ਸ਼ੁਕਰ ਕਰਾਂ ਸ਼ੁਕਰ ਕਰਾਂ
ਸ਼ੁਕਰ ਕਰਾਂ ਸ਼ੁਕਰ ਕਰਾਂ ਜਿਸ ਮੈਨੂੰ ਉਪਾਇਆ
ਲੁਤਫ਼ ਲੈਣ ਜੀਵਨ ਦੇ ਕਾਬਲ ਮੈਨੂੰ ਬਣਾਇਆ
ਅੱਖਾਂ ਨਾਲ ਨਿਹਾਰਾਂ ਦੁਨੀਆਂ ਦੇ ਰੰਗ
ਕੰਨਾਂ ਨਾਲ ਸੁਣਾ ਗੀਤ ਤੇ ਸਤਿ ਸੰਘ
ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ
ਕਰ ਦਿੱਤੇ ਕਿਰਤ ਕਮਾਈ ਕਰਮ ਕਰਨ ਲਈ
ਪੈਰ ਦਿਤੇ ਸੈਰ ਸਪਾਟਾ ਚੱਲਣ ਫਿਰਨ ਲਈ
ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ
ਦਿੱਲ ਦੇ ਉਸ ਉਸ ਵਿਚ ਪਿਆਰ ਭਰਿਆ
ਵਰਤਿਆ ਮੈਂ ਦਿੱਤਾ ਦਿਮਾਗ ਵਿਚਾਰ ਕਰਿਆ
ਰਿਜ਼ਕ ਮੇਰੇ ਲਈ ਉਸ ਅੱਗੇ ਕਰ ਧਰਿਆ
ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ
ਅਭਾਰੀ ਮੈਂ ਨਜ਼ਰ ਉਸ ਦੀ ਸਵੱਲੀ ਰਹੀ
ਨਾ ਗਰੀਬੀ ਨਾ ਬਿਮਾਰੀ ਮੈਂ ਕੋਈ ਸਹੀ
ਸ਼ੁਕਰ ਕਰਾਂ ਸ਼ੁਕਰ ਕਰਾਂ ਸ਼ੁਕਰ ਸ਼ੁਕਰ ਕਰਾਂ
ਖ਼ੁਸ਼ ਮੈਂ ਨਾ ਕੋਈ ਗਿੱਲਾ ਸ਼ਿਕਵਾ ਜਿੰਦ ਸੋਹਣੀ ਲੰਘੀ
ਬਚਪਨ ਜਵਾਨੀ ਬੁੱਢਾਪਾ ਚੰਗਾ ਅੱਗੋਂ ਵੀ ਰਊ ਚੰਗੀ
ਸ਼ੁਕਰ ਕਰਾਂ ਸ਼ੁਕਰ ਕਰਾਂ ਜਿਸ ਮੈਨੂੰ ਉਪਾਇਆ
ਲੁਤਫ਼ ਲੈਣ ਜੀਵਨ ਦੇ ਕਾਬਲ ਮੈਨੂੰ ਬਣਾਇਆ
No comments:
Post a Comment