Saturday, September 26, 2026

ਚੱਨਾ ਦੋਸਤ p5

           ਚੱਨਾ ਦੋਸਤ

ਬਿਨ ਦੰਦਾਂ ਚੱਨਾ ਚਨੇ ਚਬੌਂਣਾ ਚਾਹੇ 

ਚਨੇ ਚੱਨਾ ਚੰਗੀ ਤਰਾਂ ਚਬਾ ਨਾ ਪਾਏ

ਪਰ ਬਾਕੀ ਹੱਢ ਪੈਰ ਪੱਠੇ ਚੱਨੇ ਦੇ ਬਰਕਰਾਰ

ਹੌਲੀ ਨਾ ਤੁਰੇ ਜਿੱਥੇ ਜਾਏ ਜਾਏ ਛਾਲਾਂ ਮਾਰ 

ਵੱਧਿਆ ਚੱਨਾ ਕਵਿਤਾ  ਲਿੱਖੇ ਦਿਮਾਗ਼ ਹੱਲੇ ਤੇਜ਼ ਤਰਾਰ 

ਸਮਾਜ ਸੇਵਾ ਵਿੱਚ ਰੁੱਝਿਆ ਚੱਨਾ ਸੇਵਾ ਕਰਦਾ ਜਾਏ 

ਤਗ਼ਮੇ ਢੇਰ ਸਾਰੇ ਮਿਲੇ ਜੱਗ ਚੱਨੇ ਨੂੰ ਸਲਾਏ 

ਸਾਦਗੀ ਨੇ ਧੋਖਾ ਦਿੱਤਾ ਜੱਸਾ ਚੱਨੇ ਨੂੰ  ਕਵਿਤਾ ਸੁਣਾਏ 

ਉੱਚ ਦਾ ਕਵੀ ਚੱਨਾ ਬਾਖ਼ੁਦ ਜੱਸਾ ਸੂਰਜ ਨੂੰ ਦੀਵਾ ਵਿਖਾਏ 

ਤੰਦਰੁਸਤੀ ਦੇਵੇ ਚੱਨੇ ਦੋਸਤ ਨੂ ਜੱਗ ਵਿੱਚ ਹੋਰ ਸ਼ੌਰਤ ਕਮਾਏ 

ਬਾਲ ਕੋਈ ਬਿੰਗਾ ਨਾ ਹੋਏ ਰੱਬ ਹੋਏ ਚੱਨੇ ਦਾ ਸਦਾ ਸਹਾਏ

No comments:

Post a Comment