Saturday, April 11, 2026

ਇੱਕ ਤਰਫ਼ਾ ਪਿਆਰ p5

                   ਇਕ ਤਰਫ਼ਾ ਪਿਆਰ 


ਹੁਸਨ ਪਰੀ ਉਹ ਦਾਨੀ ਸਾਨੀ 

ਬਣ ਬੈਠੀ ਮੇਰੇ ਦਿਲ ਦੀ ਰਾਣੀ 

ਮੈਂ ਕਰਾਂ ਉਹ ਮੇਰੇ ਪਿਆਰ ਤੋਂ ਅਣਜਾਣੀ

ਅਜੇ ਤਕ ਇਕ ਤਰਫ਼ੀ ਇਹ ਪ੍ਰੇਮ ਕਹਾਣੀ 

ਕਿੰਝ ਅਪਣਾ ਪਿਆਰ ਜਾਹਰ ਕਰਾਂ 

ਕਿੰਨੀ ਲਫਜ਼ੀਂ ਦੱਸਾਂ ਮੈਂ ਉਸ ਤੇ ਮਰਾਂ

ਜੱਗ ਨਾ ਜਾਣੇ ਸਾਡੀ ਲੱਗੀ  ਅੰਦਰੋਂ ਮੈਂ ਡਰਾਂ  

ਨਿਹਾਰ ਕੇ ਉਸ ਨੂੰ ਤੇਜ਼ ਛਾਤੀ ਧੱੜਕੇ ਦਿੱਲ

ਸਕੀਮਾਂ ਘੜ੍ਹਾਂ ਕਿਵੇਂ ਉਹ ਜਾਏ  ਮੈਨੂੰ ਮਿਲ  

ਹਸਮੁੱਖ ਚੇਹਰਾ ਮੈਂ ਬਲਿਹਾਰੀ ਜਾਵਾਂ 

ਹਰ ਸਮੇਂ ਪਿਆਰ ਦੇ ਪਲਓ ਪਕਾਂਵਾਂ

ਸੱਚ ਪਾ ਕੇ ਉਸ ਨੂੰ ਜਨਤ ਮੈਂ ਪਾਂਵਾਂ 

ਇਸ ਉਮਰੇ ਕਿਵੇਂ ਦੂਰ ਕਰਾਂ ਮਨ ਦੀ ਬੇਚੈਨੀ 

ਫਿਲਹਾਲ ਇੱਕ ਤਰਫ਼ੀ ਇਹ  ਮੇਰੀ ਪ੍ਰੇਮ ਕਹਾਣੀ 

ਹੁਸਨ ਪਰੀ ਉਹ ਮੇਰੀ ਦਾਨੀ ਸਾਨੀ

ਉਹ ਮੇਰੇ ਦਿਲ ਦੀ ਰਾਣੀ


No comments:

Post a Comment