Saturday, October 17, 2026

ਜਦ ਪੁੱਛੇ ਧਰਮਰਾਇ p5 e E

                                ਜਦ ਪੁੱਛੇ ਧਰਮਰਾਇ 


ਵੇਹਲੇ ਬੈਠੇ ਕਰਾਂ ਵਿਚਾਰ 

ਮਨ ਉੱਠਣ ਕੋਟ ਸਵਾਲ 

ਮਿਲੇ ਨਾ ਮੈਨੂ ਕੋਈ ਜਬਾਬ

ਬੱਚਾ ਮਰੇ ਹੋਸ਼ ਔਣ ਤੋਂ ਪਹਿਲੋਂ 

ਕਿੱਥੇ ਸੀ ਉਸ ਦਾ ਪਾਲਣਹਾਰ 

ਭੁੱਖਮਰੀ ਮਾਰੇ ਲੱਖਾਂ ਨੂੰ ਮਾਰ 

ਕਿੱਥੇ ਸੀ ਉਨ੍ਹਾਂ ਦਾ ਦਾਤਾਰ 

ਪਾਲਣਹਾਰ ਦਾਤਾਰ ਨਿਰਵੈਰ ਨਿਰਭਉ ਸਦਾ ਸਹਾਏ 

ਕਿਓਂ ਨਹੀਂ ਉਸ ਇਹ ਅਪਣੇ ਗੁਣ ਉਸ ਬੰਦੇ ਵਿੱਚ ਪਾਏ 

ਵੈਰ ਕਮਾ ਬੰਦਾ ਦੇਵੇ ਦੁਸ਼ਮਣ ਨੂੰ ਮਾਰ 

ਕਿਓਂ  ਨਹੀਂ  ਬੰਦਾ ਨਿਰਵੈਰ 

ਭੂਤ ਦਾ ਡਰ ਦੂਤ ਦਾ ਡਰ ਮੌਤ ਦਾ ਭੌਅ

ਕਿਓਂ ਨਹੀਂ ਬਣਾਇਆ ਬੰਦੇ ਨੂੰ ਨਿਰਭੌਅ

ਕਰਤਾਰ ਦੀ ਕਰਨੀ ਪੀਰ ਪੈਗ਼ੰਬਰ ਦਸ ਨਾ ਪਾਏ 

ਜੱਸਾ ਕੌਣ ਹੁੰਦਾ ਇਹ ਸਵਾਲ ਉਠਾਏ 

ਸੱਚੇ ਮਨ ਕਰਦਾ ਜਾ ਹੋ ਮਨ ਆਏ 

ਵੇਖੀ ਜਾਊ ਜਦ ਪੁੱਛੇਗਾ ਧਰਮਰਾਇ ਉੱਚ ਦਰਗਾਹੇ 

xxxx 

                             When Redeemer Asks 

Idle mind untold doubts arise 

Find no answer I am no wise 

Infant dies before he is aware 

Where was his Nourisher 

Famine kills thousand with hunger 

Where was thier Provider

Above enmity and fear in his image man he begot

Did't give man same traits He forgot 

Harbouring enmity man kills his foe

Cruelty filled mercy man does not show

Scared of future  scared of Messanger scared of death

Why fearlessness did not to man He besquesth

His creation saints and prophets could not explain 

Jassa has no locus standi to complain 

Carry out with a clean heart your entrusted tasks 

Take it as it comes when  the Redeemer asks 

xxxx

          जद पुछे धर्मराय

वेहले बैठे करां विचार 

मन उठन कोट सवाल 

मिले ना मैनू कोई जवाब

बचा मरे होश औन तों पहले 

किथे सी उस दा पालनहार 

भुखमरी मारे लखां नू मार 

कीथे सी उन्हों दा दातार 

पालनहार दातार निर्वैर निर्भाओ सदा सहाए

क्यों नहीं एह गुण अपने  उस बन्दे विच पाए 

वैर कमा बंदा देवे दुश्मन नू मार 

क्यों नहीं बंदा निर्वैर 

दूत तों डरे भूत तों डरे मौत दा भाओ

क्यों नहीं बनाया बन्दे नू निर्भौओ

करतार दी करनी पीर पैगम्बर दस ना पाए 

जसा कौण एह सवाल उठाए 

सच्चे मन करदा जा जो मन आए

देखी जाऊ जद पूछेगा धरमराय उच्च दरगाहे 


No comments:

Post a Comment