Saturday, June 13, 2026

ਹੋਰ ਚਾਹਾਂ ਨਾ ਚਾਹਾਂ p5

                                     ਹੋਰ ਚਾਹਾਂ ਨਾ ਚਾਹਾਂ 


ਚਾਹਾਂ ਮੇਰੀਆਂ ਬੁਲੰਦ ਮਨ ਮੇਰਾ ਕਮਜ਼ੋਰ

ਲਲਚਾਂਵਾਂ ਸੱਬ ਕੁੱਛ ਲਈ ਚਾਹਾਂ ਤੇ ਨਾ ਚੱਲੇ ਜੋਰ

ਇੱਕ ਚਾਹ ਪੂਰੀ ਹੋਈ ਖੜ੍ਹੀ ਹੋਈ ਇਕ ਹੋਰ 

ਚਾਹਿਆ ਧੰਨ ਕੱਠਾ ਕਰ ਬਣੀਏ ਅਸੀਂ ਸ਼ਾਹ 

ਘਾਲ ਕੀਤਾ ਜਵਾਨੀ ਰੋਲੀ ਲਿਆ ਨਾ ਸਾਹ 

ਬੁਰੀ ਬਿਮਾਰੀ ਨੇ ਆ ਢਾਹਿਆ ਕੰਮ ਨਾ ਆਇਆ ਧੰਨ

ਮਾਇਆ ਨਾਲੋਂ ਸਹਿਤ ਚੰਗੀ ਸੱਚ ਲਿਆ ਅਸੀਂ ਮਨ

ਮੋਹ ਮਾਇਆ ਲੋਚਨੀ ਛੱਡੀ ਲਾਇਆ ਉਸ ਵਿੱਚ ਧਿਆਨ

ਵੇਦ ਕਤੇਬ ਸ਼ਾਸਤ੍ਰ ਸੱਭ ਪੜ੍ਹ ਪਾਇਆ ਅਸੀਂ ਗਿਆਨ 

ਸਾਧ ਆਪ ਨੂੰ ਸਮਝਣ ਲੱਗੇ ਆਇਆ ਮਨ ਘੁਮਾਣ 

ਸੁੰਦਰ ਤੀਂਵੀਂ  ਨਾਲ ਨਜ਼ਰ ਮਿਲੀ  ਉਸ ਤੇ ਦਿੱਲ ਆਇਆ

ਤੱਪਸਿਆ ਸਾਡੀ ਭੰਗ ਹੋਈ ਸਾਡਾ ਸੁੱਤਾ ਕਾਮ ਜਗਾਇਆ 

ਬੁਲੰਦੀਆਂ ਲਈ ਨਹੀਂ  ਬਣੇ ਅਸੀਂ ਸਧਾਰਨ ਅਸੀਂ ਸਮਝ ਆਇਆ 

ਉੱਚੀਆਂ ਚਾਹਾਂ ਤਿਆਗ ਛੋਟੀਆਂ ਚਾਹਾਂ ਮੈਂ ਚਾਹਵਾਂ 

ਤਨ ਮਨ ਦੀ ਤੰਦੁਰੁਸਤੀ ਚਾਹਾਂ ਚਾਹਾਂ ਚੋਪੜੀ ਰੋਟੀ ਖਾਂਵਾਂ 

ਅਪਣਿਆਂ ਦਾ ਪਿਆਰ ਮਿਲੇ ਸਤਿਕਾਰ ਉਨ੍ਹਾਂ ਦਾ ਮੈਂ ਪਾਂਵਾਂ

ਚਾਹਾਂ ਮੇਰੀਆਂ ਬੁਲੰਦ ਨਾ ਹੋਣ ਮਨ ਨਾ ਹੋਏ ਕਮਜ਼ੋਰ 

ਛੋਟੀਆਂ ਚਾਹਾਂ ਪੂਰੀਆਂ ਹੋਣ ਚਾਹਾਂ ਨਾ  ਮੈਂ ਚਾਹਾਂ  ਹੋਰ 

xxxx

        होर चाहां ना चाहां

चाहां मेरिआं बुलंद मन मेरा कमज़ोर

ललचावां सभ कुछ लेई चाहां ते ना चले साडा ज़ोर

एक चाह पूरी हुई खड़ी होई एक होर

चाहा धन कठा करीए बनिए असीं शाह

घाल कीती जवानी रोली लिआ ना असीं साह

बुरी बीमारी ऐसा ढाइआ कम ना आईआ धन 

माईआ नालों सहत चंगी सच लिआ असीं मन 

मोह माईआ लोचणी छडी लाइए उस विच धःयान 

साध आप नू समझूँ लगे आइए मन गुमान 

सुंदर तींवीं नाल नज़र मिली दिल उस ते आइए

तपसिआ साडी भंग होई साडा सुता काम जगाइए

बुलंदिआं लेई नहीं बणे असीं हुन समझ आइए

उचिआं चाहां त्याग छोटिआं चाहां मैं चाहां 

तन मन दी तनदरुसती चाहां चाहां चोपड़ा रोटी खांवां 

अपणिआं दा प्यार मिले सत्कार उन्हां दा पांवां 

चांहां मेरिआं बुलंद ना होंण मन ना होऐ कमज़ोर 

छोटिआं चांहां पूरियाँ होंण चांहां ना मैं चांहां होर




               

No comments:

Post a Comment