ਪਿਆਰ ਲਈ ਆਭਾਰੀ
ਰੱਬ ਸੌਹਣੀ ਬਖ਼ਸ਼ੀ ਜਿੰਦਗੀ ਸ਼ਿਕਾਇਤ ਨਾ ਕਰਾਂ
ਸੁੰਦਰ ਸਚਿਆਰੀ ਸੁਹਾਨੀ ਦਿੱਤੀ ਜਿਸ ਤੇ ਮੈਂ ਮਰਾਂ
ਮੰਨੇ ਉਹ ਮੈਂ ਨਖੱਟੂ ਨਕੰਮਾਂ ਬੇਵਾਕੂਫ਼ ਥੌਹਹੀਣ
ਉਸੇ ਖ਼ੁਸ਼ ਰੱਖਾਂ ਕੋਸ਼ਿਸ਼ ਕਰਾਂ ਕਰੋ ਮੇਰਾ ਯਕੀਨ
ਬਿੰਗ ਤੜੰਗੀ ਰੋਟੀ ਬੇਲਾਂ ਸੜੀ ਪਕਾਂਵਾਂ
ਰਿੰਨਾ ਮਸੂਰ ਦੀ ਦਾਲ ਥੱਲੇ ਮੈਂ ਲਗਾਂਵਾਂ
ਚੰਗੀ ਤਰਾਂ ਨਿਚੋੜਾਂ ਨਾ ਪੋਚਾ ਫ਼ਰਸ਼ ਨਾ ਹੋਏ ਸਾਫ਼
ਜ਼ੋਰ ਨਾਲ ਥਾਪੀ ਨਾ ਮਾਰਾਂ ਲੀੜਿਆਂ ਚ ਆਏ ਨਾ ਨਿਖ਼ਾਰ
ਦਿਨ ਨੂੰ ਉਹ ਰਾਤ ਕਹੇ ਮੈਂ ਵੀ ਮੰਨਾ ਰਾਤ
ਬੇਸੁਰਾ ਗਾਂਣਾਂ ਗਾਏ ਸੁਲਾਹਾਂ ਕਹਾਂ ਕਿਆ ਬਾਤ
ਤਾਹਨੇ ਮਾਰਨੇ ਫ਼ਿਤਰੱਤ ਔਰਤ ਦੀ ਤਾਹਨਿਆਂ ਤੇ ਗੁੱਸਾ ਨਾ ਕਰਾਂ
ਕਿਸਮੱਤ ਮੇਰੀ ਖੋਟੀ ਤੇਰੇ ਨਾਲ ਮੇਰੀ ਜੋਟੀ ਕਹੇ ਸੰਯਮ ਨਾਲ ਜਰਾਂ
ਕਿਓਂ ਇਹ ਸੱਭ ਕਰਾਂ
ਕਿਓਂ ਉਸ ਤੇ ਮਰਾਂ
ਸੱਚਾ ਉਸ ਦਿੱਲ ਪਿਆਰ ਮੇਰੇ ਲਈ ਦਿੱਲ ਨੂੰ ਉਹ ਪਿਆਰੀ
ਹੋਰ ਕੁੱਛ ਨਾਂ ਮੱਗਾਂ ਉਸ ਤੋਂ ਸੱਚੇ ਪਿਆਰ ਲਈ ਮੈਂ ਆਭਾਰੀ
No comments:
Post a Comment