ਫੱਲ ਲਧਿਆ ਅੰਬ
ਅੰਬ ਲਧਿਆ ਫੱਲ ਨਾਲ ਟਾਹਣੀਓਂ ਨੀਚਾ ਹੋਈ
ਕਿੱਕਰ ਚੁੱਭਮਿਆਂ ਸੂਲਾਂ ਲੈ ਝੁਕੇ ਨਾ ਕੋਈ
ਭਰਿਆ ਭਾਂਡਾ ਅੰਨ ਦਾ ਭੁੱਖੇ ਦੀ ਭੁੱਖ ਦੂਰ ਕਰੇ
ਖਾਲੀ ਭਾਂਡਾ ਐਵੇਂ ਖੜ੍ਹਕੇ ਐਂਵੇਂ ਸ਼ੋਰ ਕਰੇ
ਗੁਣ ਗਿਆਨੀ ਪੁਰਖ ਨਮਰਤਾ ਵਿੱਚ ਸ਼ੀਸ਼ ਨਿਵਾਏ
ਮੁਗਧਾਰੀ ਗਵਾਰ ਹਉਮੈ ਆਕੜੇ ਫੁੱਲਾ ਨਾ ਸਮਾਏ
ਪਿਆਰ ਵਾਲਾ ਦਿਲ ਮਹਿਰ ਕਰੇ ਕੰਮ ਨਾ ਕਰੇ ਕਠੋਰ
ਪੱਥਰ ਦਿਲ ਜਬਰ ਕਰੇ ਪਾਏ ਮਾੜੀਆਂ ਤੇ ਜੋਰ
ਕਿਰਤ ਕਰੇ ਵੰਡ ਛਕੇ ਨਾਮ ਜਪੇ ਉਹ ਹੈ ਰੱਬ ਦਾ ਬੰਦਾ
ਰੱਬ ਨੂੰ ਭੁੱਲਿਆ ਠੱਗੀ ਸਵਾਰਥੀ ਜਨ ਜਾਣੋ ਸੱਭ ਤੋਂ ਮੰਦਾ
ਅਰਦਾਸ ਮੇਰੀ ਦੇਵਣਹਾਰ ਅੱਗੇ ਅੰਬ ਵਾਂਗਰ ਫਲਦਾਰ ਮੈਨੂੰ ਬਣਾ
ਭੰਡਾਰ ਭਰਿਆ ਭਾਂਡਾ ਗੁਣ ਗਿਆਨੀ ਮੇਰੇ ਅੰਦਰ ਰੌਸ਼ਨੀ ਪਾ
ਕਿਰਤ ਕਰਾਂ ਵੰਡ ਛਕਾਂ ਨਦਰ ਕਰ ਨਾਮ ਤੂੰ ਆਪਣਾ ਜਪਾ
xxxx
फल लधिया अंब
अंब लधिया फल नाल टहनियों नीचा होए
कीकर चुभमियां सूलां लै झुके ना कोई
भरिया भांडा अन्न दा भुखे दी भुख दूर करे
खाली भांडा एवें खढ़के एवें शोर करे
गुण गियानी पुरख नम्रता विच सीस निवाए
मुगधार ग्वार हाउमे अकड़ फुला ना समाए
प्यार वाला दिल मेहर करे काम न करे कठोर
पत्थर दिल जबर करे पाए मांढ़ीयां ते जोर
किरत करे वंड छक्के नाम जपे ओह है रब दा बंदा
रब नू भुलिया ठगी स्वार्थी जन जानो मंदा
अरदास मेरी देवनहार आगे आम वांगर फलदार मैनू बना
भंडार भरिया भांडा गुण गियानी मेरे अंदर रोशनी पा
किरत करां वंड छकां नदर कर नाम तूं अपना जपा
No comments:
Post a Comment