Saturday, August 8, 2026

ਲੱੜ ਲਾਈ ਐਸੀ ਨਾਰ p5

                               ਲੱੜ ਲਾਈ ਐਸੀ ਨਾਰ 


ਪੰਜਾਹ ਸਾਲ ਬਾਅਦ ਵੀ ਨਹੀਂ ਸੁਧਰਿਆ ਰਿਹਾ ਗਵਾਰ ਦਾ ਗਵਾਰ 

ਬੀਵੀ ਨੂੰ ਸਮਝ ਨਾ ਪਾਇਆ ਟੱਕਰ ਲੈ ਹਰ ਵਾਰ ਜਾਂਵਾਂ ਹਾਰ 

ਗਿਆ ਮੈਂ ਉਨ ਰਾਹੀਂ ਜਿਸ ਉਸ ਮਨ੍ਹਾ ਕੀਤਾ ਕਈ ਬਾਰ 

ਜਿਨ੍ਹਾਂ ਨੂੰ ਆਪਣੇ ਪਿਆਰੇ ਮੰਨਿਆ ਉਨ੍ਹੀਂ ਹੱਥੀਂ ਖਾਈ ਮਾਰ 

ਇੱਜ਼ਤ ਦਿੱਤੀ ਨਾ ਕਿਸੇ  ਵੀ ਮੈਨੂ ਡਿਗਿਆ  ਮੈਂ ਮੁਹਂ ਭਾਰ 

ਉਸ ਕਿਹਾ ਪੈਸੇ ਬਾਰੇ ਸੋਚ ਸੋਚ ਕੇ ਖ਼ਰਚ ਪੈਸੇ ਦਾ ਰੱਖ ਹਿਸਾਬ 

ਜਿੰਮੇਦਾਰੀ ਤੋਂ ਕੰਨ ਕਤਰਾਏ ਬੇਪਰਵਾਹ ਰਿਹਾ ਪੈਸਾ ਕੀਤਾ ਖਰਾਬ 

ਕਹੇ ਦਾਨਾ ਸਾਨਾ ਬਣ ਛੱਡ ਹੁਣ  ਬਚਪਨਾ ਸਿੱਖ ਦੁਨੀਆਂਦਾਰੀ 

ਅਕਲ ਨਾ ਆਈ ਮਜ਼ਾਕ ਵਿੱਚ ਗਵਾਈ ਉਸ ਦੀ ਸਲਾਹ ਸਾਰੀ 

ਚਾਹਾਂ ਉਸ ਦੀਆਂ ਪੂਰੀਆਂ ਨਾ ਕਰ ਪਾਇਆ ਖੁਸ਼ੀ ਦੇ ਨਾ ਪਾਇਆ 

ਜਵਾਨੀ ਰੁਲੀ ਉਸੇ ਬੁੱਢਾਪਾ ਚੜਿਆ ਪਾਈ ਪਾਈ ਲਈ ਤਰਸਾਇਆ 

ਕੋਟ ਮੇਰੀਆਂ ਖਾਮੀਆਂ ਜਾਣ ਅੱਜ ਵੀ ਕਰੇ ਮੈਨੂ ਪਿਆਰ 

ਸ਼ੁਕਰ ਕਰਾਂ ਰੱਬ ਦਾ ਜਿਸ ਮੇਰੇ ਲੱੜ ਲਾਈ ਐਸੀ ਨਾਰ 

xxxx

                      लड़ लाई ऐसी नार


पंजाह साल बाद वी ना सुधरिया रिहा ग्वार दा ग्वार

बीवी नू समझ ना पाया टकर लै हर बार जांवां हार 

गिया मैं उन राहीं जिस उस मना कीता कई बार 

जिन्हां नू आपने पियारे मनिया उन्हीं हथीं खाई मार 

इज्जत दिती ना किसे वी मैनू डिगिया मुंह भार 

 उस किहा़ पैसे बारे सोच सोच के खर्च पैसे दा रख हिसाब 

जिमेदारी तों कन कतराए बेपरवाह रिहा पैसा कीता खराब 

कहे दाना साना बन हुन बचपना छड  सिख दुनियांदारी 

अकल ना आई मजाक विच गवाई उस दी सलाह सारी 

चाहां उस दियां पूरियां ना कर पाया खुशी ना दे पाया

जवानी रुली उसे बुढ़ापा चढ़िया  पाई पाई लई तरसाया

कोट मेरियां खामियां जाण अज वी करे मैनू प्यार 

शुक्र करां रब दा जिस मेरे लड़ लाई ऐसी नार 


No comments:

Post a Comment