Wednesday, August 19, 2026

ਚਲਦਾ ਫਿਰਦਾ ਰਹਾਂ p5

                               ਚਲਦਾ ਫਿਰਦਾ ਰਹਾਂ 


ਕੋਈ ਸੰਭਾਲੂ ਤੈਨੂੰ  ਬਾਹਲੀ  ਨਾ ਆਸ ਤੂੰ ਰੱਖ 

ਨੌ ਬਰ ਨੌ ਰੱਖੇ ਉਸ ਅੱਗੇ  ਅਰਦਾਸ ਤੂੰ ਰੱਖ 

ਬਿਮਾਰੀ ਕੋਈ ਵੱਡੀ ਬੇਵਸ ਨਾ ਬਣਾਏ 

ਆਪਿਣਾਂ ਲਈ ਔਖਾ ਬੋਝ  ਤੂੰ ਹੋ ਜਾਂਏਂ

ਰੋਟੀ ਵੀ ਕੋਈ ਤੇਰੇ ਮੂੰਹ ਵਿੱਚ ਪਾਏ 

ਐਸਾ ਤੈਂਨੂੰ ਰੱਬ ਦਿਨ ਨਾ ਵਿਖਾਏ 

ਬਹਿ ਨਾ ਜਾ ਹੱਥ ਤੇ ਹੱਥ ਧਰ 

ਚਲਦਾ ਫਿਰਦੇ ਰਹਿ ਕਸਰਤ ਕਰ 

ਮਿਲ ਦੋਸਤਾਂ ਨਾਲ ਮਹਿਫ਼ਿਲ ਲੈ ਲਾ 

ਕੱਠੀਆਂ ਯਾਦਾਂ ਯਾਦ ਕਰ ਪੱਲ ਹੱਸ ਜਾ 

ਨਵਾਂ ਹੁਨਰ ਤੂੰ ਸਿੱਖ ਨਵਾਂ  ਹੋਰ ਸ਼ੌਕ ਤੂੰ ਪਾਲ 

ਦਿਮਾਗ ਰੱਖ ਚਾਲੂ ਬਹਿ ਨਾ ਜਾਏ ਆਲਸ ਨਾਲ 

ਮਾਫ਼ ਕਰ ਹਰਜਾਈਆਂ ਨੂੰ ਗਿੱਲੇ ਸ਼ਿਕਵੇ ਜੜ੍ਹੋਂ ਮਿਟਾ 

ਮਨ ਹੋਊ ਸਾਫ ਦਿਲ ਹਲਕਾ ਹੋਊ ਸਕੂਨ ਤੂੰ  ਲੈ ਪਾ 

ਜਿਸ ਤੈਂਨੂੰ ਜੀਆ ਹੋਇਆ ਸਹਾਈ ਉਸ ਨੂੰ ਧਿਆ 

ਸੱਚੇ ਦਿਲੋਂ ਕਰ ਸ਼ੁਕਰ ਸੀਸ ਉਸ ਅੱਗੇ ਤੂੰ ਨਿਵਾ 

ਵਾਰੀ ਤੇਰੀ ਰਹੀ ਸੋਹਣੀ ਜੂਨ ਬੇਅਰਥ ਨਹੀਂ ਰਹੀ

ਚਲਦਾ ਫਿਰਦਾ ਰਹਾਂ ਅਖੀਰ ਤੱਕ ਹੋਰ ਨਾ ਮੰਗਾਂ ਬਈ




No comments:

Post a Comment