ਵਿਚਾਰ ਵਿੱਚ ਦੂਜਾ
ਕਦੀ ਕਦੀ ਵਿਚਾਰ ਵਿੱਚ ਆਏ ਮੇਰੇ ਨਾਲ ਮੇਰੇ ਵਿੱਚ ਇੱਕ ਹੋਰ ਦੂਜਾ ਬਸੇ
ਆਮ ਤੌਰ ਮੈਨੂ ਉਹ ਕੁਰਾਹੇ ਲੈ ਜਾਏ ਕਦੀ ਕਦਾਈਂ ਸੱਚਾ ਰਾਹ ਉਹ ਦੱਸੇ
ਸ਼ਰਾਬ ਪੀਣ ਲਈ ਜਦ ਮੇਰਾ ਮਨ ਆਏ
ਉਹ ਦੂਜਾ ਹਾੜੇ ਨਾਲ ਹਾੜਾ ਮਿਲਾਏ
ਪੁੱਛਿਆ ਕਿਓਂ ਨਾ ਤੂੰ ਰੋਕਿਆ ਮੈਨੂੰ
ਕਹੇ ਇਸ਼ਾਰਾ ਤਾਂ ਮੈਂ ਕੀਤਾ ਸੀ ਤੈਨੂੰ
ਯਾਦ ਆ ਕੌੜਾ ਲੱਗਾ ਸੀ ਪਹਿਲਾ ਘੁੱਟ ਮੂੰਹ ਤੂੰ ਬਣਾਇਆ
ਉਹ ਸੀ ਮੇਰਾ ਤੈਂਨੂੰ ਵਰਜਣਾ ਤੈਂਨੂੰ ਸਮਝ ਨਾ ਆਇਆ
ਠੱਗਾ ਠੋਰੀ ਧੋਖਾ ਧਾੜੀ ਨਾਲ ਜਦ ਮੈਂ ਧੰਨ ਕੱਠਾ ਕਰਾਂ
ਮਨਾ ਨਾ ਕਰੇ ਪੈਸੇ ਨਾਲ ਐਸ਼ ਕਰੇ ਕਹੇ ਹੋਰ ਕਰ ਜਮਾਂ
ਸੋਹਣੀ ਸੂਰਤ ਵੇਖ ਮੇਰੇ ਨਾਲ ਉਹ ਭੰਮਰਾ ਬਣ ਮੰਡਰਾਏ
ਸਾਥੀ ਬਣ ਰੱਲ ਮੇਰੇ ਨਾਲ ਪਾਪ ਮੇਰੇ ਮਨੇ ਜਗਾਏ
ਪਾਪ ਕਰੌਂਣ ਪਿੱਛੋਂ ਕਹੇ ਚੰਗਾ ਨਹੀਂ ਕੀਤਾ ਫਿਰ ਪਛਤਾਏ
ਕੀ ਉਹ ਦੂਜਾ ਹੈ ਸੱਚੀਂ ਦੂਜਾ ਜਾਂ ਮੈਂ ਫਿਰਾਂ ਭਰਮਾਇਆ
ਅਪਣੇ ਕੂਕਰਮ ਥੋਪਣ ਲਈ ਮੈਂ ਉਸੇ ਕਲਪਣਾਇਆ
No comments:
Post a Comment