ਹਵਸ ਬਣਾਏ ਹੈਵਾਨ
ਹਵਸ ਮੇਰੇ ਅੰਦਰ ਭਰਿਆ ਭਰਿਆ ਹਵਸ ਮੇਰਾ ਵਾਧੂ
ਹਵਸ ਹੈਵਾਨ ਬਣਾਏ ਆਮਤੌਰ ਬੰਦਾ ਮੈਂ ਅੱਧਾ ਸਾਧੂ
ਹੁਸਨ ਕਰੇ ਮੇਰੇ ਦਿਲ ਤੇ ਕੁੱਛ ਐਸਾ ਜਾਦੂ
ਧੜਕਣ ਤੇਜ਼ ਹੋ ਜਾਏ ਦਿਲ ਨਾ ਰਹੇ ਕਾਬੂ
ਜਿੱਥੇ ਨਹੀਂ ਦੀ ਆਉਣੀ ਚਾਹੀਦੀ ਅਖ ਉਸ ਤੇ ਆਈ
ਆਇਆਸ਼ੀ ਮੈਨੂੰ ਬਣਾ ਗਈ ਸ਼ਰਮ ਹਿਆ ਮੈਂ ਗਵਾਈ
ਦੋਸਤਾਂ ਦੀ ਲਾਹਨਤ ਨਾਲ ਅਪਣਿਆਂ ਦੀ ਨਫ਼ਰਤ ਪਾਈ
ਇੱਕ ਦੋਸਤ ਦੀਪ ਜਗਾ ਆਈਨਾ ਮੈਨੂੰ ਦਿੱਤਾ ਦਿੱਖਾ
ਗਣਾ ਸਾਰਿਆਂ ਕਰਤੂਤਾਂ ਮੇਰੀਆਂ ਸੋਚੀਂ ਦਿਤਾ ਪਾ
ਨਮੋਸ਼ੀ ਆਈ ਦਿੱਲ ਬੈਠਾ ਸੁੱਤਾ ਜ਼ਮੀਰ ਦਿਤਾ ਜਗਾ
ਇਰਾਦਾ ਕੀਤਾ ਆਦਤ ਬਦਲ ਅਸੀਂ ਸੁੱਧਰ ਜਾਈਏ
ਸਾਰੀ ਨਾ ਮਿਲ ਜਾਏ ਮਿੱਟੀ ਬਚੀ ਇੱਜ਼ਤ ਨੂੰ ਬਚਾਈਏ
ਬਖ਼ਸ਼ ਮੰਗਾਂ ਹਵਸ ਦਾ ਬੰਧਨ ਤੋੜਣ ਲਈ ਬਲ ਦੇਵੇ ਉਸ ਅੱਗੇ ਸ਼ੀਸ਼ ਨਿਵਾਵਾਂ
ਸ਼ਰੀਫ ਬੰਦਾ ਬਣ ਸ਼ੀਸ਼ੇ ਮੂਹਰੇ ਖੜ੍ਹ ਅਪਣੇ ਆਪ ਨਾਲ ਅੱਖਾਂ ਮਿਲਾ ਮੈਂ ਪਾਂਵਾਂ
ਕੱਢ ਜ਼ਮੀਰ ਚੋਂ ਹਵਸ ਹਵਸ ਨਹੀਂ ਚਾਹੀਦੀ ਸਾਨੂੰ ਵਾਧੂ
ਸ਼ਰਾਫਤ ਵਿੱਚ ਜੀ ਸਕਾਂ ਚਾਹੇ ਮੈਂ ਬਣਾ ਨਾ ਪੂਰਾ ਸਾਧੂ
No comments:
Post a Comment