Thursday, October 15, 2026

ਜੱਸੇ ਖੁਸ਼ੀ ਪਾਈ p5

                                      ਜੱਸੇ ਖੁਸ਼ੀ ਪਾਈ 


ਬਹੁਤ ਦਿੱਤਾ ਰਬ ਨੇ ਭਰੇ ਰਹੇ ਹਸ਼ੇਮਾਂ ਹੱਥ

ਮਾੜੀ ਨੀਤ ਜੱਸੇ ਦੀ ਜੱਸੇ ਨੂੰ ਨਾ ਆਏ ਰੱਜ

ਵੱਡੀਆਂ ਕਾਰਾਂ ਵੱਡੇ ਅਮੀਰਾਂ ਦੇ ਬੰਗਲੇ ਵੇਖ ਜੱਸਾ ਜਲੇ 

ਜੋ ਕਾਰ ਕੋਠੀ ਆਪ ਕੋਲ ਉਨ੍ਹਾਂ ਦੀ ਕਦਰ ਨਾ ਕਰੇ 

ਪਰਾਈ ਨਾਰੀ ਜੱਸੇ ਨੂੰ ਪਿਆਰੀ ਪਰਾਈ ਤੇ ਰੱਖੇ ਅੱਖ

ਤੱਕ ਸੋਹਣਾ ਮੁਖੜਾ ਜੱਸੇ ਦਾ ਬਦਨ ਜਾਏ ਭੱਖ

ਨਾਮੀ ਸਾਨੀ ਬੰਦੇ ਵਰਗੀ ਜੱਸਾ ਸ਼ੌਹਰਤ ਲੋਚੇ 

ਕਿਵੇਂ ਜੱਗ ਵਿਚ ਨਾਂ ਰੌਸ਼ਨ ਹੋਏ ਸਕੀਮਾਂ ਸੋਚੇ 

ਸਾਧੂ ਕਹਿਲਾਣਾ ਚਾਹੇ ਚਾਹੇ ਉਨ੍ਹਾਂ ਜਿਨਾ ਗਿਆਨ 

ਅੱਧਾ ਸ਼ਬਦ ਰੱਟ  ਕੇ ਸਮਝੇ ਆਪ ਨੂੰ ਵਿਦਵਾਨ 

ਸੱਚ ਪਰ ਧੇਲੇ ਦੀ ਅਕਲ ਨਾ ਜੱਸਾ ਮੂੜ ਅਣਜਾਣ 

ਕੋਈ ਜੱਸੇ ਨੂੰ ਸਮਝਾਏ 

ਉੱਡਦੇ ਨੂੰ ਜ਼ਮੀਨੇ ਲੈ ਆਏ 

ਨਾ ਤੂੰ ਅਫ਼ਲਾਤੂੰ ਨਾ ਫ਼ਨੇ ਖਾਂ ਨਾ ਹੀ ਰੱਬ ਰਤਿਆ 

ਖ਼ਾਸ ਨਹੀਂ ਆਮ ਹੈ ਮਸਕੀਨ ਜਨ ਬਣ ਜੀ ਜੱਸਿਆ 

ਇਹ ਗੱਲ ਜੱਸੇ ਹੈ ਮਨ  ਜਚੀ ਭਾਈ 

ਸੁਖੀ ਹੋਇਆ ਜੱਸਾ ਜੱਸੇ ਖੁਸ਼ੀ ਪਾਈ  

No comments:

Post a Comment