ਖ਼ੁਸ਼ੀਆਂ ਜਿੰਦ ਭਰਭੂਰ
ਮਾਣਿਆਂ ਖ਼ੁਸ਼ੀਆਂ ਜਿੰਦ ਭਰਭੂਰ
ਦਿੱਤੀਆਂ ਜਿਸ ਸ਼ੁਕਰ ਕਰਾਂ ਹਜ਼ੂਰ
ਦੁੱਖ ਦੀਆਂ ਘੜੀਆਂ ਮੈਂ ਭੁੱਲ ਜਾਂਵਾਂ
ਸੁੱਖ ਵਾਲੀਆਂ ਯਾਦ ਕਰ ਖੁਸ਼ੀ ਪਾਂਵਾਂ
ਸਟ ਕਿਸੇ ਦਿੱਤੀ ਕਿਸੇ ਦਿਲ ਦੁਖਾਇਆ
ਰੰਝਸ਼ ਨਹੀਂ ਰੱਖੀ ਨਾ ਦਿਲੇ ਲਗਾਇਆ
ਮਾਫ਼ ਕੀਤਾ ਦਿਲ ਹਲਕਾ ਮਨ ਸ਼ਾਂਤ ਪਾਇਆ
ਪਾਪ ਪੁੰਨ ਬਾਰੇ ਨਾ ਕੀਤਾ ਮਨ ਸਵਾਲ
ਐਸ਼ ਆਯਾਸ਼ੀ ਕੀਤੀ ਪੂਰੇ ਦਿਲ ਨਾਲ
ਟੁੰਨ ਹੋਏ ਸ਼ਰਾਬ ਪੀ ਨਾਲ ਖਾਏ ਕਬਾਬ
ਬੇਪਰਵਾਹ ਜੀਏ ਪੈਸੇ ਦਾ ਨਾ ਰੱਖਿਆ ਹਿਸਾਬ
ਸਧਾਰਨ ਜਨ ਸਧਾਰਨ ਰਹੇ ਨਹੀਂ ਬਣੇ ਨਵਾਬ
ਜੀਵੀ ਜੋ ਜੀਵਨੀ ਮੈਂ ਉਸ ਦਾ ਸ਼ੁਕਰਗੁਜ਼ਾਰ
ਮਾਣਿਆਂ ਖ਼ੁਸ਼ੀਆਂ ਜਿੰਦ ਭਰਭੂਰ
ਦਿੱਤੀਆਂ ਜਿਸ ਸ਼ੁਕਰ ਕਰਾਂ ਹਜ਼ੂਰ
No comments:
Post a Comment