Wednesday, September 2, 2026

ਅੰਨੇ ਨੂੰ ਕੀ ਚਾਹੀਦੀਆਂ ਦੋ ਅੱਖਾਂ p5

                                         ਅੰਨੇ ਨੂੰ ਕੀ ਚਾਹੀਦੀਆਂ ਦੋ ਅੱਖਾਂ 


ਅੰਨੇ ਨੂੰ ਕੀ ਚਾਹੀਦੀਆਂ ਕੀ ਦੋ ਅੱਖਾਂ 

ਖੁਸ਼ੀ ਭਰੇ ਦਿਨ ਲੰਗਣ ਕੀ ਮੈਂ ਦੱਸਾਂ 

ਸਤਤਰੋਂ ਪਾਰ ਬੁੱਢਾਪੇ ਦਾ ਮਜ਼ਾ ਮੈਂ ਚੱਖਾਂ

ਗੋਡੇ ਗਿਟੇ ਅਜੇ ਕੈਮ ਤੇਜ਼ ਟੁਰਾਂ ਨੱਸਾਂ

ਸੀਨੇ ਦਿਲ ਧੱੜਕੇ ਵੇਖ ਪਿਆਰੀ ਨਾਰੀ 

ਭੁੱਲਾਂ ਨਾ ਦਿਮਾਗ ਵਿਚ ਅਜੇ ਤੇਜ਼ ਤਰਾਰੀ 

ਐਸ਼ ਕਰਨ ਦੇ ਹੁਣ ਸੁਲੱਖਣੇ  ਦਿਨ ਆਏ 

ਕੰਮ ਨਾ ਕਾਰ ਚੋਪੜੀ ਮਿਲੇ ਬੈਠੇ ਬੈਠਾਏ 

ਬੀਵੀ ਦੇ ਤਾਹਨੇ ਹੁਣ ਓਨਾ ਅਸਰ ਨਾ ਉਹ ਕਰਦੇ 

ਘਰੋਂ ਤਾਂ ਨਹੀਂ ਕੱਡੂ ਹੁਣ ਅਸੀਂ ਨਹੀਂ ਉਸ ਤੋਂ ਡਰਦੇ 

ਲੋਕ ਲਾਜ ਦੀ ਨਹੀਂ ਹੁਣ ਸਾਨੂੰ ਕੋਈ ਪਰਵਾਹ 

ਨਚੀਏ ਗਾਈਏ ਪੀ ਦਾਰੂ ਪੂਰਾ ਲਈਏ ਮਜ਼ਾ 

ਬੁੱਧਜੀਵੀ ਨਾ ਮੈਂ ਨਾ ਮੈਂ ਕੋਈ ਸਾਧ ਨਾ ਮੈਂ ਕੋਈ ਜੋਗੀ 

ਗ੍ਰਿਸਥ ਵਿੱਚ ਅਨੰਦ ਪਾਇਆ ਜੱਸਾ ਆਮ ਰਸ ਭੋਗੀ 

ਸੋਹਣੀ ਰਹੀ ਹੈ ਸੋਹਣੀ ਰਹੂ ਸੋਹਣੀ ਕੋਈ ਨਾ ਗਿੱਲਾ 

ਭੁੱਲ ਗਏ ਚੰਦ ਦੁੱਖ ਮਿਲੇ ਯਾਦ ਬਹੁਤ ਸੁੱਖ ਜੋ ਮਿਲਾ 

ਖੁਸ਼ੀ ਭਰ ਦਿਨ ਲੰਘਣ ਕੀ ਮੈਂ ਦੱਸਾਂ 

ਅੰਨੇ ਨੂੰ ਕੀ ਚਾਹੀਦੀਆਂ ਕੀ ਦੋ ਅੱਖਾਂ 

 


No comments:

Post a Comment