Thursday, October 1, 2026

ਜੱਸਾ ਸੱਚ ਬੋਲੇ

                               ਜੱਸਾ ਸੱਚ ਬੋਲੇ 


ਸੱਚੀਂ ਮੁੱਚੀਂ ਜੱਸਾ ਸੱਚ ਬੋਲੇ 

ਝੂਠ ਨਾ ਬੋਲੇ ਨਾ ਕੁਫ਼ਰ ਤੋਲੇ

ਜੱਸੇ ਦਾ ਸੱਚ ਕਿਸੇ ਨੇ ਨਾ ਮੰਨਿਆ 

ਗੁੜ ਦੀ ਸੌਂਹ ਖਾ ਕਹੇ ਬੱਕਰੀ ਊਂਠ ਜੰਮਿਆਂ 

ਕਹੇ ਨੱਠੇ ਜਾਂਦੇ ਨੂੰ ਮੈਨੂ ਕੋਈ ਫੱੜ ਨਾ ਪਾਏ 

ਸੱਚ ਇਹ ਡਰਦੇ ਮਾਰੇ ਜੱਸਾ ਨੱਸੇ ਹਵਾ ਨੂੰ ਹਰਾਏ

ਕਹੇ ਮੈਂ ਇੰਮਾਨਦਾਰ ਕੀਤੀ  ਸਾਰੀ ਹੱਕ ਦੀ ਕਮਾਈ 

ਜਾਲੀ ਬਣਾ ਕਾਗਦ ਜੱਸੇ ਚੂਨਾ ਸਰਕਾਰ ਨੂੰ ਲਾਈ

ਸ਼ਰੀਫ ਮੈਂ ਹਾਂ ਕੋਈ  ਵੱਡਾ ਪਾਪ ਨਹੀਂ ਮੈਂ ਕਮਾਇਆ 

ਜੱਗ ਜਾਣੇ ਹਰ ਸੋਹਣੀ ਸੂਰਤ ਤੇ ਦਿਲ ਉਸ ਦਾ ਆਇਆ 

ਕਹੇ ਦਿਲ ਮੇਰਾ ਸਾਫ ਮੈਨੂ ਪਾਠ ਪੂਜਾ ਦੀ ਨਹੀਂ ਲੋੜ 

ਪਰ ਖ਼ੌਫ਼ ਖਾ ਰੱਬ ਦਾ  ਰੱਬ ਅੱਗੇ ਮੱਥਾ ਟੇਕੇ ਹਰ ਰੋਜ਼ 

ਕਹੇ ਅਸੀਂ ਭਗਤ ਧਿਆਨੀ ਸੁਰਤ ਸਾਡੀ ਲੱਗੀ ਉਸ ਉੱਚੇ ਨਾਲ 

ਪਰ ਸੱਚੇ ਨੂੰ ਸੱਚ ਨਾ ਮੰਨੇ ਸੱਚੇ ਸੈਭੰਗ ਦੀ ਹੋਂਦ ਤੇ ਕਰੇ ਸਵਾਲ 

ਉਮਰ ਦੇ ਨਾਲ ਜੱਸੇ ਨੂੰ ਅਕਲ ਆ ਰਹੀ ਹੌਲੇ ਹੌਲੇ 

ਘੱਟ ਝੂਠ ਬੋਲੇ ਘੱਟ ਕੁਫ਼ਰ ਤੋਲੇ ਥੋੜਾ ਜੱਸਾ ਸੱਚ ਬੋਲੇ 



No comments:

Post a Comment