ਖ਼ੁਸ਼ ਰਹੇਂ ਜਿਥੇ ਰਹੇਂ
ਕਿਓਂ ਤੈਂਨੂੰ ਵੇਖ ਦਿਲ ਮੇਰਾ ਤੇਜ਼ ਧੜਕਿਆ ਸਾਨੂੰ ਨਹੀਂ ਪਤਾ
ਪਿਆਰ ਫਿਰ ਤੇਰੇ ਲਈ ਜਾਗਿਆ ਦੱਸ ਕੀ ਅਸੀਂ ਕੀਤੀ ਖਤਾ
ਹਸ ਮੁੱਖ ਚੇਰਾ ਤੇਰਾ ਨਿਹਾਰ ਕੇ ਅੱਖਾਂ ਰਹਿ ਗਈਆਂ ਦੰਗ
ਰੱਬ ਤੇਰਾ ਪਿਆਰ ਮੈਨੂੰ ਦੇਵੇ ਇਹੀਓ ਮੇਰੀ ਇੱਕ ਮੰਗ
ਖ਼ੁਸ਼ਬੂ ਤੇਰੇ ਬਦਨ ਦੀ ਮੇਰੇ ਦਿਮਾਗ ਨੂੰ ਚੜੇ
ਛੂਹ ਲਵਾਂ ਤੇਰੇ ਅੰਗ ਨੂੰ ਮੇਰਾ ਦਿਲ ਮਰੇ
ਸਰੂਰ ਅੱਖੀਂ ਤਕਿਆ ਸਮਝੇ ਤੈਂਨੂੰ ਵੀ ਸਾਡੇ ਨਾਲ ਪਿਆਰ
ਜਾਹਰ ਕੀਤਾ ਪਿਆਰ ਅਪਣਾ ਤੇਰੇ ਲਈ ਹੋ ਕੇ ਬੇਕਰਾਰ
ਫੇਰਿਆ ਹੱਥ ਪਿਆਰ ਨਾਲ ਪਿੱਛੇ ਨਾ ਹੋਈ ਤੂੰ ਓਥੇ ਰਹੀ ਖੜ੍ਹੀ
ਮੈਂ ਸਮਝਿਆ ਤੂੰ ਸਹਿਮਤ ਮੈਨੂੰ ਪਿਆਰ ਦੀ ਖੁਮਾਰੀ ਚੜੀ
ਚੰਗਾ ਹੈ ਨਹੀਂ ਸੀ ਤੈਨੂੰ ਲੱਗਿਆ ਮੂੰਹ ਤੇ ਦਿੰਦੀ ਦੱਸ
ਜਬਰਦਸਤੀ ਨਹੀਂ ਸੀ ਕਰਨੀ ਪਿਛੇ ਹਟਦਾ ਦਰਿੰਦਾ ਨਹੀਂ ਜੱਸ
ਦਿਲ ਤੂੰ ਸਾਡਾ ਤੋੜਿਆ ਫਿਰ ਵੀ ਦਿਲ ਤੇਰੇ ਨਾਲ ਖ਼ਫ਼ਾ ਨਹੀਂ ਮੇਰੇ ਯਾਰ
ਖ਼ੁਸ਼ ਰਹੇਂ ਜਿੱਥੇ ਰਹੇਂ ਅਸੀਂ ਤਾਂ ਕਰਦੇ ਰਹਾਂਗੇ ਤੇਰੇ ਨਾਲ ਪਿਆਰ
No comments:
Post a Comment