Friday, September 4, 2026

ਜੂਨ ਸਫ਼ਲ p5

                                             ਜੂਨ ਸਫ਼ਲ


ਪੜ੍ਹ  ਵੇਦ ਸਾਰੇ ਭੇਦ ਤੂੰ  ਕੱਠੇ ਕਰ  ਲੈ

ਜੁਬਾਨੀ  ਸਾਰੀ ਕਿਤੇਬ ਤੂੰ ਰੱਟ ਲੈ

ਸੱਭ ਮੂਰਤੀਆਂ ਅੱਗੇ ਸੀਸ ਨਿਵਾ ਲੈ

ਪਾ ਗਿਆਨ ਲੱਖ ਸਿਆਨਾਪਣ ਪਾ ਲੈ

ਸੂਝ ਬੂਝ ਦੀ ਉਹ ਮਤ ਨਹੀਂ ਮਿਲਣੀ 

ਬੇਅਰਥ ਜਾਊ ਜੂਨ ਗਤਿ ਨਹੀਂ ਮਿਲਣੀ 

ਲੱੜ ਲੱਗ ਜਿਸ ਕਰਤਾਰਪੁਰ ਹੱਲ ਸੀ ਵਾਹਿਆ 

ਮਿਟਾ ਕੇ ਧੁੰਦ ਜਿਸ ਜੱਗ ਚਾਨਣ ਸੀ ਪਾਇਆ 

 ਖ਼ਲਕਤ ਨੂੰ  ਜਿਸ ਸੱਚਾ ਰਾਹ ਸੀ ਦਰਸਾਇਆ 

ਕਿਰਤ ਕਰ ਵੰਡ ਛਕ ਨਾਮ ਜਪ ਦਾ ਮੰਤਰ ਦੜਾਇਆ

ਤਿੰਨਾਂ ਅਸੂਲਾਂ ਤੇ ਜੇ ਜੱਸਿਆ ਤੂੰ ਕਰ ਲਏਂ ਅਮਲ 

ਕੱਚ ਪਕਾਈ ਓਥੈ ਮਿਲੂ  ਰੱਖੂ ਨੇੜੇ ਜੂਨ ਤੇਰੀ ਸਫ਼ਲ 

xxxx

                                                   जून सफल


पढ़ वेद तूं सारे  भेद कठे कर ले 

जुबानी सारी कितेब तूं रट ले 

सभ मूर्तियां अगे सीस निवा ले 

पा ज्ञान लाख सियानापन पा ले 

सूझ बूझ दी ओह मत नहीं मिलनी 

बेअर्थ जाऊ जून गत नहीं मिलनी 

लड़ लग जिस करतारपुर हल सी वाहिया

मिटा के धुंध जग चानन सी पाया 

खलकत नू सच्चा राह सी दरसाया

कृत कर बंड छक नाम जप दा मंत्र दाड़ाइया

तिन असूलां ते  जे जसिया  तूं  कर लेवें अमल 

कच पकाई उथे  मिलू नेड़े रखू जून तेरी सफल 



No comments:

Post a Comment