Saturday, April 11, 2026

ਸਹਿਤ ਮੰਗਾਂ ਜ਼ਰੂਰ

                                                               ਸਹਿਤ ਮੰਗਾਂ ਜ਼ਰੂਰ


ਹੱਥ ਪੈਰ ਮੇਰੇ ਕਾਇਮ ਗੋਡੇ ਵੀ ਨਹੀਂ ਦੁੱਖ ਦੇ 

ਬਿਮਾਰੀ ਤੋਂ ਮੈਂ ਬਚਿਆ ਸਾਹ ਔਣ ਸੌਖ ਦੇ 

ਪੈਸੇ ਦੀ ਕਿੱਲਤ ਨਾ ਜਿਨਾ ਖਰਚਾਂ ਨਹੀਂ ਮੁੱਕ ਦੇ

ਜਵਾਨੀ ਦੀ ਭੱਜ ਦੌੜ ਗਈ ਦਿਨ ਆਏ ਸੁੱਖ ਦੇ 

ਛਾਤੀ ਦਿੱਲ ਚੰਗਾ ਧੱੜਕੇ ਕਰੇ ਅਜੇ ਵੀ ਪਿਆਰ 

ਦਿਮਾਗ ਵੀ ਟਿਕਾਣੇ ਸ਼ਰਾਰਤਾਂ ਲਈ ਹਮੇਸ਼ਾਂ ਤਿਆਰ 

ਕੰਮ ਧੰਦਾ ਕੋਈ ਨਾ ਨਾ ਕੋਈ ਵੱਡਾ ਕਾਰ 

ਖਾਣਾ ਪੀਣਾ ਵਧਿਆ ਮਿਲੇ ਸੱਭ ਦਾ ਸਤਿਕਾਰ 

ਵੇਹਲੇ ਦਿਨ ਸੁਹੇਲੇ ਲੰਘਣ ਸੱਚ ਮੰਨੀ ਮੇਰੇ ਯਾਰ 

ਸਵੱਲੀ ਨਜ਼ਰ ਉਸ ਦੀ ਰਹੀ ਜਿੰਦ ਮਜ਼ੇ ਵਿੱਚ ਬੀਤੀ 

ਬਿਨ ਪਸੀਨੇ ਸੱਭ ਮਿਲਿਆ ਭਾਰੀ ਘਾਲ ਨਾ ਕੀਤੀ 

ਸਭ ਵੇਖ ਲਿਆ ਸੱਭ ਭੋਗ ਲਿਆ ਸੱਭ ਖ਼ਜ਼ਾਨੇ ਭਰਭੂਰ 

ਟੱਬਰ ਖੁਸ਼ਹਾਲ ਸੁਖੀਆ ਸੰਸਾਰ ਹੋਰ ਕੀ ਮੰਗਾਂ ਮੰਗਾਂ ਸਹਿਤ ਜ਼ਰੂਰ 

xxxx

                                     सिहत मंगां जरूर 


हाथ पैर मेरे कायम गोडे वो नहीं दुख दे 

बीमारी तों में बचिया साह ऑन सौख दे 

पैसे दी किलत ना जिना खर्चां ना मुक दे 

जवानी दी नठ भज मुकी दिन आए सुख दे 

छाती दिल चंगा धड़के करे आज वो प्यार 

दिमाग भी टिकाने शरारत लाई हमेशा तियार

काम धंधा कोई ना ना कोई बडा कार 

खाना पीना बधिया मिले सब दा सत्कार 

वेहले दिन सुहेले लांघन सच मन मेरे यार 

स्वेली नजर उस दी रही जिंद मजे विच बीती 

बिन पसीने सब मिलिया भारी घाल ना कीती

सब देख लिया सब भोग लिया सब खजाने भरभूर 

 टबर खुशहाल सुखिया संसार होर की मंगां मंगां सेहत जरूर



 

2 comments:

  1. DimagTikane ta sab kush Tulane . Waheguru Mehar kare .

    ReplyDelete