 

पैर पैर ते टोके मेरियाँ गलतियां कडे की मैं तुहानू दसां

फिर कहे खिलिया बूथा रख ऐनियां सुन किवें मैं यारो हसां




ਅੰਨੇ ਨੂੰ ਕੀ ਚਾਹੀਦੀਆਂ ਦੋ ਅੱਖਾਂ p5

                                         ਅੰਨੇ ਨੂੰ ਕੀ ਚਾਹੀਦੀਆਂ ਦੋ ਅੱਖਾਂ 


ਅੰਨੇ ਨੂੰ ਕੀ ਚਾਹੀਦੀਆਂ ਕੀ ਦੋ ਅੱਖਾਂ 

ਖੁਸ਼ੀ ਭਰੇ ਦਿਨ ਲੰਗਣ ਕੀ ਮੈਂ ਦੱਸਾਂ 

ਸਤਤਰੋਂ ਪਾਰ ਬੁੱਢਾਪੇ ਦਾ ਮਜ਼ਾ ਮੈਂ ਚੱਖਾਂ

ਗੋਡੇ ਗਿਟੇ ਅਜੇ ਕੈਮ ਤੇਜ਼ ਟੁਰਾਂ ਨੱਸਾਂ

ਸੀਨੇ ਦਿਲ ਧੱੜਕੇ ਵੇਖ ਪਿਆਰੀ ਨਾਰੀ 

ਭੁੱਲਾਂ ਨਾ ਦਿਮਾਗ ਵਿਚ ਅਜੇ ਤੇਜ਼ ਤਰਾਰੀ 

ਐਸ਼ ਕਰਨ ਦੇ ਹੁਣ ਸੁਲੱਖਣੇ  ਦਿਨ ਆਏ 

ਕੰਮ ਨਾ ਕਾਰ ਚੋਪੜੀ ਮਿਲੇ ਬੈਠੇ ਬੈਠਾਏ 

ਬੀਵੀ ਦੇ ਤਾਹਨੇ ਹੁਣ ਓਨਾ ਅਸਰ ਨਾ ਉਹ ਕਰਦੇ 

ਘਰੋਂ ਤਾਂ ਨਹੀਂ ਕੱਡੂ ਹੁਣ ਅਸੀਂ ਨਹੀਂ ਉਸ ਤੋਂ ਡਰਦੇ 

ਲੋਕ ਲਾਜ ਦੀ ਨਹੀਂ ਹੁਣ ਸਾਨੂੰ ਕੋਈ ਪਰਵਾਹ 

ਨਚੀਏ ਗਾਈਏ ਪੀ ਦਾਰੂ ਪੂਰਾ ਲਈਏ ਮਜ਼ਾ 

ਬੁੱਧਜੀਵੀ ਨਾ ਮੈਂ ਨਾ ਮੈਂ ਕੋਈ ਸਾਧ ਨਾ ਮੈਂ ਕੋਈ ਜੋਗੀ 

ਗ੍ਰਿਸਥ ਵਿੱਚ ਅਨੰਦ ਪਾਇਆ ਜੱਸਾ ਆਮ ਰਸ ਭੋਗੀ 

ਸੋਹਣੀ ਰਹੀ ਹੈ ਸੋਹਣੀ ਰਹੂ ਸੋਹਣੀ ਕੋਈ ਨਾ ਗਿੱਲਾ 

ਭੁੱਲ ਗਏ ਚੰਦ ਦੁੱਖ ਮਿਲੇ ਯਾਦ ਬਹੁਤ ਸੁੱਖ ਜੋ ਮਿਲਾ 

ਖੁਸ਼ੀ ਭਰ ਦਿਨ ਲੰਘਣ ਕੀ ਮੈਂ ਦੱਸਾਂ 

ਅੰਨੇ ਨੂੰ ਕੀ ਚਾਹੀਦੀਆਂ ਕੀ ਦੋ ਅੱਖਾਂ 

 


ਐਸੀ ਦੇ ਮਤਿ p5

                                             ਐਸੀ ਦੇ ਮਤਿ


ਏ ਮੌਲਾ ਦੇਣੇ ਅਗਰ ਹੰਝੂ ਦੇ ਖੁਸ਼ੀ ਦੇ ਹੰਝੂ 

ਸਹਿ ਸਕਾਂ ਦੁੱਖ ਤੇਰੇ ਦਿਤੇ ਏਨਾ ਸਬਰ ਮੰਗੂ 

ਜਾਣਾ ਸੁੱਖ ਦੁੱਖ ਬੰਦਾ ਅਪਣੀ ਕਰਮੀ ਪਾਏ 

ਕੀ ਕਰਮ ਕਰਾਂ ਸੁੱਖ ਲਈ ਮੇਰੇ ਸਮਝ ਨਾ ਆਏ 

ਮੰਨਾ ਹਰ ਅੰਧੇਰੀ ਰਾਤ ਦਾ ਤੂੰ ਕਰੇਂ ਸਵੇਰਾ 

ਹਥ ਜੋੜ ਸੀਸ ਨੀਵਾਵਾਂ ਕਰ ਮੇਰੇ ਦੁੱਖਾਂ ਦਾ ਨਬੇੜਾ 

ਗਿਆਨੀ ਧਿਆਨੀ ਰਾਹੀਂ ਭਟਕਦੇ ਵੇਖੇ ਸਿਆਣਪ ਕੰਮ ਨਾ ਆਈ 

ਜਿੰਦਗੀ ਭਰ  ਜੱਪ ਤਪ ਕਰ ਥੱਕੇ ਉਹ ਵੀ ਉੱਥੇ ਪਹੁੰਚ ਨਾ ਪਾਈ

ਮੈਂ ਨਾ ਗਿਆਨੀ ਮੈਂ ਨਾ ਧਿਆਨੀ ਨਾ ਚਾਹਾਂ ਅਜੇ ਗਤਿ

ਕਿੰਝ ਜਿੰਦ ਖੁਸ਼ੀ ਪਾਂਵਾਂ ਕਿੰਝ ਹੱਸਾਂ ਗਾਂਵਾਂ ਬੱਸ ਐਸੀ ਦੇ ਮਤਿ


                ऐसी दे मत 


ऐ मौला देने अगर हंझू दे खुशी दे हंझू

सह सकां दुख तेरे दिते ऐना सब्र मंगू 

जाणा दुख सुख बंदा अपनी कर्मी पाए 

की कर्म करां सुख लई  मेरे समझ ना आए 

मन्ना हर अंधेरी रात दा तूं करें सवेरा 

हाथ जोड़ सीस निवावां कर मेरे दुखां दा नबेड़ा

गियानी धियानी राहीं भटकदे देखे सियानप काम ना आए 

जिंदगी भर जप तप कर थके ओह वी उथे पहुंच ना पाए 

मैं ना गियानी मैं ना धियानी ना चाहां अजे गत

किंझ जिंद खुशी पांवां किंझ हसां गांवां बस ऐसी दे मत

Tuesday, September 1, 2026

Pray For Same Life p5 E

                          Pray for same life 


I have talent some  friends tell me 

Can't think of any for the life of me 

I only write ditties and simple peotry 

Not very hard work as words come easy 

I get up with a word swirling in my head 

Naturally flows the pen by the pen I am led 

I don't have to think very hard it just writes 

No brainstorming no sleepless nights 

Genoius my genoius friends hail me 

Child like I am flaatered take pride you see 

Humility I don't lack I thank Thee 

One who guides my pen made me me 

And I thank  my friends who have made life good 

I would pray for same life again no other I would 





Life So Good p5 E

                                               Life So Good 

Not a coward nor brave nor bold 

Young at heart though by years old 

Followed middle path dared not chance 

Lived a life full of a song and dasnce 

Took it easy never sweated it hard 

Lucky I was  I got my life's rewards 

Bad habits I had  aplenty virtues I had few

Sinful was I  greedy took more than my due

With a clean heart loved and made many a friend 

Never deserted  halfway was there till the  very end 

In ripe old age I sit back and reflect 

Led a full life and I have no regret 

I thank the Creator who gave me life so good 

Was saviour in troubled time with me He stood 

Grateful for small mercies can't thank Him enough

True are the words true  the feelings says poet Jass  



 

ਜਦੋਂ ਔਣ p5

                                ਜਦੋਂ ਔਣ


ਮਨ ਉਤਾਵਲਾ ਕਦੋਂ  ਔਣ ਉਹ

ਕਰਮ ਜਾਗਣ ਜਦੋਂ ਔਣ ਉਹ

ਅੱਖਾਂ ਨਾਲ ਮੈਂ ਉਨ੍ਹੇਂ ਨਿਹਾਰਾਂ

ਕੋਲ ਬਹਿ ਆਨੰਦ ਮੈਂ ਪਾਂਵਾਂ 

ਉਨ੍ਹਾਂ ਦੇ ਦਿੱਲ ਦੀ ਉਨ੍ਹਾਂ ਤੋਂ ਸੁਣਾ 

ਜੋ ਮੇਰੇ ਦਿੱਲ ਮੈਂ ਉਨ੍ਹਾਂ ਨੂੰ ਕਹਾਂ 

ਕਿੱਥੇ ਕਿੱਥੇ ਮੈਂ ਉਨ੍ਹਾਂ ਨੂੰ ਛੂਹਾਂ

ਜਿੱਥੇ ਜਲਣ ਬਦਨ ਇੱਕ ਹੋਣ ਰੂਹਾਂ 

ਇੱਕ ਮਿੱਕ ਹੋ ਆਪਸ ਵਿੱਚ ਘੁੱਲ ਜਾਈਏ 

ਭੁੱਲ ਸਾਰੀ ਦੁਨਿਆਂ ਜਨਤ ਇੱਥੇ ਪਾਈਏ

ਰੱਲ ਮਿਲ ਜੋ ਦੇਖੇ ਅਪਣੇ ਸਪਨੇ ਕਰੀਏ ਸਾਕਾਰ

ਨਿਭਾਈਏ ਤੋੜ ਜੋ ਲਾਈ ਕਰੀਏ ਸੱਚੇ ਦਿਲੋਂ ਪਿਆਰ 

ਲੱੜ ਉਸ ਦੇ ਲਾਇਆ ਕਿਸਮਤ ਮੈਂ ਪਾਈ ਚੰਗੀ 

ਜੂਨ ਮੇਰੀ ਸੰਵਰੀ ਮਿਲੀ ਐਸੀ ਜੈਸੀ ਮੈਂ  ਮੰਗੀ 

ਮਨ ਉਤਾਵਲਾ ਕਦੋਂ  ਔਣ ਉਹ

ਕਰਮ ਜਾਗਣ ਜਦੋਂ ਔਣ ਉਹ