Sunday, October 4, 2026

ਸੁਹੇਲੀ ਜਿੰਦ ਦਿਨ ਖੁਸ਼ੀ Life Easy And Happy p5 e E

                          ਸੁਹੇਲੀ ਜਿੰਦ ਦਿਨ ਖੁਸ਼ੀ 

ਮਨ ਵਿੱਚ ਤਿੰਨ ਬਸੇਰੇ ਸਾਧ ਸੰਤ ਤੇ ਸ਼ੈਤਾਨ 

ਕਹਿਣਾ ਉਸ ਦਾ ਮੰਨਾ ਜੋ ਮੌਕੇ ਤੇ ਬਲਵਾਨ

ਸਾਧ ਬਣ ਮੌਣ ਧਾਰ ਲਾ ਸਮਾਧੀ ਕਰਾਂ ਵਿਚਾਰ 

ਸੰਤ ਬਣ ਸੰਗਤ ਨੂੰ ਪਰਬਬਚਨ ਕਰ ਕਰਾਂ ਨਿਹਾਲ 

ਸ਼ੈਤਾਨ ਹਾਵੀ ਹੋਵੇ ਕਾਮ ਦੇ ਪਾਪ ਮੈਂ ਕਮਾਂਵਾਂ

 ਇਹ ਸਭ ਆਪ  ਕਰ  ਮੈਂ ਥੋੜ੍ਹਾ ਪਛਤਾਂਵਾਂ

ਬੰਦੇ ਦੇ ਦਰਸਾਏ ਰਾਹ ਮੈਂ ਟੁਰਾਂ

ਬੰਦੇ ਥਾਪੇ ਰਬ ਦੀ ਪੂਜਾ ਮੈਂ ਕਰਾਂ

ਸੱਚੇ ਰਾਹ ਦੀ ਉਸ ਮੈਨੂ ਬੂਝ ਨਾ ਜਣਾਈ

ਚਿੱਤ ਚੰਚਲ ਰਹੇ ਨਾ ਉਸ ਦੀ ਰਜ਼ਾਈ

ਗੁਰਾਂ ਦਾ ਸ਼ਬਦ ਜੱਸੇ ਮੂੜ ਨੂੰ ਸਮਝ ਨਾ ਆਇਆ 

ਉਨ੍ਹਾਂ ਧਰੇ ਅਸੂਲਾਂ ਤੇ ਮੈਂ ਚੱਲ ਨਾ ਪਾਇਆ 

ਡੂੰਘੀਆਂ ਇਨ੍ਹਾਂ ਸੋਚੀਂ ਡੁਬਿਆ ਹੋਇਆ ਉਦਾਸ 

ਕੀ ਕਰਮ ਕਰਾਂ ਜਿੰਦ ਇਸ ਬਾਰੇ ਆਏ ਰਾਸ 

ਸੋਚਿਆ ਉਹ ਨਿਰਵੈਰ ਬਖਸ਼ੋ ਪਾਪ ਮੇਰੇ ਜੋ ਕੀਤੇ

ਸਧਾਰਨ ਹੋਈ ਸੋਚ ਸੁਹੇਲੀ ਜਿੰਦ ਦਿਨ ਖੁਸ਼ੀ ਬੀਤੇ 

xxxx

                            Life Easy And Happy 


A sage a saint and a satan dwell in me 

I follow whoever is strong at the time be 

As a sage I think and meditate 

As a saint to congregation I orate 

The Devil makes me commit sin 

I indulge and then regret my whim 

World shown path trodden by crowd is my way 

To a man made God I bow and pray 

To His True path He has kept me blind still 

My mind wanders does't stay within His will 

 The Guru's word Jassa a fool cannot imbibe 

By principles set by them I cannot abide 

In deep philosophical thoughts I feel  I am drowned 

What do I do to make life successful light never dawned 

Believing the Merciful will forgive sins committed by me 

Thus my thoughts turned simple life became easy and happy

xxxx

                                   सुहेली जिंद दिन खुशी 

मन विच तिन बसेरे साध संत ते शैतान 

कहना उस दा मन्ना जो मौके ते बलवान 

साध बन मौण धार ला समाधि करां विचार 

संत बन संगत नू परबचन कर करां निहाल 

शैतान हावी होवे  काम दे पाप  मैं कमावां

एह सभ आप कर थोड़ा मैं पछतावां

बन्दे दे दरसाए राह मैं तुरां

बन्दे थापे रब दी पूजा करां

सच्चे राह दी उस मैनू बूझ ना जनाई 

चित चंचल रहे ना उस दी रजाई 

गुरां दा शबद मेरे मूढ़ दे समझ ना आया 

उन्हां दे धरे असूलां ते मैं चल ना पाया

डूगियां इन्हाँ सोचों डूबिया होया उदास 

की कर्म करां जिंद इस बारे आए रास

सोचिए ओह निर्वैर बखशू  पाप मेरे जो कीते

साधारण होई सोच जिंद सुहेली दिन खुशी बीते  








No comments:

Post a Comment