ਮਹਿਫ਼ਿਲ ਤੋਂ ਪਹਿਲਾਂ ਛੋਲੇ ਨਾ ਖਾਈਏ
ਸਵਾਦ ਸੀ ਨਾਸ਼ਤਾ ਪੂਰੀ ਨਾਲ ਛੰਨਾ ਛੋਲਿਆਂ ਦਾ ਮੈਂ ਖਾਇਆ
ਗਲੇ ਤਕ ਢਿੱਡ ਭਰਿਆ ਪੇਟ ਮੇਰਾ ਆਫ਼ਰਣ ਤੇ ਆਇਆ
ਬਾਅਦ ਭਰੀ ਦੋਸਤਾਂ ਦੀ ਮਹਿਫ਼ਿਲ ਵਿੱਚ ਪੱਦ ਜ਼ੋਰ ਦਾ ਆਇਆ
ਛੱਡਿਆ ਤੇ ਬੰਬ ਦਾ ਧਮਾਕਾ ਕਰੂ ਸੋਚ ਮੈਂ ਘਬਰਾਇਆ
ਚਾਲ ਇੱਕ ਮਨ ਵਿੱਚ ਆਈ ਚਾਲ ਸੋਚ ਬੁੱਲੀਂ ਮੁਸਕਾਇਆ
ਕੋਸ਼ ਵਿੱਚੋਂ ਕੱਢ ਇੱਕ ਹਾਸੇ ਵਾਲਾ ਚੁਟਕਲਾ ਮੈਂ ਸੁਣਾਇਆ
ਧਾਹਾਂ ਮਾਰ ਹੱਸੇ ਸਾਰੇ ਰੱਤੀ ਨਾ ਕੋਈ ਸ਼ਰਮਾਇਆ
ਹਾਸੇ ਦੀ ਆੜ੍ਹ ਲੈ ਮੈਂ ਆਇਸਤੇ ਨਾਲ ਪੱਦ ਦਿੱਤਾ ਮਾਰ
ਸੁਣਿਆ ਨਾ ਕਿਸੇ ਵੀ ਮਸੀਂ ਮੈਂ ਬਚ ਗਿਆ ਮੇਰੇ ਯਾਰ
ਲਾਗੇ ਬੈਠੇ ਸੱਖਸ਼ਾਂ ਨੂੰ ਮੁਸ਼ਕ ਆਇਆ ਨੱਕ ਉਨ੍ਹਾਂ ਚਾੜਿਆ
ਇਕ ਦੂਜੇ ਵੱਲ ਵੇਖਣ ਅੱਖਾਂ ਨਾਲ ਪੁੱਛਣ ਪੱਦ ਕਿਸ ਮਾਰਿਆ
ਕਮੀਨੀ ਮੇਰੀ ਹਰਕਤ ਨਕ ਫੱੜ ਉਂਗਲ ਮੈਂ ਇਕ ਬਜੁਰਗ ਵੱਲ ਕੀਤੀ
ਕੰਨ ਵਿੱਚ ਉਸ ਨੂੰ ਪੁੱਛਿਆ ਬਾਬਾ ਕੀ ਸਵੇਰੇ ਚਾਹ ਸੀ ਤੂੰ ਪੀਤੀ
ਜਵਾਬ ਵਜੋਂ ਹਾਂ ਵਿੱਚ ਸਿਰ ਆਪਣਾ ਬਾਬੇ ਸੀ ਹਿਲਾਇਆ
ਇਸ ਉਮਰੇ ਵਸ ਨਾ ਬਾਬੇ ਦਾ ਨਿਕਲਿਆ ਸੱਭ ਦੇ ਮਨ ਆਇਆ
ਬਚਿਆ ਮੈਂ ਇਸ ਵਾਰੀ ਪੱਦ ਮਾਰਿਆ ਮੈਂ ਗਲੇ ਬਾਬੇ ਦੇ ਪਾਇਆ
ਸਬਕ ਸਿੱਖਿਆ ਮਹਿਫ਼ਿਲ ਤੋਂ ਪਹਿਲਾਂ ਛੋਲੇ ਨਾ ਕਦੀ ਖਾਈਏ
ਬਾਬਾ ਨਾ ਹੋਵੇ ਦੋਸ਼ ਲੈਣ ਲਈ ਅਸੀਂ ਪੱਦ ਮਾਰ ਫੜੇ ਜਾਈਏ
No comments:
Post a Comment