ਬੇਲਣ ਤੋਂ ਡਰਾਂ
ਜਾਨ ਮੇਰੀ ਜਾਏ ਸਾਹ ਮੇਰਾ ਸੁੱਕੇ
ਬੇਲਣ ਵਾਲਾ ਹੱਥ ਜਦ ਉਹ ਚੁੱਕੇ
ਬੇਲ ਸੀ ਉਹ ਕਣਕ ਦੀਆਂ ਰੋਟੀਆਂ
ਬੋਲ ਬੈਠਾ ਪਤਲੀ ਬੇਲ ਰੋਟੀਆਂ ਤੇਰੀਆਂ ਮੋਟਿਆਂ
ਬੇਲਣ ਵਾਲਾ ਹੱਥ ਉਸ ਨੇ ਉਠਾਇਆ
ਚੰਗੀਆਂ ਨਾ ਲੱਗਣ ਆਪ ਬੇਲ ਮੈਨੂੰ ਸੁਣਾਇਆ
ਚਾਹ ਮੈਂ ਸਾਡੇ ਦੋਨਾਂ ਲਈ ਰਿੰਨੀ
ਭੁਲੱਕੜ ਮੈਂ ਭੁੱਲ ਗਿਆ ਪੌਣੀ ਚੀਨੀ
ਉਸ ਘੁਟ ਭਰਿਆ ਚਾਹ ਲੱਗੀ ਫਿੱਕੀ
ਘੁਮਾਇਆ ਹੱਥ ਸੇਕੀ ਮੇਰੀ ਗਿੱਚੀ
ਸ਼ੁਕਰ ਮੈਂ ਕੀਤਾ ਬੇਲਣ ਨਹੀਂ ਉਸ ਦਾ ਹੱਥ ਸੀ ਖਾਲੀ
ਪਰ ਸਟ ਜਾਦਾ ਚਪੇੜ ਮਾਰ ਦਿੱਤੀ ਉਸ ਮੈਨੂ ਗਾਲੀ
ਉਸੇ ਖ਼ੁਸ਼ ਕਰਨ ਲਈ ਬਿਨ ਪੁੱਛੇ ਪੋਚਾ ਮੈਂ ਲਗਾਇਆ
ਚੰਗੀ ਤਰ੍ਹਾਂ ਨਾ ਨਿਚੋੜਿਆ ਫ਼ਰਸ਼ ਰਹਿ ਗਈ ਗਿੱਲੀ ਮੇਰੇ ਭਾਇਆ
ਫਿਸਲੀ ਉਹ ਡਿੱਗੀ ਸਟ ਉਸ ਡਾਡੀ ਖਾਈ
ਗੁੱਸਾ ਉਸੇ ਆਇਆ ਗੁੱਸੇ ਬਣੀ ਉਹ ਦੁਰਗਾ ਮਾਈ
ਕਚੱਜਾ ਕਿੱਸੇ ਥਾਂ ਦਾ ਕਹਿ ਛਿੱਲ ਉਸ ਮੇਰੀ ਲਾਹੀ
ਸੋਚਿਆ ਨਾ ਚਾਹ ਰਿੰਨਣੀ ਨਾ ਪੋਚਾ ਲੌਣਾ
ਐਵੇਂ ਬੈਠੇ ਬਿਠਾਏ ਕਲੇਸ਼ ਕਿਓਂ ਗਲ ਪੌਣਾ
ਸੋ ਹੁਣ ਵੇਹਲਾ ਕਮ ਕੋਈ ਵੀ ਨਾ ਕਰਾਂ
ਸਹਿਮਿਆ ਰਹਾਂ ਉਸ ਦੇ ਬੇਲਣ ਤੋਂ ਡਰਾਂ
No comments:
Post a Comment