ਨਹੀਂ ਲੱਭਣਾ ਮੋਖ ਦੁਆਰ
ਕੰਧ ਵਿੱਚ ਜੱਸਿਆ ਐਂਵੇਂ ਸਿਰ ਨਾ ਮਾਰ
ਨਹੀਂ ਲੱਭਣਾ ਨਹੀਂ ਲੱਭਣਾ ਮੋਖ ਦੁਆਰ
ਜਿੰਨੇ ਵੀ ਤੂੰ ਮੰਤਰ ਰੱਟ ਲੈ
ਕਿੰਨੇ ਵੀ ਤੂੰ ਗ੍ਰੰਥ ਪੜ੍ਹ ਲੈ
ਛਾਣ ਮਾਰ ਮੰਦਰ ਮਸਜਿਦ ਸਾਰੇ
ਪਵਿੱਤਰ ਸਰੋਵਰ ਨਾਹ ਲੈ ਸਾਰੇ
ਨਹੀਂ ਲੱਭਣਾ ਨਹੀਂ ਲੱਭਣਾ ਮੋਖ ਦੁਆਰ
ਐਂਵੇਂ ਜੱਸਿਆ ਕੰਧ ਵਿਚ ਸਿਰ ਨਾ ਮਾਰ
ਪੂਜਾ ਪਾਠ ਸੱਭ ਕਰਾ ਲੈ
ਚੜ੍ਹਾਵਾ ਵੀ ਚੋਖਾ ਚੜਾ ਲੈ
ਇੱਕ ਚਿੱਤ ਹੋ ਉਸੇ ਧਿਆ ਲੈ
ਨਹੀਂ ਲੱਭਣਾ ਨਹੀਂ ਲੱਭਣਾ ਮੋਖ ਦੁਆਰ
ਐਂਵੇਂ ਜੱਸਿਆ ਕੰਧ ਵਿਚ ਸਿਰ ਨਾ ਮਾਰ
ਮੱਥੇ ਜੇ ਤੇਰੇ ਧੁਰੋਂ ਲਿਖਿਆ
ਜਾਂ ਫਿਰ ਤੂੰ ਉਸਦਾ ਰਤਿਆ
ਜਾਂ ਨਜ਼ਰ ਸਵੱਲੀ ਉਸ ਦੀ ਜੱਸਿਆ
ਉਸ ਵਾਰੀ ਦਾ ਕਰ ਇੰਤਜ਼ਾਰ
ਸਹਿਜ ਮਿਲੂ ਤੈਂਨੂੰ ਮੋਖ ਦਵਾਰ
ਐਂਵੇਂ ਜੱਸਿਆ ਕੰਧ ਵਿਚ ਸਿਰ ਨਾ ਮਾਰ
ਇਸ ਬਾਰੀ ਨਹੀਂ ਲੱਭਣਾ ਮੋਖ ਦੁਆਰ
xxxx
नहीं लभना मोख द्वार
कंध विच ऐंवें जसिया सिर ना मार
नहीं लभना नहीं लभना मोख द्वार
जिने वी तूं मंत्र रट लै
किने वी ग्रंथ पढ़ लै
छान मार मंदिर मस्जिद सारे
पवित्र सरोवर नहा लै सारे
नहीं लभना नहीं लभना मोख द्वार
ऐंवे जसिया कंध विच सिर ना मार
पूजा पाठ सभ करा लै
चढ़ावा वी चोखा चढ़ा लै
इक चित हो उसे धिया लै
नहीं लभना नहीं लभना मोख द्वार
ऐंवे जसिया कंध विच सिर ना मार
माथे जे तेरे धुरों लिखिया
जा फिर तूं उस दा रतिया
जा नदर उस दी स्वली जसिया
उस वारी दा कर इंतजार
सहज मिलू तैनू मोख द्वार
ऐंवे जसिया कंध विच सिर ना मार
इस वारी नहीं लभना मोख द्वार
No comments:
Post a Comment