Tuesday, August 25, 2026

ਹੱਸ ਕੇ ਜੀ p5

                                                            ਹੱਸ ਕੇ ਜੀ


ਜਿੰਦ ਉਹ ਹੀ ਜੋ ਹੱਸ ਕੇ ਜੀ ਲਈ 

ਮਾਯੂਸੀ ਨਾਲ ਜੀਵੀ ਉਹ ਨਰਕ ਭਈ 

ਸ਼ਰਾਬ ਖ਼ਰੀ ਰੱਲ ਦੋਸਤਾਂ ਨਾਲ ਪੀ ਲਈ 

ਜੋ ਰੋ ਕੇ ਜੀਵੀ ਉਸ  ਜਿੰਦ ਦਾ ਕੀ ਜੀਣਾ

ਮਧਹੋਸ਼ ਨਾ ਕਰੇ ਉਸ ਮਧੂ ਦਾ ਕੀ ਪੀਣਾ 

ਹਵਸ ਦਾ ਪਿਆਰ ਪਿਆਰ ਨਹੀਂ ਹੁੰਦਾ 

ਮਤਲਵੀ ਯਾਰ ਕੋਈ ਯਾਰ ਨਹੀਂ ਹੁੰਦਾ 

ਕੱਚਾ ਘੜਾ ਕਦੀ ਪਾਰ ਨਹੀਂ ਲੌਂਦਾ

ਖੋਟਾ ਪੈਸਾ ਕਦੇ ਕਮ ਨਹੀਂ ਔਂਦਾ

ਮਿਹਨਤ ਦੀ ਕਮਾਈ ਲੱਖ ਬਰਕਤ ਲਿਆਏ 

ਫਰੇਬ ਦੇ ਧੰਨ ਨਾਲ ਕਦੀ ਖੁਸ਼ੀ ਨਾ ਆਏ 

ਡੂੰਗੀ ਸੋਚੀਂ ਜਿੰਦ ਦਾ ਹੱਲ ਨਹੀਂ ਮਿਲਦਾ 

ਰਾਸ ਆਏ ਵਾਰੀ ਜੋ ਸਾਫ ਹੈ ਦਿਲ ਦਾ 

ਪਾਠ ਪੂਜਾ ਚੜ੍ਹਾਵੇ ਮੋਖ ਦਵਾਰ ਨਾ ਪੌਹੰਚਾਏ 

ਸੱਚਾ ਮਿਲੇ  ਉਸੇ ਜੋ ਸੱਚੇ ਦਿਲੋਂ ਧਿਆਏ

ਪੱਕੇ ਯਾਰ ਸੱਚਾ ਪਿਆਰ ਦਿਲ ਕਰੋ ਸ਼ੁੱਧ 

ਅਫਸੋਸ ਨਾ ਕੋਈ ਹੋਏ ਰਖੋ ਆਪ ਨੂੰ ਖੁਸ਼

ਸ਼ਰਾਬ  ਖ਼ਰੀ ਰੱਲ ਦੋਸਤਾਂ ਨਾਲ ਪੀ ਲਈ 

ਜਿੰਦਗੀ ਉਹ ਹੀ ਜੋ ਹੱਸ ਕੇ ਜੀ ਲਈ 






No comments:

Post a Comment