Tuesday, September 1, 2026

ਜਦੋਂ ਔਣ p5

                                ਜਦੋਂ ਔਣ


ਮਨ ਉਤਾਵਲਾ ਕਦੋਂ  ਔਣ ਉਹ

ਕਰਮ ਜਾਗਣ ਜਦੋਂ ਔਣ ਉਹ

ਅੱਖਾਂ ਨਾਲ ਮੈਂ ਉਨ੍ਹੇਂ ਨਿਹਾਰਾਂ

ਕੋਲ ਬਹਿ ਆਨੰਦ ਮੈਂ ਪਾਂਵਾਂ 

ਉਨ੍ਹਾਂ ਦੇ ਦਿੱਲ ਦੀ ਉਨ੍ਹਾਂ ਤੋਂ ਸੁਣਾ 

ਜੋ ਮੇਰੇ ਦਿੱਲ ਮੈਂ ਉਨ੍ਹਾਂ ਨੂੰ ਕਹਾਂ 

ਕਿੱਥੇ ਕਿੱਥੇ ਮੈਂ ਉਨ੍ਹਾਂ ਨੂੰ ਛੂਹਾਂ

ਜਿੱਥੇ ਜਲਣ ਬਦਨ ਇੱਕ ਹੋਣ ਰੂਹਾਂ 

ਇੱਕ ਮਿੱਕ ਹੋ ਆਪਸ ਵਿੱਚ ਘੁੱਲ ਜਾਈਏ 

ਭੁੱਲ ਸਾਰੀ ਦੁਨਿਆਂ ਜਨਤ ਇੱਥੇ ਪਾਈਏ

ਰੱਲ ਮਿਲ ਜੋ ਦੇਖੇ ਅਪਣੇ ਸਪਨੇ ਕਰੀਏ ਸਾਕਾਰ

ਨਿਭਾਈਏ ਤੋੜ ਜੋ ਲਾਈ ਕਰੀਏ ਸੱਚੇ ਦਿਲੋਂ ਪਿਆਰ 

ਲੱੜ ਉਸ ਦੇ ਲਾਇਆ ਕਿਸਮਤ ਮੈਂ ਪਾਈ ਚੰਗੀ 

ਜੂਨ ਮੇਰੀ ਸੰਵਰੀ ਮਿਲੀ ਐਸੀ ਜੈਸੀ ਮੈਂ  ਮੰਗੀ 

ਮਨ ਉਤਾਵਲਾ ਕਦੋਂ  ਔਣ ਉਹ

ਕਰਮ ਜਾਗਣ ਜਦੋਂ ਔਣ ਉਹ

No comments:

Post a Comment