Wednesday, June 17, 2026

ਕੱਚੀ ਕੱਲੀ ਕਮਲ ਦੀ p5

           ਕੱਚੀ ਕੱਲੀ ਕਮਲ ਦੀ


ਕਮਲ ਦਾ ਇੱਕ ਫੁੱਲ ਖਿਲਦਾ ਵੇਖਿਆ 

      ਸੁਣੋ ਉਸ ਦੀ ਕਹਾਣੀ 

ਬਾਲ ਉਮਰੋਂ ਵੱਧਦਾ ਵੇਖਿਆ

   ਵੇਖੀ ਚੱੜਦੀ ਉਸ ਤੇ ਜਵਾਨੀ

ਸੁੱਚੀ ਉਹ ਦਿਲ ਦੀ ਸੱਚੀ 

  ਸੂਰਤ ਮੰਨ ਮਨ ਭੌਣੀ

ਦਿਮਾਗੋਂ ਤੇਜ਼ ਕੜੀ ਮਹਿਨਤ ਕਰ 

   ਕੀਤੀ ਉਸ ਉੱਚ ਪੜ੍ਹਾਈ 

ਮਾਂ ਬਾਪ ਜਲਦੀ ਕੀਤੀ

   ਛੋਟੀ ਉਮਰੇ ਵਿਆਹੀ

ਮੂਰਖ ਦਰਿੰਦਾ ਵਰ ਨਿਕਲਿਆ

  ਜਿਸ ਕਦਰ ਨਾ ਉਸ ਦੀ ਪਾਈ 

ਸੁਣ ਉਸ ਦੀ ਦਰਦ ਭਰੀ ਦਾਸਤਾਂ

  ਦਿਲ ਮੇਰਾ ਹੋਇਆ ਉਦਾਸ

ਸੱਚੇ ਦਿਲੋਂ ਉਸੇ ਖੁਸ਼ ਕਰਨਾ ਚਾਹਿਆ

   ਰੱਬ ਅੱਗੇ ਕੀਤੀ ਅਰਦਾਸ 

ਸੋਚਦੇ ਸੋਚਦੇ ਪਤਾ ਨਾ ਚੱਲਾ

  ਆਇਆ ਉਸ ਲਈ ਪਿਆਰ

ਬੇ -ਕਾਬੂ ਦਿਲ ਮੇਰਾ ਹੋਇਆ

   ਬਣਿਆ ਉਸ ਦਾ ਯਾਰ 

ਉਹ ਕੱਚੀ ਕੱਲੀ ਤੂੰ ਪੱਕੀ ਉਮਰੇ ਕੀ ਮੈਂ ਪਾਪ ਕਰਾਂ

   ਮਨ ਉੱਠੇ ਕਰੋੜ ਸਵਾਲ 

ਰੋਕ ਨਾ ਸਕਿਆ ਜ਼ਾਹਰ ਕੀਤਾ ਉਸ ਹਾਂ ਕੀਤੀ

   ਰੂਹ ਮੇਰੀ ਹੋਈ ਨਿਹਾਲ 

ਉਸ ਨੂੰ ਖੁਸ਼ੀਆਂ ਦੀ ਸੱਚੀ ਖਵਾਇਸ਼ 

      ਸੱਚਾ ਮੇਰਾ ਪਿਆਰ

  ਤੇਰੀਂ ਨਜਰੀਂ ਜੇ ਇਹ ਪਾਪ ਆ ਰੱਬਾ ਮੈਂਨੂੰ ਬਖ਼ਸ਼ੀਂ

      ਤੂੰ ਬਖ਼ਸ਼ੰਦ ਮੇਰੇ ਬਖ਼ਸ਼ਣਹਾਰ

 

No comments:

Post a Comment