ਕਿਓਂ ਬਣਾਂਈ ਰੱਬ ਜੋੜੀ
ਕਿਵੇਂ ਕਿਓਂ ਰੱਬ ਬਣਾਈ ਸਾਡੀ ਜੋੜੀ
ਸੁਰ ਮਿਲੇ ਨਾ ਲੜਾਈ ਜਿੰਨੀ ਕਰੀਏ ਓਨੀ ਥੋੜੀ
ਕਹੇ ਸੜੀ ਤੇਰੀ ਆਦਤ ਸੜਿਆ ਬੂਥਾਂ ਬਣਾ ਰੱਖੇਂ
ਭਿੱਜੀ ਬਿੱਲੀ ਜੈਸਾ ਮੂੰਹ ਤੇਰਾ ਕਦੀ ਨਾ ਤੂੰ ਹੱਸੇਂ
ਕਿਸੀ ਗੱਲੋਂ ਮੈਂ ਖ਼ੁਸ਼ ਖ਼ੁਸ਼ੀ ਚੇਹਰਾ ਮੇਰਾ ਖਿੜਿਆ
ਜਚੇ ਨਾ ਉਸੇ ਖ਼ੁਸ਼ ਚੇਹਰਾ ਵੇਖ ਗੁੱਸਾ ਉਸੇ ਚੜਿਆ
ਕੋਵਿਡ ਵਖੱਤ ਮੇਰੀ ਹਜਾਂਮਤ ਮੇਰੀ ਉਸੇ ਕਰਨੀ ਪਈ
ਤੱਦ ਤੋਂ ਸੋਹਣੇ ਕੱਟੇ ਬਾਲ ਮੇਰੇ ਬਣੀ ਉਹ ਮੇਰੀ ਨਾਈ
ਲੰਬੇ ਸੀ ਬਾਲ ਮੇਰੇ ਕੰਘੀ ਵਾਹ ਬੋਦਾ ਮੈਂ ਬਣਾਇਆ
ਚੰਗਾ ਲੱਗਾ ਉਸ ਦੀ ਸਹੇਲੀ ਨੂੰ ਸਹੇਲੀ ਬੋਦਾ ਮੇਰਾ ਸਹਿਲਾਇਆ
ਫ਼ੂਕ ਖਾ ਮੈਂ ਖ਼ੁਸ਼ ਖ਼ੁਸ਼ੀ ਚੇਹਰਾ ਖਿੜਿਆ ਮੈਂ ਹੱਸਾਂ
ਕੀ ਫ਼ਿਰ ਹੋਇਆ ਮੇਰਾ ਹਾਲ ਕੀ ਯਾਰੋ ਮੈਂ ਦੱਸਾਂ
ਕੀਤੀ ਉਸ ਮੇਰੀ ਹਜਾਂਮਤ ਯੀਰੋ ਮਸ਼ੀਨ ਲਾ ਕੀਤਾ ਮੈਂਨੂੰ ਗੰਜਾ
ਟਕਲਾ ਮੈਂ ਹੋਇਆ ਸਿਰ ਤੋਂ ਸਿਰ ਨੰਗਾ ਰੱਖਣ ਤੋਂ ਮੈਂ ਸੰਗਾਂ
ਸੜਿਆ ਬੂਥਾਂ ਉਸੇ ਨਹੀਂ ਭੌਂਦਾ
ਹੱਸਦਾ ਵੀ ਉਸੇ ਪਸੰਦ ਨਹੀਂ ਔਂਦਾ
ਨਾਈ ਤੋਂ ਕਸਾਈ ਬਣੀ ਗੁੱਸੇ ਵਿੱਚ ਅਜੇ ਵੀ ਮੂੰਹ ਰੱਖੇ ਮੋੜੀ
ਕਿਵੇਂ ਕਿਓਂ ਰੱਬ ਬਣਾਈ ਸਾਡੀ ਜੋੜੀ
ਸੁਰ ਮਿਲੇ ਨਾ ਲੜਾਈ ਜਿੰਨੀ ਕਰੀਏ ਓਨੀ ਥੋੜੀ
No comments:
Post a Comment