Thursday, September 3, 2026

ਗੁੜ ਨਾਲੋਂ ਮਿੱਠਾ ਪਿਆਰ p5

                           ਗੁੜ ਨਾਲੋਂ ਮਿੱਠਾ ਪਿਆਰ 


ਗੁੜ ਨਾਲੋਂ  ਮਿੱਠਾ ਮੇਰਾ ਪਿਆਰ 

ਹਰ ਘੜੀ ਹਰ ਪਲ ਆਏ ਯਾਦ 

ਵਿਆਹ ਦੀ ਤਾਰੀਖ ਦੀ ਕਰਾਂ ਮੈਂ ਇੰਤਜ਼ਾਰ 

ਲੰਬੇ ਲੱਗਣ ਦਿਨ ਕਦੋਂ ਮਿਲੂ ਮੇਰਾ ਯਾਰ 

ਆਇਆ ਭਾਗਾਂ ਭਰਿਆ ਦਿਹਾੜਾ ਘੋੜੀ ਮੈਂ ਚੜਿਆ 

ਚਾਅ ਵਿਚ ਚਾਰ ਲਾਂਵਾਂ ਲਈ ਲੱੜ ਉਸ ਮੇਰਾ ਫ਼ੜਿਆ 

ਪਹਿਲੀਆਂ ਵਿੱਚ ਦਿਨ ਮੇਰੇ ਚੰਗੇ ਰਹੇ 

ਗੁੱਸੇ ਜ਼ੁਲਮ ਮੇਰੇ ਉਸ ਚੁੱਪ ਨਾਲ ਸਹੇ 

ਗ੍ਰਿਸਤ ਦਾ ਬੋਝ ਬਚਿਆਂ ਦੀ ਜਿੰਮੇਦਾਰੀ 

ਰੁਲ ਗਈ ਘਰ ਦੇ ਝਮੇਲਿਆਂ ਵਿਚ ਬੇਚਾਰੀ 

ਵੱਡੇ ਹੋਏ ਧੀ ਪੁੱਤ ਕਰ ਗਏ ਆਲਣਓਂ ਉਡਾਰੀ 

ਬੁੱਢਾ ਹੋਇਆ ਸ਼ੇਰ ਉਹ ਸ਼ੇਰਨੀ ਬਣ ਆਈ 

ਪੁੱਛੋ ਨਾ ਫਿਰ ਕਿੰਝ ਉਸ ਵਾਟ ਮੇਰੀ ਲਾਈ 

ਅਕਲ ਵੀ ਮੈਂਨੂੰ ਆਈ 

ਉਸ ਦੀ ਕਦਰ ਪਾਈ 

ਵਿਆਹ ਤੋਂ ਪਹਿਲਾਂ ਅਸੀਂ ਸੀ ਗਵਾਰ 

ਉਹ ਆਈ ਘਰ ਘਰ ਦਿਤਾ ਉਸ ਸੰਵਾਰ 

ਅੱਗੋਂ ਬੋਲਣ ਦੀ ਹਿੰਮਤ ਨਾ ਮੈਂ ਬਣਿਆ ਜੋਰੂ ਦਾ ਗੁਲਾਮ 

ਭਾਂਡੇ ਮਾਂਜ ਪੋਚਾ ਲਾ ਕਰਾਂ ਉਸ ਨੂੰ ਰੋਜ਼ ਸਤ ਸਲਾਮ

ਦਿੱਲ ਵਿੱਚ ਪਰ  ਹਿਰਖ ਨਾ ਕੋਈ ਉਹ ਕਰੇ ਮੈਂਨੂੰ ਪਿਆਰ 

ਬਿਨ ਉਸ ਜਿੰਦ ਗੁਜ਼ਾਰਾਂ ਸੋਚ ਨਾ ਮਨ ਆਏ ਕਦੀ ਯਾਰ 

ਉਹ ਸਚਿਆਰੀ ਮੇਰੀ ਪਿਆਰੀ ਮੈਂ ਜਾਂਵਾਂ ਉਸ ਤੇ ਬਲਿਹਾਰ 



No comments:

Post a Comment