Monday, November 2, 2026

ਸੁੱਖ ਸੰਤੋਖ ਪਾਇਆ p5

                      ਸੁੱਖ ਸੰਤੋਖ ਪਾਇਆ 


ਚੌਕੰਨੇ ਹੋ ਸੁਣੋ ਜੱਸੇ ਦੀ ਜੱਸਾ ਗਲ ਕਰੇ ਸਿਆਣੀ 

ਮਨ ਮੰਨੇ ਤਾਂ ਇਹ ਰਾਹ ਚੱਲੋ ਸਕੂਨ ਮਿਲੂ ਸੱਚ ਜਾਣੀ

ਘੱਟ ਪੈਸੇ ਤੇ ਬੰਦਾ ਭਿਖਾਰੀ ਹੱਥ ਸੱਭ ਅੱਗੇ ਫੈਲਾਏ 

ਢਿੱਡ ਦੀ ਅੱਗ ਨਾ ਬੁਝੇ ਦੂਸਰਿਆਂ ਦਾ ਮੁਹਤਾਜ ਹੋ ਜਾਏ 

ਜਾਦੇ ਧਨ ਦਾ ਵੀ ਸ਼ਰਾਪ ਖੋਹ ਨਾ ਜਾਏ ਬੰਦੇ ਨੂੰ ਫ਼ਿਕਰ ਖਾਏ 

ਚਿੱਤ ਚਿੰਦੇ ਹੋਰ ਲਈ ਤ੍ਰਿਪਤ ਨਾ ਲਾਲਚ ਨੂੰ ਆਏ 

ਥੋੜੀ ਸੋਚ ਕੇ ਬੰਦਾ ਸਮਝਦਾਰ ਨਾ ਬਣ ਪਾਏ 

ਬੇਵਕੂਫ ਝੱਲਾ ਮੁਗਧ ਮੂੜ ਕਈ ਕਈ ਨਾਮ ਕਹਿਲਾਏ 

ਜਾਦੀ ਸੋਚ ਵਾਲੇ ਨੂੰ ਜਮ ਦਾ ਡਰ ਬਿਆਪੇ 

ਮਾਯੂਸੀ ਵਿੱਚ ਜੀਏ ਸੋਚ ਜਹਾਨ ਦੇ ਸਿਆਪੇ 

ਮੱਧ ਮਾਰਗ ਚੱਲੋ ਨੀਚੇ ਹੋ ਚੱਲੋ ਗੌਤਮ ਤੇ ਬਾਬੇ ਅਸੂਲ ਫਰਮਾਇਆ 

ਜੋ ਅਮਲ ਕਰ ਇਸ ਰਾਹ ਚੱਲਿਆ ਜੂਨ ਸੰਵਾਰੀ ਸੁੱਖ ਸੰਤੋਖ ਪਾਇਆ 



 

                            

Sunday, November 1, 2026

ਪਿਆ ਹੋਇਆ ਪੈਸਾ p5

                      ਪਿਆ ਹੋਇਆ ਪੈਸਾ 


ਕੰਜੂਸ ਮੈਂ ਮੂਤੋਂ ਮੱਛੀਆਂ ਮੈਂ ਫ਼ੜਾਂ

ਕੰਜੂਸੀ ਕਰ ਧਨ  ਮੈਂ ਕੱਠਾ ਕਰਾਂ

ਕੰਜੂਸੀ ਦੀ ਜੱਸੇ ਬਹੁਤ ਕੀਮਤ ਚੁਕਾਈ 

ਦੱਸਾਂ ਤੁਹਾਨੂੰ ਸੁਣ ਹੱਸਿਓ ਨਾ ਮੇਰੇ ਭਾਈ

ਜਵਾਨੀ ਉਮਰੇ ਇੱਕ ਹਾਣ ਪਰਵਾਨ ਸੁੰਦਰੀ ਮੈਂ ਪਟਾਈ 

ਲੱਡੂ ਉਸ ਖਾਣ ਲਈ ਮੰਗੇ ਮੈਥੋਂ ਮੈਂ  ਕੀਤੀ ਸੀ ਮਨਾਈ 

ਗੁੱਸੇ ਉਸ ਤੋੜੀ ਮੇਰੇ ਨਾਲੋਂ ਮੈਂ ਚੰਗੀ ਯਾਰੀ ਗਵਾਈ 

ਕੱਠਾ ਕੀਤਾ ਪੈਸਾ ਮੈਂ ਇੱਕ ਪੋਟਲੀ ਵਿੱਚ ਬਣਿਆ 

ਗੱਡਾ ਖੋਦ ਕੋਠੜੀ ਦੀ ਫ਼ਰਸ਼ ਦੇ ਥੱਲੇ ਨੱਪਿਆ

ਵਰਿਆਂ ਬਾਦ ਲੋੜ ਪਈ ਦਬਿਆ ਪੈਸਾ ਕੱਢਿਆ 

ਪੋਟਲੀ ਦੀ ਹਾਲਤ ਵੇਖ ਹੋਸ਼ ਮੇਰਾ ਉਡਿਆ

ਕੁਤਰ ਕੇ ਚੂਹੇ ਮੇਰੀ ਦੌਲਤ ਦਾ ਕੀਤਾ ਸਫਾਇਆ 

ਰੋਇਆ ਮੈਂ ਪਰ ਇੱਕ ਸਬਕ ਸਿੱਖ ਮੈਂ ਪਾਇਆ

ਪਿਆ ਹੋਇਆ ਪੈਸਾ ਕਿਸੇ ਦੇ ਲੇਖੇ ਨਹੀਂ ਆਇਆ 

ਮੰਨ ਹੱਥ ਦੀ ਮੈਲ ਪੈਸਾ ਪਿਆ ਪਿਆ ਹੈ ਨਹੀਂ ਕਿਸੇ ਕੰਮ ਦਾ 

ਜਾਦਾ ਜਮਾਂ ਨਾ ਕਰੋ ਹਿਸਾਬ ਦਾ ਖ਼ਰਚੋ ਖਿਆਲ ਜੱਸੇ ਦੇ ਮਨ ਦਾ 



ਜਾਣੇ ਆਪ ਹਜ਼ੂਰ p5

                                               ਜਾਣੇ ਆਪ ਹਜ਼ੂਰ 


ਕੋਸ਼ਿਸ਼ ਕਰਾਂ ਹੱਸਾਂ ਮੈਂ ਮੈਂ ਹੱਸ ਨਾ ਪਾਵਾਂ 

ਦੁੱਖ ਭਰਿਆ ਜੱਗ ਵੇਖ ਦੁਖੀ ਮੈਂ ਹੋ ਜਾਵਾਂ 

ਹੜ ਐਨਾ ਵੱਡਾ ਆਏ ਘਰ ਬਾਰ ਰੋੜ ਲੈ ਜਾਏ 

ਭੁਕਮ ਲਾਏ ਐਨੇ ਜ਼ੋਰ ਦਾ ਮਕਾਨ ਮੰਦਰ ਢਾਏ

ਇੱਕ ਡੋਬ ਕੇ ਮਾਰੇ ਇੱਕ ਮਾਰ ਦਬਾਏ

ਮੀਂਹ ਨਾ ਪਿਆ ਔੜ ਲੱਗੀ ਫ਼ਸਲ ਗਈ ਸੁੱਕ

ਅਨਾਜ ਦੀ ਕਿੱਲਤ ਆਈ ਕਾਤਲ ਬਣੀ ਭੁੱਖ 

ਤੁਸ਼ ਤੋਂ ਛੋਟੀ ਜੀਵ ਆਈ ਮਹਾਂਮਾਰੀ ਉਸ ਫੈਲਾਈ 

ਹਾਰ ਬੈਠਾ ਗਿਆਨ ਵਿਗਿਆਨ ਮਾਨਸ ਦਾ ਲੱਭੀ ਨਾ ਦਿਵਾਈ 

ਸੋਚਿਆ ਤੇਰੇ ਹੱਥ ਵੱਸ ਨਾ ਕੁੱਛ ਤੇਰੇ ਤੇ ਐਵੇਂ ਮਾਯੂਸੀ ਛਾਈ 

ਚਿੰਤਾ ਉਹ ਆਪ ਕਰੇ ਜਿਸ ਆਪ ਰਚਨਾ ਰਚਾਈ 

ਕਿਓਂ ਉਹ ਜੱਗ ਤੇ ਬਿਪਤਾ ਲਿਆਏ ਆਪ ਜਾਣੇ ਉਹ ਹਜ਼ੂਰ 

ਸੋਚ ਕੇ ਇਹ ਸ੍ਵਾਰਥ ਭਰੀ ਸੋਚ ਕੁੱਛ ਦੁੱਖ ਹੋਇਆ ਮੇਰਾ ਦੂਰ