ਕਰਮਾ ਦਾ ਫੱਲ ਜਾਂ
ਦੁੱਖ ਜੋ ਦੁਨੀਆਂ ਦਿਤਾ ਭੁੱਲ ਕਰ ਸਹਿ ਲਿਆ ਅਸੀਂ
ਸੁੱਖ ਜੋ ਝੋਲੀ ਪਏ ਯਾਦ ਰੱਖੇ ਖ਼ੁਸ਼ ਹੋ ਜੀ ਲਿਆ ਅਸੀਂ
ਬੋਲ ਕਬੋਲ ਕੋਈ ਬਲੋਇਆ ਗੁੱਸਾ ਨਹੀਂ ਅਸੀਂ ਖਾਇਆ
ਇੱਕ ਕੰਨ ਸੁਣ ਦੂਸਰੇ ਥਾਣੀਂ ਬਾਹਰ ਕੱਢ ਅਸੀਂ ਵਗਾਇਆ
ਰੀਸ ਨਾ ਕੀਤੀ ਕਿਸੇ ਦਾ ਦਿਖਾਇਆ ਰਾਹ ਨਹੀਂ ਅਪਣਾਇਆ
ਅਪਣੀ ਮੰਜ਼ਲ ਆਪ ਤਹਿ ਕੀਤੀ ਅਪਣਾ ਰਾਹ ਆਪ ਬਣਾਇਆ
ਬਾਗ਼ ਮਿਲਖ ਦੀ ਚਾਹ ਨਾ ਰੱਖੀ ਧੰਨ ਲਈ ਨਾ ਕੀਤੀ ਮਾਰੋ ਮਾਰੀ
ਕਿਰਤ ਕਰ ਜੋ ਕਮਾਇਆ ਉਸ ਵਿੱਚ ਗੁਜ਼ਾਰੀ ਅਪਣੀ ਜਿੰਦ ਸਾਰੀ
ਸਧਾਰਨ ਜੀਵਨ ਵਿਚ ਸੰਤੋਖ ਸ਼ੌਹਰਤ ਲਈ ਮਨ ਨਹੀਂ ਲਲਚਾਇਆ
ਸਿਰ ਉੱਚਾ ਕਰ ਜੱਗ ਵਿਚ ਚੱਲੇ ਕਿਸੇ ਬੰਦੇ ਅੱਗੇ ਸ਼ੀਸ਼ ਨਹੀਂ ਨਿਵਾਇਆ
ਤੋੜ ਸਮਾਜ ਦੇ ਬਣਾਏ ਅਸੂਲ ਪਿਆਰ ਦਾ ਮਜ਼ਾ ਪਾਇਆ
ਐਸ਼ ਮਾਰੀ ਐਯਾਸ਼ੀ ਕੀਤੀ ਦਿਲ ਨਹੀਂ ਕਿਸੇ ਦਾ ਦੁਖਾਇਆ
ਖੁੱਲੇ ਦਿਲੇ ਮੌਜਾਂ ਉੜਾਈਆਂ ਅਰਮਾਨ ਨਾ ਕੋਈ ਦਬਾਇਆ
ਸੋਚਾਂ ਮੇਰੇ ਕਰਮਾ ਦਾ ਫੱਲ ਜਾਂ ਧੁਰੋਂ ਸੀ ਮੈਂ ਮੱਥੇ ਲਿਖਾਇਆ
No comments:
Post a Comment