ਐਸੀ ਦੇ ਮਤਿ
ਏ ਮੌਲਾ ਦੇਣੇ ਅਗਰ ਹੰਝੂ ਦੇ ਖੁਸ਼ੀ ਦੇ ਹੰਝੂ
ਸਹਿ ਸਕਾਂ ਦੁੱਖ ਤੇਰੇ ਦਿਤੇ ਏਨਾ ਸਬਰ ਮੰਗੂ
ਜਾਣਾ ਸੁੱਖ ਦੁੱਖ ਬੰਦਾ ਅਪਣੀ ਕਰਮੀ ਪਾਏ
ਕੀ ਕਰਮ ਕਰਾਂ ਸੁੱਖ ਲਈ ਮੇਰੇ ਸਮਝ ਨਾ ਆਏ
ਮੰਨਾ ਹਰ ਅੰਧੇਰੀ ਰਾਤ ਦਾ ਤੂੰ ਕਰੇਂ ਸਵੇਰਾ
ਹਥ ਜੋੜ ਸੀਸ ਨੀਵਾਵਾਂ ਕਰ ਮੇਰੇ ਦੁੱਖਾਂ ਦਾ ਨਬੇੜਾ
ਗਿਆਨੀ ਧਿਆਨੀ ਰਾਹੀਂ ਭਟਕਦੇ ਵੇਖੇ ਸਿਆਣਪ ਕੰਮ ਨਾ ਆਈ
ਜਿੰਦਗੀ ਭਰ ਜੱਪ ਤਪ ਕਰ ਥੱਕੇ ਉਹ ਵੀ ਉੱਥੇ ਪਹੁੰਚ ਨਾ ਪਾਈ
ਮੈਂ ਨਾ ਗਿਆਨੀ ਮੈਂ ਨਾ ਧਿਆਨੀ ਨਾ ਚਾਹਾਂ ਅਜੇ ਗਤਿ
ਕਿੰਝ ਜਿੰਦ ਖੁਸ਼ੀ ਪਾਂਵਾਂ ਕਿੰਝ ਹੱਸਾਂ ਗਾਂਵਾਂ ਬੱਸ ਐਸੀ ਦੇ ਮਤਿ
ऐसी दे मत
ऐ मौला देने अगर हंझू दे खुशी दे हंझू
सह सकां दुख तेरे दिते ऐना सब्र मंगू
जाणा दुख सुख बंदा अपनी कर्मी पाए
की कर्म करां सुख लई मेरे समझ ना आए
मन्ना हर अंधेरी रात दा तूं करें सवेरा
हाथ जोड़ सीस निवावां कर मेरे दुखां दा नबेड़ा
गियानी धियानी राहीं भटकदे देखे सियानप काम ना आए
जिंदगी भर जप तप कर थके ओह वी उथे पहुंच ना पाए
मैं ना गियानी मैं ना धियानी ना चाहां अजे गत
किंझ जिंद खुशी पांवां किंझ हसां गांवां बस ऐसी दे मत
No comments:
Post a Comment