ਜੱਸਾ ਸੱਚ ਬੋਲੇ
ਸੱਚੀਂ ਮੁੱਚੀਂ ਜੱਸਾ ਸੱਚ ਬੋਲੇ
ਝੂਠ ਨਾ ਬੋਲੇ ਨਾ ਕੁਫ਼ਰ ਤੋਲੇ
ਜੱਸੇ ਦਾ ਸੱਚ ਕਿਸੇ ਨੇ ਨਾ ਮੰਨਿਆ
ਗੁੜ ਦੀ ਸੌਂਹ ਖਾ ਕਹੇ ਬੱਕਰੀ ਊਂਠ ਜੰਮਿਆਂ
ਕਹੇ ਨੱਠੇ ਜਾਂਦੇ ਨੂੰ ਮੈਨੂ ਕੋਈ ਫੱੜ ਨਾ ਪਾਏ
ਸੱਚ ਇਹ ਡਰਦੇ ਮਾਰੇ ਜੱਸਾ ਨੱਸੇ ਹਵਾ ਨੂੰ ਹਰਾਏ
ਕਹੇ ਮੈਂ ਇੰਮਾਨਦਾਰ ਕੀਤੀ ਸਾਰੀ ਹੱਕ ਦੀ ਕਮਾਈ
ਜਾਲੀ ਬਣਾ ਕਾਗਦ ਜੱਸੇ ਚੂਨਾ ਸਰਕਾਰ ਨੂੰ ਲਾਈ
ਸ਼ਰੀਫ ਮੈਂ ਹਾਂ ਕੋਈ ਵੱਡਾ ਪਾਪ ਨਹੀਂ ਮੈਂ ਕਮਾਇਆ
ਜੱਗ ਜਾਣੇ ਹਰ ਸੋਹਣੀ ਸੂਰਤ ਤੇ ਦਿਲ ਉਸ ਦਾ ਆਇਆ
ਕਹੇ ਦਿਲ ਮੇਰਾ ਸਾਫ ਮੈਨੂ ਪਾਠ ਪੂਜਾ ਦੀ ਨਹੀਂ ਲੋੜ
ਪਰ ਖ਼ੌਫ਼ ਖਾ ਰੱਬ ਦਾ ਰੱਬ ਅੱਗੇ ਮੱਥਾ ਟੇਕੇ ਹਰ ਰੋਜ਼
ਕਹੇ ਅਸੀਂ ਭਗਤ ਧਿਆਨੀ ਸੁਰਤ ਸਾਡੀ ਲੱਗੀ ਉਸ ਉੱਚੇ ਨਾਲ
ਪਰ ਸੱਚੇ ਨੂੰ ਸੱਚ ਨਾ ਮੰਨੇ ਸੱਚੇ ਸੈਭੰਗ ਦੀ ਹੋਂਦ ਤੇ ਕਰੇ ਸਵਾਲ
ਉਮਰ ਦੇ ਨਾਲ ਜੱਸੇ ਨੂੰ ਅਕਲ ਆ ਰਹੀ ਹੌਲੇ ਹੌਲੇ
ਘੱਟ ਝੂਠ ਬੋਲੇ ਘੱਟ ਕੁਫ਼ਰ ਤੋਲੇ ਥੋੜਾ ਜੱਸਾ ਸੱਚ ਬੋਲੇ