Saturday, July 4, 2026

ਮੀਂਹ ਵਾਟ ਲਗਵਾਈ p5

                                 ਮੀਂਹ ਵਾਟ ਲਗਵਾਈ 


ਰੱਬ ਬੇਵਕਤ ਬਾਰਿਸ਼ ਅੱਜ ਪਾਈ 

 ਸ਼ਰਾਟੇ ਨੇ  ਵਾਟ ਸਾਡੀ ਲਗਵਾਈ 

ਸਾਬਣ ਘਿਸਾ ਥਾਪੀ ਮਾਰ ਸੁਹਾਣੀ ਕਪੜੇ ਧੋਏ

ਨਿੱਖਰੇ ਧੁੱਪੇ ਸੁੱਕਣੇ ਉਸ ਰਸੀ ਤੇ ਪਾਏ 

ਤੇਜ਼ ਨਾਲ ਨੇਰੀ ਨਾ ਜਾਣੇ ਕਿੱਥੋਂ ਆਈ 

ਬੜੀ ਜ਼ੋਰ ਨਾਲ ਰਸੀ ਉਸ ਹਿਲਾਈ 

ਭਾਰ ਨਾ ਸਾਂਭ ਸਕੀ ਹੁਲਾਰਾ ਖਾ ਰਸੀ ਟੁੱਟੀ 

ਭੁੰਝੇ ਗਿਰੇ ਕਪੜੇ ਘਿਸੜੇ ਧਰਤ ਤੇ ਲੱਗੀ ਉਨ੍ਹਾਂ ਨੂੰ ਮਿੱਟੀ 

ਹੱਫ਼ਦੀ ਹੱਫ਼ਦੀ ਘਰਵਾਲੀ ਮੇਰੇ ਕੋਲ ਆਈ 

ਖ਼ੂਬ  ਉਸ ਮੈਂਨੂੰ ਖਰੀ ਖੱਟੀ ਸੁਣਾਈ 

ਮੀਂਹ ਪਿਆ ਤੈਨੂੰ ਪਤਾ ਨਹੀਂ ਖੌਰੇ ਕਿਥੇ ਗਵਾਚਾ ਰਿਹਾ 

ਕਪੜੇ ਭਿੱਜੇ ਮਿੱਟੀ ਲਿਬੜੇ ਮੇਰਾ ਕੀਤਾ ਘਾਲ ਬੇਅਰਥ ਗਿਆ 

ਮੂਰਖ ਮੈਂ ਕਹਿ ਬੈਠਾ ਕਵਿਤਾ ਦਿਮਾਗ ਚ ਆਈ ਸੀ ਇਕ ਪਿਆਰੀ 

ਸੋਚ ਵਿਚ ਡੁੱਬਾ ਸੀ ਮੀਂਹ ਤੋਂ ਬੇ -ਖ਼ਬਰ ਸੁਰਤ ਕਵਿਤਾ ਵਿਚ ਸਾਰੀ 

ਗੁੱਸੇ ਵਿਚ ਆਈ ਦੁਰਗਾ ਰੂਪ ਧਾਰ ਉਸ ਸਜਾ ਮੈਨੂੰ ਸੁਣਾਈ

ਮੈਥੋਂ ਨਹੀਂ ਹੁੰਦੇ ਹੁਣ ਤੂੰ ਹੀ ਫਿਰ ਕਰੇਂਗਾ ਉਨ੍ਹਾਂ ਦੀ ਧੁਲਾਈ

ਇੰਝ ਰੱਬ ਦੇ ਮੀਂਹ ਨੇ ਵਾਟ ਸਾਡੀ ਲਗਵਾਈ 

xxxx

                           मीह वाट लगवाई 

रब बेवक्त बारिश आज पाई 

शराटे ने वाट साडी लगवाई 

साबन घिसा थापी मार सुहानी कपड़े धोए 

निखरे धुपे सूखने उस रस्सी ते पाए 

तेज़ नाल नेरी ना जाने किथों आई 

बड़ी जोर नाल रस्सी उस हिलाई 

भार ना सांभ सकी हुलारा खा रस्सी टूटी 

भूंझे गिरे कपड़े घिसड़े धरत ते लागी उन्हां नू मिटी 

हफ्दी हफदी घरवाली मेरे कोल आई 

खूब उस मैनू खरी खोटी सुनाई 

मीह पिया तैनू पता नहीं खौरे किथे गवाचा रिहा 

कपड़े भिजे मिट्टी लिबड़े मेरा घाल बेअर्थ गिया 

मैं कह बैठा कविता दिमाग च आई सी इक प्यारी 

सोच विच डूबा सी मीह तों बेखबर सुरत कविता विच सारी 

गुस्से विच आई दुर्गा रूप धार उस सजा मैनू  सुनाई 

मैथों नहीं हुंदे हुन तूं ही फिर करेगा उन्हा दी धुलाई 

इंझ रब दे मीह ने वाट साडी लगवाई 

No comments:

Post a Comment