Saturday, October 10, 2026

ਰੁੱਖ p5

                          ਰੁੱਖ 


ਰੁੱਖ ਰੁੱਖ ਮੈਨੂ ਕਈ ਕਹਿਣ ਮੈਂ ਨਹੀਂ ਐਨਾ ਰੁੱਖਾ 

ਜਾਦਾ ਤਰ ਮੈਂ ਹਰਾ ਰਹਾਂ ਸਿਰਫ ਸਰਦ ਮੌਸਮ ਮੈਂ ਸੁੱਖਾ 

ਪੱਤਝੜ ਆਏ ਪਤੇ ਝੜਨ ਨੰਗਾ ਸੋ ਕਰ ਮੈਂ ਸਰਦੀ ਨੀਵਾਂਵਾਂ

ਆਏ ਬਸੰਤ ਸੋਹਣੀ ਬਿਹਾਰ ਉਠਾਂ ਪੁੰਗਾਰ ਮੈਂ ਜਾਂਵਾਂ 

ਹਰੇ ਭਰੇ ਪਤੇ ਮੇਰੇ ਗਰਮੀ ਵਿਚ ਦੇਵਾਂ ਠੰਡੀਆਂ ਛਾਂਵਾਂ 

ਰੰਗ ਬਰੰਗੇ ਫੁੱਲ ਖਿਲਾ ਬਹਾਰਾਂ ਮੈਂ ਲੈ ਆਂਵਾਂ 

ਫੁੱਲ ਫੱਲ ਬਣ ਪਕਣ ਸੱਭ ਨੂੰ ਸਵਾਦ ਖਵਾਂਵਾਂ 

ਸਮੇਂ ਦੇ ਚੱਕਰ ਨਾਲ ਪਤੇ ਹਰਿਓਂ ਪੀਲੇ ਪੈ ਜਾਂਦੇ 

ਸੁਰਖ਼ ਰੰਗ ਧਾਰ ਮੈਨੂ ਸ਼ਿੰਗਾਰ ਫਿਰ ਲ਼ਹਿ ਜਾਂਦੇ 

ਸਾਲੋਂ ਸਾਲ ਬਿਨ ਬਦਲੇ ਇਹੀਓ ਚੱਕਰ ਮੈਂ ਲਾਂਵਾਂ 

ਭਾਣੇ ਉਸ ਲਿਖਿਆ ਬਿਨ ਸ਼ਕੈਤ ਭਾਣਾ ਮੰਨਦਾ ਜਾਂਵਾਂ

ਰੁੱਖ ਰੁੱਖ ਕਈ ਮੈਨੂ ਕਹਿਣ ਮੈਂ ਨਹੀਂ ਐਨਾ ਰੁੱਖਾ 

ਜਾਦਾ ਤਰ ਮੈਂ ਹਰਾ  ਰਹਾਂ ਸਿਰਫ ਸਰਦੀ ਮੌਸਮ ਸੁੱਖਾ 

 


No comments:

Post a Comment