Monday, June 22, 2026

ਬੁੱਢੇ ਸੌਂਹ ਖਾਈ p5

                                          ਬੁੱਢੇ ਸੌਂਹ ਖਾਈ


ਮਤ ਮਾਰੀ ਗਈ ਇਕ ਬੁੱਢੇ ਦੀ ਸਮਝੇ ਆਪ ਨੂੰ ਜਵਾਨ 

ਕੁੜੀਆਂ ਚਿੜੀਆਂ ਤੇ ਢੋਰੇ ਪਾਏ ਕਰੇ ਉਨ੍ਹਾਂ ਨੂੰ ਪ੍ਰੇਸ਼ਾਨ 

ਬਹਾਨੇ ਬਣਾ ਬਦਨ ਉਨ੍ਹਾਂ ਦਾ ਛੂਏ ਹੱਥ ਫੇਰੇ ਰਵਾਜੋਂ ਲੰਬਾ 

ਇਕ ਅੱਲ੍ਹੜ ਨੂੰ ਸਮਝ ਨਾ ਆਏ ਸੋਚੇ ਬਜ਼ੁਰਗ ਹੈ ਸ਼ਰੀਫ ਬੰਦਾ 

ਸ਼ਾਇਦ ਬੇਸੁਰਤੀ ਹੱਥ ਫੇਰਿਆ ਪਿੱਛੇ ਖਿਆਲ ਨਹੀਂ ਉਸ ਦਾ ਮੰਦਾ

ਮਨ ਉਸ ਦੇ ਇਕ ਖਿਆਲ ਜਾਗਿਆ ਉਸੇ ਹੱਥ ਨਹੀਂ ਲਗਾ ਚੰਗਾ 

ਚੁੱਪ ਵਿੱਚ ਉਸ ਬਾਲੀ ਨੇ ਸਮਝਦਾਰੀ ਸਮਝੀ ਅੱਗੋਂ ਕੁੱਛ ਨਾ ਬੋਲੀ 

ਬੁੱਢੇ ਸੋਚਿਆ ਮੇਰਾ ਜਾਦੂ ਚਲ ਗਿਆ ਸੋਚੇ ਉਹ ਮੇਰੀ ਹੋ ਲੀ 

ਸੋਚ ਵਿਚਾਰ ਕਰ ਸੋਹਣੀ ਨੇ  ਆਪਣੀ ਮਾਂ ਕੋਲ ਸ਼ਕੈਤ ਲਗਾਈ 

ਗੁੱਸਾ ਮਾਂ ਨੂੰ ਕਹਿਰ ਦਾ ਚੱੜਿਆ ਡੰਡਾ ਫੱੜ ਮਾਂ ਬੁੱਢੇ ਉੱਤੇ ਚੱੜ ਆਈ 

ਮਾਰ ਮਾਰ ਛਾਂਟੇ ਮਾਂ ਨੇ ਬੁੱਢੇ ਦੀ ਛਿੱਲ  ਲਾਹੀ ਨਾਨੀ ਯਾਦ ਕਰਾਈ

ਕੰਨ ਫੱੜ ਨਕ ਰਗੜ  ਮਾਫੀ ਮੰਗ ਬੁੱਢੇ ਮਸੀਂ ਜਾਨ ਛਡਾਈ

ਅੱਗੇ ਤੋਂ ਕੋਈ ਹੋਸ਼ੀ ਹਰਕਤ ਨਹੀਂ ਕਰਨੀ ਬੁੱਢੇ ਸੌਂਹ ਖਾਈ 

ਜੱਗ ਅਜੇ ਪਤਾ ਨਹੀਂ ਲੱਗਾ ਰੱਬ ਬੁੱਢੇ ਦੀ ਇੱਜ਼ਤ ਬਚਾਈ 


No comments:

Post a Comment