Tuesday, October 6, 2026

ਜੱਸੇ ਦੀ ਸੁਣ ਨੀ ਅੜੀਏ p5

                                      ਜੱਸੇ ਦੀ ਸੁਣ ਨੀ ਅੜੀਏ 


ਸੁਣ ਅੜੀਏ ਨੀ ਜੱਸੇ ਦੀ ਸੁਣ ਨੀ ਅੜੀਏ 

ਸੌਖੀ ਕਰ ਜਿੰਦ ਦਿਨ ਖੁਸ਼ੀ ਨਾਲ ਭਰੀਏ

ਪਰਾਇਆ ਧੰਨ ਵੇਖ ਈਰਖਾ ਚ ਨਾ ਸੜੀਏ 

ਜਿਤਾ ਝੋਲੀ ਪਿਆ ਤਿਤੇ ਦਾ ਸ਼ੁਕਰ ਕਰੀਏ 

ਕੌੜਾ ਬੋਲ ਕਿਸੇ ਦਾ ਦਿੱਲ ਨਾ ਦੁਖਾਈਏ

ਕਿਸੇ ਦੀ ਚੁਭਮੀ ਗੱਲ ਦਾ ਗੁੱਸਾ ਨਾ ਖਾਈਏ 

ਹੋ ਸਕੇ ਕਿਸੇ ਰੋਂਦੇ ਨੂੰ ਪੱਲ ਹੱਸਾਇਏ

ਆਦਰ ਅਪਣਿਆਂ ਦਾ ਕਰ ਉਨ੍ਹੇਂ ਗਲੇ ਲਗਾਈਏ

ਯਾਰੀ ਪੱਕੀ ਪਿਆਰ ਕਰ ਪਿਆਰ ਤੋੜ ਨਿਭਾਈਏ 

ਅੱਧਾ ਬੋਲ ਦੂਣਾ ਸੁਨ ਗਿਆਨ ਅਪਣਾ ਵਧਾਈਏ 

ਦਾਨੇ ਸਾਨੇ ਬਣ ਅਕਲਮੰਦ ਲੋਕਾਂ ਵਿਚ ਕਹਲਾਈਏ

ਅੰਦਰੋਂ ਹਉਮਾ ਮਾਰ ਇੱਕ ਚਿੱਤ ਹੋ ਉਸ ਨੂੰ ਧਿਆਈਏ

ਸ਼ਾਇਦ ਉਹ ਨਦਰ ਕਰੇ ਜੂਨ  ਇਸ ਬਾਰ ਲੇਖੇ ਲਾਈਏ

ਸੌਖੀ ਕਰ ਜਿੰਦ ਦਿਲ ਖੁਸ਼ੀ ਨਾਲ ਭਰੀਏ 

ਸੁਣ ਨੀ ਅੜੀਏ ਸੁਣ ਜੱਸੇ ਦੀ ਨੀ ਅੜੀਏ 


No comments:

Post a Comment