Thursday, October 8, 2026

ਜਾਦਾ ਨਾ ਜੱਸਾ ਮੰਗੇ

                                      ਜਾਦਾ ਨਾ ਜੱਸਾ ਮੰਗੇ 

ਜਾਦਾ ਨਾ ਜੱਸਾ ਮੰਗੇ ਜੱਸਾ  ਮੰਗੇ ਥੋੜਾ ਮੰਗੇ

ਉਹ ਥੋੜਾ ਮੰਗਣ ਤੋਂ ਜੱਸਾ ਭੋਰਾ ਵੀ ਨਾ ਸੰਗੇ 

ਨਾ ਮੰਗੇ ਚੋਪੜੇ ਪਰਾਂਠੇ ਨਾ ਮੰਗੇ ਥੰਧੇ ਮੰਡੇ

ਢਿੱਡ ਭਰਨ ਜੋਗੇ ਦੋ ਟੁੱਕ ਮੰਗੇ ਉਹ ਵੀ ਰੁੱਖੇ ਚੰਗੇ 

ਰਹੀਸਾਂ ਵਾਲਾ ਲਿਬਾਸ ਨਾ ਮੰਗੇ ਨਾ ਮੰਗੇ ਸਿਲਕ ਦੀ ਅਚਕਨ

ਦੋ ਗਜ਼  ਸਿਰਫ ਖੱਦਰ ਮੰਗੇ ਢੱਕਣ ਲਈ ਨੰਗਾ ਬਦਨ

ਸੋਣਾ ਹੀਰੇ ਮੋਤੀ ਨਾ ਮੰਗੇ ਮੰਗੇ ਨਾ ਭਰੀ ਤਜੌਰੀ

ਤੋਟ  ਨਾ ਆਏ ਲੋੜ ਪੂਰੀ  ਹੋਵੇ ਜੋ ਹੋਵੇ ਜਰੂਰੀ 

ਸ਼ੌਰਤ ਨਾ ਮੰਗੇ ਨਾ  ਜੱਸਾ ਮੰਗੇ ਵੱਡਾ ਨਾਮ 

ਇੱਜ਼ਤ ਨੂੰ ਆਣ ਨਾ ਲੱਗੇ ਨਾ ਹੋਏ ਬਦਨਾਮ 

ਰੁਸਤਮੀ ਸ਼ਰੀਰ ਨਾ ਮੰਗੇ ਨਹੀਂ ਬਣਨਾ ਉਸੇ ਪਹਲਵਾਨ  

ਜਾਨਲੇਵਾ ਬਿਮਾਰੀ ਨਾ ਲੱਗੇ ਸੁਖੀ ਰਹਿਣ  ਉਸਦੇ ਪ੍ਰਾਣ 

ਮੰਗੇ ਦੋਸਤਾਂ ਜੀ ਸੱਚੀ ਯਾਰੀ 

ਮੰਗੇ ਇੱਕ ਸਚਿਆਰਾ ਨਾਰੀ 

ਸੁਖੀ ਵਸਦਾ ਪਰਵਾਰ ਮੰਗੇ ਔਲਾਦ ਮੰਗੇ ਕਹਿਣਕਾਰੀ

ਸਾਧ ਸੰਤ ਬਣਨਾ ਨਾ ਮੰਗੇ ਮੰਗੇ ਥੋੜਾ ਗਿਆਨ 

ਸੂਝ ਬੂਝ ਮੰਗੇ ਮੰਗੇ ਲੱਗੇ ਤੇਰੇ ਵਿਚ ਧਿਆਨ

ਜਾਦਾ ਨਾ ਜੱਸਾ ਮੰਗੇ ਜੱਸਾ ਮੰਗੇ ਥੋੜਾ ਮੰਗੇ 

ਉਹ ਥੋੜਾ ਮਗਣ ਤੋਂ ਜੱਸਾ ਭੋਰਾ ਵੀ ਨਾ ਸੰਗੇ

xxxx

                       Jassa Doesn't Ask For Much 

Jassa doesn't ask for much for a little he craves 

Doesn't shy for asking for that little he braves 

Doesn't ask for lavish food nor royal table spread 

Just enough to fill his belly just plain slice of bread 

Doesn't ask for costly branded clothes wants simple attire 

Enough to cover his nakedness in rough woven is his desire 

Doesn't ask for gold diamond jewels nor cash stuffed chest 

Just enough to get by and meet those needs which are must 

Doesn't ask to be a celebrity nor wants a big name 

Just wants his honour intact and not to earn infame 

Doesn't ask to be a wrestler nor herculean  body 

Just want healthy easy living and no fatal malady 

Jassa asks for his friends to be sincere 

Wants  wife a graceful charming and dear 

Asks  children who  his  demands willingly do bear 

Doesn't ask to be a saint nor seer just some sense is his plea 

Just enough awareness to wholeheartedly to worship Thee 

Jaasa doesn't ask fo much for a little he craves 

Doesn't shy from asking for that little he braves 



No comments:

Post a Comment