ਮੈਂ ਵਡਭਾਗੇ
ਮੈਂ ਵਡਭਾਗੇ
ਮਨਸ਼ਾ ਪੂਰੀ ਹੋਰ ਨਾ ਮਾਂਗੇ
ਬਿਮਾਰੀ ਨਾ ਲਾਗੇ
ਸੈਰ ਕਰਾਂ ਬਿਨ ਨਾਗੇ
ਹੌਲੀ ਨਹੀਂ ਤੇਜ਼ ਭਾਗੇ
ਘੂਕ਼ ਨੀਂਦ ਖੁਸ਼ੀ ਜਾਗੇ
ਦੋਸਤ ਪੱਕੇ
ਰਲ ਹੱਸੇ
ਸੁਹਾਣੀ ਲਾਗੇ
ਪਿਆਰ ਜਾਗੇ
ਬਦਨ ਤੰਦੁਰੁਸਤ
ਦਿਮਾਗ ਚੁਸਤ
ਜ਼ਰੂਰਤ ਪੂਰੀ
ਨਾ ਕੋਈ ਮਜ਼ਬੂਰੀ
ਨਾ ਵੱਡਾ ਦੁੱਖ
ਪਾਇਆ ਜਾਦਾ ਸੁੱਖ
ਦਿਨ ਮੇਰੇ ਚੰਗੇ
ਉਮਰ ਵਧਿਆ ਲੰਘੇ
ਸਹਿਤਮੰਦ ਰਹਾਂ ਆਗੇ
ਕਰਮ ਲਿੱਖੇ ਮਾਥੇ
ਮੈਂ ਵਡਭਾਗੇ