Wednesday, July 29, 2026

ਜੋ ਹੋਵੇ ਉਸ ਵਿੱਚ ਸੁੱਖ p5

                                           ਜੋ ਹੋਵੇ ਉਸ ਵਿੱਚ ਸੁੱਖ 


ਵੇਦ ਕਤੇਬ ਸੱਭ ਪੜੇ ਪੜੇ ਸੱਭ ਗ੍ਰੰਥ 

ਮਾਲਾ ਫੇਰੀ ਤਪ ਕੀਤਾ ਦਾਨ ਕੀਤਾ ਬੇਅੰਤ 

ਜਬਾਬ ਨਾ ਮਿਲਿਆ ਸਵਾਲ ਦਾ ਜੋ ਮੇਰੇ ਮਨ ਦਾ ਸੀ 

ਕਿਓਂ ਉਪਾਇਆ ਗਿਆ ਜੱਗ ਵਿਚ ਕਮ ਮੇਰੇ ਜਿਮੇ ਕੀ

ਲੱਖ ਰਸਤੇ ਇੱਕ ਕਵਾਓ ਉਸ ਇੱਕ ਨੂੰ ਰਾਸਤਾ ਕਿਹੜਾ 

ਇੱਕ ਰਾਸਤੇ ਟਿਕ ਚਲਾਂ ਨਾ ਰਾਹ ਵਿੱਚ ਥਿੜਕੇ ਮਨ ਮੇਰਾ

ਕਿਓਂ ਉਸ ਅਸਲੀ ਰਾਸਤਾ ਛੁਪਾਇਆ 

ਕਿਓਂ ਕੋਈ ਇਸ਼ਾਰਾ ਨਾ ਮੀਲ ਪੱਥਰ ਲਾਇਆ 

ਰਾਹ ਵਿੱਚ ਕੰਡੇ ਟੋਏ ਰੋੜੇ ਰਾਹ ਰਾਹਗੀਰ ਲਈ ਸਖ਼ਤ ਬਣਾਇਆ

ਲੋਗ ਕਹਿਣ ਸੰਤਾਂ ਪੀਰ ਫ਼ਕੀਰਾਂ  ਇਹ ਰਾਹ ਦਰਸਾਇਆ 

ਮੁਗਧ ਮੈਂ ਸ਼ੁੱਧ  ਨਾ ਹਿਰਦਾ ਮੈਂ ਸ਼ਬਦ ਵਿੱਚ ਖੋਜ ਨਾ ਪਾਇਆ 

ਗੰਭੀਰ ਹੋ ਜਿੰਦ ਜੀਵੀ ਜੀਣ ਦਾ ਮਜ਼ਾ ਗਵਾਇਆ 

ਉੱਚੀਆਂ ਸੋਚਾਂ ਡੂੰਗਾ ਫ਼ਲਸਫ਼ਾ ਇਹ ਮੇਰੀ ਔਕਾਤ ਤੋਂ ਬਾਹਰ 

ਨਹੀਂ ਮਿਲਣਾ ਮੇਰੇ ਸਵਾਲ ਦਾ ਜਵਾਬ ਮੇਰੀ ਇਸ ਬਾਰ 

ਪੱਲੇ ਨਹੀਂ ਪੈਣੇ  ਬੇਪਰਵਾਹ ਦੇ ਰੰਗ ਆਪ ਨੂੰ  ਮੈਂ ਸਮਝਾਇਆ 

ਅਕੱਥ ਕਥਾ  ਮੇਰੇ ਤੋਂ  ਕਥੀ ਨਹੀਂ ਜਾਣੀ ਇਹ ਸੱਚ ਮੈਂ ਮਨ ਵਸਾਇਆ  

ਛੱਡੀ ਕੋਸ਼ਿਸ਼ ਛੱਡਿਆ ਸੋਚਣਾ ਜੋ ਹੋਇਆ ਉਸ ਵਿੱਚ ਸੁੱਖ ਜੱਸ ਨੇ ਪਾਇਆ  

xxxx

                      जो होवे उस विच सुख 


वेद कतेब सब पड़े पड़े सब ग्रंथ 

माला फेरी ताप कीता दान कीता बेअंत 

जबाब ना मिला सवाल दा जो मेरे मन दा सी

क्यों उपाइया गिआ जग विच कम मेरे जिम्मे की 

लाख रास्ते इक कवाओ उस इक  नू रास्ता कहड़ा 

इक रास्ते  टिक  चलां ना राह  विच थिड़के मन मेरा 

क्यों उस असली रास्ता छुपाईया

कोई इशारा ना मील पत्थर लाया 

राह विच कंडे दोहे रोड़े राह राहगीर  सख्त बनाया 

लोग कहन संतां पीर फकीरां एह राह दरसाया

मुघद मैं शुद्ध ना हिरदा मैं शबद विच खोज ना पाया 

गंभीर हो जिंद जीवी जीण दा मज़ा गवाया

उचियां सोचां डूंगा फलसफा एह मेरी औकात तों बाहर 

नहीं मिलना मेरे सवाल दा जवाब मेरी इस बार 

पले नहीं पैने बेपरवाह दे रंग आप नू समझिया

अकथ कथा मेरे तों  कथी नहीं जानी एह सच मन वसाइया 

छडी कोशिश छडिया सोचना जो होया उस विच सुख जसे पाया 

 




Monday, July 27, 2026

ਬਖਸ਼ੇ ਖਾਮੀਆਂ p5

                                                     ਬਖਸ਼ੇ ਖਾਮੀਆਂ 


ਜੇੜੇ ਕੇੜੇ ਤੋਂ ਮੈਂ ਨਹੀਂ ਮੰਦਾ

ਮੈਂ ਹਾਂ ਸਭਨਾਂ ਵਰਗਾ ਬੰਦਾ 

ਅਪਣੇ ਸਿਫ਼ਤ ਕਰਨ ਤੋਂ ਨਾ ਸੰਗਾਂ 

ਮੰਨਾ ਆਪ ਨੂੰ ਬਾਕੀਆਂ ਤੋਂ ਚੰਗਾ 

ਮੂੰਹੋਂ ਕੋਈ ਮੈਨੂੰ ਨਾ ਸੁਲਾਹੇ

ਮੇਰੀ ਹਾਂ ਨਾਲ ਹਾਂ ਨਾ ਮਿਲਾਏ 

ਮੂਰਖ ਸਮਝ ਦੂਰ ਉਸ ਤੋਂ ਰਹਾਂ 

ਮਾੜਾ ਇਹ ਇੰਨਸਾਨ ਸਭ ਨੂੰ ਕਹਾਂ

ਕਾਮਜਾਬੀ ਦੂਸਰੇ ਦੀ ਰਤਾ ਨਾ ਜਰਾਂ

ਜਿਨ ਬੁਲੰਦੀਆਂ ਪਾਈਆਂ ਈਰਖਾ ਕਰਾਂ

ਆਪ ਨੂੰ ਸਮਝਾਂ ਮੈਂ ਫਨੇ ਖਾਂ 

 ਉੱਚਾ ਨਾ ਪਹੌਂਚਾ ਦੋਸ਼ ਮਾੜੀ  ਕਿਸਮਤ ਤੇ ਧਰਾਂ

ਅਮੀਰ ਹੁੰਦੇ ਜਾਦਾ ਠੱਗ ਮੈਂ ਸੋਚਾਂ

ਲਵਾਂ ਲਾਟਰੀ ਧੰਨ ਖ਼ੁਦ ਮੈਂ ਲੋਚਾਂ 

ਹਵਸ ਮੇਰੀ ਮੇਰੇ ਤੇ ਭਾਰੀ 

ਪਿਆਰੀ ਲਗੇ ਮੈਨੂੰ ਪਰਨਾਰੀ 

ਆਸ ਰਖਾਂ ਰੱਬ ਤੋਂ ਇਹੀਓ ਮੰਗਾਂ 

ਬਖਸ਼ੇ ਖਾਮੀਆਂ ਬਣਾ ਬੰਦਾ ਚੰਗਾ 

xxxx

         बख्शे  खामियां 


जेड़े केड़े तों नहीं मैं मंदा 

मैं हां सभना वरगा बंदा 

अपनी सिफत करन तों ना संगां

मना आप नू बाकियां तों चंगा 

मुंहूं कोई मैनू ना सुलाहे 

मेरी हां नाल हां ना मिलाए 

मूर्ख समझ दूर उस तों रहां

माड़ा एह इंसान सभ नू कहां 

कामजाबी दूसरे दी रता ना जरां

जिन बुलंदियां पाईयां इर्खा करां

आप नू समझां मैं फने खां

उचा ना पौह्ञ्चिया माड़ी किस्मत ते दोष धरां

अमीर हुंदे जादा ठग मैं सोचां

लवां लाटरी धन खुद मैं लोचां

हवस मेरी मेरे ते भारी 

प्यारी लगे मैंनू परनारी 

आस रखां रब तों एह्हिओ मंगां

बखशे खामियां बना बंदा चंगा 

Thursday, July 23, 2026

ਐਸੀ ਨਾਰੀ ਮੰਗਾਂ p5

                                                ਐਸੀ ਨਾਰੀ ਮੰਗਾਂ 

ਮਿਲੇ ਜਿਸ ਨੂੰ ਖਵੀਰੀ  ਰੋਟੀ 

ਬੀਵੀ ਜਿਹਦੀ  ਹੋਵੇ ਮੋਟੀ 

 ਉਸ ਦੀ  ਜਾਣੋ ਕਿਸਮਤ ਖੋਟੀ 

ਬੀਵੀ ਕਿਸੇ ਮਿਲੇ ਪਤਲੀ ਪਤੰਗ 

ਸੜੀ ਸੁਭਾਹੋਂ ਰੁੱਖੀ ਕੁੱਛ ਨਾ ਕਰੇ ਪਸੰਦ 

ਸਮਝੋ ਉਹ ਬੰਦਾ ਅੰਦਰੋਂ ਤੰਗ 

ਸੋਹਣੀ ਜਿਸ ਦੀ ਬੀਵੀ ਹੋਵੇ 

ਦਿਲ ਉਹ ਉਸ ਦੇ ਦੋਸਤਾਂ ਦਾ ਮੋਵੇ 

ਛੱਕੀ ਖ਼ਸਮ ਸੁੱਖ ਦੀ ਨੀਂਦ ਨਾ ਸੋਵੇ

ਗੋਰੀ ਨਾ ਜਾਦਾ ਨਾ ਜਾਦਾ ਕਾਲੀ ਹੋਏ 

ਘਰ ਸੰਭਾਲ ਕੇ ਰੱਖਣ ਵਾਲੀ ਹੋਏ 

ਕਿਸਮਤ ਵਾਲਾ ਜਿੰਦ ਉਹਦੀ ਸੁਖੇਲੀ ਹੋਏ 

ਮਨ ਦੀ ਸੱਚੀ ਹੱਥੋਂ ਸਚਿਆਰੀ ਹੋਵੇ 

ਪਹਾੜ ਦਾ ਜੇਰਾ ਦਿਲ ਨੂੰ ਪਿਆਰੀ ਹੋਵੇ 

ਰੱਬ ਤੋਂ ਐਸੀ ਮੰਗਾਂ  ਮੇਰੀ ਨਾਰੀ ਹੋਵੇ 

ਪਤਲੀ ਨਾ ਮੋਟੀ ਗੋਰੀ ਨਾ ਕਾਲੀ

ਸਾਂਵਲੀ ਸਚਿਆਰੀ ਸੱਚੀ ਜੇਰੇ ਵਾਲੀ 

ਐਸੀ ਹੀ ਰੱਬ ਦਿੱਤੀ  ਮੈਨੂੰ ਘਰਵਾਲੀ 

ਸ਼ੁਕਰ ਕਰਾਂ ਰੱਬ  ਦਾ ਮੈਂ  ਉਸ ਦਾ ਅਭਾਰੀ   

xxxx       

      ऐसी नारी मंंगां


मिले जिस नू खवीरी रोटी 

बीवी जेहदी होवे मोटी

उस दी जानो किस्मत खोटी  

बीवी किसे मिले पतली पतंग 

सड़ी सुभांहों रूखी कुछ ना करे पसंद 

समझो ओह बंदा अंदरों तंग 

सोहनी जिस दे बीवी होवे 

दिल ओह उस दे दोस्तां दा मोहवे 

छकी खस्म सुख दी नींद ना सोए 

गोरी ना जादा ना जादा काली होए 

घर संभाल के रखन वाली होए

किस्मत वाला जिंद ओहदी सुखेली होए

मन दी सच्ची हाथों सचियारी होए

पहाड़ दा जेरा दिल नू प्यारी होए

रब तों ऐसी मंगां मेरी नारी होए 

पतली ना मोटी गोरी ना काली 

सांवली सचियारी सच्ची जेरे वाली 

ऐसी ही रब दिती मैनू घरवाली 

शुक्र करां रब दा मैं उस दा आभारी 


ਰਖੋ ਇੱਕੋ ਮੰਗ p5

                     ਰਖੋ ਇੱਕੋ ਮੰਗ


ਅੱਤ ਦੀ ਗਰਮੀ ਤੇਹ ਬਹੁਤ ਲੱਗੀ ਬੁੱਲ ਵੀ ਸੁੱਕੇ

ਨਿੰਬੂ ਵਾਲੇ ਬਰਫ਼ ਦੇ ਠੰਢੇ ਰੇੜ੍ਹੀ ਤੋਂ ਦੋ ਗਲਾਸ ਮੈਂ ਚੁੱਕੇ 

ਚੀਕ ਲਾ ਇੱਕ ਸਾਰੇ ਪੀ ਗਿਆ ਸਵਾਦ ਰਸ ਦਾ ਮਸਤ 

ਗੌਰ ਨਾ ਕੀਤਾ ਗੰਦ ਉਸ ਵਿੱਚ ਪੀ ਮੈਨੂ ਲਗੇ ਦਸਤ 

ਜੰਗਲ ਮੈਂ ਨਸਿਆ ਜੰਗਲ ਪਾਣੀ ਕਰਨ ਲਈ 

ਪੱਧਰ ਵੇਖ ਬੈਠਾ ਮੂਹਰੇ ਵੇਖ ਜਾਣ ਨਿਕਲ ਗਈ 

ਸ਼ੇਰ ਸੀ ਇਕ ਸਾਹਮਣੇ ਮੇਰੇ ਤੇ ਝਪਟਣ ਲਈ ਤਿਆਰ 

ਡਰਿਆ ਸਾਹ  ਸੁੱਕਿਆ  ਬੁਰਾ ਹੋਇਆ ਮੇਰਾ ਹਾਲ

ਕੱਛਾ ਹੱਥ ਫੜ੍ਹ ਨੱਠਿਆ ਉੱਥੋਂ ਵਾਂਗ ਤੂਫ਼ਾਨ 

ਸ਼ੇਰ ਪਿੱਛੇ ਮੈਂ ਘਬਰਾਇਆ ਕਿਵੇਂ ਬਚਾਂਵਾਂ ਜਾਨ

ਡਰਦੇ ਮਾਰੇ ਦਸਤ ਮੇਰੇ ਨਿਕਲੇ ਜਿਵੇਂ ਬਰਖਾ ਬਾਦ ਝਰਨੇ 

ਫਿਸਲਿਆ ਸ਼ੇਰ ਮੇਰੇ ਦਸਤਾਂ ਤੋਂ ਡਿਗਿਆ ਮੂਹਂ ਭਰਨੇ 

ਬਿਮਾਰੀ ਭੈੜੀ ਪਹਿਲਾਂ ਕੋਸਾਂ ਅੱਜ ਦਸਤਾਂ ਜਾਨ ਬਚਾਈ 

ਬਿਮਾਰੀ ਵੀ ਤੁਹਾਡੇ ਲਈ ਚੰਗੀ ਕਿਸਮਤ ਦੀ ਗੱਲ ਸਮਝ ਆਈ 

ਬੰਦਾ ਨਾ ਜਾਣੇ ਉਸ ਦੇ ਰੰਗ ਦੇਵੇ ਖ਼ੁਸ਼ੀਆਂ ਕਿਓਂ ਕਰੇ ਤੰਗ 

ਜੋ ਕਰੇ ਭਾਣਾ ਮੰਨ ਖੈਰ ਕਰੇ ਰਖੋ ਇੱਕੋ ਉਸ ਅੱਗੇ ਮੰਗ 

xxxx

       रखो इको मंग 


अत दी गर्मी तेह बहुत लगी बुल वी सुके

नींबू वाले बर्फ दे ठंडे रेड़ी तों दो ग्लास में चुके 

 चीक  ला सारे पी गिआ स्वाद रस दा मस्त 

गौर ना कीता गंद उस विच पी मैनू लगे दस्त 

जंगल में नसिया जंगल पाणी करन लई

पधर देख बैठा मुहरे देख जान निकल गई 

शेर सी इक सामने मेरे ते झपटन लई त्यार 

डरिया साह सुकिया बुरा होया मेरा हाल  यार 

कच्छा फड़ नठिया उथों वांग तूफान 

शेर पीछे मैं घबराया किवें बचावां जान 

डर दे मारे दस्त मेरे निकले जिवें बरखा बाद झरने 

फिसलिया शेर मेरे दस्तां तों डिगिया मुंह भरने 

बीमारी भैड़ी पहलां कोसां आज दस्तां जान बचाई 

बीमारी वी तुहाडे लई चंगी किस्मत दी गल समझ आई 

बंदा ना जाने उस दे रंग देवे खुशियां करे तंग 

जो करे भाणा मन खैर करे रखो इको ही मंग


ਮਹਿਫ਼ਿਲ ਤੋਂ ਪਹਿਲਾਂ ਛੋਲੇ ਨਾ ਖਾਈਏ p5

                               ਮਹਿਫ਼ਿਲ ਤੋਂ ਪਹਿਲਾਂ ਛੋਲੇ ਨਾ ਖਾਈਏ 


ਸਵਾਦ ਸੀ ਨਾਸ਼ਤਾ ਪੂਰੀ ਨਾਲ ਛੰਨਾ ਛੋਲਿਆਂ ਦਾ ਮੈਂ ਖਾਇਆ 

ਗਲੇ ਤਕ ਢਿੱਡ ਭਰਿਆ ਪੇਟ ਮੇਰਾ  ਆਫ਼ਰਣ ਤੇ ਆਇਆ  

ਬਾਅਦ ਭਰੀ ਦੋਸਤਾਂ ਦੀ ਮਹਿਫ਼ਿਲ ਵਿੱਚ ਪੱਦ ਜ਼ੋਰ ਦਾ ਆਇਆ 

ਛੱਡਿਆ ਤੇ ਬੰਬ ਦਾ ਧਮਾਕਾ ਕਰੂ ਸੋਚ ਮੈਂ ਘਬਰਾਇਆ 

ਚਾਲ ਇੱਕ ਮਨ ਵਿੱਚ ਆਈ ਚਾਲ ਸੋਚ ਬੁੱਲੀਂ ਮੁਸਕਾਇਆ 

ਕੋਸ਼ ਵਿੱਚੋਂ ਕੱਢ ਇੱਕ ਹਾਸੇ ਵਾਲਾ ਚੁਟਕਲਾ ਮੈਂ ਸੁਣਾਇਆ 

ਧਾਹਾਂ ਮਾਰ ਹੱਸੇ ਸਾਰੇ  ਰੱਤੀ ਨਾ ਕੋਈ ਸ਼ਰਮਾਇਆ 

ਹਾਸੇ ਦੀ ਆੜ੍ਹ ਲੈ ਮੈਂ ਆਇਸਤੇ  ਨਾਲ ਪੱਦ ਦਿੱਤਾ ਮਾਰ 

ਸੁਣਿਆ ਨਾ ਕਿਸੇ ਵੀ ਮਸੀਂ ਮੈਂ ਬਚ ਗਿਆ ਮੇਰੇ  ਯਾਰ 

ਲਾਗੇ ਬੈਠੇ ਸੱਖਸ਼ਾਂ ਨੂੰ ਮੁਸ਼ਕ ਆਇਆ ਨੱਕ ਉਨ੍ਹਾਂ ਚਾੜਿਆ 

ਇਕ ਦੂਜੇ ਵੱਲ ਵੇਖਣ ਅੱਖਾਂ ਨਾਲ ਪੁੱਛਣ ਪੱਦ ਕਿਸ ਮਾਰਿਆ 

ਕਮੀਨੀ  ਮੇਰੀ ਹਰਕਤ ਨਕ ਫੱੜ ਉਂਗਲ ਮੈਂ ਇਕ ਬਜੁਰਗ ਵੱਲ ਕੀਤੀ 

ਕੰਨ ਵਿੱਚ ਉਸ ਨੂੰ ਪੁੱਛਿਆ ਬਾਬਾ ਕੀ ਸਵੇਰੇ ਚਾਹ ਸੀ ਤੂੰ ਪੀਤੀ 

ਜਵਾਬ ਵਜੋਂ ਹਾਂ ਵਿੱਚ ਸਿਰ ਆਪਣਾ ਬਾਬੇ ਸੀ ਹਿਲਾਇਆ     

ਇਸ ਉਮਰੇ ਵਸ ਨਾ ਬਾਬੇ ਦਾ ਨਿਕਲਿਆ ਸੱਭ ਦੇ ਮਨ ਆਇਆ 

ਬਚਿਆ ਮੈਂ ਇਸ ਵਾਰੀ ਪੱਦ ਮਾਰਿਆ ਮੈਂ ਗਲੇ ਬਾਬੇ ਦੇ ਪਾਇਆ 

ਸਬਕ ਸਿੱਖਿਆ ਮਹਿਫ਼ਿਲ ਤੋਂ ਪਹਿਲਾਂ ਛੋਲੇ ਨਾ ਕਦੀ ਖਾਈਏ 

ਬਾਬਾ ਨਾ ਹੋਵੇ ਦੋਸ਼ ਲੈਣ ਲਈ ਅਸੀਂ ਪੱਦ ਮਾਰ ਫੜੇ ਜਾਈਏ 




Wednesday, July 22, 2026

ਬੇਲਣ ਤੋਂ ਡਰਾਂ p5

                         ਬੇਲਣ ਤੋਂ ਡਰਾਂ 


ਜਾਨ ਮੇਰੀ ਜਾਏ ਸਾਹ ਮੇਰਾ ਸੁੱਕੇ

ਬੇਲਣ ਵਾਲਾ ਹੱਥ ਜਦ ਉਹ ਚੁੱਕੇ 

ਬੇਲ  ਸੀ ਉਹ  ਕਣਕ ਦੀਆਂ ਰੋਟੀਆਂ 

ਬੋਲ ਬੈਠਾ ਪਤਲੀ ਬੇਲ ਰੋਟੀਆਂ ਤੇਰੀਆਂ ਮੋਟਿਆਂ 

ਬੇਲਣ ਵਾਲਾ ਹੱਥ ਉਸ ਨੇ ਉਠਾਇਆ 

ਚੰਗੀਆਂ ਨਾ ਲੱਗਣ ਆਪ ਬੇਲ ਮੈਨੂੰ ਸੁਣਾਇਆ 

ਚਾਹ ਮੈਂ ਸਾਡੇ ਦੋਨਾਂ ਲਈ ਰਿੰਨੀ 

ਭੁਲੱਕੜ ਮੈਂ ਭੁੱਲ ਗਿਆ ਪੌਣੀ ਚੀਨੀ 

ਉਸ ਘੁਟ ਭਰਿਆ ਚਾਹ ਲੱਗੀ ਫਿੱਕੀ

ਘੁਮਾਇਆ ਹੱਥ ਸੇਕੀ ਮੇਰੀ ਗਿੱਚੀ 

ਸ਼ੁਕਰ ਮੈਂ ਕੀਤਾ ਬੇਲਣ ਨਹੀਂ ਉਸ ਦਾ ਹੱਥ ਸੀ ਖਾਲੀ 

ਪਰ ਸਟ ਜਾਦਾ ਚਪੇੜ ਮਾਰ ਦਿੱਤੀ ਉਸ ਮੈਨੂ ਗਾਲੀ

ਉਸੇ ਖ਼ੁਸ਼ ਕਰਨ ਲਈ ਬਿਨ ਪੁੱਛੇ ਪੋਚਾ ਮੈਂ ਲਗਾਇਆ  

ਚੰਗੀ ਤਰ੍ਹਾਂ ਨਾ ਨਿਚੋੜਿਆ ਫ਼ਰਸ਼ ਰਹਿ ਗਈ ਗਿੱਲੀ ਮੇਰੇ ਭਾਇਆ 

ਫਿਸਲੀ ਉਹ ਡਿੱਗੀ ਸਟ ਉਸ ਡਾਡੀ ਖਾਈ 

ਗੁੱਸਾ ਉਸੇ ਆਇਆ ਗੁੱਸੇ ਬਣੀ ਉਹ ਦੁਰਗਾ ਮਾਈ 

ਕਚੱਜਾ ਕਿੱਸੇ ਥਾਂ ਦਾ ਕਹਿ ਛਿੱਲ ਉਸ ਮੇਰੀ ਲਾਹੀ 

ਸੋਚਿਆ ਨਾ ਚਾਹ ਰਿੰਨਣੀ ਨਾ ਪੋਚਾ ਲੌਣਾ

ਐਵੇਂ ਬੈਠੇ ਬਿਠਾਏ ਕਲੇਸ਼ ਕਿਓਂ  ਗਲ ਪੌਣਾ

ਸੋ ਹੁਣ ਵੇਹਲਾ ਕਮ ਕੋਈ  ਵੀ ਨਾ ਕਰਾਂ 

ਸਹਿਮਿਆ ਰਹਾਂ ਉਸ ਦੇ ਬੇਲਣ ਤੋਂ ਡਰਾਂ 



ਜੋੜੀ ਬਣਾਈ ਰੱਖੇ p5

                                   ਜੋੜੀ ਬਣਾਈ ਰੱਖੇ 


ਪਿਆਰੇ ਦਾ ਪਿਆਰਾ ਨਾਂ ਜਦ ਮਨ ਆਏ 

ਰੂਹ ਖਿਲੇ ਦਿਲ ਧੱੜਕੇ ਬੁੱਲ ਮੁਸਕਾਏ

ਆਪ ਨੂੰ ਭੁੱਲ ਕੇ 

ਉਨ੍ਹਾਂ ਵਿਚ ਘੁਲ ਕੇ 

ਦੁਨੀਆਂ ਤੋਂ ਅਲੱਗ ਜਨਤ ਮੈਂ ਪਾਈ 

ਦਿਨੇ ਉਸ ਦੇ ਸਪਨੇ ਰਾਤਾਂ ਜਾਗੇ 

ਪਿਆਰ ਉਨ੍ਹਾਂ ਦਾ ਪਾਇਆ ਮੈਂ ਵਡਭਾਗੇ 

ਜਿੰਦ ਸੰਵਰੀ ਜਦ ਸਾਡੀ ਜਿੰਦ ਵਿਚ ਆਈ 

ਰੂਪ ਉਸ ਦੇ ਦਾ ਬਿਆਂ ਕਿੰਝ ਕਰਾਂ 

ਬਲਿਹਾਰੀ ਉਸ ਤੋਂ ਉਸ ਤੇ ਮਰਾਂ 

ਮੰਨਾ ਰੱਬ ਵੇਹਲੇ ਬਹਿ ਮੇਰੇ ਲਈ ਬਣਾਈ 

ਉਹ ਮੇਰੀ ਸੱਭ ਕੁੱਛ ਉਹ ਮੇਰਾ ਜਹਾਨ 

ਕੋਲ ਸੁੱਖ ਦੇ ਸਾਹ ਦੂਰ ਨਿਕਲੇ ਮੇਰੀ ਜਾਨ 

ਸੰਘ ਸਾਥ ਰੱਖੇ ਹਮੇਸ਼ਾ ਰਬ ਦੇਵੇ ਨਾ ਜੁਦਾਈ 

ਸੋਚੋਂ  ਉਹ ਸਚਿਆਰੀ ਦਿਲ ਤੋਂ  ਉਹ ਨਰਮ

ਮਿਲੀ ਉਹ ਮੈਨੂ ਕੀਤੇ ਕਿਤੇ ਚੰਗੇ ਮੈਂ ਕਰਮ 

ਖ਼ੈਰ ਮੰਗਾਂ ਜੋੜੀ ਬਣਾਈ ਰੱਖੇ ਰੱਬ ਹੋ ਕੇ ਸਹਾਈ 




ਇੱਕੋ ਇੱਕ ਪਿਆਰ ਮੇਰਾ p5

                                     ਇੱਕੋ ਇੱਕ ਪਿਆਰ ਮੇਰਾ 


ਤੇਰੇ ਵਰਗਾ ਲੱਭਣ ਲਈ ਸਾਰਾ ਜੱਗ ਮੈਂ ਫਰੋਲਿਆ 

ਕਿਤੇ ਵੀ ਨਾ ਮਿਲਿਆ ਮੈਂ ਚੱਪਾ ਚੱਪਾ ਟੋਹਲਿਆ

ਸਮਝਿਆ ਮੈਂ ਉਸ ਤਾਰੀਫ ਕੀਤੀ ਅੱਗੋਂ ਮੈਂ ਬੋਲਿਆ 

ਮੇਰੇ ਵਰਗਾ ਨਹੀਂ ਹੋਰ ਕੋਈ ਤੂੰ ਮੈਨੂ ਖਰਾ ਨਹੀਂ ਤੋਲਿਆ 

ਸੁਣਾਇਆ ਫਿਰ ਜੋ ਉਸ ਨੇ ਮੈਨੂੰ ਦਿਲ ਮੇਰਾ ਗਿਆ ਬਹਿ 

ਆਸਮਾਨ ਵਿੱਚ ਉੱੜ ਰਿਹਾ ਮੈਂ ਜਮੀਨ ਤੇ ਗਿਆ ਲਹਿ

ਹਸਮੁੱਖ ਕਈ ਮਰਦ ਮਿਲੇ ਖਿੜੇ  ਉਨ੍ਹਾਂ ਦੇ ਚੇਹਰੇ

ਲਟਕਦਾ ਤੇਰਾ ਬੂਥਾ ਵੇਖ ਦਿਨ ਬਰਬਾਦ ਹੋਣ ਮੇਰੇ

ਮਰਦ ਮਰਦਾਨਗੇ ਮਿਲੇ ਆਵਾਜ਼ ਉਨ੍ਹਾਂ ਦੀ ਸ਼ੇਰਾਂ ਵਾਂਗ ਬੁਲੰਦ 

ਭਿੱਝੀ ਬਿਲੀ ਵਾਂਗ ਮੀਆਂਊਂ  ਮੀਆਊਂ  ਕਰੇਂ ਮੈਂਨੂੰ ਨਾ ਪਸੰਦ 

ਫੁੱਲਾਂ ਵਾਂਗ ਰੱਖਣ ਬੀਵੀ ਨੂੰ ਹੱਥ ਨਾਲ ਕਰਨ ਛਾਵਾਂ 

ਪਰਵਾਹ ਨਾ ਮੇਰੀ ਕਰੇਂ ਕੰਮ ਕਰਦੀ ਮੈਂ ਮਰ ਜਾਵਾਂ 

ਸਲਾਹ ਮੈਂ ਦਿੱਤੀ ਮੈਂ ਨਾ ਚੰਗਾ ਚੰਗਾ ਫੱੜ ਲਿਆ 

ਸੁੱਖ ਦਾ ਸਾਹ ਸਾਨੂੰ ਆਊ ਤੂੰ ਵੀ ਖ਼ੁਸ਼ ਹੋ ਜਾ 

ਬੋਲੀ ਬੇਹੂਦਿਆਂ ਗੱਲਾਂ ਨਾ ਕਰ ਮੈਂ ਕੀਤਾ  ਦਿਲੋਂ ਤੇਰੇ ਨਾਲ ਪਿਆਰ 

ਪਿਆਰ ਜਦ ਇਕ ਬਾਰ ਕੀਤਾ ਤੋੜ ਨਿਭਾਉਣੀ  ਰਾਹੇ ਨਹੀਂ ਛੱਡਣਾ ਯਾਰ 

ਬੋਲਣ ਦੀ ਥੌਹ ਨਾ  ਤੈਨੂੰ ਨਕੰਮਾ ਗੁੱਸੇਖੋਰ ਹੈ ਜੁੱਸਾ ਤੇਰਾ 

ਪਰ ਦਿਲ ਵਸਿਆ ਜੀਵਨ ਸਾਥੀ ਇੱਕੋ ਇੱਕ ਪਿਆਰ  ਮੇਰਾ 

ਸੁਣ ਉਸ ਦੇ ਮੂਹੋਂ ਇਹ ਗੱਲ ਆਪ ਤੇ ਘਰਭ ਥੋੜਾ ਆਇਆ 

ਸ਼ੁਕਰ ਕੀਤਾ ਸਿਰਜਣਹਾਰ ਦਾ ਜਿਸ ਉਸ ਲੱੜ ਮੇਰੇ ਲਾਇਆ 

xxxx

                   इको इक प्यार मेरा 


तेरे वरगा लभन लई  सारा जग में फारोलिया 

किते वी ना मिल्लिया मैं चप्पा चप्पा टोहलिया

समझीया मैं उस तारीफ मेरी किती अगों में बोलिया 

मेरे वरगा नहीं होर कोई तूं मैनू खरा नहीं तोलिया

सुनाया फिर जो उस ने मैनू दिल मेरा गिया बह

आसमान विच उड़ रिहा मैं जमीन ते गीआ लह

हसमुख कई मर्द मिले खिड़इया उन्हां दा चेहरा 

लटकदा तेरा बूथा देख दिन बर्बाद होए मेरा 

मर्द मरदानगे मिले आवाज उन्हां दी शेरां वांग बुलंद 

भीझी बिल्ली वांग मिआऊं मिआऊँ करें मैनू ना पसंद 

फुलां वांग रखन बीवी नू हाथ नाल करन छावां 

परवाह ना मेरी करें कम करदी मैं मर जांवां

सलाह मैं दिती मैं ना चंगा चंगा  फड़ लिया 

सुख दा साह सानू आऊ तूं वी खुश हो जा 

बोली बेहूदियां गलां ना कर कीता दिलों तेरे नाल प्यार 

प्यार जद इक बार कीता तोड़ निभौन्नी राहें नहीं छड्ना यार 

बोलने दी थौह ना तैनू नकमा गुस्से खोर है जुस्सा तेरा 

पर दिल वसिया जीवन साथी इको इक प्यार मेरा 

सुन उस दे मुंहों एह गल आप ते गर्भ थोड़ा आया 

शुक्र कीता सिरजानहार दा जिस उस लड़ मेरे लाइया






Tuesday, July 21, 2026

ਰੋ ਕੇ ਜਾਂ ਹੱਸ ਕੇ p5

                               ਰੋ ਕੇ ਜਾਂ  ਹੱਸ ਕੇ 


ਚਿੱਤ ਉੱਠਣ ਬਾਰ ਬਾਰ ਕਈ ਸਵਾਲ 

ਪੁੱਛਾਂ ਮੈਂ ਰੱਬ ਨੂੰ ਨਹੀਂ ਮੇਰੀ ਮਜ਼ਾਲ 

ਕਿਓਂ ਉਸ ਨੇ ਸੰਸਾਰ ਬਣਾਇਆ 

ਫਿਰ ਪਹਿਲੇ ਮਰਦ ਉਪਾਇਆ 

ਬੰਦਾ ਸੀ ਖੁਸ਼ੀ ਵਿੱਚ ਜੀਂਦਾ 

ਮਰਜ਼ੀ ਪਹਿਨਦਾ ਮਰਜ਼ੀ ਖਾਂਦਾ ਪੀਂਦਾ

ਰੱਬ ਨੂੰ ਭੁੱਲਿਆ ਅਜ਼ਾਦ ਪਰਿੰਦਾ 

ਗੁਸਤਾਖ ਮਰਦ ਵੇਖ ਰੱਬ ਗੁੱਸਾ ਖਾਈ 

ਸਜਾਏ ਤੌਰ ਉਸ ਔਰਤ ਬਣਾਈ 

ਤੀਵੀਂ ਬਣਾ ਲੱੜ ਮਰਦ ਦੇ ਲਾਈ

ਬੰਦਾ ਵੀ ਖ਼ੁਸ਼ ਜਾਨ ਸੁਹਾਣੀ ਤੇ ਗਵਾਈ 

ਚਲਾਇਆ ਨਾਰੀ ਨੇ ਮਰਦ ਤੇ ਐਸਾ ਜਾਦੂ 

ਹਰ ਗੱਲ ਟੋਕੇ ਕੀਤਾ ਮਰਦ ਤੇ ਪੂਰਾ ਕਾਬੂ 

ਬੀਵੀ ਖ਼ਸਮ ਤੇ ਹਰ ਹੁਕਮ ਚਲਾਏ 

ਆਪ ਨਾ ਮੰਨੇ ਮਰਦ ਦੀ ਇੱਕ ਭੀ ਭਾਏ  

ਕਿੰਝ ਖ਼ੁਸ਼ ਕਰਾਂ ਤੀਵੀਂ ਨੂੰ ਬੰਦੇ ਸਮਝ ਨਾ ਆਏ 

ਤੀਵੀਂ ਮਰਦ ਦੀ ਰਗ ਰਗ ਜਾਣੇ ਉਸੇ ਨਚਾਏ 

ਬੰਦੇ ਕੀਤੀ ਰਬ ਅੱਗੇ ਅਰਦਾਸ 

ਕਿਵੇਂ ਸਮਝਾਂ ਔਰਤ ਨੂੰ ਕਰ ਪ੍ਰਗਾਸ਼ 

ਕੀ ਦੱਸਾਂ ਰੱਬ ਬੋਲਿਆ ਬਣਾ ਨਾਰੀ ਮੈਂ ਆਪ ਪ੍ਰੇਸ਼ਾਨ 

ਤੈਨੂੰ ਕੀ ਕਹਾਂ ਉਸ ਦੀ ਫਿਤਰਤ ਤੋਂ ਮੈਂ ਖੁਦ ਅਣਜਾਣ 

ਸੋ ਬੰਦਿਆ ਰੱਖ ਨਾ ਕੋਈ ਆਸ ਇਹ ਰਿਸ਼ਤਾ ਨਿਭਾਉਣਾ ਪੈਣਾ 

ਰੋ ਕੇ ਵਜਾ ਜਾਂ ਹੱਸ ਕੇ ਗਲ ਪਿਆ ਢੋਲ ਵਜਾਉਣਾ ਪੈਣਾ 

xxxx

                  हस के जां रो के 


चित उठन बार बार कई सवाल 

पुछां मैं रब नू नहीं मेरी मजाल 

किओं उस ने संसार बनाया 

फिर पहले मर्द उपाइया 

बंदा सी खुशी विच जींदा

मर्जी पहनदा मर्जी खांदा पींदा

रब नू भुलिया आजाद प्रिंदा

गुस्ताख मर्द देख रब गुस्सा खाई 

सजाए तौर उस औरत बनाई 

तीवीं बना लड़ मर्द दे लाई 

बंदा वी खुश जान सुहानी ते गवाई 

चलाइया नारी ने मर्द ते ऐसा जादू 

हर गल टोके कीता मर्द पूरा काबू 

बीवी खसम ते हर हुकम चलाए 

आप ना माने मर्द दी इक भी भाए

किन्झ खुश करां तीवीं नू बन्दे समझ ना आए 

तीवीं मर्द दी रग रग जाने  उसे नचाए 

बन्दे किती रब आगे अरदास 

किवें समझं औरत नू कर प्रगाश 

की दसां रब बोलिया बना नारी मैं आप प्रशान

तैनू की कहां उस दी फितरत तों मैं खुद अनजान

सो बंदिया रख ना कोई आस एह रिश्ता निभौना पैना 

रो के जां हस के गल पिया ढोल वजौन्ना पैना  






Tuesday, July 14, 2026

ਜੁਗਨੀ ਜੱਸੇ ਨੂੰ ਕਹਿੰਦੀ p5

                        ਜੁਗਨੀ ਜੱਸੇ ਨੂੰ ਕਹਿੰਦੀ 


ਜੁਗਨੀ ਅੱਜ ਜੱਗ ਵਿਚ ਆਈ 

ਵੇਖ ਹਾਲ ਉਹ ਘਬਰਾਈ 

ਦੁਖੀ ਹੋਈ ਰੋਣ ਤੇ ਆਈ 

ਜੁਗਨੀ ਜੱਸੇ ਨੂੰ ਕਹਿੰਦੀ ਆ 

ਉਹ ਨਾਂ ਕਾਲੀ ਦਾ ਲੈਂਦੀ ਆ

ਪਿਆਰ ਨਾ ਕਿਤੇ ਘਰ ਘਰ ਲੜਾਈ 

ਗਰੀਬ ਰੁਲੇ ਐਸ਼ ਕਰਨ ਸਰਮਾਈ 

 ਜਾਇਦਾਤ ਲੜਾਏ ਭਾਈ ਨਾਲ ਭਾਈ 

 ਜੁਗਨੀ ਜੱਸੇ ਨੂੰ  ਕਹਿੰਦੀ ਆ 

ਉਹ ਨਾਂ ਕਾਲੀ  ਦਾ ਲੈਂਦੀ ਆ

ਇਥੇ ਗੁੰਡੇ ਕਰਦੇ ਰਾਜ 

ਕਰਨ ਜਬਰ ਲੁੱਟਣ ਸਮਾਜ 

ਉਠਾਏ ਅੱਗੋਂ ਨਾ ਕੋਈ ਆਵਾਜ਼ 

 ਜੁਗਨੀ ਜੱਸੇ ਨੂੰ ਕਹਿੰਦੀ ਆ 

ਉਹ ਨਾਂ ਕਾਲੀ ਦਾ ਲੈਂਦੀ ਆ

ਪੈਸੇ ਦਾ ਬਣਿਆ ਖੇਲ ਸਾਰਾ 

ਪੈਸੇ ਲਈ ਜਨ ਫਿਰੇ ਮਾਰਾ ਮਾਰਾ 

ਪੈਸੇ ਦੀ ਭੁੱਖ ਮਾਰਿਆ ਭਾਈਚਾਰਾ

 ਜੁਗਨੀ ਜੱਸੇ ਨੂੰ ਕਹਿੰਦੀ ਆ 

ਉਹ ਨਾਂ ਕਾਲੀ  ਦਾ ਲੈਂਦੀ ਆ

ਧਰਮ ਨੂੰ ਲੋਕੀਂ ਪਾਖੰਡ ਬਣਾਇਆ

ਦਿਖਾਵੇ ਲਈ ਪਾਠ ਕਰਾਇਆ 

ਪਾਪ ਧੋਣ ਲਈ ਚੜ੍ਹਾਵਾ ਚੜ੍ਹਾਇਆ 

ਦਿਲੀਂ ਵੈਰ ਬੰਦਾ ਬੰਦੇ ਨੂੰ ਮਾਰਨ ਤੇ ਆਇਆ 

ਜੁਗਨੀ ਜੱਸੇ ਨੂੰ ਕਹਿੰਦੀ ਆ 

ਉਹ ਨਾਂ ਕਾਲੀ  ਦਾ ਲੈਂਦੀ ਆ

ਸਭ ਵੇਖ ਜੁਗਨੀ ਹੋਈ ਉਦਾਸ 

ਕੀਤੀ ਸਿਰਜਣਹਾਰ ਅੱਗੇ ਅਰਦਾਸ 

ਘੱਲ ਬਾਬੇ ਨੂੰ ਕਰ  ਪਰਗਾਸ਼

ਜੁਗਨੀ ਰੱਖੀ ਰੱਬ ਤੇ ਆਸ 

ਜੁਗਨੀ  ਜੱਸੇ ਨੂੰ ਕਹਿੰਦੀ ਆ

ਉਹ ਨਾਂ ਕਾਲੀ  ਦਾ ਲੈਂਦੀ ਆ

xxxx

          जुगनी जसे नू केहंदी आ


जुगनी अज जग विच आई

व्वेख हाल ओह घबराई 

दुखी होई रोन ते आई 

जुगनी जसे नू केंहदी आ 

ओह ना काली दा लैंदी आ 

प्यार ना किते घर घर लड़ाई 

गरीब रुले ऐश करन समराई 

जैयादात लड़ाए भाई नाल भाई 

जुगनी  जसे नू केहंदी आ 

ओह ना काली दा लैंदी आ 

इथे गुंडे करदे राज

करन जबर लुट्टन समाज 

उठाए आगे ना कोई आवाज 

जुगनी जसे नू केंहदी आ 

ओह ना काली दा लेंदी आ 

पैसे दा बनिया खेल सारा 

पैसे लई  जन फिरे मारा मारा 

पैसे दे भुख मारिया भाईचारा 

जुगनी जसे नू केहंदी आ 

ओह ना काली दा लेंदी  आ 

धर्म नू लोकों पाखंड बनाया 

दिखावे लई  पाठ करवाया 

पाप धोने लई चढ़ावा चढ़हाइआ

दिलों वैर बंदा बन्दे नू मारन ते आइया

जुगनी जसे नू केंहदी आ 

ओह ना काली दा लेंदी  आ 

सभ देख जुगनी होई उदास 

किती सिरजनहार आगे अरदास 

घल बाबे नू कर परगाश

जुगनी रखी रब ते आस 

जुगनी जसे नू केहंदी आ

ओह ना काली दा लेंदी आ





Monday, July 13, 2026

ਕਮਲ ਦੀ ਕਲੀ ਪਿਆਰੀ p5

                           ਕਮਲ ਦੀ ਕਲੀ ਪਿਆਰੀ 


ਬੜੀ ਸੋਹਣੀ ਹੈ ਮੇਰੀ ਉਹ 

ਬੜੀ ਮਨਮੋਹਣੀ ਹੈ ਮੇਰੀ ਉਹ 

ਮੇਰੇ ਦਿਲ ਦੀ ਪਿਆਰੀ ਜੋ

ਬਦਨ ਕੱਚੀ ਕਮਲ ਕਲੀ ਵਰਗਾ 

ਦਿਲ ਦਿਮਾਗ ਮੇਰੇ ਤੇ ਯਾਦੂ ਕਰਦਾ 

ਤਨ ਉਸ ਦੇ ਆਏ ਕਲਮ ਫੁੱਲ ਦੀ ਖਸ਼ਬੂ 

ਸੁੰਘ ਕੇ ਮਸਤੀ ਚੜੇ ਮੈਨੂੰ ਮਨ ਹੋਏ ਬੇਕਾਬੂ 

ਜੱਫੀ ਉਸ ਨੂੰ ਪੌਣ ਲਈ ਉਤਾਵਲੀਆਂ ਮੇਰੀਆਂ ਬਾਂਹਾਂ 

ਘੁੱਟ ਕੇ ਸੀਨੇ ਨੂੰ ਲਾਂਵਾਂ ਜਨਤ ਮੈਂ ਇੱਥੇ ਪਾਂਵਾਂ 

ਕੰਨ ਖੜ੍ਹੇ ਉਸ ਦੀ ਸੁਰੀਲੀ ਆਵਾਜ਼ ਸੁਣਨ ਲਈ 

ਅੱਖਾਂ ਤਰਸਣ ਉਸ ਨੂੰ ਨਿਹਾਰਨ ਲਈ 

ਕਦ ਹੋਣਗੇ ਮਿਲਣ ਉਸ ਦਿਨ ਦਾ ਇੰਤਜ਼ਾਰ ਮੈਂ ਕਰਾਂ

ਨਾ ਮਿਲੀ ਅਗਰ ਮੈਨੂ ਜਿੰਦ ਬਰਬਾਦ  ਹੋਊ ਮੈਂ ਡਰਾਂ

ਸੋਚਦਾ ਰਹਿੰਦਾ ਕਿਵੇਂ ਛੂਹੂੰ ਉਸ ਨੂੰ ਕਿਵੇਂ ਕਰਾਂਗਾ ਪਿਆਰ 

ਰੱਬ ਅੱਗੇ ਅਰਦਾਸ ਕਰਾਂ ਮਿਲਾ ਦੇਵੇ ਮੈਨੂ ਮੇਰਾ ਯਾਰ 

ਉਸ ਦੀ ਯਾਦ ਵਿੱਚ ਡੁਬਿਆ ਕੀ ਮੇਰੇ ਬਾਰੇ ਵੀ ਸੋਚੇ ਉਹ 

ਸੋਹਣੀ ਮਨਮੋਹਣੀ ਕਲਮ ਦੀ ਕਲੀ ਮੇਰੀ ਪਿਆਰੀ ਜੋ 


          कमल दी कली प्यारी 


बड़ी सोहनी है मेरी उह

बड़ी मनमोहणी है मेरी उह

मेरे दिल दी प्यारी जो

बदन कची कमल दी कली वरगा

दिल दिमाग़ मेरे ते जादू करदा

तन उस दे आऐ कमल फ़ुल दी खशबू

सुंग के मस्ती चढ़े मैंनू मन होऐ बेकाबू

जफी उसे पौण लेई ऊतावलियां मेरियां बांहां

घुट के सीने नू लांवां जयंत इथे मैं पांवां 

कन खड़े उस दई सुरीली आवाज़ सुनण लंई

अखां तरसन उस नू निहारन लंई

कद होणगे मिलण उस दिन दा इन्तज़ार मैं करां 

ना मिले अग्र मैंनू ज़िन्दगी बर्बाद होऊँ मैं डरां

सोचदा रहिंदा किवें छूहूं उस नू किवें करूँगा प्यार 

रब अगे अरदास करां मिला देवे मैंनू मेरा यार 

उस दी याद बिच डुबीआ की मेरे बारे वी सोचे उह 

सोहणी मनमोहणी कमल दी कली मेरी पयारी जो 




 

Monday, July 6, 2026

ਅੱਗੇ ਲਈ ਕਸਮ ਖਾਈ p5

                       ਅੱਗੇ ਲਈ ਕਸਮ ਖਾਈ


ਜੱਸੇ ਲੱੜ ਲਾਈ  ਰੱਬ ਚੰਗੀ ਸੁਹਾਣੀ 

ਸੂਰਤ ਦੀ ਭੋਲੀ ਨਖਸ਼ੋਂ ਮਨਮੋਹਣੀ 

ਗੁੱਸੇ ਵਿਚ ਦੁਰਗਾ ਰੂਪ ਬਣੇ ਹੋਰ ਕਹਾਣੀ 

ਅੱਧਾ ਸ਼ੌਦਾਈ ਜੱਸਾ ਪੂਰਾ ਲਾਈਲੱਗ 

ਹਸੋਆਣੀ ਹੋਵੇ ਮਜਾਕ ਕਰੇ ਜੱਸੇ ਨੂੰ ਜੱਗ 

ਦੋਸਤ ਛੇੜਣ ਨਮੋਸ਼ੀ ਸਾਨੂੰ ਤੂੰ ਜੋਰੂ ਦਾ ਗੁਲਾਮ ਜੱਸਿਆ 

ਬੀਵੀ ਤੇ ਰੋਬ ਪੌਣ ਦਾ ਤਰੀਕਾ ਉਨ੍ਹਾਂ ਜੱਸੇ ਨੂੰ ਦੱਸਿਆ 

ਦਲੀਜ਼ ਲੰਘਦਿਆਂ ਘੜ੍ਹਕਿਆ ਠੰਢਾ ਪਾਣੀ ਮੈਂਨੂੰ ਪਿਆ 

ਗਰਮੀ ਅੱਜ ਬਹੁਤ ਮੂੰਹ ਮੇਰਾ ਸੁੱਕਿਆ ਲੱਗੀ ਬੜੀ ਧਿਆ 

ਉਸ ਬਾਦ ਦੁੱਧ ਵਾਲੀ ਕੜਕ ਰਿੰਨ ਮੇਰੇ ਲਈ ਚਾਹ 

ਅੱਗੋਂ ਘਰਵਾਲੀ ਬੋਲੀ ਹੱਥ ਨਹੀਂ ਤੇਰੇ ਟੁੱਟੇ ਚਾਹ ਆਪ ਲੈ ਬਣਾ 

ਬੋਲਣ ਦੀ ਹਿੰਮਤ ਕਿੱਥੋਂ ਲਿਆਂਦੀ ਕਿਹਾ ਸੀ ਮੈਨੂ ਉੱਚੀ ਨਾ ਸੁਣਾ 

ਸ਼ੇਰਨੀ ਵਾਂਗ ਗਰਜੀ ਦਿੱਤੀਆਂ ਜੱਸੇ ਨੂੰ ਲਾਲ ਅੱਖਾਂ ਦਿੱਖਾ 

ਪੁਰਾਣੀ ਯਾਦ ਕਰ ਜੱਸਾ ਸਹਿਮਿਆ ਮਿੰਨਤ ਕਰੇ ਮੈਂਨੂੰ ਕਰ ਮਾਫ਼ 

ਆਪੇ ਪਾਣੀ ਪੀ  ਲਊਂਗਾ ਚਾਹ ਬਣਾ ਭਾਂਡੇ ਕਰ ਦਾਊਂਗਾ ਸਾਫ 

ਕੰਨੀ ਹੱਥ ਲਾ ਮਾਫੀ ਮੰਗ ਜੱਸੇ ਮਸੀਂ ਫਿਰ ਆਪਣੀ  ਜਾਨ ਬਚਾਈ 

ਗੁਲਾਮ ਬਣ ਰਹਿਣਾ ਰੋਬ ਨਹੀਂ ਪੌਣਾ ਜੱਸੇ ਅੱਗੇ ਲਈ ਕਸਮ ਖਾਈ

xxxx

                           आगे लई कसम खाई


जसे लड़  लाई रब चंगी सुहानी 

सूरत दी भोली नक्शों मनमोहनी 

गुस्से विच दुर्गा रूप बने होर कहानी 

आधा शौदाई जस्सा पूरा लाइलग

हसोआनी होवे मजाक करे जैसे नू जग 

दोस्त छेड़न नामोशी सानू तूं जोरू दा गुलाम जसिया 

बीवी ते रोब पौन दा तरीका उन्हां जसे नू दसिया

दलीज लंगदे घड़किया ठंडा पानी मैनू पिआ

गर्मी आज बहुत मुंह मेरा सुकिया लगी बड़ी धिआ

उस बाद दूध वाली कड़क रिन मेरे लई चाह 

आगे घरवाली बोली हाथ नहीं टूटे तेरे चाह आप लै बना 

बोलने दी हिम्मत किथों लिआंदी किहा़ मैनू ऊंची ना सुना 

शेरनी वांग गरजी दीतियां जसे नू लाल आंख दिखा 

पुरानी याद कर जस्सा सहमिया मिन्नत करे मैनू कर माफ 

आप पानी पी लूंगा चाह बना भांडा कर दूंगा साफ 

कन्नी हाथ ला माफी मांग जसे मसीं फिर अपनी जान बचाई 

गुलाम बन रहना रोब नहीं पौना जैसे आगे लई कसम  खाई



Sunday, July 5, 2026

ਅੱਖ ਸਿਰਫ ਹਮ ਉਮਰ ਨਾਲ ਮਿਲਾਉਣੀ p5

                   ਅੱਖ ਸਿਰਫ ਹਮ ਉਮਰ ਨਾਲ ਮਿਲਾਉਣੀ 


ਮੇਰੀ ਅੱਖ ਉਸ ਤੇ ਆਈ 

ਅੱਖ ਉਸ ਮਿਲਾਈ 

ਬੁੱਲੀਂ ਮੁਸਕਾਈ 

ਮੇਰੇ ਵੱਲ ਆਈ 

ਸੋਚਿਆ ਮੈਂ ਵਡਭਾਗੀ 

ਤਨ ਹਵਸ ਜਾਗੀ 

ਉਮਰ ਮੇਰੀ ਪੱਕੀ 

ਉਹ ਉਮਰੋਂ ਕੱਚੀ 

ਵਿਚਾਰਿਆ ਨਾ ਇਰਾਦਾ ਮੇਰਾ ਮੰਦਾ 

ਹਵਸ ਮੇਰੀ ਕੀਤਾ ਮੈਨੂ ਅੰਧਾ 

ਮੂਹਰੇ ਮੇਰੀ ਉਹ ਆ ਖੜ੍ਹੀ 

ਦਿਲ ਧੜਕਿਆ ਖੁਸ਼ੀ ਚੜੀ 

ਆਈ ਕੋਲ ਸਹੇਲੀਆਂ ਨਾਲ 

ਬੋਲੀ ਬਾਬਾ ਸਤਿ ਸ਼੍ਰੀ ਆਕਾਲ 

ਸਾਥ ਸਹੇਲੀਆਂ ਉਹ ਮੇਰੇ ਤੇ ਹੱਸੀ 

ਦਿਲ ਬੈਠਾ ਹੋਸ਼ ਮੇਰੀ ਨੱਸੀ 

ਪਰਸ ਘੁਮਾ ਮੇਰੇ ਮੂੰਹ ਤੇ ਮਰਿਆ ਫ਼ਰਸ਼ ਤੇ ਡਿੱਗੇ ਮੇਰੇ ਨਕਲੀ ਦੰਦ 

ਪੱਗ ਫੱੜ ਮੇਰੀ ਉਸ ਲਾਹ ਸੁਟੀ ਭੁੰਜੇ ਸੈਂਡਲ ਨਾਲ ਸੇਕੀ ਮੇਰੀ ਗੰਜ 

ਸ਼ਰਮ ਕੁੱਛ ਆਈ ਹੋਇਆ ਮੇਰਾ ਬੁਰਾ ਹਾਲ 

ਵਧੀ ਉਮਰ ਦਾ ਆਇਆ ਖਿਆਲ 

ਠਾਣਿਆਂ ਗਾਂਹੋਂ ਅੱਖ ਮਿਲਾਉਣੀ ਨਹੀਂ ਕੁੜੀ ਚਿੜੀ ਨਾਲ  ਜੋ ਹੋਏ ਨਿਆਣੀ 

ਮਿਲਾਉਣੀ ਤਾਂ ਅੱਖ ਮਿਲਾਉਣੀ ਸਿਰਫ ਹਮ ਉਮਰ ਨਾਲ ਜੋ ਹੋਏ ਸਿਆਣੀ 

xxxx

                             अख सिरफ हम उमर नाल मिलौनी 

 मेरी अख उस ते आई

अख उस मिलाई 

बुलीं मुसकाई

मेरे वल आई 

सोचिया मैं वाडभागी 

तन हवस जागी 

उमर मेरी पकी 

ओह उमरों कच्ची 

विचारिया ना इरादा मेरा मंदा 

हवस मेरी कीता मैनू अंधा 

मुहरे मेरे ओह आ खड़ी 

दिल धड़किया खुशी चढ़ी 

आई सहेलियां नाल 

बोली बाबा सत श्री अकाल 

साथ सहेलियाँ ओह मेरे ते हसी 

दिल बैठा होश मेरी नसी 

पर्स घुमा मेरे मुंह ते मारिया फर्श ते डिगे मेरे नकली दंद

पग मेरी  फड़ उस लाह सुट्टी भूंझे सैंडल नाल सेकी मेरी गंज

शर्म कुछ आई होइया बुरा मेरा हाल 

वधी उमर दा आया खियाल 

ठानिया गांहों अख मिल्लौनी नहीं कुड़ी चिढ़ी नाल जो होवे नियानी 

मिल्लौणी तां मिल्लौनि सिरफ हम उमर नाल जो होवे सियानी 

Saturday, July 4, 2026

ਮੀਂਹ ਵਾਟ ਲਗਵਾਈ p5

                                 ਮੀਂਹ ਵਾਟ ਲਗਵਾਈ 


ਰੱਬ ਬੇਵਕਤ ਬਾਰਿਸ਼ ਅੱਜ ਪਾਈ 

 ਸ਼ਰਾਟੇ ਨੇ  ਵਾਟ ਸਾਡੀ ਲਗਵਾਈ 

ਸਾਬਣ ਘਿਸਾ ਥਾਪੀ ਮਾਰ ਸੁਹਾਣੀ ਕਪੜੇ ਧੋਏ

ਨਿੱਖਰੇ ਧੁੱਪੇ ਸੁੱਕਣੇ ਉਸ ਰਸੀ ਤੇ ਪਾਏ 

ਤੇਜ਼ ਨਾਲ ਨੇਰੀ ਨਾ ਜਾਣੇ ਕਿੱਥੋਂ ਆਈ 

ਬੜੀ ਜ਼ੋਰ ਨਾਲ ਰਸੀ ਉਸ ਹਿਲਾਈ 

ਭਾਰ ਨਾ ਸਾਂਭ ਸਕੀ ਹੁਲਾਰਾ ਖਾ ਰਸੀ ਟੁੱਟੀ 

ਭੁੰਝੇ ਗਿਰੇ ਕਪੜੇ ਘਿਸੜੇ ਧਰਤ ਤੇ ਲੱਗੀ ਉਨ੍ਹਾਂ ਨੂੰ ਮਿੱਟੀ 

ਹੱਫ਼ਦੀ ਹੱਫ਼ਦੀ ਘਰਵਾਲੀ ਮੇਰੇ ਕੋਲ ਆਈ 

ਖ਼ੂਬ  ਉਸ ਮੈਂਨੂੰ ਖਰੀ ਖੱਟੀ ਸੁਣਾਈ 

ਮੀਂਹ ਪਿਆ ਤੈਨੂੰ ਪਤਾ ਨਹੀਂ ਖੌਰੇ ਕਿਥੇ ਗਵਾਚਾ ਰਿਹਾ 

ਕਪੜੇ ਭਿੱਜੇ ਮਿੱਟੀ ਲਿਬੜੇ ਮੇਰਾ ਕੀਤਾ ਘਾਲ ਬੇਅਰਥ ਗਿਆ 

ਮੂਰਖ ਮੈਂ ਕਹਿ ਬੈਠਾ ਕਵਿਤਾ ਦਿਮਾਗ ਚ ਆਈ ਸੀ ਇਕ ਪਿਆਰੀ 

ਸੋਚ ਵਿਚ ਡੁੱਬਾ ਸੀ ਮੀਂਹ ਤੋਂ ਬੇ -ਖ਼ਬਰ ਸੁਰਤ ਕਵਿਤਾ ਵਿਚ ਸਾਰੀ 

ਗੁੱਸੇ ਵਿਚ ਆਈ ਦੁਰਗਾ ਰੂਪ ਧਾਰ ਉਸ ਸਜਾ ਮੈਨੂੰ ਸੁਣਾਈ

ਮੈਥੋਂ ਨਹੀਂ ਹੁੰਦੇ ਹੁਣ ਤੂੰ ਹੀ ਫਿਰ ਕਰੇਂਗਾ ਉਨ੍ਹਾਂ ਦੀ ਧੁਲਾਈ

ਇੰਝ ਰੱਬ ਦੇ ਮੀਂਹ ਨੇ ਵਾਟ ਸਾਡੀ ਲਗਵਾਈ 

xxxx

                           मीह वाट लगवाई 

रब बेवक्त बारिश आज पाई 

शराटे ने वाट साडी लगवाई 

साबन घिसा थापी मार सुहानी कपड़े धोए 

निखरे धुपे सूखने उस रस्सी ते पाए 

तेज़ नाल नेरी ना जाने किथों आई 

बड़ी जोर नाल रस्सी उस हिलाई 

भार ना सांभ सकी हुलारा खा रस्सी टूटी 

भूंझे गिरे कपड़े घिसड़े धरत ते लागी उन्हां नू मिटी 

हफ्दी हफदी घरवाली मेरे कोल आई 

खूब उस मैनू खरी खोटी सुनाई 

मीह पिया तैनू पता नहीं खौरे किथे गवाचा रिहा 

कपड़े भिजे मिट्टी लिबड़े मेरा घाल बेअर्थ गिया 

मैं कह बैठा कविता दिमाग च आई सी इक प्यारी 

सोच विच डूबा सी मीह तों बेखबर सुरत कविता विच सारी 

गुस्से विच आई दुर्गा रूप धार उस सजा मैनू  सुनाई 

मैथों नहीं हुंदे हुन तूं ही फिर करेगा उन्हा दी धुलाई 

इंझ रब दे मीह ने वाट साडी लगवाई 

Wednesday, July 1, 2026

ਕਿਹੜਾ ਬੰਦਾ ਚੰਗਾ p5

                         ਕਿਹੜਾ ਬੰਦਾ ਚੰਗਾ 


ਕਿਹੜਾ ਬੰਦਾ ਹੈ ਚੰਗਾ 

ਕਿਹੜਾ ਹੈ ਮੰਦਾ ਬੰਦਾ 

ਸ਼ਰਾਬੀ ਕਬਾਬੀ ਬੰਦਾ ਚੰਗਾ ਜੋ ਇਕ ਦੋ ਹਾੜੇ ਲਾਏ

ਮੰਦਾ ਉਹ ਸੂਫੀ ਬੰਦਾ ਧੋਖਾ ਦੇ ਦਿਲ  ਤੁਹਾਡਾ ਦੁਖਾਏ 

ਬੜਬੋਲਾ ਕੌੜਾ ਮੂਹੋਂ ਸੱਚ ਕਹੇ ਚੰਗਾ ਉਹ ਇੰਨਸਾਨ 

ਮੂੰਹ ਤੇ ਮਿੱਠਾ ਪਿੱਠ ਪਿੱਛੇ ਚੁਗਲਖੋਰ ਉਸ ਮੰਦਾ ਜਾਣ 

ਮਤਲਬੀ ਯਾਰ ਵਖ਼ਤ ਵੇਲੇ ਛੱਡ ਜਾਂਦੇ ਨਹੀਂ ਹੁੰਦੇ ਸਹਾਈ 

ਬਚ ਉਨ੍ਹਾਂ ਸਖਸ਼ਾਂ ਤੋਂ ਧੋਖਾ ਨਾ ਖਾਈਂ ਮੇਰੇ ਭਾਈ 

ਸੱਚਾ ਸਾਥੀ ਬੇਵਫਾਈ ਨਹੀਂ ਕਰਦਾ ਤੋੜ ਉਹ ਨਿਭਾਏ 

ਆਂਚ ਨਾ ਆਉਣ ਦੇਵੇ ਪਿਆਰ ਨੂੰ ਚਾਹੇ ਜਾਨ ਉਸ ਦੀ ਜਾਏ 

ਸ਼ੁੱਧ ਹਿਰਦੇ ਸਿਮਰਨ ਕੀਤਾ ਕਦੀ ਨਾ ਬੇਅਰਥ ਗਿਆ 

ਸੋ ਇੱਕ ਚਿੱਤ ਇੱਕ ਮਨ ਹੋ ਸੱਚੇ ਨੂੰ ਲੈ  ਤੂੰ ਧਿਆ 

ਜੋ ਸੱਚਾ ਜੀਵਣ ਜੀ ਜਾਵੇ  ਉਹ ਸਮਝੋ ਪਾਰ ਪਿਆ 

ਸੱਚ ਇਹ ਜਾਣੀ ਭਰਮ ਨਾ ਕਰੀਂ ਜੱਸੇ ਦਾ ਕਿਹਾ 

xxxx

                केहड़ा बंदा चंगा 


केहड़ा बंदा है चंगा 

केहड़ा  है मंदा बंदा 

शराबी कबाबी बंदा चंगा जो इक दो हाड़े लाए

मंदा ओह सूफी बंदा धोखा दे दिल तुहाडा दुखाए 

बड़बोला कौड़ा मुंहो सच कहे चंगा ओह इंसान 

मुंह ते मीठा पीठ पीछे चुगलखोर उस मंदा जाण

मतलबी यार वखत विच छड जांदे नहीं हुंदे सहाई

बच उस  सख्श  तों धोखा ना खांईं मेरे भाई 

सच्चा साथी बेवफाई नहीं करदा तोड़ ओह निभाए 

आंच ना ऑन देवे प्यार नू चाहे जान उस दी जाए 

शुद्ध हिरदे सिमरन किता कदी बेअर्थ ना गिया

सो इक चित इक मन हो सच्चे नू लै धिआ

जो सच्चा जीवन जी जावे ओह समझो पर पिया 

सच एह जाणी भरम ना करीं जसे दा किहा