ਤੀਂਵੀਂ ਨਾਲ ਟਕਰਾ
ਤੀਂਵੀਂ ਦੇ ਹੱਥੋਂ ਕੋਈ ਨਾ ਬੱਚ ਪਾਏ
ਜਿਸ ਸਿਰਜੀ ਸ਼ਾਇਦ ਉਹ ਹੀ ਬਚਾਏ
ਬਹਿਸ ਵਿੱਚ ਕੋਈ ਮਾਂ ਦਾ ਲਾਲ ਨਾ ਜਿੱਤ ਪਾਇਆ
ਜਿਸ ਟੱਕਰ ਲਈ ਉਸ ਹਮੇਸ਼ਾ ਮੂੰਹ ਤੇ ਖਾਇਆ
ਮੇਰੀ ਤੀਂਵੀਂ ਮੇਰੀ ਰਗ ਰਗ ਪਹਿਚਾਣੇ
ਗਲਤੀ ਕੀ ਕਰੂੰਗਾ ਉਹ ਗਾਹੋਂ ਜਾਣੇ
ਪੰਜਾਹ ਸਾਲ ਪਿੱਛੇ ਜੋ ਮੈਂ ਕੀਤੀ ਸੀ ਖਤਾ
ਭੁਲੱਕੜ ਭੁੱਲ ਗਿਆ ਉਸ ਨੂੰ ਸਾਰਾ ਪਤਾ
ਅੱਗੇ ਵੀ ਜਦ ਲੜੇ ਪੁਰਾਣੀਆਂ ਸੁਣਾਏ
ਇੱਕ ਤੋਂ ਲੈ ਹਜ਼ਾਰ ਹਰ ਬਾਰ ਗਿਣਾਏ
ਯਾਦਾਸ਼ਤ ਉਸ ਦੀ ਸਿਆਣੇ ਹਾਥੀ ਤੋਂ ਜਾਦਾ
ਕਿਸ ਸਾਲ ਕੀ ਕਿਹਾ ਉਸ ਦਿਮਾਗ ਵਿਚ ਤਾਜ਼ਾ
ਚੰਗੇ ਮੇਰੇ ਕੀਤੇ ਕੰਮ ਉਸ ਸਾਰੇ ਦਿਤੇ ਭੁੱਲਾ
ਬਖਸ਼ੇ ਨਾ ਉਹ ਮੇਰਾ ਇੱਕ ਵੀ ਛੋਟਾ ਗੁਨਾਹ
ਮੰਨੋ ਜੱਸੇ ਦੀ ਤੀਂਵੀਂ ਨਾਲ ਟਾਕਰਾ ਲੈਣ ਦੀ ਨਾ ਸੋਚੋ ਭਾਈ
ਮੇਰੇ ਵਾਂਗ ਜੀ ਹਜ਼ੂਰੀ ਕਰੋ ਜੀਣਾ ਤੁਹਾਡਾ ਵੀ ਹੋਊ ਸੁਖਾਈ
xxxx
तीवीं नाल ट्टकर
तीवीं दे हाथों कोई ना बच पाए
जिस सरजी शायद ओह ही बचाए
बहिस विच कोई मां दा लाल ना जीत पईया
जिस ट्टकर लई उस हमेशा मुंह ते खाया
मेरी तीवीं मेरी रग रग पहचाने
गलती की करूंगा ओह गाहों जाने
पंजाह साल पीछे जो मैं किती सी खता
भूलकड़ भुल गिया उसे सारा पता
अगे वी जद लड़े पुरानियाँ सुनाए
इक तों लै हजार हर बार गिनाए
यादाश्त उस दी सियाने हाथी तों जादा
किस साल की कहा उस दिमाग विच ताजा
चंगे मेरे काम कीते उस दित्ते सारे भुला
बखशे ना ओह मेरा इक वी छोटा गुनाह
मानो जसे दी तीवीं नाल ट्टकर लैन दी ना सोचो भाई
मेरे वांग जी हजूरी करो जीन तुहाड़ा वी हाऊ सुखाई
No comments:
Post a Comment