ਕੀ ਗੁਨਾਹ ਕਰਾਂ
ਦੁਨੀਆਂ ਪੂਜੇ ਲਖਸ਼ਮੀ ਮੈਂ ਵੀ ਧੰਨ ਕੱਠਾ ਕਰਾਂ
ਕੀ ਮੈਂ ਗੁਨਾਹ ਕਰਾਂ
ਦੁਨੀਆਂ ਚਾਹੇ ਨਾਮ ਕਮਾਉਣਾ ਮੈਂ ਵੀ ਸ਼ੌਰਤ ਚਾਹਾਂ
ਕੀ ਮੈਂ ਗੁਨਾਹ ਕਰਾਂ
ਦੁਨੀਆਂ ਸੁੰਦਰਤਾ ਨਿਹਾਰੇ ਮੈਂ ਵੀ ਸੋਹਣੀ ਤੇ ਮਰਾਂ
ਕੀ ਮੈਂ ਗੁਨਾਹ ਕਰਾਂ
ਪਾਪ ਵਿਚ ਮਜ਼ਾ ਪਾਵਾਂ ਜਾਣ ਬੁੱਝ ਪਾਪ ਕਰਾਂ
ਕੀ ਮੈਂ ਗੁਨਾਹ ਕਰਾਂ
ਅਪਣਾ ਮਤਲਵ ਅੱਗੇ ਯਾਰੀ ਪਿਆਰ ਮਤਲਵ ਲਈ ਕਰਾਂ
ਕੀ ਮੈਂ ਗੁਨਾਹ ਕਰਾਂ
ਸੱਚੇ ਦਾ ਸੱਚ ਨਾ ਮੰਨਾ ਮੱਥਾ ਟੇਕਾਂ ਸੱਚੇ ਤੋਂ ਡਰਾਂ
ਕੀ ਮੈਂ ਗੁਨਾਹ ਕਰਾਂ
ਪਾਪ ਪੁੰਨ ਬੰਦੇ ਬਣਾਏ ਸਜਾ ਮਿਲੂ ਮੈਂ ਨਾ ਟਰਾਂ
ਕੀ ਮੈਂ ਗੁਨਾਹ ਕਰਾਂ
ਬਖ਼ਸ਼ੂ ਮੈਨੂੰ ਉਹ ਨਿਰਵੈਰ ਮੈਂ ਪੱਕੀ ਆਸ ਕਰਾਂ
ਕੋਈ ਮੈਂ ਗੁਨਾਹ ਨਾ ਕਰਾਂ
No comments:
Post a Comment