ਕਿਸਮਤ ਲਿਖਿਆ ਪਿਆਰ
ਪਿਆਰ ਮੇਰੀ ਕਿਸਮਤ ਲਿਖਿਆ ਪਿਆਰ ਮੈਂ ਕਰਦਾ ਗਿਆ
ਜਹਾਨ ਕਹੇ ਪਿਆਰ ਪਾਪ ਹੈ ਮੈਂ ਮੰਨਾ ਪਿਆਰ ਨਹੀਂ ਖਤਾ
ਪਿਆਰ ਮੇਰੇ ਦਿਲ ਵਸੇ ਵਸੇ ਨਾ ਦਿਲੇ ਕੋਈ ਵੈਰ
ਪਿਆਰ ਵਿੱਚ ਨਫ਼ਰਤ ਨਾ ਜਾਗੇ ਬੰਦਾ ਹੋਏ ਨਿਰਵੈਰ
ਪਿਆਰ ਵਿੱਚ ਸਭ ਜਨ ਅਪਣੇ ਲੱਗਣ ਦਿਸੇ ਨਾ ਕੋਈ ਗੈਰ
ਪਿਆਰ ਵਾਲਾ ਦਿਲ ਬੁਰਾ ਨਾ ਸੋਚੇ ਮੰਗੇ ਸੱਭ ਦੀ ਖੈਰ
ਪਿਆਰ ਵਿੱਚ ਕਿਸੇ ਰਚਨਾ ਉਪਜਾਈ ਪਿਆਰ ਹੀ ਉਸ ਦਾ ਆਧਾਰ
ਪਿਆਰ ਹੀ ਜੀਣ ਦਾ ਮੱਕਸਦ ਪਿਆਰ ਹੀ ਜਿੰਦ ਦਾ ਸਾਰ
ਪਿਆਰ ਦੀ ਖੱਟ ਕਮਾਵਾਂ ਪਿਆਰ ਦਾ ਕਰਾਂ ਵਿਆਪਾਰ
ਨਾ ਡਰਾਂ ਜੱਗ ਕੀ ਕਹੇ ਪਿਆਰ ਅਪਣਾ ਕਰਾਂ ਮੈਂ ਜਾਹਰ
ਪਿਆਰ ਹੀ ਮੇਰੀ ਮੰਜ਼ਲ ਸਮਝਾਂ ਪਿਆਰ ਹੀ ਮੇਰੀ ਮਜ਼ਾਰ
ਕਰਦਾ ਰਿਹਾ ਮੈਂ ਪਿਆਰ ਪਿਆਰ ਵਿਚ ਬਣਾਏ ਯਾਰ
ਪਿਆਰ ਬਣੂ ਬੇੜਾ ਮੇਰਾ ਮੰਨਾ ਪਿਆਰ ਨਾਲ ਲੱਗੂੰ ਪਾਰ
ਪਿਆਰ ਮੈਂ ਕੀਤਾ ਹਰ ਖੁਸ਼ੀ ਹਰ ਸੁੱਖ ਝੋਲੀ ਮੇਰੀ ਪਿਆ
ਪਿਆਰ ਮੇਰੀ ਕਿਸਮਤ ਲਿਖਿਆ ਪਿਆਰ ਮੈਂ ਕਰਦਾ ਗਿਆ
xxxx
किस्मत लिखिया प्यार
प्यार मेरी किस्मत लिखिया प्यार मैं करदा गिआ
जहान कहे प्यार पाप है मैं मना प्यार नहीं खता
प्यार मेरे दिल बसे बसे ना दिले कोई वैर
प्यार विच नफरत ना जागे बंदा होए निर्वैर
प्यार विच सभ जन अपने लगन दिसे ना कोई गैर
प्यार वाला दिल बुरा ना सोचे मांगे सभ दी खैर
प्यार विच किसे रचना उपजाई प्यार ही उस दा आधार
प्यार ही जीण दा मकसद प्यार ही जिंद दा सार
प्यार दी खट कमाववां प्यार दा करां व्यापार
ना डरां जग की कहे प्यार अपना करां जाहर
प्यार ही मेरी मंजल समझां प्यार ही मेरी मजार
करदा रिहा मैं प्यार प्यार विच बनाए यार
प्यार बनू बेड़ा मेरा प्यार नाल लगूं पर
प्यार मैं कीता हर खुशी हर सुख झोली मेरी पिया
प्यार मेरी किस्मत लिखिया प्यार मैं करदा गिआ
Nice lines for all of us
ReplyDeleteShoker Sir, so well articulated and such beautiful thoughts put in words. Much respect 🙏
ReplyDelete