ਮੇਲ ਕਰਾਵੇ
ਕੀ ਚੰਗੀ ਕਿਸਮਤ ਮੈਂ ਪਾਈ
ਅੱਖ ਮੇਰੀ ਜਦ ਤੇਰੇ ਤੇ ਆਈ
ਦਿਲ ਮੇਰਾ ਹੋਇਆ ਤੇਰਾ
ਬਾਗੀ ਹੋ ਰਿਹਾ ਨਾ ਮੇਰਾ
ਹਰ ਪਲ ਸੋਚਾਂ ਮੈਂ ਤੇਰੇ ਬਾਰੇ
ਰਾਤ ਤੇਰੇ ਸਪਨੇ ਲੈ ਲਵਾਂ ਨਜ਼ਾਰੇ
ਮਿਲਣੀ ਦਾ ਦਿਨ ਮੈਂ ਉਡੀਕਾਂ
ਪਾਵਾਂ ਔਂਸੀਆਂ ਮਾਰਾਂ ਲੀਕਾਂ
ਜੱਫੀ ਪੌਣ ਲਈ ਆਕੜਿਆਂ ਮੇਰੀਆਂ ਬਾਹਾਂ
ਛੂਹ ਕਰ ਤੇਰਾ ਬਦਨ ਜਨਤ ਮੈਂ ਪਾ ਜਾਂਵਾਂ
ਆਵਾਜ਼ ਤੇਰੀ ਸੁਣਨ ਲਈ ਉਤਾਵਲੇ ਮੇਰੇ ਕੰਨ
ਤੇਰੇ ਬਿਨ ਰਿਹਾ ਨਾ ਜਾਏ ਸੱਚ ਮੇਰਾ ਮੰਨ
ਅਰਦਾਸ ਕਰਾਂ ਪਿਆਰ ਮੇਰਾ ਰੰਗ ਲਿਆਵੇ
ਕਦ ਆਊ ਸੁਲੱਖਣੀ ਘੜੀ ਰੱਬ ਮੇਲ਼ ਕਰਾਵੇ
No comments:
Post a Comment