ਚਾਦਰ ਨੂੰ ਦਾਗ਼
ਦੁਧੋਂ ਚਿੱਟੀ ਇੱਜ਼ਤ ਦੀ ਚਾਦਰ ਲੱਗੀ ਤੁੰਬ ਹੋਇਆ ਮੈਂ ਨੰਗਾ
ਮਤ ਮਾਰੀ ਮੇਰੀ ਮੇਰੀ ਹਵਸ ਨੇ ਓਦਾਂ ਮੈਂ ਬੰਦਾ ਚੰਗਾ
ਵਦੀ ਹੋਈ ਅਪਣੇ ਉਮਰ ਨਾ ਦੇਖੀ ਨਾ ਦੇਖੀ ਅਪਣੇ ਧੌਲੀ ਦਾੜੀ
ਅੱਧ ਉਮਰ ਦੀ ਬਾਲੀ ਉਤੇ ਅੱਖ ਆਈ ਸਮਝਿਆ ਨਾ ਹਰਕਤ ਇਹ ਮਾੜੀ
ਦਿਲ ਉਸ ਲਈ ਧੜਕਿਆ ਉਸ ਤੇ ਢੋਰੀਆਂ ਲੱਗਾ ਪੌਣ
ਛੂਹਾਂ ਹੱਥ ਨਾਲ ਛੂਹਾਂ ਲੰਬਾ ਪਿਆਰ ਦੀਆਂ ਕਵਿਤਾ ਲਗਾ ਸੁਣੌਂਣ
ਚੁੱਪ ਉਸ ਦੀ ਨੂੰ ਸਹਿਮਤੀ ਸਮਝਿਆ ਸਮਝਿਆ ਨਾ ਉਹ ਉਸ ਦੀ ਸਮਝਦਾਰੀ
ਰੌਲਾ ਪਾਉਂਦੀ ਜੱਗ ਜਾਣੂ ਹੁੰਦਾ ਸ਼ਾਰਤੀਏ ਮਿੱਟੀ ਮਿਲਦੀ ਇੱਜ਼ਤ ਸਾਰੀ
ਇਕ ਨਜ਼ਦੀਕੀ ਸਖ਼ਸ਼ ਰਾਹੀਂ ਉਸ ਖ਼ਬਰਦਾਰ ਮੈਨੂੰ ਕਿਤਾ
ਹਰਕਤਾਂ ਤੇਰੀਆਂ ਬੇਹੂਦੀਆਂ ਬਾਜ ਆ ਮਸ਼ਵਰਾ ਉਸ ਸਖ਼ਸ਼ ਮੈਨੂੰ ਦਿਤਾ
ਨਮੋਸ਼ੀ ਆਈ ਕੁੱਛ ਸ਼ਰਮ ਮੈਂ ਖਾਈ ਠਾਣਿਆਂ ਲਈਏ ਆਪ ਨੂੰ ਸੁਧਾਰ
ਇਸ ਬਾਰ ਪਤ ਰੱਖੀ ਉਸ ਨੇ ਡਰਾਂ ਕੀ ਹੋਊ ਅਗਲੀ ਬਾਰ
ਇਰਾਦਾ ਕੀਤਾ ਹਵਸ ਨੂੰ ਕਾਬੂ ਕਰਨ ਦਾ ਉਸ ਅੱਗੇ ਕੀਤੀ ਅਰਦਾਸ
ਬੱਲ ਦੇਵੇ ਹਵਸ ਦਾ ਬੰਧਨ ਤੋੜਨ ਦਾ ਰੱਖੀ ਉਸ ਉੱਤੇ ਆਸ
ਚਿੱਟੀ ਰੱਖੀਏ ਇੱਜ਼ਤ ਦੀ ਚਾਦਰ ਦਾਗ਼ ਨਾ ਉਸ ਲੱਗਣ ਦੇਈਏ
ਢਕੀ ਰਹੇ ਪਤ ਸਾਡੀ ਸ਼ਰਾਫਤ ਨਾਲ ਬਿਰਧ ਉਮਰ ਜਾ ਜੀਈਏ
No comments:
Post a Comment