Sunday, August 30, 2026

ਖ਼ੁਸ਼ੀਆਂ ਜਿੰਦ ਭਰਭੂਰ p 5

                       ਖ਼ੁਸ਼ੀਆਂ ਜਿੰਦ ਭਰਭੂਰ 


ਮਾਣਿਆਂ ਖ਼ੁਸ਼ੀਆਂ ਜਿੰਦ ਭਰਭੂਰ 

ਦਿੱਤੀਆਂ ਜਿਸ ਸ਼ੁਕਰ ਕਰਾਂ ਹਜ਼ੂਰ 

ਦੁੱਖ ਦੀਆਂ ਘੜੀਆਂ ਮੈਂ ਭੁੱਲ ਜਾਂਵਾਂ 

ਸੁੱਖ ਵਾਲੀਆਂ ਯਾਦ ਕਰ ਖੁਸ਼ੀ ਪਾਂਵਾਂ 

ਸਟ ਕਿਸੇ ਦਿੱਤੀ ਕਿਸੇ ਦਿਲ ਦੁਖਾਇਆ 

ਰੰਝਸ਼ ਨਹੀਂ ਰੱਖੀ ਨਾ ਦਿਲੇ ਲਗਾਇਆ 

ਮਾਫ਼ ਕੀਤਾ ਦਿਲ ਹਲਕਾ ਮਨ ਸ਼ਾਂਤ ਪਾਇਆ 

ਪਾਪ ਪੁੰਨ ਬਾਰੇ ਨਾ ਕੀਤਾ ਮਨ ਸਵਾਲ 

ਐਸ਼ ਆਯਾਸ਼ੀ ਕੀਤੀ ਪੂਰੇ ਦਿਲ ਨਾਲ 

ਟੁੰਨ ਹੋਏ ਸ਼ਰਾਬ ਪੀ ਨਾਲ ਖਾਏ ਕਬਾਬ 

ਬੇਪਰਵਾਹ ਜੀਏ ਪੈਸੇ ਦਾ ਨਾ ਰੱਖਿਆ ਹਿਸਾਬ 

ਸਧਾਰਨ ਜਨ ਸਧਾਰਨ ਰਹੇ ਨਹੀਂ ਬਣੇ ਨਵਾਬ 

ਜੀਵੀ ਜੋ ਜੀਵਨੀ ਮੈਂ ਉਸ ਦਾ ਸ਼ੁਕਰਗੁਜ਼ਾਰ 

ਮਾਣਿਆਂ ਖ਼ੁਸ਼ੀਆਂ ਜਿੰਦ ਭਰਭੂਰ 

ਦਿੱਤੀਆਂ ਜਿਸ ਸ਼ੁਕਰ ਕਰਾਂ ਹਜ਼ੂਰ 



Wednesday, August 26, 2026

ਸ਼ੁਕਰ ਕਰਾਂ ਸ਼ੁਕਰ ਕਰਾਂ p5

                                             ਸ਼ੁਕਰ ਕਰਾਂ ਸ਼ੁਕਰ ਕਰਾਂ


ਸ਼ੁਕਰ ਕਰਾਂ ਸ਼ੁਕਰ ਕਰਾਂ ਜਿਸ ਮੈਨੂੰ ਉਪਾਇਆ 

 ਲੁਤਫ਼ ਲੈਣ  ਜੀਵਨ  ਦੇ ਕਾਬਲ ਮੈਨੂੰ ਬਣਾਇਆ 

ਅੱਖਾਂ ਨਾਲ ਨਿਹਾਰਾਂ ਦੁਨੀਆਂ ਦੇ ਰੰਗ

ਕੰਨਾਂ ਨਾਲ ਸੁਣਾ ਗੀਤ ਤੇ ਸਤਿ ਸੰਘ 

ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ

ਕਰ ਦਿੱਤੇ ਕਿਰਤ ਕਮਾਈ ਕਰਮ ਕਰਨ ਲਈ 

ਪੈਰ ਦਿਤੇ ਸੈਰ ਸਪਾਟਾ ਚੱਲਣ ਫਿਰਨ ਲਈ 

ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ

ਦਿੱਲ ਦੇ ਉਸ ਉਸ ਵਿਚ ਪਿਆਰ ਭਰਿਆ 

ਵਰਤਿਆ ਮੈਂ ਦਿੱਤਾ ਦਿਮਾਗ ਵਿਚਾਰ ਕਰਿਆ 

ਰਿਜ਼ਕ ਮੇਰੇ ਲਈ  ਉਸ ਅੱਗੇ ਕਰ ਧਰਿਆ

ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ  ਕਰਾਂ 

ਅਭਾਰੀ ਮੈਂ ਨਜ਼ਰ ਉਸ ਦੀ ਸਵੱਲੀ ਰਹੀ 

ਨਾ ਗਰੀਬੀ ਨਾ ਬਿਮਾਰੀ  ਮੈਂ ਕੋਈ ਸਹੀ 

ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ  ਸ਼ੁਕਰ ਕਰਾਂ

ਖ਼ੁਸ਼ ਮੈਂ ਨਾ ਕੋਈ ਗਿੱਲਾ ਸ਼ਿਕਵਾ ਜਿੰਦ ਸੋਹਣੀ ਲੰਘੀ 

ਬਚਪਨ ਜਵਾਨੀ  ਬੁੱਢਾਪਾ  ਚੰਗਾ ਅੱਗੋਂ ਵੀ ਰਊ ਚੰਗੀ 

ਸ਼ੁਕਰ ਕਰਾਂ ਸ਼ੁਕਰ ਕਰਾਂ ਜਿਸ ਮੈਨੂੰ ਉਪਾਇਆ 

ਲੁਤਫ਼ ਲੈਣ ਜੀਵਨ ਦੇ ਕਾਬਲ ਮੈਨੂੰ ਬਣਾਇਆ 

Tuesday, August 25, 2026

ਹੱਸ ਕੇ ਜੀ p5

                                                            ਹੱਸ ਕੇ ਜੀ


ਜਿੰਦ ਉਹ ਹੀ ਜੋ ਹੱਸ ਕੇ ਜੀ ਲਈ 

ਮਾਯੂਸੀ ਨਾਲ ਜੀਵੀ ਉਹ ਨਰਕ ਭਈ 

ਸ਼ਰਾਬ ਖ਼ਰੀ ਰੱਲ ਦੋਸਤਾਂ ਨਾਲ ਪੀ ਲਈ 

ਜੋ ਰੋ ਕੇ ਜੀਵੀ ਉਸ  ਜਿੰਦ ਦਾ ਕੀ ਜੀਣਾ

ਮਧਹੋਸ਼ ਨਾ ਕਰੇ ਉਸ ਮਧੂ ਦਾ ਕੀ ਪੀਣਾ 

ਹਵਸ ਦਾ ਪਿਆਰ ਪਿਆਰ ਨਹੀਂ ਹੁੰਦਾ 

ਮਤਲਵੀ ਯਾਰ ਕੋਈ ਯਾਰ ਨਹੀਂ ਹੁੰਦਾ 

ਕੱਚਾ ਘੜਾ ਕਦੀ ਪਾਰ ਨਹੀਂ ਲੌਂਦਾ

ਖੋਟਾ ਪੈਸਾ ਕਦੇ ਕਮ ਨਹੀਂ ਔਂਦਾ

ਮਿਹਨਤ ਦੀ ਕਮਾਈ ਲੱਖ ਬਰਕਤ ਲਿਆਏ 

ਫਰੇਬ ਦੇ ਧੰਨ ਨਾਲ ਕਦੀ ਖੁਸ਼ੀ ਨਾ ਆਏ 

ਡੂੰਗੀ ਸੋਚੀਂ ਜਿੰਦ ਦਾ ਹੱਲ ਨਹੀਂ ਮਿਲਦਾ 

ਰਾਸ ਆਏ ਵਾਰੀ ਜੋ ਸਾਫ ਹੈ ਦਿਲ ਦਾ 

ਪਾਠ ਪੂਜਾ ਚੜ੍ਹਾਵੇ ਮੋਖ ਦਵਾਰ ਨਾ ਪੌਹੰਚਾਏ 

ਸੱਚਾ ਮਿਲੇ  ਉਸੇ ਜੋ ਸੱਚੇ ਦਿਲੋਂ ਧਿਆਏ

ਪੱਕੇ ਯਾਰ ਸੱਚਾ ਪਿਆਰ ਦਿਲ ਕਰੋ ਸ਼ੁੱਧ 

ਅਫਸੋਸ ਨਾ ਕੋਈ ਹੋਏ ਰਖੋ ਆਪ ਨੂੰ ਖੁਸ਼

ਸ਼ਰਾਬ  ਖ਼ਰੀ ਰੱਲ ਦੋਸਤਾਂ ਨਾਲ ਪੀ ਲਈ 

ਜਿੰਦਗੀ ਉਹ ਹੀ ਜੋ ਹੱਸ ਕੇ ਜੀ ਲਈ 






ਰੱਖੇ ਵਿੱਚ ਰਜ਼ਾ p5

                                                   ਰੱਖੇ ਵਿੱਚ ਰਜ਼ਾ 


ਰਖੈ ਉਹ ਮੈਨੂੰ ਵਿੱਚ ਅਪਣੀ ਰਜ਼ਾ 

ਹੱਸਾਂ ਗਾਂਵਾਂ ਲਵਾਂ ਜੀਣ ਦਾ ਮਜ਼ਾ 

ਦਿਨ ਨੂੰ ਉਹ ਸੂਰਜ ਚੜਾਵੇ 

ਰਾਤ ਚੰਨ ਤਾਰੇ ਵਿਖਾਵੇ 

ਰੰਗ ਭਰੇ ਫੁਲ ਖਿਲਾਵੇ 

ਸਵਾਦ ਵਾਲੇ ਫੱਲ ਪਕਾਵੇ 

ਬਾਦਲ ਬਰਖਾ ਦਰਿਆ ਚਲਾਵੇ 

ਰਿਜ਼ਕ ਮੇਰਾ ਉਸ ਅੱਗੇ ਧਰ ਰਖਿਆ 

ਕਰਮ ਮੇਰਾ ਮੇਰੇ ਮੱਥੇ ਲਿਖਿਆ 

ਉਸ ਤੋਂ ਮੈਂ ਬਲਿਹਾਰੀ ਜਾਂਵਾਂ 

ਭੌਅ ਵਿੱਚ ਸ਼ੀਸ਼ ਨਿਵਾਂਵਾਂ

ਇੱਕ ਚਿੱਤ ਹੋ ਉਸੇ ਧਿਆਂਵਾਂ

ਲੱਖ ਖ਼ੁਸ਼ੀਆਂ ਝੋਲੀ ਪਾਵਾਂ

ਰੱਖੇ ਉਹ ਮੈਨੂੰ ਵਿੱਚ ਅਪਣੀ ਰਜ਼ਾ 

ਸ਼ੁਕਰ ਕਰਾਂ ਹੱਸਾਂ ਗਾਂਵਾਂ ਲਵਾਂ ਜੀਣ ਦਾ ਮਜ਼ਾ 


ਆਲੂ ਵਰਗਾ ਸੁਭਾਹ p5

                                        ਆਲੂ ਵਰਗਾ ਸੁਭਾਹ


ਰਲਮਿਲਣਾ ਮੇਰਾ ਆਲੂ ਵਰਗਾ ਸੁਭਾਹ 

ਮਿਲ ਸੱਭ ਨਾਲ ਲਵਾਂ ਮੈਂ ਜੀਣ ਦਾ ਮਜ਼ਾ 

ਆਲੂ ਓਬਾਲ ਰੁੱਖਾ ਖਾ ਲਓ 

ਲੂਣ ਲਾ ਸਲੂਣਾ ਬਣਾ ਲਓ 

ਗਾਜਰ ਗੋਬੀ ਨਾਲ ਮਿਲ ਸਵਾਦ ਵਧਾਏ 

ਆਲੂ ਪਰਾਂਠੇ ਦਾ ਸੋਚ ਮੂੰਹ ਪਾਣੀ ਆਵੇ 

ਆਲੂ ਵੜੀ ਮੀਟ ਨਾਲ ਆਲੂ ਦੀ ਤਰੀ 

ਆਲੂ ਨਾਲ  ਫੁਲੀ ਪੂਰੀ ਸਵਾਦ ਭਰੀ

ਆਲੂ ਵਰਗਾ ਮੇਰਾ ਸੁਭਾਹ 

ਮਿਲ ਸੱਭ ਨਾਲ ਲਵਾਂ ਮਜ਼ਾ 

ਬੱਚਿਆਂ ਨਾਲ ਮਿਲ ਬਚਿਆਂ ਵਾਲੀ ਖੇਲ ਖੇਲ ਜਾਂਵਾਂ

ਜੀਨ ਪਹਿਨ ਜਵਾਨ ਪੀੜ੍ਹੀ ਨਾਲ ਪਿਆਰ ਦੇ ਗੀਤ ਗਾਵਾਂ

ਹਮ ਉਮਰਿਆਂ ਨਾਲ ਦਾਨਾ ਸਾਨਾ ਬਣ ਵਿਚਾਰ ਵਟਾਵਾਂ 

ਚੁੱਟਕਲੇ ਸੁਣਾ  ਆਪ ਹੱਸਾਂ ਸਾਰਿਆਂ ਨੂੰ ਹਸਾਵਾਂ 

ਬੋਰੀਅੱਤ ਤੇ ਮਾਯੂਸੀ ਜਾਂਣੇ ਮੇਰੀ ਬਲਾ

ਜੱਗ ਸਲਾਹੇ ਪਰ ਬੀਵੀ ਉਲਟੀ ਕਹੇ ਸਿਰ ਸੁਆ

ਰਲਮਿਲਣਾ ਮੇਰਾ ਆਲੂ ਵਰਗਾ ਸੁਭਾਹ 

ਮਿਲ ਸੱਭ ਨਾਲ ਲਵਾਂ ਜੀਣ ਦਾ ਮਜ਼ਾ

xxxx

                                                              आलू वरगा सुभाह


रलमिलना मेरा आलू वरगा सुभाह

मिल सभ नाल लवां मैं जीण दा मज़ा 

आलू उबाल रूखा खा लो 

लूण ला सलून्ना बना लो 

गाजर गोभी नाल मिल स्वाद वधावे

आलू परांठे दा सोच मुंह पानी आवे 

आलू वड़ी मीट नाल आलू दी तरी 

आलू नाल फुली पूरी स्वाद भरी 

आलू वरगा मेरा सुभाह

मिल सभ नाल लवां मज़ा

बच्चियां नाल मिल बच्चियां वाली खेल खेल जांवां 

जीन पहन जवान पीढ़ी नाल प्यार दे गीत गांवां

हम उमरियां नाल दाना साना बन विचार वटांवां

चुटकले सुना आप हसां सारियां नू हसावां

बोरियत ते मायूसी जाने मेरी बला 

जग स्लाहे पर बीवी उल्टी कहे सिर सुआ

रलमिलना  मेरा आलू वरगा सुभाहा

मिल सभ नाल लवां जीण दा मज़ा 

   



















Monday, August 24, 2026

ਰੱਬ ਦੀ ਦੇਣ .God's Mercies p5

                     ਰੱਬ ਦੀ ਦੇਣ                       (God's Mercies )


This ditty rhyme  is written without reason 

ਸੁਣੋ ਸੁਣਾਊਂ ਕਿਵੇਂ ਬੀਤੇ  ਮੇਰਾ ਬੁੱਢਾਪੇ ਦਾ ਜੀਵਨ 

(सुनो सुनावां किवें बीते मेरा बुढ़ापा जीवन )

Little hard of hearing hear only higher decibel

ਬਹੁਤ ਮੈਂ ਅਣਸੁਣੀ ਕਰਾਂ ਸੁਣਾ ਮਤਲੱਬ ਦੀ ਗੱਲ 

(बहुत मैं अनसुनी करां सुना मतलब दी गल )

Eyes have dimmed sight sharp no more 

ਦੂਰ ਤੋਂ ਸੁੰਦਰ ਲਗੇ ਨੇੜਿਓਂ ਲਗੇ ਕੁੱਛ ਹੋਰ

(दूर तों सुंदर लगे  नेड़ियों लगे कुछ होर)

Muscles are flabby arms and legs weak 

ਜਾਦਾ ਭਾਰ ਚੁੱਕ ਨਾ ਸਕਾਂ ਪਰ ਤੋਰ ਮੇਰੀ ਠੀਕ 

(जादा भार चुक ना सकां पर तोर मेरी ठीक )

God has given me a healthy body 

ਮੰਨਾ ਇਹ  ਰੱਬ ਦੀ ਦੇਣ ਹੈ ਸਭ ਦੇਣਾ ਤੋਂ ਵੱਡੀ 

(मना एह रब दी देन है सभ देना तों बडी)

I thank God for his small mercies 

ਜੋ ਉਸ ਬਖਸ਼ਿਆ  ਉਸ ਵਿੱਚ ਮਜ਼ਾ ਮੈਂ ਕਰਸੀ

(जो उस बख्शिया उस विच मज़ा  मैं  करसी)

Saturday, August 22, 2026

ਜੱਸਾ ਨੂੰ ਨਾ ਦੁੱਖ p5

                        ਜੱਸਾ ਨੂੰ ਨਾ ਦੁੱਖ 


ਬੁੱਲ੍ਹੇ ਵਾਂਗ ਜੱਸੇ ਨੂੰ ਨਾ ਪਤਾ ਜੱਸਾ ਹੈ ਕੌਣ 

ਰੁੱਤ ਮਾਹ ਨਾ ਜੱਸਾ ਜਾਣੇ ਨਾ ਜਾਣੇ ਰੁੱਤ ਸੌਂਣ 

ਲੋਚੇ ਜੱਸਾ ਜੱਗ ਵਿਚ ਜੱਸ ਵੱਲ ਨਾ ਜੱਸੇ ਔਣ 

ਜੱਸਾ ਸਮਝੇ ਖ਼ੁਦ ਨੂੰ ਬੜਾ ਸਿਆਣਾ 

ਭਰਮ ਭੁੱਲੀਆ ਜਾਣੇ ਨਾ ਉਹ ਅਜੇ ਨਿਆਣਾ 

ਅਕਲ ਦੀ ਜੱਸੇ ਨੂੰ ਗਲ ਨਾ ਆਏ 

ਝੱਲ ਖਿਲਾਰ ਹੱਸੋਆਣੀ ਬਣ ਜਾਏ 

ਬੁੱਢਾ ਹੋਇਆ ਬਚਪਣ ਤੋਂ ਬਾਹਰ ਨਹੀਂ ਆਇਆ 

ਦਾਨਾ ਨਾ ਸਾਨਾ ਜੱਸਾ ਅਜੇ ਨਹੀਂ ਬਣ ਪਾਇਆ 

ਛੋਟੀ ਛੋਟੀ ਗੱਲ ਤੇ ਜੱਸਾ ਰੁਸ ਜਾਏ 

ਕੋਈ ਉਸ ਦੀ ਨਾ ਮੰਨੇ ਜੱਸਾ ਗੁੱਸਾ ਖਾਏ 

ਸਲਾਹ ਕਿਸੇ ਦੀ ਨਾ ਮੰਨੇ ਮਨ ਮਰਜ਼ੀ ਕਰੇ 

ਮੂੰਹ ਫੱਟ ਕੌੜੇ ਬੋਲ ਕਬੋਲ ਕਹਿਣੋ ਨਾ ਡਰੇ 

ਲੋਕ ਘੰਭੀਰ ਲੈਣ ਜਿੰਦ ਨੂੰ ਜਿੰਦ ਸੋਚ ਕੇ ਚਲੌਂਣ

ਲਾਪਰਵਾਹ ਮਜ਼ਾਕ ਜਾਣ ਜੱਸਾ ਚੁਟਕਲਾ ਲੱਗਾ ਸੁਨੌਂਣ

ਰਾਮ ਭਰੋਸੇ ਲੰਘੀ ਜੱਸੇ ਦੀ ਸਾਰੀ  ਲੰਬੀ ਜੂਨ 

ਮਜ਼ੇ ਰਿਹਾ ਕਸ਼ਟ ਨਾ ਸਹਿਆ ਪਾਇਆ ਜੱਸੇ ਸਕੂਨ 

 ਨਾ ਨਿਆਣਾ ਨਾ ਸਿਆਣਾ ਜੱਸਾ ਹੈ ਜੱਸਾ ਨਾ ਕੁੱਛ ਹੋਰ 

ਪੱਕੀ ਉਮਰ ਆਦਤਾਂ ਬਦਲ ਨਾ ਸਕੇ ਨਾ ਲਾਵੇ ਪੂਰਾ ਜੋਰ

ਸੁਲ੍ਹਾ ਕੀਤੀ ਜ਼ਮੀਰ ਨਾਲ ਜੱਸੇ ਜੱਸਾ ਆਪ ਨਾਲ ਖ਼ੁਸ਼ 

ਸ਼ੁਕਰ ਕਰੇ ਰਬ ਦਾ ਜੋ ਸਹਾਈ ਜੱਸੇ ਨੂੰ ਨਾ ਕੋਈ ਦੁੱਖ  

xxxx

                                   जसे नू ना दुख 

बुल्हे वांग जसे नू ना पता जसा है कौण

रुत माह ना जसा जाने ना जाने रुत सौण

लोचे जसा जग विच जस वल ना जसे औण

जसा समझे खुद नू बड़ा सियाना 

भरम भुलिया जाने ना ओह अजे नियाना 

अकल दी जसे नू गल ना आए 

झल खिलारे हसोआनी बन जाए \

बुढा होया बचपन तों बाहर नहीं आया 

दाना ना साना अजे जसा नहीं बन पाया 

छोटी छोटी गल ते जसा रुस जाए 

कोई उस दी ना माने जसा गुस्सा खाए

सलाह किसे दी ना माने मन मर्जी करे 

मुंह फट कौड़े बोल कबोल कहनो ना डरे 

लोक गंभीर लैन जिंद नू जिंद सोच के चलौन 

लापरवाह मजाक समझ जसा चुटकला लगा सुनौंन

राम भोरोसे लंघी जसे दी सारी लंबी जून 

मजे रिहा कष्ट न सहिया  पाया जसे सकून 

ना नियाणा ना सियाना जसा है जसा ना कुछ होर

पकी उमर आदतां बदल ना सके ना लावे पूरा जोर 

 सुलहा किती जमीर नाल जसे जसा आप नाल खुश 

शुक्र करे रब दा जो सहाई जसे नू ना कोई दुख 


 


Friday, August 21, 2026

ਮੇਲ ਕਰਾਵੇ p5

                                  ਮੇਲ ਕਰਾਵੇ 


ਕੀ ਚੰਗੀ ਕਿਸਮਤ ਮੈਂ ਪਾਈ 

ਅੱਖ ਮੇਰੀ ਜਦ ਤੇਰੇ ਤੇ ਆਈ 

ਦਿਲ ਮੇਰਾ ਹੋਇਆ ਤੇਰਾ 

ਬਾਗੀ ਹੋ ਰਿਹਾ ਨਾ ਮੇਰਾ 

ਹਰ ਪਲ ਸੋਚਾਂ  ਮੈਂ ਤੇਰੇ ਬਾਰੇ 

ਰਾਤ ਤੇਰੇ ਸਪਨੇ ਲੈ ਲਵਾਂ ਨਜ਼ਾਰੇ 

ਮਿਲਣੀ ਦਾ ਦਿਨ ਮੈਂ ਉਡੀਕਾਂ 

ਪਾਵਾਂ ਔਂਸੀਆਂ ਮਾਰਾਂ ਲੀਕਾਂ 

ਜੱਫੀ ਪੌਣ ਲਈ ਆਕੜਿਆਂ ਮੇਰੀਆਂ ਬਾਹਾਂ 

ਛੂਹ ਕਰ ਤੇਰਾ ਬਦਨ ਜਨਤ ਮੈਂ ਪਾ ਜਾਂਵਾਂ

ਆਵਾਜ਼ ਤੇਰੀ ਸੁਣਨ ਲਈ ਉਤਾਵਲੇ ਮੇਰੇ ਕੰਨ 

ਤੇਰੇ ਬਿਨ ਰਿਹਾ ਨਾ ਜਾਏ ਸੱਚ ਮੇਰਾ ਮੰਨ

ਅਰਦਾਸ ਕਰਾਂ ਪਿਆਰ ਮੇਰਾ ਰੰਗ ਲਿਆਵੇ 

ਕਦ ਆਊ ਸੁਲੱਖਣੀ ਘੜੀ ਰੱਬ ਮੇਲ਼ ਕਰਾਵੇ 


Wednesday, August 19, 2026

ਚਲਦਾ ਫਿਰਦਾ ਰਹਾਂ p5

                               ਚਲਦਾ ਫਿਰਦਾ ਰਹਾਂ 


ਕੋਈ ਸੰਭਾਲੂ ਤੈਨੂੰ  ਬਾਅਲੀ ਨਾ ਆਸ ਤੂੰ ਰੱਖ 

ਨੌ ਬਰ ਨੌ ਰੱਖੇ ਉਸ ਅੱਗੇ  ਅਰਦਾਸ ਤੂੰ ਰੱਖ 

ਬਿਮਾਰੀ ਕੋਈ ਵੱਡੀ ਬੇਵਸ ਨਾ ਬਣਾਏ 

ਆਪਿਣਾਂ ਲਈ ਔਖਾ ਬੋਝ  ਤੂੰ ਹੋ ਜਾਂਏਂ

ਰੋਟੀ ਵੀ ਕੋਈ ਤੇਰੇ ਮੂੰਹ ਵਿੱਚ ਪਾਏ 

ਐਸਾ ਤੈਂਨੂੰ ਰੱਬ ਦਿਨ ਨਾ ਵਿਖਾਏ 

ਬਹਿ ਨਾ ਜਾ ਹੱਥ ਤੇ ਹੱਥ ਧਰ 

ਚਲਦਾ ਫਿਰਦਾ ਰਹਿ ਕਸਰਤ ਕਰ 

ਮਿਲ ਦੋਸਤਾਂ ਨਾਲ ਮਹਿਫ਼ਿਲ ਲੈ ਲਾ 

ਕੱਠੀਆਂ ਯਾਦਾਂ ਯਾਦ ਕਰ ਪੱਲ ਹੱਸ ਜਾ 

ਨਵਾਂ ਹੁਨਰ ਤੂੰ ਸਿੱਖ ਨਵਾਂ  ਹੋਰ ਸ਼ੌਕ ਤੂੰ ਪਾਲ 

ਦਿਮਾਗ ਰੱਖ ਚਾਲੂ ਬਹਿ ਨਾ ਜਾਏ ਆਲਸ ਨਾਲ 

ਮਾਫ਼ ਕਰ ਹਰਜਾਈਆਂ ਨੂੰ ਗਿੱਲੇ ਸ਼ਿਕਵੇ ਜੜ੍ਹੋਂ ਮਿਟਾ 

ਮਨ ਹੋਊ ਸਾਫ ਦਿਲ ਹਲਕਾ ਹੋਊ ਸਕੂਨ ਤੂੰ  ਲੈ ਪਾ 

ਜਿਸ ਤੈਂਨੂੰ ਜੀਆ ਹੋਇਆ ਸਹਾਈ ਉਸ ਨੂੰ ਧਿਆ 

ਸੱਚੇ ਦਿਲੋਂ ਕਰ ਸ਼ੁਕਰ ਸੀਸ ਉਸ ਅੱਗੇ ਤੂੰ ਨਿਵਾ 

ਵਾਰੀ ਤੇਰੀ ਰਹੀ ਸੋਹਣੀ ਜੂਨ ਬੇਅਰਥ ਨਹੀਂ ਗਈ 

ਚਲਦਾ ਫਿਰਦਾ ਰਹਾਂ ਅਖੀਰ ਤੱਕ ਹੋਰ ਨਾ ਮੰਗਾਂ ਬਈ




Monday, August 17, 2026

ਕਰਮਾ ਦਾ ਫੱਲ ਜਾਂ

                                 ਕਰਮਾ ਦਾ ਫੱਲ ਜਾਂ


ਦੁੱਖ ਜੋ ਦੁਨੀਆਂ ਦਿਤਾ ਭੁੱਲ ਕਰ ਸਹਿ ਲਿਆ ਅਸੀਂ 

ਸੁੱਖ ਜੋ ਝੋਲੀ ਪਏ ਯਾਦ ਰੱਖੇ ਖ਼ੁਸ਼ ਹੋ ਜੀ ਲਿਆ ਅਸੀਂ 

ਬੋਲ ਕਬੋਲ ਕੋਈ ਬੋਲਿਆ ਗੁੱਸਾ ਨਹੀਂ ਅਸੀਂ ਖਾਇਆ 

ਇੱਕ ਕੰਨ ਸੁਣ ਦੂਸਰੇ ਥਾਣੀਂ ਬਾਹਰ ਕੱਢ ਅਸੀਂ ਵਗਾਇਆ 

ਰੀਸ ਨਾ ਕੀਤੀ ਕਿਸੇ ਦਾ ਦਿਖਾਇਆ ਰਾਹ ਨਹੀਂ ਅਪਣਾਇਆ 

ਅਪਣੀ ਮੰਜ਼ਲ ਆਪ ਤਹਿ ਕੀਤੀ ਅਪਣਾ ਰਾਹ  ਆਪ ਬਣਾਇਆ 

ਬਾਗ਼ ਮਿਲਖ ਦੀ ਚਾਹ ਨਾ ਰੱਖੀ ਧੰਨ ਲਈ ਨਾ ਕੀਤੀ ਮਾਰੋ ਮਾਰੀ 

ਕਿਰਤ ਕਰ ਜੋ ਕਮਾਇਆ ਉਸ ਵਿੱਚ ਗੁਜ਼ਾਰੀ ਅਪਣੀ  ਜਿੰਦ ਸਾਰੀ 

ਸਧਾਰਨ ਜੀਵਨ ਵਿਚ ਸੰਤੋਖ ਸ਼ੌਹਰਤ ਲਈ ਮਨ ਨਹੀਂ ਲਲਚਾਇਆ 

ਸਿਰ ਉੱਚਾ ਕਰ ਜੱਗ ਵਿਚ ਚੱਲੇ ਕਿਸੇ ਬੰਦੇ ਅੱਗੇ ਸ਼ੀਸ਼ ਨਹੀਂ ਨਿਵਾਇਆ 

ਤੋੜ ਸਮਾਜ ਦੇ ਬਣਾਏ ਅਸੂਲ ਪਿਆਰ ਦਾ ਮਜ਼ਾ ਪਾਇਆ 

ਐਸ਼ ਮਾਰੀ ਐਯਾਸ਼ੀ ਕੀਤੀ  ਦਿਲ ਨਹੀਂ ਕਿਸੇ ਦਾ ਦੁਖਾਇਆ 

ਖੁੱਲੇ ਦਿਲੇ ਮੌਜਾਂ ਉੜਾਈਆਂ ਅਰਮਾਨ ਨਾ ਕੋਈ ਦਬਾਇਆ 

ਸੋਚਾਂ ਮੇਰੇ ਕਰਮਾ ਦਾ ਫੱਲ ਜਾਂ ਧੁਰੋਂ  ਸੀ ਮੈਂ ਮੱਥੇ ਲਿਖਾਇਆ 

Saturday, August 15, 2026

ਜ਼ਮਾਨੇ ਦੀ ਹਵਾ p5

                                                     ਜ਼ਮਾਨੇ ਦੀ ਹਵਾ 

 

ਨਵੇਂ ਜ਼ਮਾਨੇ ਦੀ ਚੱਲੀ ਹਵਾ 

ਚੰਗਾ ਪੁਰਾਣਾ ਦੌਰ ਕਿੱਥੇ ਗਿਆ 

ਗੂੜ੍ਹੇ ਖੂਨੀ ਰਿਸ਼ਤੇ ਦਿਲੀਂ ਪਿਆਰ 

ਪੱਕੀਆਂ ਯਾਰੀਆਂ ਲੰਗੋਟੀਏ ਯਾਰ 

ਵੱਡੇ ਸੀ ਜਿਗਰੇ ਮਨ ਸਨ ਸਾਫ 

ਦੂਜੇ ਨਾਲ ਲਗਾਵ ਨਹੀਂ ਆਪੋ ਧਾਪ 

ਇੰਸਾਨੀਅਤ ਜਿੰਦਾ ਸੀ ਮਿਲੇ ਬੰਦਾ ਬੰਦੇ ਨਾਲ

ਤਨਾਵ ਸੀ ਘੱਟ ਸਮਾਜ ਦਾ  ਸੀ ਚੰਗਾ ਹਾਲ 

ਨਵੇਂ ਜ਼ਮਾਨੇ ਦੀ ਚੱਲੀ ਹਵਾ 

ਚੰਗਾ ਪੁਰਾਣਾ ਦੌਰ ਕਿਥੇ ਗਿਆ 

ਦਿਲ ਦੇ ਢੋਹੇ ਬੂਹੇ ਬੰਦ ਹੋਈਆਂ ਬਾਰੀਆਂ 

ਟੁੱਟੇ ਸਾਰੇ ਰਿਸ਼ਤੇ ਭੁੱਲੀਆਂ ਸਾਰੀਆਂ ਯਾਰੀਆਂ 

ਧਨ ਦੇ ਪਿੱਛੇ ਸਾਰੇ  ਨਸਣ  ਲੱਗੇ

ਭਾਈਚਾਰਾ ਮੁੱਕਿਆ ਸ੍ਵਾਰਥ ਆਇਆ ਅੱਗੇ 

ਜਾਇਯਦਾਤ ਲਈ ਲੜੇ ਭਾਈ ਨਾਲ ਭਾਈ 

ਇੱਕ ਹਿੱਸੇ ਬਾਪ ਇੱਕ ਵੰਡ ਆਈ ਮਾਈ 

ਤਰੱਕੀ ਕੀਤੀ ਬੰਦੇ ਨੇ ਇੰਸਾਨੀਅਤ ਹਾਰੀ 

ਜੀਣਾ ਬੋਝ ਬਣਿਆ ਦੁੱਖ ਜੀਣਾ ਹੋਇਆ ਭਾਰੀ 

ਕੀ ਅੱਗੇ ਚੰਗਾ ਹੋਊ ਜੱਸੇ ਨੂੰ ਨਾ ਪਤਾ ਭਾਈ 

ਉਸ ਦੇ ਰੰਗ ਉਹ ਜਾਣੇ ਜਿਸ ਰਚਨਾ ਰਚਾਈ 

xxxx

                      जमाने दी हवा 


नवें जमाने दी चली हवा 

चंगा पुराना दौर किथे गिआ

गूड़े खूनी रिश्ते दिलों प्यार 

पकियां यारियां लंगोटीए यार 

बड़े सी जिगरे मन सन साफ 

दूजे नाल लगाव नहीं आपो धाप 

इंसानियत जिंदा सी मिले बंदा बन्दे नाल 

तनाव सी घट समाज दा चंगा सी हाल 

नवें जमाने दी चली हवा 

चंगा पुराना दौर किथे गिआ

दिल दे ढोए बूहे बंद होइयाँ बारियां 

टूटे रिश्ते भुलियां सारियां यारियां

धन दे पीछे सब नसन लगे 

भाईचारा मुकिया स्वार्थ आया अगे

जायादत लई लड़े भाई नाल भाई

इक हिस्से बाप इक बंड  आई माई 

   तर्ककी कीती बन्दे ने इंसानियत हारी 

जीना बोझ बनिया दुख जीना होया भारी 

की आगे चंगा होऊ जसे नू ना पता भाई 

उस दे रंग ओह जाने जिस रचना रचाई 


                 



Wednesday, August 12, 2026

ਅਕਲ ਆਈ p5

                                ਅਕਲ ਆਈ 


ਬਿਰਧ ਸ਼ਰੀਰ ਦਿਲ ਜਵਾਨ 

ਦਿਮਾਗ ਤੇਜ਼ ਕਰੇ ਨਾ ਆਰਾਮ 

ਚਾਹ ਉੱਠੀ ਛੋਰੀ ਇਕ ਪਟਾਂਵਾਂ

ਮਨੇ ਵਨ ਸਵਨਿਆਂ ਸਕੀਮਾਂ ਬਣਾਵਾਂ 

ਕਾਲੀ  ਕਰ ਦਾੜ੍ਹੀ ਗੰਜ ਵਿਗ ਲਾਈ 

ਪਾਇਆ ਸੂਟ ਲਾਈ ਗਲ ਟਾਈ 

ਸ਼ੀਸ਼ੇ ਅੱਗੇ ਮੈਂ ਹੋ ਖੜਿਆ 

ਅੱਗੋਂ ਮਜਨੂੰ ਵਿੱਚੋਂ ਹਸਿਆ 

ਸ਼ਿਕਾਰ ਲਈ ਮੈਂ ਹੋਇਆ ਤਿਆਰ 

ਘਾਤ ਲਾ ਜਾ ਬੈਠਾ ਵੱਡੀ ਠੰਢੀ ਮਾਲ 

ਸੁੰਦਰੀ ਇੱਕ ਆ ਬੈਠੀ ਪਾਸ 

ਰੋਣਹਾਕੀ ਲੱਗੇ ਬਹੁਤ ਉਦਾਸ 

ਅੰਗ੍ਰੇਜੀ ਬੋਲ ਲਾਈਨ ਉਸ ਤੇ ਮਾਰੀ 

ਕੀ ਦੁੱਖ ਤੈਂਨੂੰ ਦੱਸ ਮੈਨੂ ਪਿਆਰੀ 

ਬੋਲੀ ਦੁਖੀ ਅਪਣੇ ਖ਼ਸਮ ਤੋਂ ਉਹ ਕੰਜੂਸ 

ਲੈ ਕੇ ਨਹੀਂ ਦੇ ਰਿਹਾ ਮੈਨੂ ਮਹਿੰਗਾ ਸੂਟ 

ਲੈ ਦਊਂ ਸੂਟ ਲੈ ਦਊਂ ਹੀਰੇ ਦਾ ਹਾਰ 

ਬੱਸ ਜੱਫੀ ਪਾ ਮੈਂਨੂੰ ਇਕ ਬਾਰ 

ਬਾਬਾ ਕੀ ਕਿਹਾ ਕੀ ਹੋ ਗਿਆ ਸ਼ੌਦਾਈ 

ਦੋ ਪੁਸ਼ਤਾਂ ਮੈਥੋਂ ਅੱਗੇ ਉਮਰ ਤੇਰੀ ਆਈ 

ਕੱਠੀ ਹੋਈ ਮਡੀਰ ਪੱਤ ਮੇਰੀ ਉਨ੍ਹਾਂ ਲਾਹੀ 

ਕੰਨ ਫੱੜ ਛੋਰੀ ਪੈਰੀਂ ਹੱਥ ਲਾ ਜਾਨ ਬਚਾਈ 

ਸਬਕ ਮਿਲਿਆ ਸ਼ਰਮ ਥੋੜੀ ਮੈਂ ਖਾਈ 

ਜਵਾਨ ਨਹੀਂ ਬੁੱਢਾ ਹੋਇਆ ਗਲ ਮਨ ਵਸਾਈ 

ਦਬਾਵਾਂ ਜੋ ਚਾਹ ਉੱਠੇ ਅਕਲ ਮੈਨੂ  ਹੁਣ ਆਈ

xxxx

                   अकल आई 

विर्ध शरीर दिल जवान 

दिमाग तेज करे ना आराम 

चाह उठी छोरी इक पटावां 

मने वन सवनी स्कीमा बनावां

काली कर दाढ़ी गंज विग लाई 

पइया सूट लाई गल टाई

शीशे आगे में हो खड़िया 

अगों मजनू विचों हसिया 

शिकार लई  होया मैं त्यार 

घात ला बैठा बड़ी ठंडी माल

सुंदरी इक आ बैठी पास 

रोनहाकी लगे बहुत उदास 

अंग्रेजी बोल लाइन उस ते मारी 

की दुख तैनू दस मैनू प्यारी 

बोली दुखी अपने खसम तों ओह कंजूस 

लै के नहीं दे रिहा मैनू महंगा सूट 

लै दूं सूट लै दूं हीरे दा हार 

बस जफी  पा मैनू इक बार 

बाबा की किहा की हो गिआ शौदाई

दो पुष्टां मैथों अगे उमर तेरी आई 

कठी हो गई मडीर पत मेरी उनहां लाही

कन फड़  छोरी पैरीं हाथ ला जान बचाई 

सबक मिलिया शर्म थोड़ी खाई 

जवान नहीं बुढा होया गल मन बसाई 

दबाबां जो चाह उठे अकल मैनू आई




Tuesday, August 11, 2026

ਜਿੰਦ ਰਹੀ ਮਜ਼ੇਦਾਰ p5

                                        ਜਿੰਦ ਰਹੀ ਮਜ਼ੇਦਾਰ 


ਜਿੰਦ ਮੇਰੀ ਰਹੀ ਬੜੀ  ਮਜ਼ੇਦਾਰ 

ਅਫਸੋਸ ਨਾ ਸ਼ਿਕਾਇਤ ਮੇਰੇ ਯਾਰ 

ਹੱਸਦੇ ਖੇਡਦੇ ਬਾਲਪਨ ਲੰਘਿਆ 

ਮਾਪਿਆਂ ਦਿਤਾ ਜੋ ਮੈਂ ਮੰਗਿਆ 

ਦਿੱਤਾ ਮੈਨੂੰ ਰਜ ਕੇ ਪਿਆਰ 

ਜਿੰਦ ਮੇਰੀ ਰਹੀ ਬੜੀ ਮਜ਼ੇਦਾਰ 

ਸੀ ਮੈਂ ਹੁਸ਼ਿਆਰ  ਪੜ੍ਹਾਈ ਚੰਗੀ ਰਹੀ 

ਰਬੀਂ ਦਿਮਾਗ ਜਾਦਾ ਮਹਿਨਤ ਨਾ ਕਰਨੀ ਪਈ

ਸ਼ਰਾਰਤਾਂ ਕੀਤੀਆਂ ਖਾਦੀ ਮਾਸਟਰਾਂ ਤੋਂ ਮਾਰ 

ਬਾਕੀ ਜਿੰਦ  ਮੇਰੀ ਰਹੀ ਮਜ਼ੇਦਾਰ 

ਜਵਾਨੀ ਵੀ ਸੁਣਾਵਾਂ ਸੋਹਣੀ ਬੀਤੀ 

ਲੁਤਫ਼ ਲਿਆ ਤੇ ਐਸ਼ ਵੀ ਕੀਤੀ 

ਜਾਗਿਆ ਸੀ ਸੀਨੇ ਪਹਿਲਾ ਪਿਆਰ 

ਰਹੀ ਮੇਰੀ ਜਿੰਦਗੀ ਮਜ਼ੇਦਾਰ 

ਗ੍ਰਿਸਤੀ ਵੀ ਸਾਡੀ ਪਈ ਸਾਰ 

ਲੱੜ ਲਾਈ ਰੱਬ ਸਚਿਆਰੀ ਨਾਰ 

ਜਿੰਮੇਦਾਰੀ ਉਸ ਉਠਾਈ ਮੇਰੇ ਤੇ ਨਾ ਭਾਰ

ਜਿੰਦ ਮੇਰੀ ਰਹੀ  ਬੜੀ ਮਜ਼ੇਦਾਰ 

ਬੁੱਢਾਪਾ ਚੜਿਆ ਮੈਂ ਬੁੱਢਾਪੇ ਲਈ ਤਿਆਰ 

ਮਿਲੇ ਚੋਪੜੀ ਰੋਟੀ ਮਿਲੇ ਅਪਣਿਆਂ ਦਾ ਸਤਿਕਾਰ 

ਤਨੋ ਮਨੋ ਦਰੁਸਤ ਸਹਿਤ ਰੱਬ ਬਖਸ਼ੀ ਮੈਂ ਸ਼ੁਕਰਗੁਜ਼ਾਰ 

ਜਿੰਦ ਮੇਰੀ ਸਾਰੀ ਬੜੀ ਮਜ਼ੇਦਾਰ 

Sunday, August 9, 2026

ਆਪ ਤੇ ਬਲਿਹਾਰੀ p5

                                             ਆਪ ਤੇ ਬਲਿਹਾਰੀ   

ਤੇਜ਼ ਤਰਾਰ ਦਿਮਾਗ ਰੱਬ ਦਿੱਤਾ ਦਿਲ ਮੈਨੂੰ ਦਿੱਤਾ ਸਾਫ 

ਬਚਪਨੇ ਤੋਂ ਉੱਤੇ ਨਾ ਉੱਠਿਆ ਸੋਚਾਂ ਮੇਰੀਆਂ ਬੇਕਾਰ

ਸੂਝ ਬੂਝ ਨਾਲ ਲੋਕ ਜਿੰਦ ਜੀਣ ਸਮਝਾਂ ਜਿੰਦ ਮਜ਼ਾਕ 

ਗਰੀਬੀ ਕਿਵੇਂ ਮਿਟ ਸਕਦੀ ਕਈ ਸਰਕਾਰ ਨੂੰ ਦੇਣ ਸਲਾਹ 

ਪੈਸਾ ਚੋਖਾ ਨਾ ਕਮਾਇਆ ਜੋੜਨਾ ਕਿਦਾਂ ਜਾਣੇ ਮੇਰੀ ਬਲਾ 

ਦੇਸ਼ ਦੀ ਵਿੱਦਿਆ ਪ੍ਰਣਾਲੀ ਸੁਧਾਰਣ ਲਈ ਲੋਕ ਕਰਨ ਵਿਚਾਰ 

ਕਿਤਾਬਾਂ ਗ੍ਰੰਥ ਲੱਖ ਪੜੇ ਮੈਂ ਹਾਰਿਆ ਪੱਲੇ ਨਾ ਪਏ ਅੱਖਰ ਚਾਰ

ਦੋਸਤ ਸੋਚਣ ਜੰਗਾਂ ਖਤਮ ਕਰ ਜੱਗ ਸਾਰੇ ਸ਼ਾਂਤੀ  ਲੈ ਆਈਏ 

ਮੈਂ ਕੋਲ ਬਹਿ ਸੋਚਾਂ ਮੇਰੇ ਵੱਸ ਨਹੀਂ ਕਿੰਝ ਕਿਸੇ ਨੂੰ ਹਸਾਈਏ 

ਦੁਸ਼ਮਣ ਦੇਸ਼ਾਂ ਵਿੱਚਘਾਰ ਸੁਲਾਹ ਕਿਵੇਂ ਹੋਵੇ ਨੀਤੀ ਕਰਨ ਤਹਿ 

ਪੜੋਸ ਚਿਰਾਂ ਦੀ ਅਣਬਣ ਬਣਾ ਨਾ ਸਕਿਆ ਹਾਰ ਗਿਆ ਬਹਿ 

ਦੁਨੀਆਂ ਸੁਧਾਰਣ ਦੀ ਚਾਹ ਨਾ ਮਨੇ ਆਪ ਨੂੰ ਸੁਧਾਰਨ ਚਾਂਹਾਂ

ਛੋਟਾ ਬੰਦਾ ਮੈਂ ਛੋਟੀਆਂ ਸੋਚਾਂ ਸੋਚ  ਹੱਦ ਖੁਸ਼ੀ ਮੈਂ  ਪਾਂਵਾਂ

ਜੀਵਨ ਮੇਰਾ ਸੁਹੇਲਾ ਰਿਹਾ ਆਪ ਤੇ ਬਲਿਹਾਰੀ ਮੈਂ ਜਾਂਵਾਂ 

xxxx

                    आप ते बलिहारी 


तेज तरार दिमाग रब दिता दिल मैनू दित्ता साफ 

बचपने तों उते  ना उठिया सोचां मेरियाँ बेकार

सूझ बूझ नाल लोक जिंद जीण समझां जिंद मज़ाक

गरीबी किवें मिट सकदी कई सरकार नू देन सलाह 

पैसा चोखा ना कमाइया जोड़ना किदां जाने मेरी बला 

देश दी विद्यिया प्रणाली सुधारण लई दोस्त करन विचार 

किताबां ग्रंथ लख पड़े मैं हारिया पले ना पए अखर चार

कोई सोचे जंगां खतम कर जग सारे शांति लै आइए

मैं कोल बह सोचां मेरे बस नहीं किंझ किसे नू हसाइए 

दुश्मन देशां विच्घार सुलाह किवें होवे नीति करन तह

पड़ोस चिरां दी अनबन बना ना सकिया हार गिया बह

दुनियां सुधारण दी चाह ना मने आप नू सुधारना चाहां

छोटा बंदा मैं छोटियां सोचां सोच हद खुशी मैं पांवां

जीवन मेरा सुहेला रिहा आप ते बलिहारी  मैं जांवां


Saturday, August 8, 2026

ਮੇਰੀ ਔਕਾਤ p5

                                   ਮੇਰੀ ਔਕਾਤ 


ਘਰ ਦੇ ਡੱਬੂ ਕੁੱਤੇ ਤੋਂ ਮਾੜੀ ਮੇਰੀ ਆਪਣੇ  ਘਰ ਵਿਚ ਔਕਾਤ 

ਉਸੇ ਝਿੜਕੇ ਕੋਈ ਮੁੜ ਮੁਹਂ ਨਾ ਲਾਏ ਮੈਂ ਬੇਇਜ਼ਤੀ ਨਾ ਰੱਖਾਂ ਯਾਦ 

ਡੰਡਾ ਖਾ ਇੱਕ ਬਾਰ ਤੁਹਾਡੇ ਮੂਹਰੇ  ਡੱਬੂ ਪੂਛ ਨਾ ਹਿਲਾਏ 

ਗਾਲਾਂ ਸੁਣ ਕੰਨ ਫੱੜ ਮਾਫੀ ਮੰਗਾਂ ਸ਼ਰਮ ਨਾ ਮੈਨੂੰ ਆਏ 

 ਕੁੱਤਿਆਣੀ ਨਿੱਤ ਹੋਵੇ ਮੇਰੀ ਮੇਰੀ ਖੋਤੇ ਖੱਲ ਤੇ ਅਸਰ ਨਾ ਕੋਈ 

ਸਿੱਖਾਂ ਨਾ ਸਬਕ ਕੋਈ ਬਾਰ ਬਾਰ ਗਲਤੀ ਕਰਾਂ ਫਿਰ   ਸੋਈ 

ਘਰ ਕੀ ਹੋ ਰਿਹਾ ਮੈਂ ਨਾ ਜਾਣਾਂ ਅਪਣੀ ਸੋਚੀਂ ਰਹਾਂ ਖੋਈ

ਖ਼ਬਰ ਨਹੀਂ ਬੀਵੀ ਕੰਮ ਕਰ ਥੱਕੇ ਹੱਥ ਨਾ ਵਟਾਂਵਾਂ 

ਵੇਹਲਾ ਬੈਠਾ ਉਸੇ ਨਾ ਭਾਏ ਰੋਜ਼ ਗਾਲੀ ਮੈਂ ਖਾਂਵਾਂ
ਥੌਹ ਨਾ ਕੰਮ ਵਿਗਾੜਾਂ ਕੰਮ ਬੀਵੀ ਦਾ ਵਿਧਾਂਵਾਂ

ਔਕਾਤ ਚਾਹੇ ਡੱਬੂ ਤੋਂ ਮਾੜੀ ਪਰ ਕੋਈ ਸ਼ਿਕਾਇਤ ਨਾ ਮੇਰੇ ਯਾਰ 

ਖਿਝਦੀ ਰਹਿੰਦੀ ਡਾਂਟਦੀ ਰਹਿੰਦੀ  ਮੈਨੂੰ ਪਤਾ ਕਰੇ ਮੇਰੇ ਨਾਲ ਪਿਆਰ 

xxxx

                     मेरी औकात 


घर दे दबू कुते तों माड़ी मेरी अपने घर विच औकात 

उसे झिड़के कोई मुड़ मुंह ना लाए मैं बेइज्ती ना रखां याद 

डंडा खा इक बार तुहाडे मोहरे पूछ ना डबू हीलाए

गालां सुन  कन फड़ माफी मंगां शर्म ना मैनू आए 

कुतेआनी नित होवे मेरी मेरी खोते खल असर ना कोई 

सिखां ना सबक कोई बार बार गलती करां फिर सोई 

घर की हो रिहा मैं  ना जाणा अपनी सोची रहां खोई 

खबर नहीं बीवी कम कर थके हथ ना वटांवां

वेहला बैठा उसे ना भांवां रोज गाली खांवां

थोह ना कम विगड़े बीवी दा कम वधावां

औकात चाहे डबू तों माड़ी पर कोई शिकाइत ना मेरे यार

खिझदी रेहंदी डांटदी रेहंदी मैनू पता करे मेरे नाल प्यार 




ਲੱੜ ਲਾਈ ਐਸੀ ਨਾਰ p5

                               ਲੱੜ ਲਾਈ ਐਸੀ ਨਾਰ 


ਪੰਜਾਹ ਸਾਲ ਬਾਅਦ ਵੀ ਨਹੀਂ ਸੁਧਰਿਆ ਰਿਹਾ ਗਵਾਰ ਦਾ ਗਵਾਰ 

ਬੀਵੀ ਨੂੰ ਸਮਝ ਨਾ ਪਾਇਆ ਟੱਕਰ ਲੈ ਹਰ ਵਾਰ ਜਾਂਵਾਂ ਹਾਰ 

ਗਿਆ ਮੈਂ ਉਨ ਰਾਹੀਂ ਜਿਸ ਉਸ ਮਨ੍ਹਾ ਕੀਤਾ ਕਈ ਬਾਰ 

ਜਿਨ੍ਹਾਂ ਨੂੰ ਆਪਣੇ ਪਿਆਰੇ ਮੰਨਿਆ ਉਨ੍ਹੀਂ ਹੱਥੀਂ ਖਾਈ ਮਾਰ 

ਇੱਜ਼ਤ ਦਿੱਤੀ ਨਾ ਕਿਸੇ  ਵੀ ਮੈਨੂ ਡਿਗਿਆ  ਮੈਂ ਮੁਹਂ ਭਾਰ 

ਉਸ ਕਿਹਾ ਪੈਸੇ ਬਾਰੇ ਸੋਚ ਸੋਚ ਕੇ ਖ਼ਰਚ ਪੈਸੇ ਦਾ ਰੱਖ ਹਿਸਾਬ 

ਜਿੰਮੇਦਾਰੀ ਤੋਂ ਕੰਨ ਕਤਰਾਏ ਬੇਪਰਵਾਹ ਰਿਹਾ ਪੈਸਾ ਕੀਤਾ ਖਰਾਬ 

ਕਹੇ ਦਾਨਾ ਸਾਨਾ ਬਣ ਛੱਡ ਹੁਣ  ਬਚਪਨਾ ਸਿੱਖ ਦੁਨੀਆਂਦਾਰੀ 

ਅਕਲ ਨਾ ਆਈ ਮਜ਼ਾਕ ਵਿੱਚ ਗਵਾਈ ਉਸ ਦੀ ਸਲਾਹ ਸਾਰੀ 

ਚਾਹਾਂ ਉਸ ਦੀਆਂ ਪੂਰੀਆਂ ਨਾ ਕਰ ਪਾਇਆ ਖੁਸ਼ੀ ਦੇ ਨਾ ਪਾਇਆ 

ਜਵਾਨੀ ਰੁਲੀ ਉਸੇ ਬੁੱਢਾਪਾ ਚੜਿਆ ਪਾਈ ਪਾਈ ਲਈ ਤਰਸਾਇਆ 

ਕੋਟ ਮੇਰੀਆਂ ਖਾਮੀਆਂ ਜਾਣ ਅੱਜ ਵੀ ਕਰੇ ਮੈਨੂ ਪਿਆਰ 

ਸ਼ੁਕਰ ਕਰਾਂ ਰੱਬ ਦਾ ਜਿਸ ਮੇਰੇ ਲੱੜ ਲਾਈ ਐਸੀ ਨਾਰ 

xxxx

                      लड़ लाई ऐसी नार


पंजाह साल बाद वी ना सुधरिया रिहा ग्वार दा ग्वार

बीवी नू समझ ना पाया टकर लै हर बार जांवां हार 

गिया मैं उन राहीं जिस उस मना कीता कई बार 

जिन्हां नू आपने पियारे मनिया उन्हीं हथीं खाई मार 

इज्जत दिती ना किसे वी मैनू डिगिया मुंह भार 

 उस किहा़ पैसे बारे सोच सोच के खर्च पैसे दा रख हिसाब 

जिमेदारी तों कन कतराए बेपरवाह रिहा पैसा कीता खराब 

कहे दाना साना बन हुन बचपना छड  सिख दुनियांदारी 

अकल ना आई मजाक विच गवाई उस दी सलाह सारी 

चाहां उस दियां पूरियां ना कर पाया खुशी ना दे पाया

जवानी रुली उसे बुढ़ापा चढ़िया  पाई पाई लई तरसाया

कोट मेरियां खामियां जाण अज वी करे मैनू प्यार 

शुक्र करां रब दा जिस मेरे लड़ लाई ऐसी नार 


Wednesday, August 5, 2026

ਤੇਰਾ ਸਾਥ ਮੰਗਾਂ p5

                           ਤੇਰਾ ਸਾਥ ਮੰਗਾਂ 


ਪਲ ਨਾ ਭੁੱਲਾਂ ਤੂੰ ਮੇਰੇ ਦਿਮਾਗ ਤੇ ਛਾਈ 

ਬਣਿਆ ਮਜਨੂੰ ਮੈਂ  ਘੁੱਮਾ ਬਣ ਸ਼ੌਦਾਈ 

ਤੇਰੇ ਹੁਸਨ ਨੇ ਕੀ ਕੀਤਾ ਜਾਦੂ

ਦਿਲ ਹੋਇਆ ਤੇਰਾ ਨਾ ਮੇਰੇ ਕਾਬੂ 

ਬੈਠਾ ਅੱਖਾਂ ਤੇਰੇ ਰਾਹ ਵਿਛਾਈਂ 

ਦੇਰ ਨਾ ਕਰ ਜਲਦੀ ਤੂੰ ਆਈਂ

ਕਦੋਂ ਆਊ ਉਹ ਘੜੀ ਸੁਲੱਖਣੀ 

ਹੋਊ ਜਦ ਦੋ ਬਦਨਾਂ ਦੀ ਮਿਲਣੀ 

ਨਿਹਾਰਾਂ ਮੈਂ ਤੈਨੂੰ ਦੇਖ  ਭਰੇ ਨਾ ਦਿਲ 

ਆਪਸ ਵਿੱਚ ਘੁੱਲ ਰੂਹਾਂ ਜਾਣ ਖਿੱਲ

ਜਾਨ ਤੋਂ ਵੀ ਹੁਣ ਤੂੰ ਪਿਆਰੀ 

ਖ਼ੁਸ਼ ਰਹੀਏ ਅਮਰ ਰਹੇ  ਯਾਰੀ 

ਬਿਨ ਤੇਰੇ ਜੀਣਾ ਭਾਰੀ ਕਹਿਣੋਂ ਨਾ ਸੰਗਾਂ 

ਮੰਗਾਂ ਤਾਂ ਰੱਬ ਤੋਂ ਤੇਰਾ  ਹੀ ਸਾਥ ਮੰਗਾਂ 

xxxx 

               तेरा साथ मंगां 

 पल ना भुलां तूं मेरे दिमाग ते छाई 

बनिया मजनू मैं घुमा बन शौदाई 

तेरे हुसन ने की कीता जादू 

दिल होया तेरा ना मेरे काबू 

बैठा अखां तेरे राह बिछाई 

देर ना कर जल्दी  तूं आईं 

कदों आऊ ओह घड़ी सुलखनी 

होऊ जद दो बदनां दी मिलनी 

निहारां मैं तैनू देख भरे ना दिल 

आप्स विच घुल रूहां जाण खिल 

जान तों वी हुन तूं प्यारी

खुश रहिए अमर रहे यारी 

बिन तेरे जीणा भारी कहन्नो ना संगां

मंगां तां रब तों तेरा साथ मंगां 


 

Tuesday, August 4, 2026

ਅੱਖ ਫ਼ੜਕੀ ਸ਼ਾਮਤ ਆਈ p5

                                        ਅੱਖ ਫ਼ੜਕੀ ਸ਼ਾਮਤ ਆਈ 

 ਅੱਖ ਮੇਰੀ ਫ਼ੜਕੀ ਸ਼ਾਮਤ ਮੇਰੀ ਆਈ 

ਦੱਸਾਂ ਤੁਹਾਨੂੰ ਹੱਸਿਓ ਨਾ ਮੇਰੇ ਭਾਈ 

ਸਵੇਰੇ ਸਵੇਰੇ ਕਰਕੇ ਆਇਆ ਸੀ ਮੈਂ ਸੈਰ 

ਰਾਤ ਮੀਂਹ ਦਾ ਕਿਚੜ੍ਹ ਸੀ ਲਿਬੜੇ ਮੇਰੇ ਪੈਰ 

ਪੋਚਾ ਘਰਵਾਲੀ ਸੀ ਲਾਇਆ ਕਰ ਰਹੀ ਸੀ ਸਫਾਈ 

ਅਪਣਿਆਂ ਸੋਚਾਂ ਵਿਚ ਡੁੱਬਿਆ ਮੈਂ ਅੱਧਾ ਸ਼ੌਦਾਈ 

ਪੈੜ ਲੱਗੀ ਫ਼ਰਸ਼ ਤੇ ਜੋ ਸੋਹਣੀ ਦੀ ਨਜ਼ਰ ਆਈ 

ਗੁੱਸਾ ਉਸੇ ਚੜਿਆ ਉਸ ਕੀਤੀ ਮੇਰੇ ਨਾਲ ਲੜਾਈ 

ਕਹੇ ਅੰਨਾ ਨਹੀਂ ਤੂੰ ਕੀ ਇਹ ਚੰਨ ਚਾੜਿਆ 

ਮਿਹਨਤ ਮੇਰੀ ਬੇਅਰਥ ਗਈ ਪੋਚਾ ਸੀ ਮੈਂ ਮਾਰਿਆ 

ਖੂਨ ਮੇਰਾ ਖੌਲਿਆ ਘਰੋਂ ਨਿਕਲਿਆ ਗੁੱਸੇ ਨਾਲ ਭਰਿਆ 

ਜਿੰਦ ਬਾਰੇ ਸੋਚਦਾ ਆਪਣੇ ਧਿਆਨ ਜਾਂਦਾ ਸੀ ਮੈਂ ਟੁਰਿਆ 

ਦਿਮਾਗ ਤੇ ਬੋਝ ਸੀ  ਖੱਬੀ ਅੱਖ ਮੇਰੀ ਜ਼ੋਰ ਨਾਲ ਫ਼ੜਕੀ

ਮਾੜੀ ਕਿਸਮਤ ਸਾਹਮਣਿਓਂ ਆ ਰਹੀ ਸੀ ਇਕ ਲੜਕੀ 

ਲੜਕੀ ਸੋਚਿਆ ਬੁੱਢੇ ਅੱਖ ਉਸ ਨੂੰ ਮਾਰੀ 

ਅਬਲਾ ਨਹੀਂ ਸੀ ਉਹ  ਸੀ ਧਾਕੜ ਨਾਰੀ 

ਸ਼ਰਮ ਨਾ ਹਿਆ ਖੂਸੜ ਬੁੱਢੇ ਇਸ ਉਮਰੇ ਇਸ਼ਕ ਤੈਨੂੰ ਚੜਿਆ 

ਉੱਚੀ ਉੱਚੀ ਸੁਣਾਈ ਮੈਨੂੰ ਧੌਲਾ ਦਾੜਾ ਮੇਰਾ ਉਸ ਫ਼ੜਿਆ  

ਨਸਣ ਦੀ ਕੋਸ਼ਿਸ਼ ਕਰਾਂ ਨਸ ਨਾ ਸਕਾਂ ਖੁੱਲੀ ਮੇਰੀ ਅੱਖ

ਸੱਚ ਵੀ ਹੋ ਸਕਦਾ ਸੀ ਪਰ ਸੀ ਸਪਨਾ ਲੱਖ ਸ਼ੁਕਰ ਕੀਤਾ ਜੱਸ


ਨਿੱਤ ਨਵਾਂ ਚੰਨ p5

                                                         ਨਿੱਤ ਨਵਾਂ ਚੰਨ


ਦੁਨੀਆਂ ਦਾ ਪਤਾ ਨਹੀਂ ਸਾਡੇ ਘਰ ਨਿੱਤ ਨਵਾਂ ਚੰਨ ਚੜੇ 

ਕੋਈ ਐਸਾ ਦਿਹਾੜਾ ਨਾ ਗੁਜਰੇ ਜਿਸ ਦਿਨ ਅਸੀਂ ਨਾ ਲੜੇ 

ਸ਼ੁਰੂ ਹੋਵੇ ਸਵੇਰੇ ਸਵੇਰੇ ਅੱਖ ਮੇਰੀ ਜਲਦੀ ਖੁੱਲੇ ਪਾਸੇ ਮੈਂ ਮਾਰਾਂ

ਨੀਂਦ ਉਸ ਦੀ ਭੰਗ ਹੋਏ ਡਾਂਟੇ ਸੌਂ ਜਾ ਮੂਏ ਕਿਥੇ ਤੂੰ  ਅੱਜ ਜਾਣਾ 

ਪੋਚੇ ਵਾਲੀ ਗਿੱਲੀ ਫ਼ਰਸ਼ ਪੈਰਾਂ ਦੇ ਨਿਸ਼ਾਨ ਮੈਂ ਲਾਵਾਂ 

ਟਿਕ ਕੇ ਬਹਿ ਨਹੀਂ ਸਕਦਾ ਬੁੱਢਾ ਗਾਲਾਂ ਉਸ ਤੋਂ ਖਾਵਾਂ 

ਨਾਸ਼ਤੇ ਮੈਂ ਮੰਗਾਂ ਅੰਡਾ ਬਰੈਡ ਉਹ ਬਣਾਏ ਦੋਸੇ

ਮੈਨੂੰ ਚਾਈਦਾ ਠੰਢਾ ਹੋਵੇ ਉਹ ਤੱਤਾ ਤੱਤਾ ਪਰੋਸੇ 

ਤਿਆਰ ਹੋਈਏ ਕਿਤੇ ਜਾਣ ਲਈ ਉਸ ਤੇ ਵੀ ਹੋਏ ਲੜਾਈ 

ਗਲੋਂ ਲਹਾਵੇ ਪਾਈ ਕਦੀ ਨਾ ਪਸੰਦ ਕਰੇ ਕਮੀਜ਼ ਮੇਰੀ ਪਾਈ 

ਦੂਸਰਿਆਂ ਦੇ ਖ਼ਸਮ ਚੰਗੇ ਕੰਮ ਵਿਚ ਹੱਥ ਵਟਾਉਣ ਤਾਹਨੇ ਮੈਂ ਸਹਾਂ 

ਉਨ੍ਹਾਂ ਵਰਗੇ ਨਾਲ ਵਿਆਹ ਸੀ ਕਰਾਉਣਾ ਗੁੱਸੇ ਵਿੱਚ ਅੱਗੋਂ ਮੈਂ ਕਹਾਂ 

ਰਾਤ ਵੀ ਨਾ ਸ਼ਾਂਤ ਸਾਡੀ ਮੈਨੂੰ ਠੰਢ ਉਸ ਨੂੰ  ਗਰਮੀ ਪੱਖਾ ਉਹ ਲਗਾਏ 

ਠਰੇ ਸ਼ਰੀਰ ਮੇਰਾ  ਮੂੰਹ ਮੋੜ ਗੁੱਸੇ ਵਿਚ ਲਵਾਂ ਰਜਾਈ ਪਸੀਨਾ ਮੈਨੂੰ ਆਏ 

ਦੁਨੀਆਂ ਦਾ ਪਤਾ ਨਹੀਂ ਸਾਡੇ ਘਰ ਨਿੱਤ ਨਵਾਂ ਚੰਨ ਚੜੇ 

ਕੋਈ ਐਸਾ ਦਿਹਾੜਾ ਨਾ ਗੁਜਰੇ ਜਿਸ ਦਿਨ ਅਸੀਂ ਨਾ ਲੜੇ 

xxxx

           नित नवां चन

दुनियां दा पता नहीं साढे घर नित नवां चन चढ़े

कोई ऐसा दिहाड़ा ना गुजरे जिस दिन असीं ना लड़े 

शुरू होए स्वेरे स्वेरे अख मेरी जल्दी खुले पासे मैं मारां

नींद उस दी भंग होए डांटे सौं जा मूए किथे अज तूं जाणा

पोचे वाली गीली फर्श ते पैरां दे निशान लावां

टिक के बह नहीं सकदा बुढा गालां उस तों खांवां

नाश्ते में मंगां अंडा ब्रेड ओह बनाए दोसे

मैनू चाहीदा ठंडा होवे ओह तता तता पोरोसे

त्यार होइए किते जाण लई उस ते वी होए लड़ाई 

गलों लहावे पाई कदी ना पसंद करे कमीज मेरी पाई 

दूसरियां दे खसम चंगे कम विच हाथ बटौंन ताहने मैं सहां

उन्हां वरगे नाल विया सी करौना गुस्से विच अगों में कहां 

रात वी ना शांत साडी मैनू ठंड उस नू गर्मी पखा ओह लगाए 

ठरे शरीर मेरा मुंह मोड़ गुसे विच लवां रजाई पसीना मैनू आए 

दुनियां दा पता नहीं साढे घर नित नवाँ चन चढ़े 

कोई ऐसा दीहाड़ा ना गुजरे जिस दिन असीं ना लड़े


Monday, August 3, 2026

ਬੰਦਾ ਮੈਨੂੰ ਬਣਾ p5

                                          ਬੰਦਾ ਮੈਨੂੰ ਬਣਾ 


ਮੈਂ ਗੁਨਾਹਗਾਰ ਤੂੰ ਬਖ਼ਸ਼ਣਹਾਰ 

ਬੱਚਾ ਸਮਝ ਬਖ਼ਸ਼ ਮੇਰੇ ਕਰਤਾਰ 

ਮਹਿਰ ਕਰ ਘਟੇ ਜਿੰਦ ਦਾ ਭਾਰ 

ਇਸ ਪਾਰ ਫਸਿਆ ਕਰ ਮੈਨੂੰ ਪਾਰ 

ਲੱਖ ਪਾਪ ਅਨਜਾਣੇ ਵਿੱਚ ਹੋਏ 

ਕੋਟ ਮੈਂ ਜਾਣ ਬੁੱਝ ਆਪ ਕਮਾਏ 

ਕੁੱਛ ਨੂੰ ਪਾਪ ਸਮਝ ਅਗਲੀ ਬਾਰ ਨਾ ਕਰਾਂ

ਕਇਆਂ ਵਿੱਚ ਮਜ਼ਾ ਪਾਇਆ ਉਹ ਬਾਰ ਬਾਰ ਕਰਾਂ

ਸਮਝਾਂ ਤੇਰੀ ਨਜ਼ਰ ਵਿਚ ਉਹ ਪਾਪ ਸੋਚ ਡਰਾਂ

ਮੈਂ ਬਾਰਕ ਤੇਰਾ ਗਲੇ ਲਗਾਏਂਗਾ ਮੈਂ ਆਸ ਕਰਾਂ

ਪੈਸੇ ਦੇ ਲਾਲਚ ਤੋਂ ਮੈਨੂੰ ਬਚਾ 

ਜਿਨਾ ਕੋਲ ਉਸ ਦਾ ਲਵਾਂ ਮਜ਼ਾ 

ਘਮੰਡ ਨਾ ਕਰਾਂ ਸ਼ੌਹਰਤ ਲਈ ਨਾ ਮਰਾਂ

ਇੱਜ਼ਤ ਕਰਨ ਸੱਭ  ਸੱਭ  ਨੂੰ ਪਿਆਰ ਕਰਾਂ

ਮੂਰਖ ਬਣ ਨਾ ਮੰਨਾ ਆਪ ਨੂੰ ਬਾਕੀਆਂ ਤੋਂ ਚੰਗਾ 

ਮੰਦਾ ਨਾ ਬੋਲਾਂ ਕਿਸੇ ਸਮਝਾਂ ਆਪ ਨੂੰ ਸੱਭ ਤੋਂ ਮੰਦਾ 

ਕਿਸੇ ਗਰੀਬ ਦਾ ਦਿਲ ਨਾ ਦੁਖਾਂਵਾਂ 

ਆਪਨਿਆਂ ਦਾ ਪਿਆਰ ਸਤਿਕਾਰ ਪਾਂਵਾਂ

ਸੂਝ ਬੂਝ ਦੇ ਬੰਦਾ ਮੈਨੂੰ ਬਣਾ 

ਸਕੂਨ ਮਿਲੇ ਸੁਖੀ ਵਸੇ ਮੇਰਾ ਜਹਾਂ

xxxx

                   बंदा मैनू बना 


मैं गुणागार तूं बख्शनहार 

बचा समझ बख्श मेरे करतार 

मेहर कर घटे जिंद दा भार 

इस पार फसिया कर मैनू पार

लख पाप अनजाने विच होए

कोट मैं जान बूझ आप कमाए 

कुछ नू पाप समझ अगली बार ना करां

कईयां विच मजा पाया ओह बार बार करां

समझां तेरी नजर विच ओह पाप सोच डरां

मैं बारक तेरा गले लगाएंगा में आस करां

पैसे दे लालच तों मैनू बचा 

जिना कोल उस दा लवां मजा 

घमंड ना करां शौरत लई ना मरां

इज्जत करन सभ सभ नू प्यार करां

मूर्ख बन ना मना आप नू बाकियां तों चंगा 

मंदा ना बोलां किसे समझां आप नू सभ तों मंदा 

किसे गरीब दा दिल ना दुखावां

अपनियाँ दा प्यार सत्कार पांवां

सूझ बूझ दे बना मैनू बंदा 

सकून मिले सुखी बसे मेरा जहां


Sunday, August 2, 2026

ਕਮੀਨੇ ਦੋਸਤ p5

                        ਕਮੀਨੇ  ਦੋਸਤ


ਜਿਗਰੀ ਮੇਰੇ ਉਹ ਜੋ ਗਾਲੀ ਦੇ ਕੇ ਦੋਸਤ ਮੈਨੂੰ ਬਲੌਂਦੇ

ਕਿਓਂ ਮੂੰਹੂੰ ਲਟਕਾਇਆ ਗਾਲੀ ਦੇ ਦੋਸਤ ਮੈਨੂ ਹਸੌਂਦੇ

ਬੋਝ ਥੱਲੇ ਆਏ ਨੂੰ ਸਾਲੇ ਕੀ ਮਰੇ ਅਸੀਂ ਕਹਿ ਮੋਢੇ ਨਾਲ ਮੋਢਾ ਮਲੌਂਦੇ

ਚੰਗੇ ਵਕਤ ਦੁਨਿਆਂ  ਸਾਰੀ ਨਾਲ ਬੁਰੇ ਸਮੇਂ ਕੰਮ ਦੋਸਤ  ਮੇਰੇ ਔਂਦੇ

ਕਿਨਾ ਕਮੀਨਾ ਮੈਂ ਜਾਨਣ ਜਾਨਣ ਸਾਰੇ ਰਾਜ ਛੁਪਾ ਨਾ ਸਕਾਂ ਕੁੱਛ ਛੁਪਾਏ 

ਕਾਲੇ ਕਾਰਨਾਮੇ ਕਰਤੂਤ ਕੀਤੇ ਕਮੀਨੇ ਦੋਸਤ ਵੀ ਕਰਨ ਮੇਰੇ ਨਾਲ ਆਏ 

ਕੀ ਮਨਸੇ ਮੋਤੀ ਕੀ ਤੁਲਸੀ ਪਾਣੀ ਪਾਇਆ ਮੈਂ ਦੋਸਤਾਂ ਦੀ ਯਾਰੀ ਪਾਈ 

ਖੂਨ ਤੋਂ ਗੂੜੇ ਰਿਸ਼ਤੇ ਖੂਨੀ ਰਿਸ਼ਤਿਉਂ ਗਹਿਰੇ  ਦੋਸਤਾਂ ਨਾਲ ਰਿਸ਼ਤੇ ਭਾਈ 

ਬਹਿ ਉਨ੍ਹਾਂ ਨਾਲ ਮਹਿਫ਼ਲ ਜਮਾਂਵਾਂ 

ਹੱਸਾਂ ਗਾਂਵਾਂ ਸੱਭ ਦੁੱਖ ਭੁੱਲ ਜਾਂਵਾਂ 

ਉਮਰ ਭੁੱਲ ਫਿਰ ਜਵਾਨ ਮੈਂ ਹੋਂਵਾਂ

ਉਹ ਦੋ ਪਲ ਜਨਤ ਇੱਥੇ ਪਾਂਵਾਂ 

ਅਰਦਾਸ ਦੇਵਣਹਾਰ ਅੱਗੇ ਤੰਦਰੁਸਤ ਰੱਖੇ ਮੇਰੇ ਦੋਸਤਾਂ ਨੂੰ ਰੱਖੇ ਖੁਸ਼ਹਾਲ 

 ਵਰਿਆਂ ਦੀ ਯਾਰੀ ਬਰਕਰਾਰ ਰੱਖੀਂ ਰਹੀਏ ਹੱਸਦੇ ਖੇਡਦੇ ਇਕ ਦੂਜੇ ਨਾਲ 

xxxx

                             कमीनें  दोस्त 


जिगरी मेरे ओह दोस्त गाली दे के दोस्त मैनू  बलौंदे 

 क्यों मुंह लटकाया गाली दे दोस्त मैनू हसौंदे 

भोज  थले आए साले की मरे असीं कह मोडे नाल मोड मलौंदे 

चंगे वक्त दुनियां सारी नाल बुरे  समे कम दोस्त औंदे

किना कमीना मैं जानण जानण सारे राज छुपा ना सकां कुछ छुपाए 

काले कारनामे करतूत कीते कमीने दोस्त वी करन मेरे नाल आए 

की मनसे मोती की तुलसी पानी पाया मैं दोस्तां दी यारी पाई 

खून तों गूहड़े  रिश्ते खूनी रिश्तियों गहरे दोस्तां नाल रिश्ते भाई 

बह उनहां नाल महफल जमांवां

हसां गांवां सभ दुख भुल जांवां

उमर भुल फिर जवां मैं होवां

ओह पल जनत ईथे पांवां

अरदास देवानहार आगे तनदरूस्त रखे मेरे दोस्तों को रखे खुशाल 

वरियां दी यारी बरकरार रखीं रहीए हसदे खेडदे इक दूजे नाल 







ਫੁਆਰੇ ਥੱਲੇ p5

                               ਫੁਆਰੇ ਥੱਲੇ 


ਫੁਆਰੇ ਥੱਲੇ ਆਪਾਂ ਦੋਨੋ ਨਾਹੀਏ 

ਦੂਸਰੇ ਦੇ ਬਦਨ ਨੂੰ ਸਾਬੁਨ ਲਾਈਏ

ਮਲੀਏ ਇਕ ਦੂਜੇ ਦਾ ਅਸੀਂ  ਤਨ

ਚਾਹ ਜਾਗੇ ਜਲਣ ਪਿਆਰ ਵਿੱਚ ਬਦਨ 

ਤੂੰ ਵੀ ਹੋਵੇਂ ਮੇਰੇ ਲਈ ਤਿਆਰ 

ਕਹੇਂ ਕਰ ਮੈਨੂੰ ਪਿਆਰ ਮੇਰੇ ਯਾਰ 

ਘੁੱਟ ਕੇ ਜੱਫ਼ੀ ਗਿੱਲੇ ਸ਼ਰੀਰ ਨੂੰ ਮੈਂ ਪਾਂਵਾਂ

ਆਪ ਮਜ਼ਾ ਲਵਾਂ ਖੁਸ਼ੀ ਤੈਨੂੰ ਦੇ ਜਾਂਵਾਂ

ਮਿਲੇ ਰੂਹ ਨਾਲ ਰੂਹ ਇੱਕ ਹੋ ਜਾਈਏ 

ਪਿਆਰ ਵਿੱਚ ਸ੍ਵਰਗ ਅਸੀਂ ਇੱਥੇ ਪਾਈਏ 

xxxx

          फुआरे थले


फुआरे थले आपां दोनो नहीऐ

दूसरे दे बदन नू साबुन लाईए

मलिए इक दूजे दा  असीं तन 

चाह जागे जलन प्यार विच बदन 

तूं वी होवें मेरे लेई त्यार 

कहें कर मैनू प्यार मेरे यार 

घुट के   जफी गीले शरीर नू मैं पांवां

आप मजा लवां खुशी तैनू दे जांवां

मिले रूह नाल रूह इक हो जाइए 

प्यार विच स्वर्ग असीं ऐथे पाईए