Saturday, September 19, 2026

ਜਾਦਾ ਨਾ ਸੋਚੇ ਜੱਸ Jassa Does't Think Much p5

                         ਜਾਦਾ ਨਾ ਸੋਚੇ ਜੱਸ 


ਨਾ ਕਲਾ ਨਾ ਗਿਆਨ ਕੋਈ ਸਪਨੇ ਸਾਡੇ ਆਸਮਾਨ ਤੋਂ ਉੱਚੇ 

ਵੇਹਲੇ ਬਹਿ ਅੱਖਾਂ ਨਾਲ ਨਿਹਾਰੀਏ ਅਸੀਂ ਸੋਹਣਿਆਂ ਕਿਸੇ ਥਾਂ ਦੇ ਲੁੱਚੇ 

ਸ਼ੈਂਨਸ਼ਾਹ ਬਣਨ ਦੀ ਰੱਖੀਏ ਮਨ ਵਿਚ ਖ਼ਵਾਬ

ਪੈਸੇ ਦੀ ਕਦਰ ਨਾ ਪਾਈ ਪੀ ਸ਼ਰਾਬ ਕੀਤਾ ਖ਼ਰਾਬ

ਯਾਰੀ ਰਿਸ਼ਤੇਦਾਰੀ ਮਤਲੱਬ ਦੀ ਭਾਲੀਏ ਅਪਣਾ ਨਫ਼ਾ 

ਪਿਆਰ ਕਰੀਏ ਸੱਚੇ ਦਿਲੋਂ ਪਰ ਫਿਰ ਕਰੀਏ ਥੋੜੀ ਬੇਵਫ਼ਾ 

ਡਰ ਮਾਰੇ ਮੱਥਾ  ਉਸ ਅੱਗੇ ਟੇਕੀਏ ਦਿਲ ਸਾਡਾ ਨਹੀਂ ਸਾਫ 

ਬਿਨ ਖ਼ੌਫ਼ ਪਾਪ ਕਮਾਈਏ ਮੰਨੀਏ ਉਹ ਨਿਰਵੈਰ ਕਰੂ ਮਾਫ਼

ਕੀ ਠੀਕ ਕੀ ਗ਼ਲਤ ਕੀ ਪੁਨ ਕੀ ਪਾਪ ਕੀ ਝੂਠ ਕੀ ਸੱਚ 

ਜੋ ਮਨ ਭਾਏ ਕਰਦੇ ਜਾਈਏ ਜਾਦਾ ਨਾ ਸੋਚੇ ਇਨ੍ਹਾਂ ਬਾਰੇ ਜੱਸ  

xxxx

                             Jassa Does't Thimk Much 


Unskilled ignorant my ambitions are high 

Idle I sit watching beauties with lecherous eye

I dream of becoming mighty and super rich 

Gambled wasted wealth on drinks didn't save much 

Frienship relationship is for me selfish affair 

I look for what is in them for me there

I do love with a heart all pure 

But then a little unfaithful to be sure

Out of fear I bow to Him but mind is full of evil 

I keep sinning believing He will forgive the ever Merciful 

Right or wrong sin or virtue fallacy or true 

Jassa does't think too much what mind likes I do 

xxxx   

                जादा ना सोचे जस 

ना कला ना ज्ञान कोई सपने सड़े आसमान तों ऊंचे 

वहले बह अखां नाल निहारिए असीं  सोहनियां किसे थां दे लुचे 

शैनशाह बनन दी रखिए मन विच ख्वाब 

पैसे दी कदर ना किती पी शराब कीता खराब 

यारी रिश्तेदारी साडी मतलब दी भालिए अपना नफा 

प्यार करिए सच्चे दिलों पर फिर करिए थोड़ी बेवफा 

डर मारे माथा उस आगे टेकिए दिल साडा नहीं साफ 

बिन खौफ पाप कमाइए मनिए ओह निर्वैर करू माफ 

की ठीक की गलत की पुन की पाप की झूठ की सच 

 जो मन भाए करदे जाइए जादा ना सोचे इन्हां बारे जस 


No comments:

Post a Comment