ਸਾਹੂ ਬੰਦੇ
ਸਵੇਰੇ ਸੈਰੇ ਮਿਲੇ ਕੁੱਛ ਸਾਹੂ ਬੰਦੇ
ਬਣਾਏ ਉਹ ਰੱਬ ਨੇ ਬੰਦੇ ਚੰਗੇ
ਗੋਗਨਾ ਗਰਚਾ ਰਾਏ ਸੁਰਜੀਤ ਹਰਨੇਕ ਵੀਰ
ਬਿੰਦਰਾ ਭੋਗਲ ਨਾਲ ਸੱਭ ਦੇ ਸਾਹਿਬ ਕਸ਼ਮੀਰ
ਵਡਭਾਗੀ ਮੈਂ ਆਪ ਨੂੰ ਮੰਨਾ ਸਾਥ ਇਨ੍ਹਾਂ ਦਾ ਮੈਂ ਪਾਇਆ
ਰੱਲ ਹੱਸਿਆ ਖ਼ੁਸ਼ੀਆਂ ਵਧਾਈਆਂ ਖੂਨ ਸੇਰ ਵਧਾਇਆ
ਗਿਆਨ ਕੱਠਾ ਕੀਤਾ ਉਨ੍ਹਾਂ ਤੋਂ ਜਾਦਾ ਅਪਣੀ ਸੁਣਾਈ
ਅੱਖਰ ਦਾ ਵਾਧਾ ਭੁੱਲ ਚੁੱਕ ਜੋ ਮਾਫ ਕਰੀਓ ਮੇਰੇ ਭਾਈ
ਜਿੰਦ ਭਰ ਭੁਲਾਂਗਾ ਨਹੀਂ ਜੋ ਪੱਲ ਇਨ੍ਹਾਂ ਨਾਲ ਗੁਜ਼ਾਰੇ
ਦੋਸਤਾਂ ਤੋਂ ਭਰਾ ਬਣ ਗਏ ਲੱਗਣ ਦਿਲ ਨੂੰ ਪਿਆਰੇ
ਰੌਣਕਾਂ ਹੈਸਟਨ ਵਿੱਚ ਲਗਾਈ ਰੱਖਣ ਮਿਲ ਇੱਕ ਦੂਜੇ ਸੰਘ
ਤੁਰਦੇ ਫਿਰਦੇ ਤੰਦੁਰੁਸਤੀ ਮਾਨਣ ਰੱਬ ਤੋਂ ਮੇਰੀ ਇਹੀਓ ਮੰਗ
No comments:
Post a Comment